Banner
Banner

ਟਰੱਕ-ਟੈਂਪੋ ਟੱਕਰ ਮਗਰੋਂ ਸੜਕ ‘ਤੇ ਖਿਲਰਿਆ ਸਮਾਨ, ਮਦਦ ਦੀ ਥਾਂ ਲੋਕਾਂ ਨੇ ਕੀਤੀ ਲੁੱਟ

Ludhiana accident; ਲੁਧਿਆਣਾ ਦੇ ਸਾਊਥ ਬਾਈਪਾਸ ‘ਤੇ ਐਤਵਾਰ ਨੂੰ ਇੱਕ ਸੜਕ ਹਾਦਸਾ ਵਾਪਰ ਗਿਆ, ਜਦੋਂ ਪਾਣੀ ਅਤੇ ਕੋਲਡ ਡ੍ਰਿੰਕ ਨਾਲ ਭਰਿਆ ਟਰੱਕ ਪਿੱਛੋਂ ਆ ਰਹੇ ਟੈਂਪੋ ਨਾਲ ਟਕਰਾ ਗਿਆ। ਟੱਕਰ ਇੰਨੀ ਜ਼ੋਰਦਾਰ ਸੀ ਕਿ ਟਰੱਕ ਵਿੱਚ ਲੱਦੀ ਪਾਣੀ ਦੀਆਂ ਬੋਤਲਾਂ ਅਤੇ ਕੋਲਡ ਡ੍ਰਿੰਕ ਦੇ ਕੈਨ ਸੜਕ ‘ਤੇ ਖਿਲਰ ਗਏ। ਹਾਦਸੇ ਤੋਂ ਬਾਅਦ ਟੈਂਪੋ ਚਾਲਕ ਮੌਕੇ […]
Jaspreet Singh
By : Published: 26 Apr 2026 19:25:PM
ਟਰੱਕ-ਟੈਂਪੋ ਟੱਕਰ ਮਗਰੋਂ ਸੜਕ ‘ਤੇ ਖਿਲਰਿਆ ਸਮਾਨ, ਮਦਦ ਦੀ ਥਾਂ ਲੋਕਾਂ ਨੇ ਕੀਤੀ ਲੁੱਟ

Ludhiana accident; ਲੁਧਿਆਣਾ ਦੇ ਸਾਊਥ ਬਾਈਪਾਸ ‘ਤੇ ਐਤਵਾਰ ਨੂੰ ਇੱਕ ਸੜਕ ਹਾਦਸਾ ਵਾਪਰ ਗਿਆ, ਜਦੋਂ ਪਾਣੀ ਅਤੇ ਕੋਲਡ ਡ੍ਰਿੰਕ ਨਾਲ ਭਰਿਆ ਟਰੱਕ ਪਿੱਛੋਂ ਆ ਰਹੇ ਟੈਂਪੋ ਨਾਲ ਟਕਰਾ ਗਿਆ। ਟੱਕਰ ਇੰਨੀ ਜ਼ੋਰਦਾਰ ਸੀ ਕਿ ਟਰੱਕ ਵਿੱਚ ਲੱਦੀ ਪਾਣੀ ਦੀਆਂ ਬੋਤਲਾਂ ਅਤੇ ਕੋਲਡ ਡ੍ਰਿੰਕ ਦੇ ਕੈਨ ਸੜਕ ‘ਤੇ ਖਿਲਰ ਗਏ।

ਹਾਦਸੇ ਤੋਂ ਬਾਅਦ ਟੈਂਪੋ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਇਸ ਦੌਰਾਨ ਟਰੱਕ ਚਾਲਕ ਜਦੋਂ ਸੜਕ ‘ਤੇ ਵਿਖਰੇ ਸਮਾਨ ਨੂੰ ਇਕੱਠਾ ਕਰਨ ਲੱਗਾ ਤਾਂ ਆਸ-ਪਾਸ ਮੌਜੂਦ ਕੁਝ ਲੋਕ ਬੋਤਲਾਂ ਚੁੱਕ ਕੇ ਆਪਣੇ ਨਾਲ ਲੈ ਜਾਣ ਲੱਗ ਪਏ। ਕਈ ਲੋਕ ਆਪਣੇ ਸਕੂਟਰਾਂ ਅਤੇ ਐਕਟਿਵਾ ‘ਤੇ ਪੇਟੀਆਂ ਰੱਖ ਕੇ ਲੈ ਗਏ।

