Journalism Of Hope
BREAKING NEWS
ਮਾਨਸਾ ਤੋਂ ਡਾਕਟਰਾਂ ਨਿਸ਼ਾਨ ਸਿੰਘ ਨੇ ਛੱਡੀ ਅਕਾਲੀ ਦਲ, ਕਾਂਗਰਸ ‘ਚ ਹੋਏ ਸ਼ਾਮਿਲ.....ਪੰਜਾਬ ਦੇ ਸਾਬਕਾ DGP ਸਿਧਾਰਥ ਚਟੋਪਾਧਿਆਏ ਭਾਰਤੀ ਰਾਸ਼ਟਰਵਾਦੀ ਪਾਰਟੀ ’ਚ ਹੋਏ ਸ਼ਾਮਲ......ਮਲਿਕਾਰਜੁਨ ਖੜਗੇ ਨੂੰ ਪੰਜਾਬ-ਹਰਿਆਣਾ ਹਾਈਕੋਰਟ ਤੋਂ ਰਾਹਤ, ਸੰਗਰੂਰ ਅਦਾਲਤ ਦੀ ਕਾਰਵਾਈ ’ਤੇ ਲਾਈ ਰੋਕ......ਪੰਜਾਬ ਦੇ ਡੀ.ਸੀ. ਦਫ਼ਤਰਾਂ ਦੇ ਮੁਲਾਜ਼ਮ 7 ਦਸੰਬਰ ਤੋਂ ਕਰਨਗੇ ਤਿੰਨ ਦਿਨ ਹੜਤਾਲ......WhatsApp ਲੈ ਕੇ ਆਇਆ ਨਵਾਂ ਫੀਚਰ: ਹੁਣ 14 ਦਿਨ ਪਹਿਲਾਂ ਤੱਕ ਸ਼ਡਿਊਲ ਕਰ ਸਕੋਗੇ ਮੈਸੇਜ......ਦੋ ਸਕੇ ਭਰਾਵਾਂ ’ਤੇ ਪਤਨੀਆਂ ਦੀ ਹੱਤਿਆ ਕਰਕੇ ਲਾਸ਼ਾਂ ਨੂੰ ਜੰਗਲ ’ਚ ਦੱਬਿਆ, ਪੁਲਿਸ ਨੇ ਮਿੱਟੀ ਪੱਟ ਕੇ ਕੱਢੀਆਂ ਲਾਸ਼ਾਂ......7 ਸਾਲਾ ਬੱਚੀ ਨਾਲ ਜਬਰ-ਜਨਾਹ ਤੇ ਕਤਲ ਦੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ......ਨਿਵੇਸ਼ਕਾਂ ਨਾਲ ਧੋਖਾਧੜੀ ਮਾਮਲਾ: ED ਵੱਲੋਂ ਪੰਜਾਬ ਅਤੇ ਜੰਮੂ-ਕਸ਼ਮੀਰ ’ਚ 8 ਥਾਵਾਂ ’ਤੇ ਛਾਪੇਮਾਰੀ......ਚੰਡੀਗੜ੍ਹ ਪੁਲਿਸ ਮੁਲਾਜ਼ਮਾਂ ਦੇ ਪੁੱਤਰਾਂ ਨਾਲ ਜੁੜੇ ਕੁੱਟਮਾਰ ਮਾਮਲੇ ਦੀ ਜਾਂਚ CBI ਹਵਾਲੇ

ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਪਿੰਡ ਦਭੂੜ ਨੂੰ ਮਿਲਿਆ ਪੁੱਲ ਅਤੇ ਸੜਕ

Trending News: ਕੀਰਤਪੁਰ ਸਾਹਿਬ ਦੇ ਚੋਵੇਸ਼ ਲੁਟਾਵਾ ਨਜ਼ਦੀਕੀ ਪਿੰਡ ਦਭੂੜ, ਜੋ ਕਿ ਤਿੰਨ ਕਿਲੋਮੀਟਰ ਦੂਰੀ ‘ਤੇ ਹੈ, ਆਜ਼ਾਦੀ ਤੋਂ ਬਾਅਦ ਵੀ ਪਿਛੜਿਆ ਹੋਇਆ ਮੰਨਿਆ ਜਾਂਦਾ ਸੀ। ਪਿੰਡ ਵਿੱਚ ਪਾਣੀ ਵਾਲੀ ਖੱਡ ਪਾਰ ਕਰਨਾ ਬਹੁਤ ਮੁਸ਼ਕਿਲ ਸੀ, ਜਿਸ ਕਾਰਨ ਬਿਮਾਰ ਜਾਂ ਵਿਆਹ ਸਮਾਗਮ ਵਿੱਚ ਜਾਣ ਵਾਲੇ ਪਿੰਡ ਵਾਸੀ ਆਪਣੇ ਘਰ ਤੋਂ ਸਹੂਲਤ ਨਾਲ ਨਹੀਂ ਜਾ ਸਕਦੇ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਪਿੰਡ ਦਭੂੜ ਨੂੰ ਮਿਲਿਆ ਪੁੱਲ ਅਤੇ ਸੜਕ
A long drive along the national highway where you can zoom your car. Captured this at noon.

