ਰਾਜਪਾਲ ਨੇ ਲੈਕਚਰਾਰਾਂ ਦੀ ਤਰੱਕੀ ਲਈ ਡੀਪੀਸੀ ਦਾ ਐਲਾਨ ਕੀਤਾ, ਤਤਕਾਲ ਸੂਚਨਾ ਦਿੱਤੀ
Gulab Chand Kataria ਨੇ ਅਧਿਆਪਕਾਂ ਦੀਆਂ ਸਾਰੀਆਂ ਸਮੱਸਿਆਵਾਂ ਦੇ ਸਮਾਧਾਨ ਲਈ ਇੱਕ ਸਮਰਪਿਤ ਕਮੇਟੀ ਦੇ ਗਠਨ ਦਾ ਵੀ ਐਲਾਨ ਕੀਤਾ।
Sanyukt Shikshak Sangh: ਪੰਜਾਬ ਦੇ ਰਾਜਪਾਲ ਅਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਸੰਯੁਕਤ ਸ਼ਿਕਸ਼ਕ ਸੰਘ ਵਲੋਂ ਆਯੋਜਿਤ ਅਧਿਆਪਕ ਦਿਵਸ ਸਮਾਰੋਹ ਵਿੱਚ ਮੁੱਖ ਮਹਿਮਾਨ ਦੇ ਰੂਪ ਵਿੱਚ ਸ਼ਿਰਕਤ ਕੀਤੀ।

ਅਧਿਆਪਕ ਭਾਈਚਾਰੇ ਨੂੰ ਹਾਰਦਿਕ ਵਧਾਈਆਂ ਦਿੰਦੇ ਹੋਏ, ਉਨ੍ਹਾਂ ਨੇ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਨੂੰ ਸ਼ਰਧਾਂਜਲੀ ਅਰਪਿਤ ਕੀਤੀ, ਜਿਨ੍ਹਾਂ ਦੀ ਜਨਮ ਵਰ੍ਹੇਗੰਢ ਅਧਿਆਪਕ ਦਿਵਸ ਵਜੋਂ ਮਨਾਈ ਜਾਂਦੀ ਹੈ, ਅਤੇ ਕਿਹਾ ਕਿ ਇਹ ਦਿਨ ਨਾ ਕੇਵਲ ਅਧਿਆਪਕਾਂ ਦੇ ਸਨਮਾਨ ਦਾ ਅਵਸਰ ਹੈ, ਬਲਕਿ ਰਾਸ਼ਟਰ ਦੇ ਭਵਿੱਖ ਨੂੰ ਆਕਾਰ ਦੇਣ ਵਿੱਚ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਦੀ ਯਾਦ ਵੀ ਦਿਵਾਉਂਦਾ ਹੈ।
ਇੱਕ ਮਹੱਤਵਪੂਰਨ ਕਦਮ ਉਠਾਉਂਦੇ ਹੋਏ, ਪ੍ਰਸ਼ਾਸਕ ਨੇ ਲੈਕਚਰਾਰਾਂ ਨੂੰ ਪ੍ਰਿੰਸੀਪਲਾਂ ਦੇ ਪਦਾਂ ‘ਤੇ ਪਦ-ਉੱਨਤੀ ਦੇਣ ਹਿਤ ਵਿਭਾਗੀ ਪਦ-ਉੱਨਤੀ ਕਮੇਟੀ (ਡੀਪੀਸੀ/DPC) ਦੀ ਤਤਕਾਲ ਸੂਚਨਾ ਦਿੱਤੀ ਅਤੇ ਉਸੇ ਦਿਨ, ਉਨ੍ਹਾਂ ਦੇ ਨਿਰਦੇਸ਼ਾਂ ਦੇ ਬਾਅਦ ਅਧਿਕਾਰਿਤ ਪੱਤਰ ਜਾਰੀ ਕਰ ਦਿੱਤਾ ਗਿਆ।

