ਪੰਜਾਬ ਦੇ ਪ੍ਰਾਚੀਨ ਮੰਦਰ ‘ਚ ਲੱਗੀ ਅੱਗ, 16 ਸੰਗਤ ਮੈਂਬਰ ਝੁਲਸੇ – ਤਿੰਨ ਦੀ ਹਾਲਤ ਗੰਭੀਰ
Barnala Dhanola Fire News– ਬਰਨਾਲਾ ਜ਼ਿਲ੍ਹੇ ਦੇ ਧਨੌਲਾ ਕਸਬੇ ਵਿੱਚ ਸਥਿਤ ਪ੍ਰਾਚੀਨ ਹਨੂਮਾਨ ਮੰਦਰ ਦੇ ਲੰਗਰ ਹਾਲ ਦੀ ਰਸੋਈ ਵਿੱਚ ਭਿਆਨਕ ਅੱਗ ਲੱਗਣ ਕਾਰਨ 16 ਲੋਕ (9 ਮਰਦ ਅਤੇ 7 ਮਹਿਲਾਵਾਂ) ਅੱਗ ਵਿੱਚ ਝੁਲਸ ਗਏ। ਇਹ ਹਾਦਸਾ ਕੱਲ੍ਹ ਸ਼ਾਮ ਉਸ ਵੇਲੇ ਵਾਪਰਿਆ ਜਦ ਭੱਠੀ ਵਿੱਚ ਤੇਲ ਪਾਉਣ ਸਮੇਂ ਅਚਾਨਕ ਅੱਗ ਭੜਕ ਉਠੀ।
ਪ੍ਰਾਚੀਨ ਹਨੂਮਾਨ ਜੀ ਮੰਦਰ, ਧਨੌਲਾ ਦੇ ਲੰਗਰ ਹਾਲ ਦੀ ਰਸੋਈ ਵਿੱਚ ਕੰਮ ਕਰ ਰਹੇ ਇੱਕ ਵਿਅਕਤੀ ਵੱਲੋਂ ਭੱਠੀ ਵਿੱਚ ਤੇਲ ਪਾਉਣ ਸਮੇਂ ਅਚਾਨਕ ਅੱਗ ਲੱਗ ਗਈ। ਸੀਸੀਟੀਵੀ ਕੈਮਰੇ ਦੀ ਫੁਟੇਜ ਤੋਂ ਇਹ ਸਾਬਤ ਹੋਇਆ ਹੈ ਕਿ ਤੇਲ ਪਾਉਣ ਦੀ ਵਿਧੀ ਦੌਰਾਨ ਲਾਪਰਵਾਹੀ ਹੋਈ।ਸੰਗਤ ਮੈਂਬਰਾਂ ਨੇ ਮੌਕੇ ‘ਤੇ ਬਚਾਅ ਕਾਰਜ ਕਰਦੇ ਹੋਏ ਝੁਲਸੇ ਹੋਏ ਲੋਕਾਂ ਨੂੰ ਧਨੌਲਾ ਦੇ ਸਰਕਾਰੀ ਹਸਪਤਾਲ ਪਹੁੰਚਾਇਆ।
ਐਸ.ਐਮ.ਓ. ਸਤਵੰਤ ਸਿੰਘ ਔਜਲਾ ਮੁਤਾਬਕ:
- ਕੁੱਲ 16 ਮਰੀਜ਼ ਧਨੌਲਾ ਹਸਪਤਾਲ ਪਹੁੰਚੇ
- 6 ਮਰੀਜ਼ ਫਰੀਦਕੋਟ ਰੈਫਰ, 2 ਬਰਨਾਲਾ ਹਸਪਤਾਲ
- ਬਾਕੀ 8 ਮਰੀਜ਼, ਜਿਨ੍ਹਾਂ ਵਿੱਚੋਂ 6 ਔਰਤਾਂ, ਧਨੌਲਾ ਹਸਪਤਾਲ ‘ਚ ਦਾਖਲ
- 2 ਮਰੀਜ਼ਾਂ ਨੂੰ ਛੁੱਟੀ ਮਿਲੀ, ਹੋਰਾਂ ਦੀ ਹਾਲਤ ਹੋ ਰਹੀ ਹੈ ਠੀਕ
