Journalism Of Hope
BREAKING NEWS
ਮਾਨਸਾ ਤੋਂ ਡਾਕਟਰਾਂ ਨਿਸ਼ਾਨ ਸਿੰਘ ਨੇ ਛੱਡੀ ਅਕਾਲੀ ਦਲ, ਕਾਂਗਰਸ ‘ਚ ਹੋਏ ਸ਼ਾਮਿਲ.....ਪੰਜਾਬ ਦੇ ਸਾਬਕਾ DGP ਸਿਧਾਰਥ ਚਟੋਪਾਧਿਆਏ ਭਾਰਤੀ ਰਾਸ਼ਟਰਵਾਦੀ ਪਾਰਟੀ ’ਚ ਹੋਏ ਸ਼ਾਮਲ......ਮਲਿਕਾਰਜੁਨ ਖੜਗੇ ਨੂੰ ਪੰਜਾਬ-ਹਰਿਆਣਾ ਹਾਈਕੋਰਟ ਤੋਂ ਰਾਹਤ, ਸੰਗਰੂਰ ਅਦਾਲਤ ਦੀ ਕਾਰਵਾਈ ’ਤੇ ਲਾਈ ਰੋਕ......ਪੰਜਾਬ ਦੇ ਡੀ.ਸੀ. ਦਫ਼ਤਰਾਂ ਦੇ ਮੁਲਾਜ਼ਮ 7 ਦਸੰਬਰ ਤੋਂ ਕਰਨਗੇ ਤਿੰਨ ਦਿਨ ਹੜਤਾਲ......WhatsApp ਲੈ ਕੇ ਆਇਆ ਨਵਾਂ ਫੀਚਰ: ਹੁਣ 14 ਦਿਨ ਪਹਿਲਾਂ ਤੱਕ ਸ਼ਡਿਊਲ ਕਰ ਸਕੋਗੇ ਮੈਸੇਜ......ਦੋ ਸਕੇ ਭਰਾਵਾਂ ’ਤੇ ਪਤਨੀਆਂ ਦੀ ਹੱਤਿਆ ਕਰਕੇ ਲਾਸ਼ਾਂ ਨੂੰ ਜੰਗਲ ’ਚ ਦੱਬਿਆ, ਪੁਲਿਸ ਨੇ ਮਿੱਟੀ ਪੱਟ ਕੇ ਕੱਢੀਆਂ ਲਾਸ਼ਾਂ......7 ਸਾਲਾ ਬੱਚੀ ਨਾਲ ਜਬਰ-ਜਨਾਹ ਤੇ ਕਤਲ ਦੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ......ਨਿਵੇਸ਼ਕਾਂ ਨਾਲ ਧੋਖਾਧੜੀ ਮਾਮਲਾ: ED ਵੱਲੋਂ ਪੰਜਾਬ ਅਤੇ ਜੰਮੂ-ਕਸ਼ਮੀਰ ’ਚ 8 ਥਾਵਾਂ ’ਤੇ ਛਾਪੇਮਾਰੀ......ਚੰਡੀਗੜ੍ਹ ਪੁਲਿਸ ਮੁਲਾਜ਼ਮਾਂ ਦੇ ਪੁੱਤਰਾਂ ਨਾਲ ਜੁੜੇ ਕੁੱਟਮਾਰ ਮਾਮਲੇ ਦੀ ਜਾਂਚ CBI ਹਵਾਲੇ

ਪੰਜਾਬ ‘ਚ ਫਿਰ ਹੜ੍ਹਾਂ ਦਾ ਖ਼ਤਰਾ! ਰਣਜੀਤ ਸਾਗਰ ਡੈਮ ਤੋਂ ਛੱਡਿਆ ਗਿਆ 35 ਹਜ਼ਾਰ ਕਿਊਸਿਕ ਤੋਂ ਵੱਧ ਪਾਣੀ

Ranjit Sagar Dam water release; ਰਣਜੀਤ ਸਾਗਰ ਡੈਮ ਪ੍ਰਜੈਕਟ ਦਾ ਚਾਰ ਨੰਬਰ ਗੇਟ 1 ਮੀਟਰ ਤੱਖ ਖੋਲ੍ਹਿਆ ਗਿਆ। ਇਸ ਤੋਂ ਬਾਅਦ ਦੁਪਹਿਰ 1 ਵਜੇ 3 ਤੇ 5 ਨੰਬਰ ਗੇਟ ਨੂੰ ਵੀ ਇੱਕ-ਇੱਕ ਮੀਟਰ ਖੋਲ੍ਹ ਦਿੱਤਾ ਗਿਆ। ਡੈਮ ਦੇ ਪਾਣੀ ਦਾ ਪੱਧਰ ਦੁਪਹਿਰ 3 ਵਜੇ 523.44ਮੌਸਮ ਵਿਭਾਗ ਵੱਲੋਂ ਪੰਜਾਬ ‘ਚ 5 ਤੋਂ 7 ਅਕਤੂਬਰ ਤੱਕ ਬਾਰਿਸ਼ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਪੰਜਾਬ ‘ਚ ਫਿਰ ਹੜ੍ਹਾਂ ਦਾ ਖ਼ਤਰਾ! ਰਣਜੀਤ ਸਾਗਰ ਡੈਮ ਤੋਂ ਛੱਡਿਆ ਗਿਆ 35 ਹਜ਼ਾਰ ਕਿਊਸਿਕ ਤੋਂ ਵੱਧ ਪਾਣੀ

