Journalism Of Hope
BREAKING NEWS
ਪੰਜਾਬ ਵਿਧਾਨ ਸਭਾ ‘ਚ ਨਸ਼ੇ ਨੂੰ ਲੈ ਕੇ ਚਿੰਤਾਜਨਕ ਤੱਥ ਸਾਹਮਣੇ ਆਏ: 18 ਤੋਂ 35 ਸਾਲ ਦੇ 65% ਨੌਜਵਾਨ ਨਸ਼ੇ ਤੋਂ ਪ੍ਰਭਾਵਿਤ.....‘ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸ਼ੋਧ ਐਕਟ’ ਮਾਮਲਾ, ਸੁਣਵਾਈ 11 ਸਤੰਬਰ ਤੱਕ ਮੁਲਤਵੀ....ਪੰਜਾਬ ਵਿਧਾਨ ਸਭਾ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਈਮੇਲ ਮਿਲਦਿਆਂ ਹੀ ਸੁਰੱਖਿਆ ਏਜੰਸੀਆਂ ਅਲਰਟ ਮੋਡ ‘ਤੇ......ਜੰਤਰ-ਮੰਤਰ ਪ੍ਰਦਰਸ਼ਨਕਾਰੀਆਂ ਦਾ ਕਿਸੇ ਅੱਤਵਾਦੀ ਮਾਡਿਊਲ ਨਾਲ ਨਹੀਂ ਸੀ ਕੋਈ ਸਬੰਧ- ਪੰਜਾਬ ਪੁਲਿਸ ਦਾ ਵੱਡਾ ਦਾਅਵਾ.......ਅਮਰੀਕਾ ’ਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਕਈ ਦਿਨਾਂ ਬਾਅਦ ਜੰਗਲ ’ਚੋਂ ਮਿਲੀ ਲਾਸ਼.......ਕੈਨੇਡਾ ’ਚ 1000 ਤੋਂ ਵੱਧ ਵਿਦਿਆਰਥੀਆਂ ਦਾ ਸੜਕਾਂ ‘ਤੇ ਪ੍ਰਦਰਸ਼ਨ, PGWP ਰੱਦ ਹੋਣ ’ਤੇ ਕਸੂਤੇ ਫਸੇ ਪੰਜਾਬੀ ਵਿਦਿਆਰਥੀ.....

ਭਾਰਤ ਨੂੰ ਫਰਾਂਸ ਵੱਲੋਂ 114 ਰਾਫਾਲ ਜੈੱਟਾਂ ਦੀ ਤਜਵੀਜ਼ ਪੇਸ਼, ‘ਮੇਕ ਇਨ ਇੰਡੀਆ’ ਤਹਿਤ ਹੋਵੇਗੀ ਡੀਲ

France proposes 114 Rafale jets to India: ਨਵੀਂ ਦਿੱਲੀ: ਭਾਰਤੀ ਹਵਾਈ ਫੌਜ ਲਈ 114 ਹੋਰ ਰਾਫਾਲ ਲੜਾਕੂ ਜਹਾਜ਼ ਖਰੀਦਣ ਦੀ ਦਿਸ਼ਾ ਵਿੱਚ ਵੱਡੀ ਤਰੱਕੀ ਹੋਈ ਹੈ। ਫਰਾਂਸ ਦੀ ਜਹਾਜ਼ ਨਿਰਮਾਤਾ ਕੰਪਨੀ ਦਾਸੋ ਐਵੀਏਸ਼ਨ ਨੇ ਭਾਰਤ ਨੂੰ ਇਸ ਸੌਦੇ ਲਈ ਆਪਣੀ ਤਕਨੀਕੀ ਅਤੇ ਵਪਾਰਕ ਤਜਵੀਜ਼ ਸੌਂਪ ਦਿੱਤੀ ਹੈ। ਪ੍ਰਸਤਾਵ ਵਿੱਚ ਦੇਸ਼ ਅੰਦਰ ਰਾਫਾਲ ਜੈੱਟਾਂ ਦੇ ਨਿਰਮਾਣ […]
Ranjit Singh
By : Published: 07 Aug 2026 15:09:PM
ਭਾਰਤ ਨੂੰ ਫਰਾਂਸ ਵੱਲੋਂ 114 ਰਾਫਾਲ ਜੈੱਟਾਂ ਦੀ ਤਜਵੀਜ਼ ਪੇਸ਼, ‘ਮੇਕ ਇਨ ਇੰਡੀਆ’ ਤਹਿਤ ਹੋਵੇਗੀ ਡੀਲ

France proposes 114 Rafale jets to India: ਨਵੀਂ ਦਿੱਲੀ: ਭਾਰਤੀ ਹਵਾਈ ਫੌਜ ਲਈ 114 ਹੋਰ ਰਾਫਾਲ ਲੜਾਕੂ ਜਹਾਜ਼ ਖਰੀਦਣ ਦੀ ਦਿਸ਼ਾ ਵਿੱਚ ਵੱਡੀ ਤਰੱਕੀ ਹੋਈ ਹੈ। ਫਰਾਂਸ ਦੀ ਜਹਾਜ਼ ਨਿਰਮਾਤਾ ਕੰਪਨੀ ਦਾਸੋ ਐਵੀਏਸ਼ਨ ਨੇ ਭਾਰਤ ਨੂੰ ਇਸ ਸੌਦੇ ਲਈ ਆਪਣੀ ਤਕਨੀਕੀ ਅਤੇ ਵਪਾਰਕ ਤਜਵੀਜ਼ ਸੌਂਪ ਦਿੱਤੀ ਹੈ। ਪ੍ਰਸਤਾਵ ਵਿੱਚ ਦੇਸ਼ ਅੰਦਰ ਰਾਫਾਲ ਜੈੱਟਾਂ ਦੇ ਨਿਰਮਾਣ ਦੇ ਨਾਲ ਤਕਨਾਲੋਜੀ ਟਰਾਂਸਫਰ ਵੀ ਸ਼ਾਮਲ ਹੈ। ਭਾਰਤ ਨੇ ਇਸ ਸਾਲ ਮਈ ਵਿੱਚ ਫਰਾਂਸ ਨੂੰ 114 ਰਾਫਾਲ ਜਹਾਜ਼ਾਂ ਦੀ ਖਰੀਦ ਲਈ ਰਸਮੀ ਪੱਤਰ ਭੇਜਿਆ ਸੀ। ਇਹ ਜਹਾਜ਼ ‘ਮੇਕ ਇਨ ਇੰਡੀਆ’ ਤਹਿਤ ਭਾਰਤ ਵਿੱਚ ਤਿਆਰ ਕੀਤੇ ਜਾਣੇ ਹਨ। ਇਸ ਪ੍ਰਾਜੈਕਟ ਲਈ ਦਾਸੋ ਐਵੀਏਸ਼ਨ ਕਿਸੇ ਭਾਰਤੀ ਕੰਪਨੀ ਨਾਲ ਸਾਂਝੇਦਾਰੀ ਵਿੱਚ ਕੰਮ ਕਰੇਗੀ।

ਇਸ਼ਤਿਹਾਰ

ਸੂਤਰਾਂ ਮੁਤਾਬਕ ਦਾਸੋ ਦੀ ਤਜਵੀਜ਼ ਹੁਣ ਭਾਰਤੀ ਪੱਖ ਵੱਲੋਂ ਜਾਂਚੀ ਅਤੇ ਤਕਨੀਕੀ ਪੱਧਰ ’ਤੇ ਪਰਖੀ ਜਾਵੇਗੀ। ਭਾਰਤ ਨੇ ਇਸ ਸੌਦੇ ਵਿੱਚ ਸਵਦੇਸ਼ੀ ਹਥਿਆਰਾਂ ਦੀ ਵਰਤੋਂ ਅਤੇ ਸੁਰੱਖਿਅਤ ਡਾਟਾ ਲਿੰਕ ਸਮੇਤ ਕੁਝ ਅਹਿਮ ਸ਼ਰਤਾਂ ਰੱਖੀਆਂ ਹਨ, ਜਿਨ੍ਹਾਂ ਨੂੰ ਲੈ ਕੇ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ।

