Banner
Banner

ਸਾਬਕਾ ਗ੍ਰਹਿ ਮੰਤਰੀ ਬਾਰੇ ਜਾਤੀਵਾਦੀ ਟਿੱਪਣੀ ਕਰ ਫੱਸੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ, ਦਰਜ ਹੋਈ FIR, SC/ST ਐਕਟ ਤਹਿਤ ਕੇਸ

Punjab Politics: ਰਾਜਾ ਵੜਿੰਗ ਵਿਰੁੱਧ ਐਸਸੀ/ਐਸਟੀ ਐਕਟ, 1989 ਦੀ ਧਾਰਾ 3(1)(u) ਅਤੇ 3(1)(v) ਤਹਿਤ ਕੇਸ ਦਰਜ ਕੀਤਾ ਗਿਆ ਹੈ। FIR on Raja Warring: ਪੰਜਾਬ ਕਾਂਗਰਸ ਪ੍ਰਧਾਨ ਅਤੇ ਲੁਧਿਆਣਾ ਦੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਰੁੱਧ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਵਿਰੁੱਧ ਟਿੱਪਣੀ ਕਰਨ ਲਈ ਕਪੂਰਥਲਾ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ। ਇਹ ਸ਼ਿਕਾਇਤ ਬੂਟਾ […]
ਮਨਵੀਰ ਰੰਧਾਵਾ
By : Updated On: 05 Nov 2025 11:19:AM
ਸਾਬਕਾ ਗ੍ਰਹਿ ਮੰਤਰੀ ਬਾਰੇ ਜਾਤੀਵਾਦੀ ਟਿੱਪਣੀ ਕਰ ਫੱਸੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ, ਦਰਜ ਹੋਈ FIR, SC/ST ਐਕਟ ਤਹਿਤ ਕੇਸ

Punjab Politics: ਰਾਜਾ ਵੜਿੰਗ ਵਿਰੁੱਧ ਐਸਸੀ/ਐਸਟੀ ਐਕਟ, 1989 ਦੀ ਧਾਰਾ 3(1)(u) ਅਤੇ 3(1)(v) ਤਹਿਤ ਕੇਸ ਦਰਜ ਕੀਤਾ ਗਿਆ ਹੈ।

FIR on Raja Warring: ਪੰਜਾਬ ਕਾਂਗਰਸ ਪ੍ਰਧਾਨ ਅਤੇ ਲੁਧਿਆਣਾ ਦੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਰੁੱਧ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਵਿਰੁੱਧ ਟਿੱਪਣੀ ਕਰਨ ਲਈ ਕਪੂਰਥਲਾ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ। ਇਹ ਸ਼ਿਕਾਇਤ ਬੂਟਾ ਸਿੰਘ ਦੇ ਪੁੱਤਰ ਸਰਬਜੋਤ ਸਿੰਘ ਸਿੱਧੂ ਨੇ ਦਾਇਰ ਕੀਤੀ ਸੀ।

ਰਾਜਾ ਵੜਿੰਗ ਵਿਰੁੱਧ ਐਸਸੀ/ਐਸਟੀ ਐਕਟ, 1989 ਦੀ ਧਾਰਾ 3(1)(u) ਅਤੇ 3(1)(v) ਤਹਿਤ ਕੇਸ ਦਰਜ ਕੀਤਾ ਗਿਆ ਹੈ। ਕੱਲ੍ਹ ਹੀ ‘ਆਪ’ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਐਲਾਨ ਕੀਤਾ ਸੀ ਕਿ ਵੜਿੰਗ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਦੱਸ ਦਈਏ ਕਿ ਰਾਜਾ ਵੜਿੰਗ ਨੇ ਮਰਹੂਮ ਬੂਟਾ ਸਿੰਘ ਬਾਰੇ ਵਿਵਾਦਪੂਰਨ ਟਿੱਪਣੀਆਂ ਕੀਤੀਆਂ ਸੀ। ਪੰਜਾਬ ਕਾਂਗਰਸ ਦੇ ਮੁੱਖ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀਆਂ ਮੁਸ਼ਕਲਾਂ ਉਨ੍ਹਾਂ ਵੱਲੋਂ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਬੂਟਾ ਸਿੰਘ ਨੂੰ ‘ਕਾਲਾ’ ਕਹਿਣ ਤੋਂ ਬਾਅਦ ਵਧ ਗਈਆਂ ਹਨ। ਰਾਸ਼ਟਰੀ ਐਸਸੀ ਕਮਿਸ਼ਨ ਨੇ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਤੋਂ ਕਾਰਵਾਈ ਸਬੰਧੀ 7 ਦਿਨਾਂ ਦੇ ਅੰਦਰ ਜਵਾਬ ਮੰਗਿਆ ਹੈ। ਇਹ ਕਾਰਵਾਈ ਭਾਜਪਾ ਨੇਤਾ ਤਰੁਣ ਚੁੱਘ ਦੇ ਬਿਆਨ ‘ਤੇ ਕੀਤੀ ਗਈ ਹੈ।

ਵੜਿੰਗ ਮੰਗ ਚੁੱਕੇ ਮੁਆਫੀ

ਰਾਜਾ ਵੜਿੰਗ ਨੇ ਮੁਆਫ਼ੀ ਮੰਗ ਲਈ ਹੈ, ਪਰ ਮਾਮਲਾ ਅਜੇ ਵੀ ਅਣਸੁਲਝਿਆ ਹੋਇਆ ਹੈ। ਰਾਸ਼ਟਰੀ ਐਸਸੀ ਕਮਿਸ਼ਨ ਨੇ ਵੜਿੰਗ ਵਿਰੁੱਧ ਕਾਰਵਾਈ ਸਬੰਧੀ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਤੋਂ 7 ਦਿਨਾਂ ਦੇ ਅੰਦਰ ਜਵਾਬ ਮੰਗਿਆ ਹੈ। ਪੰਜਾਬ ਐਸਸੀ ਕਮਿਸ਼ਨ ਨੇ ਜ਼ਿਲ੍ਹਾ ਚੋਣ ਅਧਿਕਾਰੀ ਨੂੰ ਵੀ ਤਲਬ ਕੀਤਾ ਅਤੇ ਪੁੱਛਿਆ ਕਿ ਉਨ੍ਹਾਂ ਨੇ ਅਜੇ ਤੱਕ ਵੜਿੰਗ ਨੂੰ ਜ਼ਿਲ੍ਹੇ ਚੋਂ ਕਿਉਂ ਨਹੀਂ ਕੱਢਿਆ।

Read Latest News and Breaking News at Daily Post TV, Browse for more News

Ad
Ad