ਅੰਮ੍ਰਿਤਸਰ ਤੋਂ ਦਿੱਲੀ ‘ਇਨਸਾਫ਼ ਮਾਰਚ’ ਲਈ ਕਿਸਾਨ ਰਵਾਨਾ, ਕੈਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਕਿਸਾਨਾਂ ਦਾ ਵੱਡਾ ਇਕੱਠ
Farmers unions march to Delhi; ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਕੌਮੀ ਇਨਸਾਫ਼ ਮੋਰਚਾ ਦੇ ਨਾਲ ਪੰਜਾਬ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਅੱਜ ਸ਼ੰਭੂ ਬਾਰਡਰ ਤੋਂ ਹੁੰਦੇ ਹੋਏ ਦਿੱਲੀ ਵੱਲ ਕੂਚ ਕਰਨਗੀਆਂ। ਕੌਮੀ ਇਨਸਾਫ਼ ਮੋਰਚਾ ਤੇ ਕਿਸਾਨ ਜਥੇਬੰਦੀਆਂ ਸ਼ੰਭੂ ਬਾਰਡਰ ‘ਤੇ ਇਕੱਠੀਆਂ ਹੋਣਗੀਆਂ। ਇਸ ਤੋਂ ਬਾਅਦ ਉਹ ਦਿੱਲੀ ਲਈ ਰਵਾਨਾ ਹੋਣਗੇ।
ਕਿਸਾਨ ਯੂਨੀਅਨ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਕੌਮੀ ਇਨਸਾਫ਼ ਮੋਰਚਾ ਨੇ ਦਿੱਲੀ ਤੱਕ ਮਾਰਚ ਕਰਨਾ ਹੈ। ਕਿਸਾਨ ਜਥੇਬੰਦੀਆਂ ਨੇ ਇਸ ਮਾਰਚ ਨੂੰ ਸਮਰਥਨ ਦੇਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਤੈਅ ਪ੍ਰੋਗਰਾਮ ਦੇ ਅਨੁਸਰ ਉਹ ਅੱਜ ਸਵੇਰੇ ਸ਼ੰਭੂ ਬਾਰਡਰ ਦੇ ਇਕੱਠੇ ਹੋਣਗੇ ਤੇ ਫ਼ਿਰ ਦਿੱਲੀ ਲਈ ਰਵਾਨਾ ਹੋਣਗੇ।
ਦੂਜੇ ਪਾਸੇ, ਕਿਸਾਨਾਂ ਦੇ ਐਲਾਨ ਤੋਂ ਬਾਅਦ ਪੰਜਾਬ ਦੇ ਹਰਿਆਣਾ ਪੁਲਿਸ ਨੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹਨ। ਪੁਲਿਸ ਨੇ ਟ੍ਰੈਫ਼ਿਕ ਡਾਇਵਰਜ਼ਨ ਪਲਾਨ ਕੱਲ੍ਹ ਯਾਨੀ 13 ਨਵੰਬਰ ਨੂੰ ਹੀ ਜ਼ਾਰੀ ਕਰ ਦਿੱਤਾ ਸੀ। ਅੱਜ 14 ਨਵੰਬਰ ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਰਾਜਪੁਰਾ-ਅੰਬਾਲਾ ਹਾਈਵੇਅ ‘ਤੇ ਟ੍ਰੈਫ਼ਿਕ ਦੀ ਆਵਾਜਾਈ ਬੰਦ ਕਰ ਦਿੱਤੀ ਗਈ ਹੈ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਪ੍ਰਦਰਸ਼ਨ ਨੂੰ ਦੇਖਦੇ ਹੋਏ, ਉਹ ਆਪਣੇ ਯਾਤਰਾ ਦੀ ਪਲਾਨਿੰਗ ਕਰਨ।