ਮਰੀਜ਼ਾਂ ਦੇ ਬਿਆਨ – ਲਾਪਰਵਾਹੀ ਦੀ ਗੂੰਜ:
ਮਿੱਠੂ ਸਿੰਘ, ਜੋ ਕਿ ਹਾਲੇ ਵੀ ਬਰਨਾਲਾ ਹਸਪਤਾਲ ‘ਚ ਦਾਖਲ ਹਨ, ਨੇ ਦੱਸਿਆ ਕਿ ਇਹ ਸਾਰਾ ਹਾਦਸਾ ਇੱਕ ਵਿਅਕਤੀ ਦੀ ਲਾਪਰਵਾਹੀ ਕਾਰਨ ਹੋਇਆ। ਉਨ੍ਹਾਂ ਕਿਹਾ ਕਿ ਜੇਕਰ ਸਾਵਧਾਨੀ ਵਰਤੀ ਜਾਂਦੀ ਤਾਂ ਇਹ ਹਾਦਸਾ ਟਲ ਸਕਦਾ ਸੀ।
ਮੰਦਰ ਪ੍ਰਬੰਧਕਾਂ ਵੱਲੋਂ ਬਿਆਨ:
ਮੰਦਰ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਲੰਗਰ ਹਾਲ ਅਤੇ ਰਸੋਈ ਮੁੱਖ ਭਗਤੀ ਸਥਾਨ ਤੋਂ ਦੂਰ ਸਨ, ਜਿਸ ਕਰਕੇ ਸੰਗਤ ਨੂੰ ਕੋਈ ਨੁਕਸਾਨ ਨਹੀਂ ਹੋਇਆ। ਉਨ੍ਹਾਂ ਨੇ ਕਿਹਾ ਕਿ ਜ਼ਖਮੀਆਂ ਦੀ ਸਭੰਵ ਤਰੀਕੇ ਨਾਲ ਮਦਦ ਕੀਤੀ ਜਾ ਰਹੀ ਹੈ।
ਸੁਰੱਖਿਆ ਪ੍ਰਬੰਧਾਂ ਦੀ ਘਾਟ ‘ਤੇ ਸਵਾਲ:
ਮਰੀਜ਼ਾਂ ਅਤੇ ਸਥਾਨਕ ਲੋਕਾਂ ਵੱਲੋਂ ਪ੍ਰਸ਼ਾਸਨ ‘ਤੇ ਸਵਾਲ ਉਠਾਏ ਜਾ ਰਹੇ ਹਨ ਕਿ:
“ਜਦ ਹਰ ਮੰਗਲਵਾਰ ਹਜ਼ਾਰਾਂ ਸੰਗਤ ਪਹੁੰਚਦੀ ਹੈ, ਤਾਂ ਮੰਦਰ ‘ਚ ਫਾਇਰ ਬ੍ਰਿਗੇਡ ਅਤੇ ਐਂਬੂਲੈਂਸ ਦਾ ਪ੍ਰਬੰਧ ਕਿਉਂ ਨਹੀਂ ਕੀਤਾ ਜਾਂਦਾ?”
ਸਥਾਨਕ ਲੋਕਾਂ ਵੱਲੋਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਹੈ ਕਿ:
- ਹਰ ਵੱਡੇ ਧਾਰਮਿਕ ਸਮਾਗਮ ਦੌਰਾਨ ਅਗਨਿ-ਸੁਰੱਖਿਆ ਉਪਕਰਨ
- ਐਂਬੂਲੈਂਸ, ਮੈਡੀਕਲ ਸਟਾਫ, ਅਤੇ ਫਾਇਰ ਬ੍ਰਿਗੇਡ ਦੀ ਤਾਇਨਾਤੀ