ਕਿਸਾਨਾਂ ‘ਤੇ ਕੁਦਰਤੀ ਆਫ਼ਤ ਬਣੀ ਮੁਸੀਬਤ, ਸਰਕਾਰ ਤੋਂ ਮੁਆਵਜ਼ੇ ਦੀ ਲਗਾਈ ਗੁਹਾਰ

Punjab farmer loss; ਕਿਸਾਨ 6 ਮਹੀਨੇ ਫਸਲ ਨੂੰ ਪੁੱਤਾਂ ਵਾਂਗੂੰ ਪਾਲਦਾ ਹੈ, ਪਰ ਜਦੋਂ ਕੁਦਰਤੀ ਕਰੋਪੀ ਆ ਜਾਵੇ ਤਾਂ ਫੇਰ ਕਿਸਾਨ ਕੀ ਕਰੇ। ਫ਼ਰੀਦਕੋਟ ਇਲਾਕੇ ਵਿੱਚ ਬੇਮੌਸਮੀ ਬਰਸਾਤ ਅਤੇ ਬਦਲਦੇ ਮੌਸਮ ਨੇ ਕਿਸਾਨਾਂ ਨੂੰ ਵੱਡਾ ਝਟਕਾ ਦਿੱਤਾ ਹੈ। ਕਣਕ ਦੀ ਤਿਆਰ ਖੜੀ ਫਸਲ ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਡਿੱਗ ਗਈ ਹੈ, ਜਿਸ ਨਾਲ ਉਤਪਾਦਨ ‘ਤੇ […]
Jaspreet Singh
By : Updated On: 04 Apr 2026 21:48:PM
ਕਿਸਾਨਾਂ ‘ਤੇ ਕੁਦਰਤੀ ਆਫ਼ਤ ਬਣੀ ਮੁਸੀਬਤ, ਸਰਕਾਰ ਤੋਂ ਮੁਆਵਜ਼ੇ ਦੀ ਲਗਾਈ ਗੁਹਾਰ

Punjab farmer loss; ਕਿਸਾਨ 6 ਮਹੀਨੇ ਫਸਲ ਨੂੰ ਪੁੱਤਾਂ ਵਾਂਗੂੰ ਪਾਲਦਾ ਹੈ, ਪਰ ਜਦੋਂ ਕੁਦਰਤੀ ਕਰੋਪੀ ਆ ਜਾਵੇ ਤਾਂ ਫੇਰ ਕਿਸਾਨ ਕੀ ਕਰੇ। ਫ਼ਰੀਦਕੋਟ ਇਲਾਕੇ ਵਿੱਚ ਬੇਮੌਸਮੀ ਬਰਸਾਤ ਅਤੇ ਬਦਲਦੇ ਮੌਸਮ ਨੇ ਕਿਸਾਨਾਂ ਨੂੰ ਵੱਡਾ ਝਟਕਾ ਦਿੱਤਾ ਹੈ। ਕਣਕ ਦੀ ਤਿਆਰ ਖੜੀ ਫਸਲ ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਡਿੱਗ ਗਈ ਹੈ, ਜਿਸ ਨਾਲ ਉਤਪਾਦਨ ‘ਤੇ ਭਾਰੀ ਅਸਰ ਪਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਵਾਰ ਮੌਸਮ ਦੀ ਮਾਰ ਨੇ ਉਨ੍ਹਾਂ ਦੀ ਸਾਰੀ ਮਿਹਨਤ ‘ਤੇ ਪਾਣੀ ਫੇਰ ਦਿੱਤਾ ਹੈ। ਕਿਸਾਨਾ ਨੇ ਦੱਸਿਆ ਕਿ ਮੌਸਮ ਦੇ ਅਚਾਨਕ ਬਦਲਣ ਨਾਲ ਫਸਲ ਦੀ ਹਾਲਤ ਬਹੁਤ ਖਰਾਬ ਹੋ ਗਈ ਹੈ।

ਉਨ੍ਹਾਂ ਕਿਹਾ ਕਿ ਇਹ ਕੁਦਰਤੀ ਆਫ਼ਤ ਕਿਸਾਨਾਂ ਲਈ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ ਅਤੇ ਅੱਜ ਦੀ ਬਾਰਿਸ਼ ਨੇ ਉਹਨਾਂ ਦੀ ਮਿਹਨਤ ਨੂੰ ਮਿੱਟੀ ਕਰ ਦਿੱਤਾ ਹੈ ਵਿਆਜ ਚਕ ਕੇ ਫਸਲ ਬੀਜੀ ਸੀ। ਪਰ ਅੱਜ ਉਹਨਾਂ ਹੱਥ ਖਰਾਬ ਫਸਲ ਹੈ ਉਹ ਸਰਕਾਰ ਤੋਂ ਮੰਗ ਕਰਦੇ ਹਨ, ਕਿ ਉਹਨਾਂ ਦੀ ਮਦਦ ਕੀਤੀ ਜਾਵੇ। ਇਸੇ ਤਰ੍ਹਾਂ ਸਾਬਕਾ ਸਰਪੰਚ ਗੁਰਬਿਦਰ ਸਿੰਘ ਨੇ ਵੀ ਆਪਣਾ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਕਣਕ ਦੇ ਦਾਣੇ ਕਾਲੇ ਪੈ ਗਏ ਹਨ ਅਤੇ ਫਸਲ ਦੀ ਗੁਣਵੱਤਾ ਵੀ ਖਰਾਬ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਜਿੱਥੇ ਪਹਿਲਾਂ 20 ਕੁਇੰਟਲ ਪ੍ਰਤੀ ਏਕੜ ਉਮੀਦ ਸੀ, ਹੁਣ 5 ਕੁਇੰਟਲ ਵੀ ਨਹੀਂ ਮਿਲਣਗੇ। ਇਹ ਹਾਲਾਤ ਕਿਸਾਨਾਂ ਲਈ ਬਹੁਤ ਹੀ ਨਿਰਾਸ਼ਾਜਨਕ ਹਨ। ਉਹਨਾਂ ਇਹ ਬਰਸਾਤ ਹੋਰ ਮੁਸੀਬਤ ਬਣ ਗਈ ਹੈ। ਉਨ੍ਹਾਂ ਸਰਕਾਰ ਤੋਂ ਮਦਦ ਦੀ ਮੰਗ ਕਰਦੇ ਹੋਏ ਕਿਹਾ ਕਿ ਜੇ ਮੌਸਮ ਸਾਫ਼ ਹੋਇਆ ਤਾਂ ਕੁਝ ਫਸਲ ਬਚਾਈ ਜਾ ਸਕਦੀ ਹੈ। ਉਹਨਾਂ ਕਿਹਾ ਕਿ ਉਹ ਪ੍ਰਸ਼ਾਸਨ ਤੋਂ ਮੰਗ ਕਰਦੇ ਹਨ ਕਿ ਉਹਨਾਂ ਦੀ ਮਦਦ ਕੀਤੀ ਜਾਵੇ।

Read Latest News and Breaking News at Daily Post TV, Browse for more News

Ad
Ad