ਹੋਸ਼ਿਆਰਪੁਰ ਤੋਂ ਲਿਆ ਸੀ ਸਮਾਨ

ਟਰੱਕ ਡਰਾਈਵਰ ਰਣਜੀਤ ਸਿੰਘ ਨੇ ਦੱਸਿਆ ਕਿ ਉਹ ਹੋਸ਼ਿਆਰਪੁਰ ਤੋਂ ਟਰੱਕ ਵਿੱਚ ਸਮਾਨ ਲੋਡ ਕਰਕੇ ਲੁਧਿਆਣਾ ਆਇਆ ਸੀ। ਉਸਨੇ ਹਾਦਸੇ ਵਾਲੀ ਜਗ੍ਹਾ ਤੋਂ ਕੁਝ ਹੀ ਦੂਰੀ ‘ਤੇ ਸਮਾਨ ਉਤਾਰਨਾ ਸੀ। ਇਸ ਦੌਰਾਨ ਇੱਕ ਆਟੋ ਡਰਾਈਵਰ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਪਾਣੀ ਅਤੇ ਕੋਲਡ ਡ੍ਰਿੰਕ ਦੀਆਂ ਪੇਟੀਆਂ ਸੜਕ ‘ਤੇ ਡਿੱਗ ਗਈਆਂ।

ਆਟੋ ਚਾਲਕ ਮੌਕੇ ਤੋਂ ਭੱਜ ਗਿਆ। ਸਮਾਨ ਖਿਲਰਨ ਤੋਂ ਬਾਅਦ ਕੁਝ ਲੋਕਾਂ ਨੇ ਬੋਤਲਾਂ ਚੁੱਕਣੀਆਂ ਸ਼ੁਰੂ ਕਰ ਦਿੱਤੀਆਂ। ਡਰਾਈਵਰ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮੰਨੇ। ਉਸਨੇ ਕਿਹਾ, “ਪੰਜਾਬ ਦੇ ਲੋਕ ਤਾਂ ਲੰਗਰ ਲਾਉਂਦੇ ਹਨ, ਮਦਦ ਕਰਦੇ ਹਨ, ਕਿਸੇ ਦਾ ਨੁਕਸਾਨ ਨਹੀਂ ਕਰਦੇ। ਪਰ ਇੱਥੇ ਲੋਕ ਸਮਾਨ ਲੈ ਜਾਣ ਲੱਗ ਪਏ, ਜਿਸ ਕਰਕੇ ਗੁੱਸੇ ਵਿੱਚ ਮੈਂ ਕੁਝ ਵਾਹਨਾਂ ਦੇ ਸ਼ੀਸ਼ੇ ਵੀ ਤੋੜ ਦਿੱਤੇ।”

ਡਰਾਈਵਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਮਦਦ ਨਹੀਂ ਕਰ ਸਕਦੇ ਤਾਂ ਘੱਟੋ-ਘੱਟ ਕਿਸੇ ਦਾ ਨੁਕਸਾਨ ਨਾ ਕਰੋ। ਇਸ ਹਾਦਸੇ ਕਾਰਨ ਕਾਫ਼ੀ ਨੁਕਸਾਨ ਹੋਇਆ ਹੈ ਅਤੇ ਮਾਲਕਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਹਾਦਸੇ ਦੌਰਾਨ ਕੁਝ ਸਮੇਂ ਲਈ ਸੜਕ ‘ਤੇ ਟ੍ਰੈਫਿਕ ਵੀ ਪ੍ਰਭਾਵਿਤ ਰਹੀ, ਹਾਲਾਂਕਿ ਬਾਅ ਵਿੱਚ ਹਾਲਾਤ ਸਧਾਰਣ ਹੋ ਗਏ।

Read Latest News and Breaking News at Daily Post TV, Browse for more News

Ad
Ad