Journalism Of Hope
BREAKING NEWS
ਝੋਟਾ ਕਤਲ ਕਾਂਡ: ਅੱਧੀ ਰਾਤ ਨੂੰ ਮਾਨਸਾ ਪਹੁੰਚੀ CBI ਟੀਮ, ਪੁਲਿਸ ਨੇ ਸੌਂਪੀਆਂ ਕੇਸ ਦੀਆਂ ਫਾਈਲਾਂ......ਪੰਜਾਬ ਵਿੱਚ ਅੱਜ ਤੋਂ ਬੱਸਾਂ ਦਾ ਚੱਕਾ ਜਾਮ: ਕੱਚੇ ਮੁਲਾਜ਼ਮਾਂ ਦੀ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ.....ਅੱਜ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਹੋ ਸਕਦੀ ਹੈ ਪ੍ਰਭਾਵਿਤ, ਅਧਿਆਪਕਾਂ ਵੱਲੋਂ ਸਮੂਹਿਕ ਛੁੱਟੀ ਦਾ ਐਲਾਨ........ਪੈਰਿਸ ਤੋਂ ਵਾਪਸੀ ‘ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਅਪਮਾਨ ਕੀਤਾ ਗਿਆ: ਬਲਤੇਜ ਪੰਨੂ ਨੇ ਲਾਏ ਇਲਜ਼ਾਮ.......ਟਾਈਗਰ ਸ਼ਰਾਫ਼ ’ਤੇ ਗੋਲੀਬਾਰੀ ਮਾਮਲੇ ’ਚ ਵੱਡਾ ਖੁਲਾਸਾ: ਨਿਸ਼ਾਨੇ ’ਤੇ ਸੀ ਕੋਈ ਹੋਰ ਵੱਡੀ ਬਾਲੀਵੁੱਡ ਹਸਤੀ !.........ਕਾਂਗਰਸ ਦੇ ਸਾਬਕਾ ਵਿਧਾਇਕ ਦਾ ਗੰਨਮੈਨ ਅਫ਼ੀਮ ਸਮੇਤ ਗ੍ਰਿਫ਼ਤਾਰ, 2 ਹੋਰ ਸਾਥੀ ਵੀ ਕਾਬੂ......ਗੁ: ਬੰਗਲਾ ਸਾਹਿਬ ਨੇੜਲੇ ਰਸਤੇ ’ਤੇ ਪੁਲਿਸ ਦੀ ਐਂਟਰੀ ਬੰਦ, DSGMC ਨੇ ਲਿਆ ਵੱਡਾ ਫ਼ੈਸਲਾ.........ਝੋਟਾ ਕਤਲ ਕਾਂਡ ਤੋਂ ਬਾਅਦ ਮਾਨਸਾ ’ਚ 3 ਮੈਡੀਕਲ ਸਟੋਰਾਂ ਦੇ ਲਾਇਸੈਂਸ ਰੱਦ, 4 ਸੀਲ.....ਪੰਜਾਬ ’ਚ ਪਰਾਲੀ ਸਾੜਨ ਦੇ ਮਾਮਲਿਆਂ ’ਚ ਵਾਧਾ, 5 ਦਿਨਾਂ ’ਚ 219 ਮਾਮਲੇ ਆਏ ਸਾਹਮਣੇ.............