ਉਨ੍ਹਾਂ ਨੇ ਅਧਿਆਪਕਾਂ ਦੀਆਂ ਸਾਰੀਆਂ ਸਮੱਸਿਆਵਾਂ ਦੇ ਸਮਾਧਾਨ ਲਈ ਇੱਕ ਸਮਰਪਿਤ ਕਮੇਟੀ ਦੇ ਗਠਨ ਦਾ ਵੀ ਐਲਾਨ ਕੀਤਾ, ਤਾਕਿ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਹਰੇਕ ਸ਼ਿਕਾਇਤ ਦਾ ਜਲਦੀ ਤੋਂ ਜਲਦੀ ਸਮਾਧਾਨ ਕੀਤਾ ਜਾਵੇ।
ਸੰਯੁਕਤ ਸ਼ਿਕਸ਼ਕ ਸੰਘ ਦੇ ਪ੍ਰਧਾਨ ਤੇ ਟੀਮ ਵਲੋਂ ਪੰਜਾਬ ਹੜ੍ਹ ਪੀੜਤਾਂ ਦੀ ਮਦਦ
ਸੰਯੁਕਤ ਸ਼ਿਕਸ਼ਕ ਸੰਘ ਦੇ ਪ੍ਰਧਾਨ ਅਤੇ ਉਨ੍ਹਾਂ ਦੀ ਟੀਮ ਨੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀ ਸਹਾਇਤਾ ਲਈ ਇੰਡੀਅਨ ਰੈੱਡ ਕਰਾਸ ਸੋਸਾਇਟੀ, ਚੰਡੀਗੜ੍ਹ ਦੇ ਨਾਮ ‘ਤੇ ₹5,00,001 ਦਾ ਚੈੱਕ ਮਾਣਯੋਗ ਰਾਜਪਾਲ ਨੂੰ ਸੌਂਪਿਆ।

ਰਾਜਪਾਲ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਅਧਿਆਪਕ ਕੇਵਲ ਗਿਆਨ ਦੇ ਪ੍ਰਦਾਤਾ ਹੀ ਨਹੀ, ਬਲਕਿ ਰਾਸ਼ਟਰੀ ਚਰਿੱਤਰ ਦੇ ਸੱਚੇ ਨਿਰਮਾਤਾ (ਆਰਕੀਟੈਕਟ) ਵੀ ਹਨ। ਉਨ੍ਹਾਂ ਨੇ ਕਿਹਾ ਕਿ ਇੱਕ ਅਧਿਆਪਕ ਦਾ ਸਭ ਤੋਂ ਬੜਾ ਪੁਰਸਕਾਰ ਕੋਈ ਉਪਾਧੀ ਜਾਂ ਸਨਮਾਨ ਨਹੀਂ, ਬਲਕਿ ਉਸ ਦੇ ਵਿਦਿਆਰਥੀ ਦੀ ਸਫ਼ਲਤਾ ਹੈ। “ਯਥਾ ਸ਼ਿਕਸ਼ਕ ਤਥਾ ਰਾਸ਼ਟਰ” (ਜੈਸਾ ਸ਼ਿਕਸ਼ਕ,ਵੈਸਾ ਰਾਸ਼ਟਰ) ਦੇ ਵਿਚਾਰ ‘ਤੇ ਬਲ ਦਿੰਦੇ ਹੋਏ, ਉਨ੍ਹਾਂ ਕਿਹਾ ਕਿ ਜੇਕਰ ਅਧਿਆਪਕ ਸਸ਼ਕਤ ਅਤੇ ਪ੍ਰੇਰਕ ਹੋਣਗੇ, ਤਾਂ ਵਿਦਿਆਰਥੀ ਸਸ਼ਕਤ ਹੋਣਗੇ ਅਤੇ ਜੇਕਰ ਵਿਦਿਆਰਥੀ ਸਸ਼ਕਤ ਹੋਣਗੇ, ਤਾਂ ਰਾਸ਼ਟਰ ਨਿਸ਼ਚਿਤ ਤੌਰ ‘ਤੇ ਮਹਾਨ ਬਣੇਗਾ।
