Journalism Of Hope
BREAKING NEWS
ਅੱਜ ਦੇਸ਼ ਭਰ ਵਿੱਚ ਬੈਂਕਾਂ ਦੀ ਹੜਤਾਲ: ਕਰਮਚਾਰੀ 5 ਦਿਨਾਂ ਦੇ ਕੰਮਕਾਜੀ ਦਿਨ ਦੀ ਮੰਗ ‘ਤੇ ਅੜੇ.....ਵੱਡੀ ਖ਼ਬਰ: ਸੱਜਣ ਕੁਮਾਰ ਦੇ ਘਰ ਜਾਣ ’ਤੇ ਭਾਜਪਾ ਸੰਸਦ ਮੈਂਬਰ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੋਂ ਮੰਗੀ ਮੁਆਫ਼ੀ......ਪਾਕਿਸਤਾਨ ਤੋਂ ਭਾਰਤ ਆਉਣ ਵਾਲੇ 104 ਸਿੱਖ ਸ਼ਰਧਾਲੂਆਂ ਦੇ ਜਥੇ ਨੂੰ ਨਹੀਂ ਮਿਲੀ ਇਜਾਜ਼ਤ.......ਕਾਂਗੋ ਦੇ ਦੋ ਸਕੂਲਾਂ ਵਿੱਚ ਭਿਆਨਕ ਅੱਗ, 26 ਵਿਦਿਆਰਥੀਆਂ ਦੀ ਮੌਤ.....5 ਸਾਲਾ ਮਾਸੂਮ ਨਾਲ ਤਸ਼ੱਦਦ, ਗਰਮ ਤਵੇ ਤੇ ਚਿਮਟੇ ਨਾਲ ਸਾੜਨ ਦੇ ਦੋਸ਼....PSEB ਨੇ ਨਿੱਜੀ ਸਕੂਲਾਂ ਲਈ ਮਾਨਤਾ ਲੈਣ ਦੇ ਬਦਲੇ ਨਿਯਮ, ਪੜ੍ਹੋ ਵੇਰਵਾ

ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦਰਸ਼ਨਾਂ ਲਈ ਸੰਗਤਾਂ ਨੂੰ ਕੈਮਰਾਮੈਨਾ ਕਰਕੇ ਆਉਂਦੀ ਮੁਸ਼ਕਿਲਾਂ

Sachkhand Shri Harmandir Sahib ; ਕਈ ਮਾਮਲੇ ਸਾਹਮਣੇ ਆ ਚੁੱਕੇ ਨੇ ਜਿਸ ਵਿੱਚ ਕੈਮਰਾ ਮੈਨ ਸ਼ਰਧਾਲੂਆਂ ਦੀ ਕੁੱਟਮਾਰ ਕਰਦੇ ਵੀ ਨਜ਼ਰ ਆ ਚੁੱਕੇ ਨੇ ਇਸ ਤੋਂ ਬਾਅਦ ਪੁਲਿਸ ਨੇ ਇਹਨਾਂ ਨੂੰ ਪਰਚਾ ਦਰਜ ਕਰਕੇ ਕਾਰਵਾਈ ਕੀਤੀ ਸੀ । ਹੁਣ ਤੱਕ ਨਹੀਂ ਰੁਕਿਆ ਇਹ ਸਿਲਸਿਲਾ ਸੰਗਤਾਂ ਕਹਿੰਦੀਆਂ ਨੇ ਕਿ ਇਹ ਹੈਰੀਟੇਜ ਸਟਰੀਟ ਦੇ ਜੋ ਧਾਰਮਿਕ ਹੈ […]
Nishant Malyan
By : Updated On: 22 Apr 2025 17:09:PM
ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦਰਸ਼ਨਾਂ ਲਈ ਸੰਗਤਾਂ ਨੂੰ ਕੈਮਰਾਮੈਨਾ ਕਰਕੇ ਆਉਂਦੀ ਮੁਸ਼ਕਿਲਾਂ

Sachkhand Shri Harmandir Sahib ; ਕਈ ਮਾਮਲੇ ਸਾਹਮਣੇ ਆ ਚੁੱਕੇ ਨੇ ਜਿਸ ਵਿੱਚ ਕੈਮਰਾ ਮੈਨ ਸ਼ਰਧਾਲੂਆਂ ਦੀ ਕੁੱਟਮਾਰ ਕਰਦੇ ਵੀ ਨਜ਼ਰ ਆ ਚੁੱਕੇ ਨੇ ਇਸ ਤੋਂ ਬਾਅਦ ਪੁਲਿਸ ਨੇ ਇਹਨਾਂ ਨੂੰ ਪਰਚਾ ਦਰਜ ਕਰਕੇ ਕਾਰਵਾਈ ਕੀਤੀ ਸੀ । ਹੁਣ ਤੱਕ ਨਹੀਂ ਰੁਕਿਆ ਇਹ ਸਿਲਸਿਲਾ ਸੰਗਤਾਂ ਕਹਿੰਦੀਆਂ ਨੇ ਕਿ ਇਹ ਹੈਰੀਟੇਜ ਸਟਰੀਟ ਦੇ ਜੋ ਧਾਰਮਿਕ ਹੈ ਹਰਿਮੰਦਰ ਸਾਹਿਬ ਨੂੰ ਜਾਂਦਾ ਰਸਤਾ ਉੱਥੇ ਕੁੜੀ ਮੁੰਡਿਆਂ ਦੇ ਗਲਤ ਪੋਸਟ ਬਣਾ ਕੇ ਤਸਵੀਰਾਂ ਅਤੇ ਰੀਲਾ ਬਣਾਉਂਦੇ ਨੇ

ਇਸ਼ਤਿਹਾਰ

ਡੇਲੀ ਪੋਸਟ ਦਾ ਕੈਮਰਾ ਦੇਖ ਪੁਲਿਸ ਨੇ ਖਾਲੀ ਕਰਾਈ ਹੈਰੀਟੇਜ ਸਟਰੀਟ

ਕੈਮਰਾਮੈਨ ਨਾਲ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਜੋ ਮਾੜੇ ਅਨਸਰ ਸੀ ਉਹਨਾਂ ਤੇ ਪੁਲਿਸ ਨੇ ਕਾਰਵਾਈ ਕਰਕੇ ਭਜਾਏ ਹਨ। ਅਸੀਂ ਅੱਗੇ ਤੋਂ ਕਪਲ ਪੋਜ ਬਣਾ ਕੇ ਤਸਵੀਰ ਨਹੀਂ ਖਿਚਾਗੇ ,ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਿੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਨਤਮਸਤਕ ਹੋਣ ਵਾਸਤੇ ਪਹੁੰਚਦੇ ਆ ਪਰ ਵਿਰਾਸਤੀ ਮਾਰਗ ਦੀਆਂ ਤਸਵੀਰਾਂ ਦੇਖੀਏ ਤਾਂ ਮਨ ਨੂੰ ਪਰੇਸ਼ਾਨੀ ਜਰੂਰ ਹੁੰਦੀ ਹੈ ।

ਕਿਉਂਕਿ ਲੰਮੇ ਸਮੇਂ ਤੋਂ ਦੇਖੀਏ ਜਦੋਂ ਤੋਂ ਹੈਰੀਟੇਜ ਸਟਰੀਟ ਬਣੀ ਹੈ ਤਾਂ ਉਸ ਤੋਂ ਕੁਝ ਸਮਾਂ ਬਾਅਦ ਹੀ ਪ੍ਰਾਈਵੇਟ ਫੋਟੋਗ੍ਰਾਫਰਾਂ ਦੇ ਵੱਲੋਂ ਉੱਥੇ ਇੱਕ ਗਰੋ ਖੜਾ ਕੀਤਾ ਗਿਆ ਹੈ ਜਿੱਥੇ ਸ਼ਰਧਾਲੂਆਂ ਦੀ ਫੋਟੋ ਖਿੱਚਦੇ ਹਨ ਪਰ ਸੰਗਤਾਂ ਨੂੰ ਇਸ ਗੱਲ ਤੋਂ ਅਪੱਤੀ ਹੈ ਕਿ ਇਸ ਧਾਰਮਿਕ ਸਥਾਨ ਤੇ ਗਲਤ ਤਰੀਕੇ ਨਾਲ ਫੋਟੋਆਂ ਖਿੱਚੀਆਂ ਜਾਂਦੀਆਂ ਨੇ ਅਤੇ ਇਹ ਫੋਟੋਗ੍ਰਾਫਰ ਲੜਕੀਆਂ ਨੂੰ ਪਰੇਸ਼ਾਨ ਕਰਦੇ ਹਨ ।