ਟਾਈਗਰ ਸ਼ਰਾਫ ’ਤੇ ਫਾਇਰਿੰਗ ਮਾਮਲਾ: ਔਰਤਾਂ ਰਾਹੀਂ ਮੁੰਬਈ ਪਹੁੰਚਾਏ ਗਏ ਸੀ ਹਥਿਆਰ

Firing case on Tiger Shroff: ਮੁੰਬਈ: ਅਦਾਕਾਰ ਟਾਈਗਰ ਸ਼ਰਾਫ ’ਤੇ ਹੋਈ ਫਾਇਰਿੰਗ ਦੇ ਮਾਮਲੇ ਵਿੱਚ ਪੁਲਿਸ ਨੇ ਚਾਰ ਹੋਰ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਇਨ੍ਹਾਂ ਮੁਲਜ਼ਮਾਂ ਨੂੰ ਮੁੰਬਈ ਪੁਲਿਸ ਦੀ ਐਂਟੀ-ਐਕਸਟੌਰਸ਼ਨ ਸੈੱਲ ਦੇ ਹਵਾਲੇ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਕੁਨਾਲ (21), ਸੁਮਿਤ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਟਾਈਗਰ ਸ਼ਰਾਫ ’ਤੇ ਫਾਇਰਿੰਗ ਮਾਮਲਾ: ਔਰਤਾਂ ਰਾਹੀਂ ਮੁੰਬਈ ਪਹੁੰਚਾਏ ਗਏ ਸੀ ਹਥਿਆਰ

Firing case on Tiger Shroff: ਮੁੰਬਈ: ਅਦਾਕਾਰ ਟਾਈਗਰ ਸ਼ਰਾਫ ’ਤੇ ਹੋਈ ਫਾਇਰਿੰਗ ਦੇ ਮਾਮਲੇ ਵਿੱਚ ਪੁਲਿਸ ਨੇ ਚਾਰ ਹੋਰ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਇਨ੍ਹਾਂ ਮੁਲਜ਼ਮਾਂ ਨੂੰ ਮੁੰਬਈ ਪੁਲਿਸ ਦੀ ਐਂਟੀ-ਐਕਸਟੌਰਸ਼ਨ ਸੈੱਲ ਦੇ ਹਵਾਲੇ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਕੁਨਾਲ (21), ਸੁਮਿਤ (19), ਰਾਧਾ (23) ਅਤੇ ਬਬੀਤਾ (23) ਵਜੋਂ ਹੋਈ ਹੈ। ਦਿੱਲੀ ਸਪੈਸ਼ਲ ਸੈੱਲ ਦੇ ਡੀਸੀਪੀ ਪ੍ਰਵੀਨ ਤ੍ਰਿਪਾਠੀ ਅਨੁਸਾਰ, ਗ੍ਰਿਫ਼ਤਾਰ ਕੀਤੇ ਗਏ ਚਾਰ ਵਿਅਕਤੀਆਂ ਵਿੱਚ ਦੋ ਔਰਤਾਂ ਅਤੇ ਦੋ ਪੁਰਸ਼ ਸ਼ਾਮਲ ਹਨ। ਪੁਲਿਸ ਦੀ ਮੁੱਢਲੀ ਜਾਂਚ ਮੁਤਾਬਕ, ਇਨ੍ਹਾਂ ਦੀ ਭੂਮਿਕਾ ਹਥਿਆਰਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਪਹੁੰਚਾਉਣ ਵਿੱਚ ਸੀ।

ਅੰਮ੍ਰਿਤਸਰ ਤੋਂ ਲਏ ਹਥਿਆਰ, ਟਰੇਨ ਰਾਹੀਂ ਮੁੰਬਈ ਪਹੁੰਚਾਏ
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇੱਕ ਹੋਰ ਮਾਮਲੇ ਵਿੱਚ ਜੇਲ੍ਹ ਤੋਂ ਰਿਹਾਅ ਹੋਣ ਮਗਰੋਂ ਕੁਨਾਲ, ਅਨਿਲ ਪੰਡਿਤ ਦੇ ਨਿਰਦੇਸ਼ਾਂ ’ਤੇ ਆਪਣੇ ਸਾਥੀ ਸੁਮਿਤ ਨਾਲ ਅੰਮ੍ਰਿਤਸਰ ਗਿਆ ਸੀ। ਉੱਥੇ ਉਸ ਨੇ ਇੱਕ ਨਿਰਧਾਰਤ ਥਾਂ ਤੋਂ ਹਥਿਆਰ ਲੈਣੇ ਸਨ। ਇਸ ਤੋਂ ਬਾਅਦ ਰਾਧਾ ਦੀ ਮਦਦ ਨਾਲ ਹਥਿਆਰ ਮੁੰਬਈ ਪਹੁੰਚਾਉਣ ਦਾ ਪ੍ਰਬੰਧ ਕੀਤਾ ਗਿਆ।