ਡਾ. ਏ.ਪੀ.ਜੇ. ਅਬਦੁਲ ਕਲਾਮ ਨੂੰ ਸ਼ਰਧਾਂਜਲੀ
ਰਾਜਪਾਲ ਨੇ ਕਿਹਾ ਕਿ “ਇੱਕ ਅਧਿਆਪਕ ਨੂੰ ਜੀਵਨ ਭਰ ਲਈ ਇੱਕ ਸੁਤੰਤਰ ਸਿੱਖਿਆਰਥੀ ਤਿਆਰ ਕਰਨਾ ਹੁੰਦਾ ਹੈ,” ਅਤੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਿੱਖਿਆ ਦਾ ਲਕਸ਼ ਅਜਿਹੇ ਵਿਦਿਆਰਥੀਆਂ ਨੂੰ ਤਿਆਰ ਕਰਨਾ ਹੋਣਾ ਚਾਹੀਦਾ ਹੈ ਜੋ ਜ਼ਿੰਦਗੀ ਭਰ ਸਿੱਖਦੇ ਰਹਿਣ, ਇਨੋਵੇਸ਼ਨ ਕਰਦੇ ਰਹਿਣ ਅਤੇ ਆਪਣੀਆਂ ਸਮਰੱਥਾਵਾਂ ਦਾ ਵਿਸਤਾਰ ਕਰਦੇ ਰਹਿਣ, ਅਤੇ ਅੰਤ ਵਿੱਚ ਸਮਾਜ ਦੇ ਸੁਧਾਰਕ ਅਤੇ ਰਾਸ਼ਟਰ ਨਿਰਮਾਤਾ ਬਣਨ।

ਉਨ੍ਹਾਂ ਨੇ ਨਾ ਕੇਵਲ ਅਧਿਆਪਕਾਂ ਦੇ ਅਧਿਕਾਰਾਂ ਦੀ ਰੱਖਿਆ ਕਰਨ, ਬਲਕਿ ਸਮਾਜਿਕ ਕਾਰਜਾਂ ਵਿੱਚ ਯੋਗਦਾਨ ਦੇਣ ਦੇ ਲਈ ਵੀ ਸੰਗਠਨ ਦੀ ਸ਼ਲਾਘਾ ਕੀਤੀ, ਅਤੇ ਪੰਜਾਬ ਵਿੱਚ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਦੀ ਇਸ ਦੀ ਹਾਲੀਆ ਪਹਿਲ ਦਾ ਉਲੇਖ ਕੀਤਾ।ਉਨ੍ਹਾਂ ਨੇ ਕਿਹਾ ਕਿ ਆਪਣੇ ਪਾਰਦਰਸ਼ੀ ਅਤੇ ਸਮੂਹਿਕ ਦ੍ਰਿਸ਼ਟੀਕੋਣ ਦੇ ਜ਼ਰੀਏ,ਸੰਗਠਨ “ਸ਼ਿਕਸ਼ਕ ਸੇ ਸਮਾਜ” ਦੇ ਦ੍ਰਿਸ਼ਟੀਕੋਣ ਦੇ ਨਾਲ ਕੰਮ ਕਰ ਰਿਹਾ ਹੈ, ਜਿਸ ਨਾਲ ਨਾ ਕੇਵਲ ਅਧਿਆਪਕਾਂ ਦੇ ਕਲਿਆਣ ਨੂੰ ਬਲਕਿ ਵਿਦਿਆਰਥੀਆਂ ਅਤੇ ਵਿਆਪਕ ਸਮੁਦਾਇ ਦੇ ਕਲਿਆਣ ਨੂੰ ਵੀ ਪ੍ਰਾਥਮਿਕਤਾ ਦਿੱਤੀ ਜਾ ਰਹੀ ਹੈ।
