Banner
Banner

ਫਾਈਨੈਂਸ ਕੰਪਨੀ ਦੇ ਕਰਮਚਾਰੀਆਂ ਤੋਂ ਲੱਖਾਂ ਦੀ ਲੁੱਟ, 7-8 ਨੌਜਵਾਨਾਂ ਵੱਲੋਂ ਆਲਟੋ ਕਾਰ ‘ਤੇ ਹਮਲਾ

Jalandhar News : ਫਿਲੌਰ ਰੇਲਵੇ ਫਾਟਕਾਂ ਦੇ ਬਿਲਕੁਲ ਨਜ਼ਦੀਕ ਸ਼ਹਿਰ ਦੇ ਭੀੜ-ਭਾੜ ਵਾਲੇ ਇਲਾਕੇ ਨੂਰਮਹਿਲ ਰੋਡ ‘ਤੇ ਮੰਗਲਵਾਰ ਸ਼ਾਮ ਕਰੀਬ 7:30 ਤੋਂ 8 ਵਜੇ ਦਰਮਿਆਨ ਇੱਕ ਵੱਡੀ ਡਕੈਤੀ ਦੀ ਵਾਰਦਾਤ ਸਾਹਮਣੇ ਆਈ ਹੈ। 7-8 ਨੌਜਵਾਨਾਂ ਨੇ ਇੱਕ ਆਲਟੋ ਕਾਰ ਨੂੰ ਚਾਰੇ ਪਾਸਿਓਂ ਘੇਰ ਕੇ ਹਮਲਾ ਕਰ ਦਿੱਤਾ ਅਤੇ ਫਾਈਨੈਂਸ ਕੰਪਨੀ ਦੇ ਕਰਮਚਾਰੀਆਂ ਤੋਂ ਲੱਖਾਂ ਰੁਪਏ […]
Khushi
By : Updated On: 30 Dec 2025 09:44:AM
ਫਾਈਨੈਂਸ ਕੰਪਨੀ ਦੇ ਕਰਮਚਾਰੀਆਂ ਤੋਂ ਲੱਖਾਂ ਦੀ ਲੁੱਟ, 7-8 ਨੌਜਵਾਨਾਂ ਵੱਲੋਂ ਆਲਟੋ ਕਾਰ ‘ਤੇ ਹਮਲਾ

Jalandhar News : ਫਿਲੌਰ ਰੇਲਵੇ ਫਾਟਕਾਂ ਦੇ ਬਿਲਕੁਲ ਨਜ਼ਦੀਕ ਸ਼ਹਿਰ ਦੇ ਭੀੜ-ਭਾੜ ਵਾਲੇ ਇਲਾਕੇ ਨੂਰਮਹਿਲ ਰੋਡ ‘ਤੇ ਮੰਗਲਵਾਰ ਸ਼ਾਮ ਕਰੀਬ 7:30 ਤੋਂ 8 ਵਜੇ ਦਰਮਿਆਨ ਇੱਕ ਵੱਡੀ ਡਕੈਤੀ ਦੀ ਵਾਰਦਾਤ ਸਾਹਮਣੇ ਆਈ ਹੈ। 7-8 ਨੌਜਵਾਨਾਂ ਨੇ ਇੱਕ ਆਲਟੋ ਕਾਰ ਨੂੰ ਚਾਰੇ ਪਾਸਿਓਂ ਘੇਰ ਕੇ ਹਮਲਾ ਕਰ ਦਿੱਤਾ ਅਤੇ ਫਾਈਨੈਂਸ ਕੰਪਨੀ ਦੇ ਕਰਮਚਾਰੀਆਂ ਤੋਂ ਲੱਖਾਂ ਰੁਪਏ ਲੁੱਟ ਲਏ।