Ranjit Sagar Dam water release; ਰਣਜੀਤ ਸਾਗਰ ਡੈਮ ਪ੍ਰਜੈਕਟ ਦਾ ਚਾਰ ਨੰਬਰ ਗੇਟ 1 ਮੀਟਰ ਤੱਖ ਖੋਲ੍ਹਿਆ ਗਿਆ। ਇਸ ਤੋਂ ਬਾਅਦ ਦੁਪਹਿਰ 1 ਵਜੇ 3 ਤੇ 5 ਨੰਬਰ ਗੇਟ ਨੂੰ ਵੀ ਇੱਕ-ਇੱਕ ਮੀਟਰ ਖੋਲ੍ਹ ਦਿੱਤਾ ਗਿਆ। ਡੈਮ ਦੇ ਪਾਣੀ ਦਾ ਪੱਧਰ ਦੁਪਹਿਰ 3 ਵਜੇ 523.44ਮੌਸਮ ਵਿਭਾਗ ਵੱਲੋਂ ਪੰਜਾਬ ‘ਚ 5 ਤੋਂ 7 ਅਕਤੂਬਰ ਤੱਕ ਬਾਰਿਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ। ਜੇਕਰ ਭਾਰੀ ਬਾਰਿਸ਼ ਹੁੰਦੀ ਹੈ ਤਾਂ ਇੱਕ ਵਾਰ ਫਿਰ ਡੈਮਾਂ ‘ਚ ਪਾਣੀ ਦਾ ਪੱਧਰ ਵੱਧ ਸਕਦਾ ਹੈ। ਇਸ਼ ਦੌਰਾਨ ਡੈਮਾਂ ਤੋਂ ਪਾਣੀ ਛੱਡਿਆ ਜਾਂਦਾ ਹੈ ਤੇ ਦਰਿਆਵਾਂ ਦੇ ਪਾਣੀ ਦਾ ਪੱਧਰ ਮੁੜ ਵੱਧ ਸਕਦਾ ਹੈ। ਪਠਾਨਕੋਟ ਦੇ ਡੀਸੀ ਆਦਿਤਯ ਉੱਪਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਦਰਿਆ ਦੇ ਕੰਢੇ ਨਾ ਜਾਣ।0 ਮੀਟਰ ਮਾਪਿਆ ਗਿਆ।

ਰਣਜੀਤ ਸਾਗਰ ਡੈਮ ਤੋਂ ਵੀਰਵਾਰ ਨੂੰ 35,753 ਕਿਊਸਕ ਪਾਣੀ ਛੱਡਿਆ ਗਿਆ, ਜਿਸ ਨਾਲ ਰਾਵੀ ਦਰਿਆ ਦੇ ਪਾਣੀ ਦਾ ਪੱਧਰ ਵੱਧ ਗਿਆ। ਇਸ ਨਾਲ ਅਸਥਾਈ ਬੰਨ੍ਹਾਂ ਨੂੰ ਹਲਕਾ ਨੁਕਸਾਨ ਪਹੁੰਚਿਆ ਹੈ, ਕਈ ਥਾਂਵਾਂ ‘ਤੇ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਲਗਾਈਆਂ ਬੋਰੀਆਂ ਰੁੜਦੀਆਂ ਹੋਈਆਂ ਨਜ਼ਰ ਆਈਆਂ। ਜਾਣਕਾਰੀ ਮੁਤਾਬਕ ਸਵੇਰ 11:30 ਵਜੇ ਰਣਜੀਤ ਸਾਗਰ ਡੈਮ ਪ੍ਰਜੈਕਟ ਦਾ ਚਾਰ ਨੰਬਰ ਗੇਟ 1 ਮੀਟਰ ਤੱਖ ਖੋਲ੍ਹਿਆ ਗਿਆ।

