Banner
Banner

ਖਤਰੇ ਦੇ ਨਿਸ਼ਾਨ ਕੋਲ ਪਹੁੰਚਿਆ ਘੱਗਰ ਦਰਿਆ ਦਾ ਪਾਣੀ

Punjab News: ਪਹਾੜਾਂ ਦੇ ਵਿੱਚ ਲਗਾਤਾਰ ਹੋਰ ਬਰਸਾਤ ਦੇ ਕਾਰਨ ਜਿੱਥੇ ਮੈਦਾਨੀ ਇਲਾਕਿਆਂ ਦੇ ਵਿੱਚ ਘੱਗਰ ਦਰਿਆ ਉਫਾਨ ਦੇ ਉੱਤੇ ਆ ਗਿਆ ਹੈ ਉੱਥੇ ਮੁੜ ਅਤੇ ਖਨੋਰੀ ਇਲਾਕੇ ਦੇ ਵਿੱਚ ਲਗਾਤਾਰ ਵੱਧ ਰਹੇ ਘੱਗਰ ਦੇ ਪਾਣੀ ਨੇ ਲੋਕਾਂ ਦੇ ਵਿੱਚ ਚਿੰਤਾ ਵਧਾ ਦਿੱਤੀ ਹੈ। ਗੱਗਰ ਦਾ ਪੱਧਰ ਜੋ ਹ ਉਹ ਵੱਧ ਕੇ 740 ਫੁੱਟ ਤੇ […]
Amritpal Singh
By : Updated On: 09 Aug 2025 16:27:PM
ਖਤਰੇ ਦੇ ਨਿਸ਼ਾਨ ਕੋਲ ਪਹੁੰਚਿਆ ਘੱਗਰ ਦਰਿਆ ਦਾ ਪਾਣੀ

Punjab News: ਪਹਾੜਾਂ ਦੇ ਵਿੱਚ ਲਗਾਤਾਰ ਹੋਰ ਬਰਸਾਤ ਦੇ ਕਾਰਨ ਜਿੱਥੇ ਮੈਦਾਨੀ ਇਲਾਕਿਆਂ ਦੇ ਵਿੱਚ ਘੱਗਰ ਦਰਿਆ ਉਫਾਨ ਦੇ ਉੱਤੇ ਆ ਗਿਆ ਹੈ ਉੱਥੇ ਮੁੜ ਅਤੇ ਖਨੋਰੀ ਇਲਾਕੇ ਦੇ ਵਿੱਚ ਲਗਾਤਾਰ ਵੱਧ ਰਹੇ ਘੱਗਰ ਦੇ ਪਾਣੀ ਨੇ ਲੋਕਾਂ ਦੇ ਵਿੱਚ ਚਿੰਤਾ ਵਧਾ ਦਿੱਤੀ ਹੈ। ਗੱਗਰ ਦਾ ਪੱਧਰ ਜੋ ਹ ਉਹ ਵੱਧ ਕੇ 740 ਫੁੱਟ ਤੇ ਪਹੁੰਚ ਚੁੱਕਿਆ ਹੈ।

ਜਦਕਿ ਖਤਰੇ ਦਾ ਨਿਸ਼ਾਨ 748 ਫੁੱਟ ਦੱਸਿਆ ਜਾ ਰਿਹਾ ਪਿਛਲੇ 24 ਘੰਟਿਆਂ ਦੇ ਵਿੱਚ 6 ਫੁੱਟ ਦੇ ਕਰੀਬ ਘੱਗਰ ਦੇ ਵਿੱਚ ਪਾਣੀ ਵਧਿਆ ਹੈ। ਪਹਿਲੀ ਵਾਰੀ ਸੀਜ਼ਨ ਦੇ ਵਿੱਚ 740 ਫੁੱਟ ਤੋਂ ਪਾਰ ਹੋਇਆ ਹੈ ਘੱਗਰ ਦਰਿਆ ਦਾ ਪਾਣੀ ਹਾਲਾਂਕਿ ਜੇਕਰ 2023 ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ ਕਈ ਥਾਵਾਂ ਦੇ ਉੱਤੇ ਘੱਗਰ ਓਵਰਫਲੋ ਹੋਇਆ ਸੀ ਅਤੇ ਜਿਸ ਦੇ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀ ਤੇ ਪਿੰਡਾਂ ਦੇ ਪਿੰਡ ਹੜ ਦੀ ਚਪੇੜ ਦੇ ਵਿੱਚ ਆ ਗਈ ਸੀ।

ਇਸ ਵਾਰ ਫਿਰ ਤੋਂ ਲੋਕਾਂ ਦੇ ਵਿੱਚ ਇੱਕ ਵਾਰ ਡਰ ਸਤਾਉਣ ਲੱਗਾ ਹੈ ਕਿ ਇਸ ਵਾਰ ਕਿਤੇ ਮੁੜ ਤੋਂ ਹੜਾਂ ਦੇ ਕਾਰਨ ਲੋਕਾਂ ਨੂੰ ਕਾਫੀ ਮੁਸੀਬਤਾਂ ਨਾ ਆ ਜਾਣ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ।

Read Latest News and Breaking News at Daily Post TV, Browse for more News

Ad
Ad