ਇਸ ਘਟਨਾ ਦੌਰਾਨ ਡਰਾਈਵਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਜ਼ਖਮੀ ਨੌਜਵਾਨ ਦੀ ਪਛਾਣ ਨੂਰਮਹਿਲ ਨਿਵਾਸੀ ਭਗਵਾਨ ਦਾਸ ਦੇ ਪੁੱਤਰ ਅੰਕੁਸ਼ ਵਜੋਂ ਹੋਈ ਹੈ, ਜਿਸਨੂੰ ਫਿਲੌਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਅੰਕੁਸ਼ ਨੇ ਦੱਸਿਆ ਕਿ ਉਹ ਜਲੰਧਰ ਦੀ ਇੱਕ ਫਾਈਨੈਂਸ ਕੰਪਨੀ ਵਿੱਚ ਕੰਮ ਕਰਦਾ ਹੈ, ਜਿਸਦਾ ਮੁੱਖ ਦਫਤਰ ਮਾਛੀਵਾੜਾ ਵਿਖੇ ਹੈ। ਉਹ ਆਪਣੇ ਸਾਥੀ ਲਵਪ੍ਰੀਤ ਪੁੱਤਰ ਸਤਪਾਲ, ਵਾਸੀ ਚੁਹਕੀ, ਨਾਲ ਪੈਸੇ ਇਕੱਠੇ ਕਰਕੇ ਵਾਪਸ ਆ ਰਹੇ ਸਨ। ਬੈਂਕ ਬੰਦ ਹੋਣ ਕਾਰਨ ਪੈਸੇ ਜਮ੍ਹਾ ਨਾ ਕਰਵਾ ਸਕੇ।

ਜਦੋਂ ਉਹ ਰਾਹੋ ਰਾਹੀਂ ਫਿਲੌਰ ਵੱਲ ਆ ਰਹੇ ਸਨ ਅਤੇ ਫਿਲੋਰ ਰੇਲਵੇ ਫਾਟਕ ਨੇੜੇ ਪਹੁੰਚੇ, ਤਾਂ ਅਚਾਨਕ 7-8 ਨੌਜਵਾਨਾਂ ਨੇ ਉਨ੍ਹਾਂ ਦੀ ਆਲਟੋ ਕਾਰ (ਨੰਬਰ PB10 GP 4902) ਨੂੰ ਘੇਰ ਲਿਆ। ਜਾਨ ਬਚਾਉਣ ਲਈ ਜਿਵੇਂ ਹੀ ਅੰਕੁਸ਼ ਕਾਰ ਤੋਂ ਬਾਹਰ ਨਿਕਲਿਆ, ਤਾਂ ਹਮਲਾਵਰਾਂ ਨੇ ਉਸ ਦੇ ਸਿਰ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਉਹ ਗੰਭੀਰ ਤੌਰ ‘ਤੇ ਜ਼ਖਮੀ ਹੋ ਗਿਆ।

ਉਸਦਾ ਸਾਥੀ ਲਵਪ੍ਰੀਤ ਲੋਕਾਂ ਦੀ ਮਦਦ ਨਾਲ ਅੰਕੁਸ਼ ਨੂੰ ਤੁਰੰਤ ਫਿਲੌਰ ਸਿਵਲ ਹਸਪਤਾਲ ਲੈ ਗਿਆ।

ਮੌਕੇ ‘ਤੇ ਪਹੁੰਚੇ ਥਾਣਾ ਫਿਲੌਰ ਦੇ ਐਸਐਚਓ ਅਮਨ ਸੈਣੀ ਨੇ ਦੱਸਿਆ ਕਿ ਪੁਲਿਸ ਵੱਲੋਂ ਘਟਨਾ ਸਥਾਨ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਲਾਕੇ ਦੀਆਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਫੁਟੇਜ ਦੇ ਅਧਾਰ ‘ਤੇ ਜਲਦ ਹੀ ਹਮਲਾਵਰਾਂ ਦੀ ਪਛਾਣ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Read Latest News and Breaking News at Daily Post TV, Browse for more News

Ad
Ad