ਇਸ ਤੋਂ ਬਾਅਦ ਦੁਪਹਿਰ 1 ਵਜੇ 3 ਤੇ 5 ਨੰਬਰ ਗੇਟ ਨੂੰ ਵੀ ਇੱਕ-ਇੱਕ ਮੀਟਰ ਖੋਲ੍ਹ ਦਿੱਤਾ ਗਿਆ। ਡੈਮ ਦੇ ਪਾਣੀ ਦਾ ਪੱਧਰ ਦੁਪਹਿਰ 3 ਵਜੇ 523.440 ਮੀਟਰ ਮਾਪਿਆ ਗਿਆ। ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹੇ ਚੰਬਾ ਸਥਿਤ ਚਮੇਰਾ ਪਨ ਬਿਜਲੀ ਪ੍ਰਜੈਕਟ ਤੋਂ ਇਸ ਸਮੇਂ 918 ਕਿਊਸਕ ਪਾਣੀ ਝੀਲ ‘ਚ ਆ ਰਿਹਾ ਹੈ। ਚਮੇਰਾ ਪਨ ਬਿਜਲੀ ਪ੍ਰੋਜੈਕਟ ਤੋਂ ਇਸ ਸਮੇਂ ਬਿਜਲੀ ਉਤਪਾਦਨ ਦਾ ਕੰਮ ਬੰਦ ਕਰ ਦਿੱਤਾ ਗਿਆ ਹੈ।

ਪੂਰੀ ਸਮਰੱਥਾ ਨਾਲ ਹੋ ਰਹੀ ਬਿਜਲੀ ਉਤਪਾਦਨ

600 ਮੈਗਾਵਾਟ ਪਨ ਬਿਜਲੀ ਉਤਪਾਦਨ ਸਮਰੱਥਾ ਵਾਲੇ ਰਣਜੀਤ ਸਾਗਰ ਡੈਮ ਪ੍ਰੋਜੈਕਟ ਤੋਂ ਇਸ ਸਮੇਂ ਚਾਰ ਯੂਨੀਟਾਂ ਤੋਂ ਪੂਰੀ ਸਮਰੱਥਾ ਨਾਲ 600 ਮੈਗਾਵਾਟ ਬਿਜਲੀ ਉਤਪਾਦਨ ਕੀਤਾ ਜਾ ਰਿਹਾ ਹੈ। ਡੈਮ ਦੇ ਅਧਿਕਾਰੀਆਂ ਮੁਤਾਬਕ ਬੀਤ ਦਿਨ, ਵੀਰਵਾਰ ਨੂੰ ਪ੍ਰਜੈਕਟ ਦੇ ਤਿੰਨ ਗੇਟ ਖੋਲ੍ਹੇ ਗਏ ਸਨ। ਤਿੰਨ ਫਲੱਡ ਗੇਟਾਂ ਤੇ ਚਾਰੋਂ ਯੂਨੀਟਾਂ ਤੋਂ 600 ਮੈਗਾਵਾਟ ਪਨ ਬਿਜਲੀ ਉਤਪਾਦਨ ਤੋਂ ਬਾਅਦ ਛੱਡੇ ਜਾ ਰਹੇ ਪਾਣੀ ਨੂੰ ਮਿਲਾ ਕੇ ਇਸ ਸਮੇਂ ਝੀਲ ਤੋਂ 35,753 ਕਿਊਸਕ ਪਾਣੀ ਛੱਡਿਆ ਜਾ ਰਿਹਾ ਹੈ।

5 ਤੋਂ 7 ਅਕਤੂਬਰ ਨੂੰ ਬਾਰਿਸ਼ ਦਾ ਅਲਰਟ

ਮੌਸਮ ਵਿਭਾਗ ਵੱਲੋਂ ਪੰਜਾਬ ‘ਚ 5 ਤੋਂ 7 ਅਕਤੂਬਰ ਤੱਕ ਬਾਰਿਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ। ਜੇਕਰ ਭਾਰੀ ਬਾਰਿਸ਼ ਹੁੰਦੀ ਹੈ ਤਾਂ ਇੱਕ ਵਾਰ ਫਿਰ ਡੈਮਾਂ ‘ਚ ਪਾਣੀ ਦਾ ਪੱਧਰ ਵੱਧ ਸਕਦਾ ਹੈ। ਇਸ਼ ਦੌਰਾਨ ਡੈਮਾਂ ਤੋਂ ਪਾਣੀ ਛੱਡਿਆ ਜਾਂਦਾ ਹੈ ਤੇ ਦਰਿਆਵਾਂ ਦੇ ਪਾਣੀ ਦਾ ਪੱਧਰ ਮੁੜ ਵੱਧ ਸਕਦਾ ਹੈ।

ਪਠਾਨਕੋਟ ਦੇ ਡੀਸੀ ਆਦਿਤਯ ਉੱਪਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਦਰਿਆ ਦੇ ਕੰਢੇ ਨਾ ਜਾਣ। ਉੱਥੇ ਹੀ ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਹੀ ਹੜ੍ਹਾਂ ਨਾਲ ਭਾਰੀ ਨੁਕਸਾਨ ਹੋਇਆ ਹੈ, ਹੁਣ ਇੱਕ ਵਾਰ ਦਰਿਆ ‘ਚ ਪਾਣੀ ਦਾ ਪੱਧਰ ਵੱਧਣ ਨਾਲ ਨੁਕਸਾਨ ਦਾ ਖ਼ਦਸ਼ਾ ਹੈ।

Read Latest News and Breaking News at Daily Post TV, Browse for more News

Ad
Ad

Punjab District News