ਇਸੇ ਨੂੰ ਲੈ ਕੇ ਕਈ ਮਾਮਲੇ ਆਏ ਨੇ ਜਿਸ ਵਿੱਚ ਸ਼ਰਧਾਲੂਆਂ ਦੀ ਕੁੱਟਮਾਰ ਹੋਈ ਹ ਇਹਨਾਂ ਫੋਟੋਗ੍ਰਾਫਰਾਂ ਦੇ ਵੱਲੋਂ ਤੇ ਪੁਲਿਸ ਨੇ ਇਹਨਾਂ ਤੇ ਪਰਚੇ ਵੀ ਪਾਏ ਨੇ। ਪਰ ਹੁਣ ਫੇਰ ਇਹਨਾਂ ਦਾ ਗਰੋ ਇਥੇ ਇਕੱਠਾ ਹੋਣਾ ਸ਼ੁਰੂ ਹੋਇਆ। ਇਸ ਤੋਂ ਬਾਅਦ ਡੇਲੀ ਪੋਸਟ ਦਾ ਕੈਮਰਾ ਦੇਖਣ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਪੁਲਿਸ ਨੇ ਕਿਹਾ ਇਹਨਾਂ ਖਿਲਾਫ ਕਾਰਵਾਈ ਕੀਤੀ ਜਾਏਗੀ ਜੇ ਹੁਣ ਇਸ ਤਰ੍ਹਾਂ ਹੈਰੀਟੇਜ ਸਟਰੀਟ ਤੇ ਨਜ਼ਰ ਆਏ ।

ਸ਼ਰਧਾਲੂ ਨਾਲ ਵੀ ਗੱਲ ਕੀਤੀ ਉਹਨਾਂ ਨੇ ਵੀ ਕਿਹਾ ਕਿ ਕਈ ਮੁਸ਼ਕਲਾਂ ਆਉਂਦੀਆਂ ਹੁਣ ਇਹਨਾਂ ਦੇ ਨਾਲ ਜਦੋਂ ਹਰਿਮੰਦਰ ਸਾਹਿਬ ਸੰਗਤਾਂ ਪਹੁੰਚਦੀਆਂ ਨੇ ਇੱਕ ਵੱਡਾ ਗਰੁੱਪ ਖੜਾ ਹੋਇਆ ਹੈ ਜਿਸ ਨਾਲ ਇਹ ਬਦਮਾਸ਼ੀ ਵੀ ਕਰਦੇ ਨਜ਼ਰ ਆਉਂਦੇ ਨੇ ਕਈ ਵਾਰ ਸੰਗਤਾਂ ਨਾਲ ਵੀ ਬਹਿਸਦੇ ਹਨ ।

ਉਥੇ ਹੀ ਕੈਮਰਾਮੈਨ ਭਾਈਚਾਰੇ ਚੋਂ ਇੱਕ ਕੈਮਰਾਮੈਨ ਨੇ ਗੱਲ ਕੀਤੀ ਤਾਂ ਉਸਨੇ ਕਿਹਾ ਕਿ ਸਾਡੀ ਰੋਜ਼ੀ ਰੋਟੀ ਦੇ ਖਾਤਰ ਅਸੀਂ ਇੱਥੇ ਕੰਮ ਕਰਦੇ ਆਂ ਪਰ ਸਾਡੇ ਕੋਲ ਪਰਮਿਸ਼ਨ ਕੋਈ ਨਹੀਂ ਹੈ ਨਾ ਹੀ ਅਸੀਂ ਸੰਗਤਾਂ ਨੂੰ ਤੰਗ ਪਰੇਸ਼ਾਨ ਕਰਦੇ ਆਂ ਜੋ ਤੰਗ ਪਰੇਸ਼ਾਨ ਕਰਦੇ ਸੀ ਪੁਲਿਸ ਦੀ ਮਾਮਲਾ ਦਰਜ ਕਰਕੇ ਉਹਨਾਂ ਨੂੰ ਭਜਾਇਆ ਹੈ।

Read Latest News and Breaking News at Daily Post TV, Browse for more News

Ad
Ad

Punjab District News