ਸ਼ੂੰਭ ਬਾਰਡਰ ‘ਤੇ ਹਰਿਆਣਾ ਪੁਲਿਸ ਦੀ ਨਾਕਾਬੰਦੀ
ਸ਼ੰਭੂ ਬਾਰਡਰ ‘ਤੇ ਹਰਿਆਣਾ ਪੁਲਿਸ ਭਾਰੀ ਗਿਣਤੀ ‘ਚ ਤੈਨਾਤ ਕਰ ਦਿੱਤੀ ਗਈ ਹੈ। ਪੁਲਿਸ ਨੇ ਇੱਥੇ ਨਾਕਾਬੰਦੀ ਕਰ ਦਿੱਤੀ ਹੈ। ਪੁਲਿਸ ਮੁਤਾਬਕ ਪ੍ਰਦਸ਼ਨਕਾਰੀ ਸ਼ੰਭੂ ਬਾਰਡਰ ਵੱਲ ਕੂਚ ਕਰਨਗੇ। ਇਸ ਦੌਰਾਨ ਹਾਈਵੇਅ ‘ਤੇ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ। ਇਸ ਦੇ ਲਈ ਰੂਟ ਡਾਈਵਰਜ਼ਨ ਕੀਤਾ ਗਿਆ ਹੈ।
ਰੂਟ ਡਾਈਵਰਜ਼ਨ ਦੇ ਵੇਰਵੇ
ਲੁਧਿਆਣਾ ਵੱਲੋਂ ਅੰਬਾਲਾ ਵੱਲ ਜਾਣ ਵਾਲੇ ਵਾਹਨਾਂ ਨੂੰ ਰਾਜਪੁਰਾ ਤੋਂ ਬਨੂੜ, ਜੀਰਕਪੁਰ, ਡੇਰਾਬੱਸੀ ਤੋਂ ਹੁੰਦੇ ਹੋਏ ਅੰਬਾਲੇ ਵੱਲ ਨੂੰ ਡਾਈਵਰਟ ਕੀਤਾ ਹੈ। ਉੱਥੇ ਹੀ, ਅੰਬਾਲਾ ਤੋਂ ਲੁਧਿਆਣਾ ਵੱਲ ਆਉਣ ਵਾਲੇ ਵਾਹਨਾਂ ਨੂੰ ਵੀ ਇਹੀ ਰੂਟ ਲੈਣ ਲਈ ਕਿਹਾ ਗਿਆ ਹੈ। ਫਤਿਹਗੜ੍ਹ ਸਾਹਿਬ ਤੋਂ ਅੰਬਾਲਾ ਜਾਣ ਵਾਲੇ ਵਾਹਨਾਂ ਨੂੰ ਲਾਂਡਰਾਂ ਤੋਂ ਏਅਪੋਰਟ ਚੌਕ ਮੁਹਾਲੀ, ਡੇਰਾਬੱਸੀ ਤੋਂ ਅੰਬਾਲਾ ਵੱਲ ਡਾਇਵਰਟ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਰਾਜਪੁਰਾ ਤੋਂ ਘਨੌਰ ਹੋ ਕੇ ਅੰਬਾਲਾ ਪਹੁੰਚਣ ਦਾ ਵਿਕਲਪ ਵੀ ਰਹੇਗਾ। ਪਟਿਆਲਾ ਵੱਲੋਂ ਅੰਬਾਲਾ ਜਾਣ ਵਾਲਿਆਂ ਨੂੰ ਘਨੌਰ ਤੋਂ ਹੋ ਕੇ ਨਿਕਲਣਾ ਹੋਵੇਗਾ। ਰਾਜਪੁਰਾ ਤੋਂ ਛੋਟੇ ਵਾਹਨ ਬਨੂੜ, ਮਨੌਲੀ ਸੂਰਜ, ਲੇਹਲੀ ਲਾਲੜੂ ਹੁੰਦੇ ਹੋਏ ਅੰਬਾਲਾ ਜਾ ਸਕਣਗੇ।