Journalism Of Hope
BREAKING NEWS
ਪੰਜਾਬ ‘ਚ 27 ਅਗਸਤ ਨੂੰ ਸਰਕਾਰੀ ਕਰਕਮਚਾਰੀਆਂ ਦੀ ਹੜਤਾਲ: ਪੜ੍ਹੋ ਕੀ ਰਹੇਗਾ ਬੰਦ ਅਤੇ ਕੀ ਰਹੇਗਾ ਖੁੱਲ੍ਹਾ ?.......ਵੱਡੀ ਖ਼ਬਰ: ਭਲਕੇ ਨਹੀਂ ਰੁਕਣਗੀਆਂ ਪੰਜਾਬ ਦੀਆਂ ਬੱਸਾਂ, ਯੂਨੀਅਨ ਨੇ ਹੜਤਾਲ ਦਾ ਟਾਲਿਆ ਫੈਸਲਾ......ਨੇਪਾਲ ਦੇ ਰਸੂਵਾ ’ਚ ਭਿਆਨਕ ਹੜ੍ਹ, 133 ਭਾਰਤੀਆਂ ਸਮੇਤ 400 ਤੋਂ ਵੱਧ ਸੈਲਾਨੀ ਤੇ ਟ੍ਰੈਕਰ ਲਾਪਤਾ......ਰੱਖੜੀ ਵਾਲੇ ਦਿਨ ਫ਼ੋਨਾਂ ‘ਚ ਹੋਵੇਗੀ ‘ਟੂੰ-ਟੂੰ’,ਮਾਵਾਂ-ਧੀਆਂ ਸਤਿਕਾਰ ਯੋਜਨਾ ਬਾਰੇ CM ਮਾਨ ਦਾ ਵੱਡਾ ਐਲਾਨ.......

ਪੰਜਾਬ ਨੂੰ ਖੜ੍ਹਾ ਕਰਨ ਲਈ ਕੰਮ ਕਰ ਰਹੀ ਸਰਕਾਰ, ਵਿੱਤ ਮੰਤਰੀ ਨੇ ਕੇਂਦਰ ‘ਤੇ ਵਿਤਕਰੇ ਦੇ ਲਾਏ ਇਲਜ਼ਾਮ

Harpal Singh Cheema: ਪੰਜਾਬ ਵਿਧਾਨਸਭਾ ‘ਚ ‘ਡੇਲੀ ਪੋਸਟ ਨਿਊਜ਼’ ਵੱਲੋਂ ਕਰਵਾਏ ਗਏ Conclave ‘ਬਦਲਾਅ ਦੇ 4 ਸਾਲ’ ਦੌਰਾਨ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸੂਬੇ ਦੀ ਆਰਥਿਕਤਾ, ਕਰਜ਼ੇ ਅਤੇ ਰਾਜਨੀਤੀ ਨੂੰ ਲੈ ਕੇ ਕਈ ਵੱਡੇ ਬਿਆਨ ਦਿੱਤੇ ਹਨ। ਉਨ੍ਹਾਂ ਕਿਹਾ ਕਿ ਬਜਟ ਵਿੱਚ ਸਾਫ਼-ਸਾਫ਼ ਦਰਜ ਹੁੰਦਾ ਹੈ ਕਿ ਕਿੰਨਾ ਕਰਜ਼ਾ ਲਿਆ ਜਾਵੇਗਾ। ਉਨ੍ਹਾਂ […]
Nishant Malyan
By : Updated On: 27 Apr 2026 22:13:PM
ਪੰਜਾਬ ਨੂੰ ਖੜ੍ਹਾ ਕਰਨ ਲਈ ਕੰਮ ਕਰ ਰਹੀ ਸਰਕਾਰ, ਵਿੱਤ ਮੰਤਰੀ ਨੇ ਕੇਂਦਰ ‘ਤੇ ਵਿਤਕਰੇ ਦੇ ਲਾਏ ਇਲਜ਼ਾਮ

Harpal Singh Cheema: ਪੰਜਾਬ ਵਿਧਾਨਸਭਾ ‘ਚ ‘ਡੇਲੀ ਪੋਸਟ ਨਿਊਜ਼’ ਵੱਲੋਂ ਕਰਵਾਏ ਗਏ Conclave ‘ਬਦਲਾਅ ਦੇ 4 ਸਾਲ’ ਦੌਰਾਨ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸੂਬੇ ਦੀ ਆਰਥਿਕਤਾ, ਕਰਜ਼ੇ ਅਤੇ ਰਾਜਨੀਤੀ ਨੂੰ ਲੈ ਕੇ ਕਈ ਵੱਡੇ ਬਿਆਨ ਦਿੱਤੇ ਹਨ। ਉਨ੍ਹਾਂ ਕਿਹਾ ਕਿ ਬਜਟ ਵਿੱਚ ਸਾਫ਼-ਸਾਫ਼ ਦਰਜ ਹੁੰਦਾ ਹੈ ਕਿ ਕਿੰਨਾ ਕਰਜ਼ਾ ਲਿਆ ਜਾਵੇਗਾ। ਉਨ੍ਹਾਂ ਦੇ ਮੁਤਾਬਕ ਭਾਰਤ ਦੇ ਉੱਤੇ ਪਹਿਲਾਂ ਹੀ 55 ਲੱਖ ਕਰੋੜ ਦਾ ਕਰਜ਼ਾ ਹੈ, ਜਦਕਿ ਹਰਿਆਣਾ ‘ਤੇ ਲਗਭਗ 4 ਲੱਖ ਕਰੋੜ ਦਾ ਕਰਜ਼ਾ ਹੈ।

