Ex-DGP Om Prakash dies: 1981 ਬੈਚ ਦੇ 68 ਸਾਲਾਂ ਆਈਪੀਐਸ ਅਧਿਕਾਰੀ ਓਮ ਪ੍ਰਕਾਸ਼ ਮੂਲ ਰੂਪ ਵਿੱਚ ਬਿਹਾਰ ਦੇ ਚੰਪਾਰਨ ਦੇ ਰਹਿਣ ਵਾਲੇ ਸੀ। ਪੁਲਿਸ ਨੂੰ ਸ਼ੱਕ ਹੈ ਕਿ ਉਨੵਾਂ ਦਾ ਕਤਲ ਕੀਤਾ ਗਿਆ ਹੈ।
Karnataka Former DGP dies: ਕਰਨਾਟਕ ਦੇ ਸਾਬਕਾ ਪੁਲਿਸ ਡਾਇਰੈਕਟਰ ਜਨਰਲ ਓਮ ਪ੍ਰਕਾਸ਼ ਐਤਵਾਰ (20 ਅਪ੍ਰੈਲ, 2025) ਨੂੰ ਬੈਂਗਲੁਰੂ ਦੇ ਐਚਐਸਆਰ ਲੇਆਉਟ ਸਥਿਤ ਉਨ੍ਹਾਂ ਦੇ ਘਰ ‘ਤੇ ਰਹੱਸਮਈ ਹਾਲਾਤਾਂ ਵਿੱਚ ਮ੍ਰਿਤਕ ਪਾਏ ਗਏ। ਉਨੵਾਂ ਦੀ ਖੂਨ ਨਾਲ ਲੱਥਪੱਥ ਲਾਸ਼ ਉਨੵਾਂ ਦੇ ਤਿੰਨ ਮੰਜ਼ਿਲਾ ਘਰ ਦੀ ਹੇਠਲੀ ਮੰਜ਼ਿਲ ‘ਤੇ ਮਿਲੀ। ਸਾਬਕਾ ਡੀਜੀਪੀ ਦੀ ਪਤਨੀ ਪੱਲਵੀ ਨੇ ਘਟਨਾ ਬਾਰੇ ਪੁਲਿਸ ਨੂੰ ਜਾਣਕਾਰੀ ਦਿੱਤੀ।
ਪੁਲਿਸ ਨੇ ਦੱਸਿਆ ਕਿ ਉਨੵਾਂ ਦੇ ਸਰੀਰ ‘ਤੇ ਸੱਟਾਂ ਦੇ ਨਿਸ਼ਾਨ ਮਿਲ, ਜਿਸ ਤੋਂ ਸ਼ੱਕ ਪੈਦਾ ਹੁੰਦਾ ਹੈ ਕਿ ਉਨੵਾਂ ਦਾ ਕਤਲ ਕੀਤਾ ਗਿਆ ਹੈ ਅਤੇ ਉਨੵਾਂ ਦੇ ਇੱਕ ਰਿਸ਼ਤੇਦਾਰ ‘ਤੇ ਕਤਲ ਦਾ ਸ਼ੱਕ ਹੈ। ਸੂਚਨਾ ਮਿਲਦੇ ਹੀ ਸੀਨੀਅਰ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਪੁਲਿਸ ਨੂੰ ਇਸ ਮਾਮਲੇ ਵਿੱਚ ਕਿਸੇ ਨਜ਼ਦੀਕੀ ਪਰਿਵਾਰਕ ਮੈਂਬਰ ਦੀ ਸ਼ਮੂਲੀਅਤ ਦਾ ਸ਼ੱਕ ਹੈ। ਫਿਲਹਾਲ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਨੇ ਉਨੵਾਂ ਦੀ ਪਤਨੀ ਅਤੇ ਧੀ ਤੋਂ ਪੁੱਛਗਿੱਛ ਕੀਤੀ
ਪੁਲਿਸ ਨੇ ਓਮ ਪ੍ਰਕਾਸ਼ ਦੀ ਪਤਨੀ ਅਤੇ ਧੀ ਤੋਂ ਉਨੵਾਂ ਦੀ ਮੌਤ ਬਾਰੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਪੀਟੀਆਈ ਦੀ ਇੱਕ ਰਿਪੋਰਟ ਦੇ ਅਨੁਸਾਰ, ਸੇਵਾਮੁਕਤ ਡੀਜੀਪੀ ਨੇ ਪਹਿਲਾਂ ਕੁਝ ਨਜ਼ਦੀਕੀ ਸਾਥੀਆਂ ਤੋਂ ਆਪਣੀ ਜਾਨ ਨੂੰ ਖ਼ਤਰੇ ਬਾਰੇ ਚਿੰਤਾ ਪ੍ਰਗਟ ਕੀਤੀ ਸੀ।
ਕੀ ਕਤਲ ਜਾਇਦਾਦ ਕਾਰਨ ਹੋਇਆ?
ਸੂਤਰਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਸਾਬਕਾ ਪੁਲਿਸ ਅਧਿਕਾਰੀ ਓਮ ਪ੍ਰਕਾਸ਼ ਆਪਣੀ ਪੂਰੀ ਜਾਇਦਾਦ ਆਪਣੇ ਪੁੱਤਰ ਨੂੰ ਦੇਣਾ ਚਾਹੁੰਦੇ ਸੀ। ਦੱਸਿਆ ਜਾ ਰਿਹਾ ਹੈ ਕਿ ਉਨੵਾਂ ਦੀ ਪਤਨੀ ਨੂੰ ਇਹ ਫੈਸਲਾ ਪਸੰਦ ਨਹੀਂ ਆਇਆ। ਇਸ ਸਮੇਂ, ਪਤਨੀ ਮੁੱਖ ਸ਼ੱਕੀ ਹੈ। ਉਨੵਾਂ ਦੀ ਮੌਤ ਬਾਰੇ ਸਭ ਤੋਂ ਪਹਿਲਾਂ ਉਨੵਾਂ ਦੀ ਪਤਨੀ ਨੇ ਪੁਲਿਸ ਨੂੰ ਸੂਚਿਤ ਕੀਤਾ ਪਰ ਜਦੋਂ ਪੁਲਿਸ ਪਹੁੰਚੀ ਤਾਂ ਉਸਨੇ ਦਰਵਾਜ਼ਾ ਖੋਲ੍ਹਣ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਸ਼ੱਕ ਹੋਰ ਵਧ ਗਿਆ।
1981 ਬੈਚ ਦੇ 68 ਸਾਲਾ ਆਈਪੀਐਸ ਅਧਿਕਾਰੀ ਬਿਹਾਰ ਦੇ ਚੰਪਾਰਨ ਦੇ ਰਹਿਣ ਵਾਲੇ ਸੀ ਅਤੇ ਉਨ੍ਹਾਂ ਨੇ ਐਮ.ਐਸ.ਸੀ. ਦੀ ਭੂ-ਵਿਗਿਆਨ ਵਿੱਚ ਡਿਗਰੀ ਹਾਸਲ ਕੀਤੀ ਸੀ।। ਉਨ੍ਹਾਂ ਨੂੰ 1 ਮਾਰਚ 2015 ਨੂੰ ਪੁਲਿਸ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਗਿਆ ਸੀ। ਇਸ ਤੋਂ ਪਹਿਲਾਂ, ਉਹ ਫਾਇਰ ਅਤੇ ਐਮਰਜੈਂਸੀ ਸੇਵਾਵਾਂ ਦੇ ਨਾਲ-ਨਾਲ ਹੋਮ ਗਾਰਡਜ਼ ਦੀ ਵੀ ਅਗਵਾਈ ਕਰ ਚੁੱਕੇ ਹਨ।