ਫੁੱਟਬਾਲਰ ਲਿਓਨੇਲ ਮੈਸੀ ਦੇ ਪਿਤਾ ਜੋਰਜ ਮੈਸੀ ਦਾ ਦੇਹਾਂਤ
Footballer Lionel Messi’s father passes away: ਨਵੀਂ ਦਿੱਲੀ: ਅਰਜਨਟੀਨਾ ਦੇ ਮਹਾਨ ਫੁੱਟਬਾਲਰ ਅਤੇ ਇੰਟਰ ਮਿਆਮੀ ਸਟਾਰ ਲਿਓਨੇਲ ਮੈਸੀ ਦੇ ਪਿਤਾ ਜੋਰਜ ਮੈਸੀ ਦਾ 68 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਰਿਪੋਰਟਾਂ ਮੁਤਾਬਕ ਉਹ ਲੰਬੇ ਸਮੇਂ ਤੋਂ ਸਿਹਤ ਸਮੱਸਿਆਵਾਂ ਨਾਲ ਜੂਝ ਰਹੇ ਸਨ ਅਤੇ ਰੋਸਾਰੀਓ ਦੀ ਇੱਕ ਮੈਡੀਕਲ ਕਲੀਨਿਕ ਵਿੱਚ ਉਨ੍ਹਾਂ ਦੀ ਮੌਤ ਹੋਈ।
ਜੋਰਜ ਮੈਸੀ ਸਿਰਫ਼ ਲਿਓਨੇਲ ਦੇ ਪਿਤਾ ਹੀ ਨਹੀਂ ਸਨ, ਸਗੋਂ ਉਨ੍ਹਾਂ ਦੇ ਕਰੀਅਰ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਵਿਅਕਤੀ ਵੀ ਸਨ। ਉਹ ਲੰਬੇ ਸਮੇਂ ਤੱਕ ਮੈਸੀ ਦੇ ਏਜੰਟ ਰਹੇ ਅਤੇ ਉਸਦੇ ਪੇਸ਼ੇਵਰ ਮਾਮਲਿਆਂ ਦੀ ਦੇਖਭਾਲ ਕਰਦੇ ਰਹੇ।
ਜੋਰਜ ਦੀ ਸਿਹਤ ਨੂੰ ਲੈ ਕੇ ਪਹਿਲਾਂ ਵੀ ਅਫਵਾਹਾਂ ਫੈਲੀਆਂ ਸਨ, ਜਿਸ ਤੋਂ ਬਾਅਦ ਮੈਸੀ ਪਰਿਵਾਰ ਨੇ ਲੋਕਾਂ ਨੂੰ ਪਰਿਵਾਰ ਦੀ ਨਿੱਜਤਾ ਦਾ ਸਤਿਕਾਰ ਕਰਨ ਦੀ ਅਪੀਲ ਕੀਤੀ ਸੀ। ਹੁਣ ਜੋਰਜ ਮੈਸੀ ਦੇ ਦੇਹਾਂਤ ਦੀ ਖ਼ਬਰ ਦੀ ਕਈ ਪ੍ਰਮੁੱਖ ਮੀਡੀਆ ਸੰਸਥਾਵਾਂ ਨੇ ਪੁਸ਼ਟੀ ਕੀਤੀ ਹੈ।