ਭਾਰਤੀ ਹਥਿਆਰ ਅਤੇ ਤਕਨਾਲੋਜੀ ਟਰਾਂਸਫਰ ’ਤੇ ਜ਼ੋਰ
ਪ੍ਰਸਤਾਵ ਅਨੁਸਾਰ ਰਾਫਾਲ ਦੇ ਇੰਜਣ, ਏਅਰਫਰੇਮ ਅਤੇ ਐਵੀਓਨਿਕਸ ਨਾਲ ਜੁੜੀ ਤਕਨਾਲੋਜੀ ਦੇ ਤਬਾਦਲੇ ਨੂੰ ਵੀ ਸੌਦੇ ਦਾ ਹਿੱਸਾ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਸਾਰੇ 114 ਜਹਾਜ਼ਾਂ ’ਤੇ ਭਾਰਤੀ ਹਥਿਆਰ, ਮਿਜ਼ਾਈਲਾਂ ਅਤੇ ਗੋਲਾ-ਬਾਰੂਦ ਲਗਾਉਣ ਦੀ ਯੋਜਨਾ ਹੈ। ਰਾਫਾਲ ਨੂੰ ਭਾਰਤੀ ਰੱਖਿਆ ਪ੍ਰਣਾਲੀ ਨਾਲ ਜੋੜਨ ਲਈ ਸੁਰੱਖਿਅਤ ਡਾਟਾ ਲਿੰਕ ਵੀ ਮਹੱਤਵਪੂਰਨ ਹੋਵੇਗਾ। ਇਸ ਰਾਹੀਂ ਜਹਾਜ਼ ਭਾਰਤੀ ਰਾਡਾਰਾਂ ਅਤੇ ਸੈਂਸਰਾਂ ਨਾਲ ਡਿਜ਼ੀਟਲ ਤੌਰ ’ਤੇ ਜੁੜ ਸਕਣਗੇ ਅਤੇ ਜੰਗੀ ਹਾਲਾਤਾਂ ਵਿੱਚ ਜ਼ਮੀਨੀ ਕੰਟਰੋਲ ਸਿਸਟਮ ਨਾਲ ਜਾਣਕਾਰੀ ਸਾਂਝੀ ਕਰ ਸਕਣਗੇ।

F-4 ਅਤੇ F-5 ਵਰਜਨ ’ਤੇ ਭਾਰਤ ਦੀ ਨਜ਼ਰ
ਭਾਰਤੀ ਹਵਾਈ ਫੌਜ ਨੇ 2015 ਵਿੱਚ ਫਰਾਂਸ ਤੋਂ 36 ਰਾਫਾਲ ਜਹਾਜ਼ਾਂ ਦੀ ਖਰੀਦ ਦਾ ਆਰਡਰ ਦਿੱਤਾ ਸੀ। ਉਸ ਤੋਂ ਬਾਅਦ ਰਾਫਾਲ ਦੇ ਐਵੀਓਨਿਕਸ, ਹਥਿਆਰ ਪ੍ਰਣਾਲੀਆਂ ਅਤੇ ਮਿਜ਼ਾਈਲ ਸਮਰੱਥਾਵਾਂ ਵਿੱਚ ਕਈ ਅਪਗ੍ਰੇਡ ਹੋ ਚੁੱਕੇ ਹਨ। ਇਸ ਸਮੇਂ ਭਾਰਤੀ ਹਵਾਈ ਫੌਜ F3R ਵਰਜਨ ਦੇ ਰਾਫਾਲ ਦੀ ਵਰਤੋਂ ਕਰਦੀ ਹੈ। ਦਾਸੋ ਐਵੀਏਸ਼ਨ ਨੇ ਇਸ ਤੋਂ ਬਾਅਦ ਵਧੇਰੇ ਸਮਰੱਥਾਵਾਂ ਵਾਲਾ F-4 ਵਰਜਨ ਪੇਸ਼ ਕੀਤਾ ਹੈ। ਭਾਰਤ ਵੱਲੋਂ ਨਵੇਂ ਸੌਦੇ ਵਿੱਚ F-4 ਅਤੇ ਭਵਿੱਖ ਦੇ F-5 ਵਰਜਨ ਦੇ ਸੁਮੇਲ ਨੂੰ ਤਰਜੀਹ ਦਿੱਤੇ ਜਾਣ ਦੀ ਗੱਲ ਸਾਹਮਣੇ ਆ ਰਹੀ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੂਨ ਵਿੱਚ ਫਰਾਂਸ ਦੌਰੇ ਦੌਰਾਨ ਵੀ ਰਾਫਾਲ ਸੌਦੇ ਨਾਲ ਜੁੜੇ ਤਕਨਾਲੋਜੀ ਟਰਾਂਸਫਰ ਅਤੇ ਭਾਰਤੀ ਹਥਿਆਰਾਂ ਦੇ ਏਕੀਕਰਨ ਸਬੰਧੀ ਗੱਲਬਾਤ ਹੋਈ ਸੀ। ਹੁਣ ਦਾਸੋ ਦੀ ਤਜਵੀਜ਼ ਮਿਲਣ ਤੋਂ ਬਾਅਦ ਭਾਰਤੀ ਪੱਖ ਵੱਲੋਂ ਇਸ ਦੀ ਵਿਸਥਾਰ ਨਾਲ ਸਮੀਖਿਆ ਕੀਤੀ ਜਾਵੇਗੀ।

Read Latest News and Breaking News at Daily Post TV, Browse for more News

Ad
Ad

Punjab District News