ਇਸ਼ਤਿਹਾਰ

ਚੀਮਾ ਨੇ ਦੋਸ਼ ਲਗਾਇਆ ਕਿ ਪੰਜਾਬ ਵਿੱਚ ਅਕਾਲੀ-ਭਾਜਪਾ ਸਰਕਾਰਾਂ ਦੇ ਸਮੇਂ ਮਾਫੀਆ ਦੀ ਸ਼ੁਰੂਆਤ ਹੋਈ। ਉਨ੍ਹਾਂ ਕਿਹਾ ਕਿ 1985 ਤੋਂ ਬਾਅਦ ਸਟੇਟ ਦੀ ਹਾਲਤ ਖਰਾਬ ਹੋਣੀ ਸ਼ੁਰੂ ਹੋਈ ਅਤੇ 40 ਸਾਲਾਂ ਵਿੱਚ ਖਰਾਬ ਹੋਈ ਪ੍ਰਣਾਲੀ ਨੂੰ 4 ਸਾਲਾਂ ਵਿੱਚ ਠੀਕ ਕਰਨਾ ਆਸਾਨ ਨਹੀਂ।

ਉਨ੍ਹਾਂ ਦੱਸਿਆ ਕਿ ਹਰਿਆਣਾ ਨੂੰ ਨੈਸ਼ਨਲ ਕੈਪੀਟਲ ਦੇ ਨੇੜੇ ਹੋਣ ਦਾ ਫਾਇਦਾ ਮਿਲ ਰਿਹਾ ਹੈ, ਜਦਕਿ ਪੰਜਾਬ ਆਪਣੇ ਤੌਰ ‘ਤੇ ਅੱਗੇ ਵੱਧਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਵਿੱਚ ਹੁਣ ਡ੍ਰੈਗਨ ਫਰੂਟ ਵਰਗੀਆਂ ਨਵੀਆਂ ਫਸਲਾਂ ਦੀ ਖੇਤੀ ਵੀ ਸ਼ੁਰੂ ਹੋ ਰਹੀ ਹੈ।

ਚੀਮਾ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਧਰਮ ਜਾਂ ਜਾਤ-ਪਾਤ ਦੇ ਆਧਾਰ ‘ਤੇ ਰਾਜਨੀਤੀ ਨਹੀਂ ਕਰਦੀ, ਸਗੋਂ ਪੰਜਾਬੀਆਂ ਨੂੰ ਬਰਾਬਰੀ ਨਾਲ ਅੱਗੇ ਲਿਆਉਣ ਦੀ ਨੀਤੀ ‘ਤੇ ਕੰਮ ਕਰ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਫਾਰਨ ਡਾਇਰੈਕਟ ਇਨਵੈਸਟਮੈਂਟ ਵਿੱਚ ਪੰਜਾਬ 11ਵੇਂ ਸਥਾਨ ‘ਤੇ ਹੈ ਅਤੇ AAP ਦੇ 95 ਵਿਧਾਇਕ ਸੂਬੇ ਦੀ ਨੁਮਾਇੰਦਗੀ ਕਰ ਰਹੇ ਹਨ।

ਇਸ ਦੌਰਾਨ ਉਨ੍ਹਾਂ ਨੇ ਭਾਜਪਾ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਦੇਸ਼ ਦੇ ਲੋਕਤੰਤਰ ਨੂੰ ਭਾਜਪਾ ਤੋਂ ਖਤਰਾ ਹੈ ਅਤੇ ਇਹ ਦੇਸ਼ ਨੂੰ ਤਾਨਾਸ਼ਾਹੀ ਵੱਲ ਲਿਜਾ ਰਹੀ ਹੈ। ਉਨ੍ਹਾਂ ਨੇ ਭਾਜਪਾ ਵਿੱਚ ਜਾਣ ਵਾਲੇ AAP ਸਾਂਸਦਾਂ ਤੇ ਵੀ ਤੰਜ਼ ਕੱਸਿਆ ਕਿਹਾ ਕਿ ਉਹ ਡਰਪੋਕ ਹਨ ਅਤੇ ਉਨ੍ਹਾਂ ਕੋਲ ਸਿਰਫ਼ 15 ਮਹੀਨੇ ਦਾ ਸਮਾਂ ਹੀ ਬਚਿਆ ਹੈ।

Read Latest News and Breaking News at Daily Post TV, Browse for more News

Ad
Ad

Punjab District News