ਪੰਜਾਬ ‘ਚ ਦਿਨੋਂ-ਦਿਨ ਵਧਾ ਗੁੰਡਾਰਾਜ, ਵਰਦੀ ਵਾਲੇ ਬਣੇ ਗੁੰਡੇ
ਬਟਾਲਾ ਦੇ ਡੇਰਾ ਰੋਡ ਨੇੜੇ ਸਟਾਰ ਹੋਟਲ ਨੇੜੇ ਇਕ ਵਰਦੀਧਾਰੀ ਅਤੇ ਇਕ ਬਿਨਾਂ ਵਰਦੀ ਸਬ ਇੰਸਪੈਕਟਰਾਂ ਵਲੋਂ ਇਕ ਵਿਅਕਤੀ ਜਿਹੜਾ ਪੱਤਰਕਾਰ ਵੀ ਹੈ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਸੀਸੀਟੀਵੀ ਵਿਚ ਸਾਫ ਦਿਖਾਈ ਦੇ ਰਿਹਾ ਹਾਂ ਕਿ ਕਿਸ ਤਰ੍ਹਾਂ ਦੋਵੇਂ ਸਬ ਇੰਸਪੈਕਟਰ ਜੋ ਬਠਿੰਡਾ ਵਿੱਚ ਤੈਨਾਤ ਹਨ ਬਲਵਿੰਦਰ ਕੁਮਾਰ ਨੂੰ ਸੜਕ ਤੇ ਘਾਸੀਟ ਕੇ […]
By :
Amritpal Singh
Updated On: 06 Aug 2025 16:31:PM
ਬਟਾਲਾ ਦੇ ਡੇਰਾ ਰੋਡ ਨੇੜੇ ਸਟਾਰ ਹੋਟਲ ਨੇੜੇ ਇਕ ਵਰਦੀਧਾਰੀ ਅਤੇ ਇਕ ਬਿਨਾਂ ਵਰਦੀ ਸਬ ਇੰਸਪੈਕਟਰਾਂ ਵਲੋਂ ਇਕ ਵਿਅਕਤੀ ਜਿਹੜਾ ਪੱਤਰਕਾਰ ਵੀ ਹੈ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ।
ਸੀਸੀਟੀਵੀ ਵਿਚ ਸਾਫ ਦਿਖਾਈ ਦੇ ਰਿਹਾ ਹਾਂ ਕਿ ਕਿਸ ਤਰ੍ਹਾਂ ਦੋਵੇਂ ਸਬ ਇੰਸਪੈਕਟਰ ਜੋ ਬਠਿੰਡਾ ਵਿੱਚ ਤੈਨਾਤ ਹਨ ਬਲਵਿੰਦਰ ਕੁਮਾਰ ਨੂੰ ਸੜਕ ਤੇ ਘਾਸੀਟ ਕੇ ਢੁੱਡਾਂ ਮਾਰ ਰਹੇ ਹਨ ਅਤੇ ਵੀਡੀਓ ਵਿੱਚ ਇਸ ਤਰਾਂ ਲਗ ਰਿਹਾ ਹੈ ਕਿ ਬਲਵਿੰਦਰ ਕੁਮਾਰ ਨੂੰ ਮਾਰਿਆ ਸਮਝ ਕੇ ਦੋਵੇ ਸੜਕ ਤੇ ਹੀ ਛੱਡ ਗਏ।
ਜਿਸਦੇ ਬਾਅਦ ਪੁਲਿਸ ਥਾਣਾ ਸਿਵਲ ਲਾਈਨ ਵਿਚ ਆਰੋਪੀ ਸੁਜੀਤ ਕੁਮਾਰ ਵਾਸੀ ਗੁਰੂ ਨਾਨਕ ਨਗਰ ਅਤੇ ਅਮਦੀਪ ਸਿੰਘ ਵਾਸੀ ਹਾਊਸਿੰਗ ਫੈਡ ਕਲੋਨੀ ਬਠਿੰਡਾ ਤੇ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ।