ਜੰਡਿਆਲਾ ਗੁਰੂ ਦੇ ਮੱਲੀਆਂ ਪਿੰਡ ‘ਚ ਇੱਕ ਵਾਰ ਫਿਰ ਫਾਇਰਿੰਗ, ਇੱਕ ਜ਼ਖਮੀ
Amritsar News: ਜ਼ਖਮੀ ਇਕ ਸਾਲ ਤੋਂ ਵਿਦੇਸ਼ ਵਿੱਚ ਰਹਿ ਰਿਹਾ ਸੀ। ਨੌਜਵਾਨ ਦੀ ਪਛਾਣ ਪਲਵਿੰਦਰ ਸਿੰਘ ਵਜੋਂ ਹੋਈ ਹੈ। ਜਿਸ ਦੀ ਖੱਬੀ ਲੱਤ ‘ਚ ਗੋਲੀ ਲੱਗੀ।
Firing in Jandiala Guru: ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦੇ ਪਿੰਡ ਮੱਲੀਆਂ ਦੇ ਵਿੱਚ ਇੱਕ ਵਾਰ ਫਿਰ ਤੋਂ ਗੋਲੀ ਚਲਣ ਦੀ ਵਾਰਦਾਤ ਵਾਪਰੀ। ਹਾਸਲ ਜਾਣਕਾਰੀ ਮੁਤਾਬਕ ਇਹ ਵਾਰਦਾਤ ਪੁਰਾਣੀ ਰੰਜਿਸ਼ ਨੂੰ ਲੈ ਕੇ ਹੋਈ। ਪੁਰਾਣਾ ਝਗੜਾ ਹੋਣ ਕਰਕੇ ਦੂਸਰੀ ਧਿਰ ਵੱਲੋਂ ਗੋਲੀ ਚਲਾਈ ਗਈ, ਜਿਸ ਕਰਕੇ ਖੱਬੇ ਪੈਰ ‘ਚ ਗੋਲੀ ਲੱਗਣ ਕਰਕੇ ਨੌਜਵਾਨ ਜ਼ਖਮੀ ਹੋਇਆ।
ਜ਼ਖਮੀ ਇਕ ਸਾਲ ਤੋਂ ਵਿਦੇਸ਼ ਵਿੱਚ ਰਹਿ ਰਿਹਾ ਸੀ। ਨੌਜਵਾਨ ਦੀ ਪਛਾਣ ਪਲਵਿੰਦਰ ਸਿੰਘ ਵਜੋਂ ਹੋਈ ਹੈ। ਜਿਸ ਦੀ ਖੱਬੀ ਲੱਤ ‘ਚ ਗੋਲੀ ਲੱਗੀ। ਮਲੀਆਂ ਪਿੰਡ ਦੇ ਹੀ ਰਹਿਣ ਵਾਲਾ ਨੌਜਵਾਨ ਸ਼ਮਸ਼ੇਰ ਸਿੰਘ ਜਿਸ ਨੇ ਦੋ ਗੋਲੀਆਂ ਚਲਾਈਆਂ। ਗੋਲੀ ਪੁਰਾਣੀ ਰੰਜਿਸ਼ ਨੂੰ ਲੈ ਕੇ ਚਲਾਈਆਂ ਗਈਆਂ ਸੀ। ਇਸ ਬਾਰੇ ਮੁਲਜ਼ਮ ਨੇ ਪਹਿਲਾਂ ਹੀ ਕਹੀ ਦਿੱਤਾ ਸੀ ਕਿ ਜਦੋਂ ਵੀ ਉਹ ਬਾਹਰ ਆਉਂਦਾ ਹੈ ਤਾਂ ਉਸ ਨੂੰ ਗੋਲੀ ਮਾਰਨੀ ਹੈ।
ਹਾਸਲ ਜਾਣਕਾਰੀ ਮੁਤਾਬਕ ਸ਼ਮਸ਼ੇਰ ਸਿੰਘ ਇੱਕ ਗੈਂਗਸਟਰ ਦੇ ਨਾਲ ਸੰਬੰਧਿਤ ਹੈ। ਜੰਡਿਆਲਾ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਵੱਖ ਵੱਖ ਟੀਮਾਂ ਬਣਾ ਕੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।