Trending News: ਕੀਰਤਪੁਰ ਸਾਹਿਬ ਦੇ ਚੋਵੇਸ਼ ਲੁਟਾਵਾ ਨਜ਼ਦੀਕੀ ਪਿੰਡ ਦਭੂੜ, ਜੋ ਕਿ ਤਿੰਨ ਕਿਲੋਮੀਟਰ ਦੂਰੀ ‘ਤੇ ਹੈ, ਆਜ਼ਾਦੀ ਤੋਂ ਬਾਅਦ ਵੀ ਪਿਛੜਿਆ ਹੋਇਆ ਮੰਨਿਆ ਜਾਂਦਾ ਸੀ। ਪਿੰਡ ਵਿੱਚ ਪਾਣੀ ਵਾਲੀ ਖੱਡ ਪਾਰ ਕਰਨਾ ਬਹੁਤ ਮੁਸ਼ਕਿਲ ਸੀ, ਜਿਸ ਕਾਰਨ ਬਿਮਾਰ ਜਾਂ ਵਿਆਹ ਸਮਾਗਮ ਵਿੱਚ ਜਾਣ ਵਾਲੇ ਪਿੰਡ ਵਾਸੀ ਆਪਣੇ ਘਰ ਤੋਂ ਸਹੂਲਤ ਨਾਲ ਨਹੀਂ ਜਾ ਸਕਦੇ ਸਨ।

ਭਗਵੰਤ ਮਾਨ ਸਰਕਾਰ ਦਾ ਕਦਮ

ਪਿੰਡ ਵਾਸੀਆਂ ਦੀ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ, ਮੁੱਖ ਮੰਤਰੀ ਭਗਵੰਤ ਮਾਨ ਅਤੇ ਹਲਕਾ ਵਿਧਾਇਕ ਹਰਜੋਤ ਸਿੰਘ ਬੈਂਸ ਨੇ ਪਿੰਡ ਲਈ ਪੁੱਲ ਬਣਾਉਣ ਅਤੇ ਸੜਕ ਸੁਧਾਰ ਲਈ 1.75 ਕਰੋੜ ਰੁਪਏ ਦੀ ਰਕਮ ਦਿੱਤੀ। ਇਸ ਕਾਰਵਾਈ ਦੇ ਤਹਿਤ ਪਿੰਡ ਵਿੱਚ ਕੰਮ ਸ਼ੁਰੂ ਕਰਵਾਇਆ ਗਿਆ।

ਪਿੰਡ ਵਾਸੀਆਂ ਨੇ ਇਸ ਖੁਸ਼ੀ ਵਿੱਚ ਲੱਡੂ ਵੰਡ ਕੇ ਖੁਸ਼ੀ ਮਨਾਈ ਅਤੇ ਦਿਨ ਰਾਤ ਇੱਕ ਕਰਕੇ ਲੇਬਰਾਂ ਨਾਲ ਮਿਲ ਕੇ ਕੰਮ ਵਿੱਚ ਹਿੱਸਾ ਲੈ ਰਹੇ ਹਨ।

ਪਿੰਡ ਵਾਸੀਆਂ ਦੀ ਖੁਸ਼ੀ

75 ਸਾਲਾਂ ਬਜ਼ੁਰਗ ਨੇ ਦੱਸਿਆ, “ਸਾਡੇ ਦਾਦੇ-ਪੜਦਾਦੇ ਤੋਂ ਲੈ ਕੇ ਬੱਚੇ ਤੱਕ ਸੜਕਾਂ ਦੇ ਬਿਨਾ ਦੁੱਖ ਵੇਖਦੇ ਆਏ। ਖੱਡ ਪਾਰ ਕਰਨੀ ਬਹੁਤ ਮੁਸ਼ਕਿਲ ਹੁੰਦੀ ਸੀ। ਹੁਣ ਕਾਰਾਂ ਵਿੱਚ ਬੈਠ ਕੇ ਅਸੀਂ ਵਿਆਹ ਸ਼ਾਦੀ ਜਾਂ ਸਕੂਲ ਬੱਚਿਆਂ ਲਈ ਬਿਨਾ ਕਿਸੇ ਮੁਸ਼ਕਿਲ ਦੇ ਪਿੰਡ ਤੋਂ ਬਾਹਰ ਜਾ ਸਕਦੇ ਹਾਂ।”

ਪਿੰਡ ਵਾਸੀਆਂ ਨੇ ਸਿੱਖਿਆ ਮੰਤਰੀ ਅਤੇ ਹਲਕਾ ਵਿਧਾਇਕ ਨੂੰ ਤਹਿ ਦਿਲੋਂ ਧੰਨਵਾਦ ਕੀਤਾ।

Read Latest News and Breaking News at Daily Post TV, Browse for more News

Ad
Ad

Punjab District News