ਪੁਲਿਸ ਮੁਤਾਬਕ, ਰਾਧਾ ਅਤੇ ਬਬੀਤਾ ਹਥਿਆਰ ਲੈ ਕੇ ਟਰੇਨ ਰਾਹੀਂ ਮੁੰਬਈ ਪਹੁੰਚੀਆਂ। 17 ਅਕਤੂਬਰ ਦੀ ਸਵੇਰ ਕਰੀਬ 11 ਵਜੇ ਦਾਦਰ ਰੇਲਵੇ ਸਟੇਸ਼ਨ ਨੇੜੇ ਉਨ੍ਹਾਂ ਨੇ ਹਥਿਆਰ ਇੱਕ ਨਾਬਾਲਗ ਲੜਕੇ ਨੂੰ ਸੌਂਪ ਦਿੱਤੇ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਕੁਨਾਲ ਨੇ ਦੋਵਾਂ ਔਰਤਾਂ ਨੂੰ ਹਥਿਆਰਾਂ ਦੀ ਢੋਆ-ਢੁਆਈ ਲਈ ਕੋਰੀਅਰ ਵਜੋਂ ਵਰਤਿਆ।

ਐਨਕ੍ਰਿਪਟਿਡ ਸੰਚਾਰ ਰਾਹੀਂ ਮਿਲਦੇ ਸਨ ਨਿਰਦੇਸ਼
ਡੀਸੀਪੀ ਨੇ ਦੱਸਿਆ ਕਿ ਕੁਨਾਲ ਐਨਕ੍ਰਿਪਟਿਡ ਸੰਚਾਰ ਸਾਧਨਾਂ ਰਾਹੀਂ ਅਨਿਲ ਪੰਡਿਤ ਦੇ ਸੰਪਰਕ ਵਿੱਚ ਸੀ। ਪੁਲਿਸ ਅਨੁਸਾਰ, ਇਸ ਤੋਂ ਪਹਿਲਾਂ ਵੀ ਅਨਿਲ ਪੰਡਿਤ ਦੇ ਕਹਿਣ ’ਤੇ ਕੁਨਾਲ ਨੇ ਪਾਣੀਪਤ ਵਿੱਚ ਗੋਲੀਬਾਰੀ ਦੀ ਇੱਕ ਘਟਨਾ ਨੂੰ ਅੰਜਾਮ ਦਿੱਤਾ ਸੀ। ਇਸ ਵਾਰ ਵੀ ਉਹ ਸੋਸ਼ਲ ਮੀਡੀਆ ਰਾਹੀਂ ਨਿਰਦੇਸ਼ ਪ੍ਰਾਪਤ ਕਰ ਰਿਹਾ ਸੀ ਅਤੇ ਅੱਗੇ ਪਹੁੰਚਾ ਰਿਹਾ ਸੀ। ਇਨ੍ਹਾਂ ਨਿਰਦੇਸ਼ਾਂ ਵਿੱਚ ਹਥਿਆਰ ਕਿੱਥੋਂ ਲੈਣੇ ਹਨ, ਉਨ੍ਹਾਂ ਨੂੰ ਮੁੰਬਈ ਕਿਵੇਂ ਪਹੁੰਚਾਉਣਾ ਹੈ ਅਤੇ ਉੱਥੇ ਕਿਸ ਨੂੰ ਸੌਂਪਣਾ ਹੈ, ਵਰਗੀਆਂ ਗੱਲਾਂ ਸ਼ਾਮਲ ਸਨ। ਪੁਲਿਸ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਕਿਸੇ ਹੋਰ ਸੈਲੀਬ੍ਰਿਟੀ ਨੂੰ ਨਿਸ਼ਾਨਾ ਬਣਾਉਣ ਸਬੰਧੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ।

ਹਥਿਆਰ ਪਹੁੰਚਾਉਣ ਲਈ 70 ਤੋਂ 80 ਹਜ਼ਾਰ ਰੁਪਏ ਮਿਲਣ ਦਾ ਦਾਅਵਾ
ਪੁਲਿਸ ਅਨੁਸਾਰ, ਕੁਨਾਲ ਨੂੰ ਹਥਿਆਰਾਂ ਦੀ ਢੋਆ-ਢੁਆਈ ਦਾ ਪ੍ਰਬੰਧ ਕਰਨ ਲਈ 70 ਤੋਂ 80 ਹਜ਼ਾਰ ਰੁਪਏ ਮਿਲੇ ਸਨ। ਇਸ ਵਿੱਚੋਂ ਲਗਭਗ 10 ਤੋਂ 12 ਹਜ਼ਾਰ ਰੁਪਏ ਬਬੀਤਾ ਨੂੰ ਦਿੱਤੇ ਗਏ ਸਨ। ਪੁਲਿਸ ਨੇ ਦੱਸਿਆ ਕਿ ਅਨਿਲ ਪੰਡਿਤ ਅਤੇ ਹੈਰੀ ਬਾਕਸਰ ਦਾ ਨਾਂ ਰੰਦੀਪ ਮਲਿਕ ਗੈਂਗ ਨਾਲ ਜੋੜਿਆ ਜਾ ਰਿਹਾ ਹੈ। ਇਸ ਗੈਂਗ ਦਾ ਨਾਂ ਹਾਲ ਹੀ ਵਿੱਚ ਫਿਰੌਤੀ ਲਈ ਫੋਨ ਕਰਨ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਦੇ ਸਬੰਧ ਵਿੱਚ ਸਾਹਮਣੇ ਆਇਆ ਹੈ।

ਕੁਨਾਲ ਅਤੇ ਸੁਮਿਤ ਸੋਨੀਪਤ ਦੇ ਰਹਿਣ ਵਾਲੇ ਹਨ, ਜਦਕਿ ਰਾਧਾ ਅਤੇ ਬਬੀਤਾ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦੀਆਂ ਰਹਿਣ ਵਾਲੀਆਂ ਹਨ। ਦੋਵੇਂ ਔਰਤਾਂ ਸੋਨੀਪਤ ਵਿੱਚ ਰਹਿੰਦੀਆਂ ਸਨ ਅਤੇ ਉੱਥੇ ਸੁਰੱਖਿਆ ਨਾਲ ਸਬੰਧਤ ਕੰਮ ਕਰਦੀਆਂ ਸਨ। ਪੁਲਿਸ ਮੁਤਾਬਕ, ਇਹ ਸਾਰੇ ਵਿਅਕਤੀ ਇਸ ਕੰਮ ਲਈ ਪਿਛਲੇ ਦੋ ਤੋਂ ਤਿੰਨ ਹਫ਼ਤਿਆਂ ਦੌਰਾਨ ਹੀ ਇੱਕ-ਦੂਜੇ ਦੇ ਸੰਪਰਕ ਵਿੱਚ ਆਏ ਸਨ। ਉਹ 15 ਅਕਤੂਬਰ ਨੂੰ ਰਵਾਨਾ ਹੋਏ ਅਤੇ 17 ਅਕਤੂਬਰ ਦੀ ਸਵੇਰ ਮੁੰਬਈ ਪਹੁੰਚੇ ਸਨ। ਮਾਮਲੇ ਦੀ ਜਾਂਚ ਜਾਰੀ ਹੈ।

Read Latest News and Breaking News at Daily Post TV, Browse for more News

Ad
Ad

Punjab District News