ਡਿਜੀਟਲ ਯੁਗ ਵਿੱਚ ਹਰ ਬੱਚੇ ਨੂੰ ਮਿਲਣੇ ਚਾਹਿਦੇ ਸਿੱਖਣ ਦੇ ਮੌਕੇ
ਵਰਤਮਾਨ ਸਿੱਖਿਆ ਪ੍ਰਣਾਲੀ ‘ਤੇ ਵਿਚਾਰ ਕਰਦੇ ਹੋਏ, ਰਾਜਪਾਲ ਨੇ ਗ੍ਰਾਮੀਣ ਅਤੇ ਸ਼ਹਿਰੀ ਸਿੱਖਿਆ ਦੇ ਦਰਮਿਆਨ ਦੀ ਖਾਈ ਨੂੰ ਭਰਨ ਅਤੇ ਇਸ ਡਿਜੀਟਲ ਯੁਗ ਵਿੱਚ ਹਰ ਬੱਚੇ ਨੂੰ ਸਿੱਖਣ ਦੇ ਬਰਾਬਰ ਮੌਕੇ ਸੁਨਿਸ਼ਚਿਤ ਕਰਨ ਦੀ ਜ਼ਰੂਰਤ ‘ਤੇ ਬਲ ਦਿੱਤਾ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਗੁਣਵੱਤਾਪੂਰਨ ਸਿੱਖਿਆ ਦਾ ਸਹੀ ਮਾਪਦੰਡ ਕੇਵਲ ਪਾਠ-ਪੁਸਤਕਾਂ ਅਤੇ ਪਰੀਖਿਆ ਦੇ ਅੰਕਾਂ ਤੱਕ ਸੀਮਿਤ ਨਹੀਂ ਹੈ,ਬਲਕਿ ਵਿਦਿਆਰਥੀਆਂ ਵਿੱਚ ਰਚਨਾਤਮਕਤਾ, ਸਮੱਸਿਆ-ਸਮਾਧਾਨ ਕੌਸ਼ਲ ਅਤੇ ਆਲੋਚਨਾਤਮਕ ਸੋਚ ਵਿਕਸਿਤ ਕਰਨ ਵਿੱਚ ਨਿਹਿਤ ਹੈ।

ਉਨ੍ਹਾਂ ਨੇ ਕਦਰਾਂ-ਕੀਮਤਾਂ ‘ਤੇ ਅਧਾਰਿਤ ਸਿੱਖਿਆ ‘ਤੇ ਵਧੇਰੇ ਧਿਆਨ ਕੇਂਦ੍ਰਿਤ ਕਰਨ ਦਾ ਸੱਦਾ ਦਿੱਤਾ ਅਤੇ ਯਾਦ ਦਿਵਾਇਆ ਕਿ ਸਿੱਖਿਆ ਦਾ ਉਦੇਸ਼ ਕੇਵਲ ਨੌਕਰੀ ਪ੍ਰਾਪਤ ਕਰਨਾ ਹੀ ਨਹੀਂ, ਬਲਕਿ ਜ਼ਿੰਮੇਦਾਰ, ਸੰਵੇਦਨਸ਼ੀਲ ਅਤੇ ਨੈਤਿਕ ਨਾਗਰਿਕ ਬਣਾਉਣਾ ਵੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਅੱਜ ਦੇ ਤਕਨੀਕੀ ਪਰਿਵਰਤਨ ਦੇ ਯੁਗ ਵਿੱਚ, ਵਿਦਿਆਰਥੀਆਂ ਨੂੰ ਆਰਟੀਫਿਸ਼ਲ ਇੰਟੈਲੀਜੈਂਸ, ਰੋਬੋਟਿਕਸ, ਡੇਟਾ ਸਾਇੰਸ ਅਤੇ ਇਨੋਵੇਸ਼ਨ ਜਿਹੇ ਨਵੇਂ ਖੇਤਰਾਂ ਦੇ ਲਈ ਤਿਆਰ ਕਰਨਾ ਜ਼ਰੂਰੀ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਅਧਿਆਪਕਾਂ ਨੂੰ ਨਿਰੰਤਰ ਟ੍ਰੇਨਿੰਗ, ਪ੍ਰੇਰਿਤ ਅਤੇ ਸਤਿਕਾਰ ਦਿੱਤੇ ਜਾਣੇ ਚਾਹੀਦੇ ਹਨ ਤਾਕਿ ਉਹ ਨੌਜਵਾਨਾਂ ਦਾ ਨਵੀਂ ਊਰਜਾ ਅਤੇ ਆਤਮਵਿਸ਼ਵਾਸ ਦੇ ਨਾਲ ਮਾਰਗਦਰਸ਼ਨ ਕਰ ਸਕਣ।
2047 ਦੇ ਵਿਕਸਿਤ ਭਾਰਤ ਦੇ ਵਿਜ਼ਨ ਵੱਲ ਵਧ ਰਿਹਾ ਭਾਰਤ
ਅੰਤ ਵਿੱਚ, ਕਟਾਰੀਆ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਭਾਰਤ 2047 ਦੇ ਵਿਕਸਿਤ ਭਾਰਤ ਦੇ ਵਿਜ਼ਨ ਦੀ ਤਰਫ਼ ਵਧ ਰਿਹਾ ਹੈ, ਜਿੱਥੇ ਸਿੱਖਿਆ ਸਭ ਤੋਂ ਮਹੱਤਵਪੂਰਨ ਭੂਮਿਕਾ ਨਿਭਾਏਗੀ। ਉਨ੍ਹਾਂ ਨੇ ਕਿਹਾ ਕਿ ਅਧਿਆਪਕ ਇਸ ਯਾਤਰਾ ਵਿੱਚ ਮਾਰਗਦਰਸ਼ਕ ਪ੍ਰਕਾਸ਼ ਹਨ ਅਤੇ ਇਹ ਉਨ੍ਹਾਂ ਦੀ ਜ਼ਿੰਮੇਦਾਰੀ ਹੈ ਕਿ ਉਹ ਐਸੇ ਵਿਦਿਆਰਥੀਆਂ ਦਾ ਪੋਸ਼ਣ ਕਰਨ ਜੋ ਆਤਮਨਿਰਭਰ, ਇਨੋਵੇਟਿਵ ਅਤੇ ਸਮਾਜਿਕ ਤੌਰ ‘ਤੇ ਜ਼ਿੰਮੇਦਾਰ ਹੋਣ। ਉਨ੍ਹਾਂ ਨੇ ਸਾਰਿਆਂ ਨੂੰ ਸਮੂਹਿਕ ਤੌਰ ‘ਤੇ 2047 ਤੱਕ ਭਾਰਤ ਨੂੰ ਇੱਕ ਵਿਕਸਿਤ, ਸਮ੍ਰਿੱਧ ਅਤੇ ਕਦਰਾਂ-ਕੀਮਤਾਂ ਨਾਲ-ਸੰਚਾਲਿਤ ਰਾਸ਼ਟਰ ਬਣਾਉਣ ਦਾ ਸੰਕਲਪ ਲੈਣ ਦੀ ਤਾਕੀਦ ਕੀਤੀ।
ਇਸ ਸਮਾਗਮ ਦੌਰਾਨ ਡਾਇਰੈਕਟਰ ਸਕੂਲ ਸਿੱਖਿਆ ਹਰਸੁਹਿੰਦਰ ਪਾਲ ਸਿੰਘ ਬਰਾੜ, ਸਨਮਾਨਿਤ ਮਹਿਮਾਨ ਬਨਵੀਰ ਸਿੰਘ ਉੱਤਰ ਭਾਰਤ ਦੇ ਉੱਘੇ ਸਮਾਜ ਸੇਵਕ ਸੰਜੈ ਟੰਡਨ, ਸੀਨੀਅਰ ਭਾਜਪਾ ਆਗੂ ਜਤਿੰਦਰਪਾਲ ਮਲਹੋਤਰਾ, ਪ੍ਰਧਾਨ ਭਾਜਪਾ ਚੰਡੀਗੜ੍ਹ, ਅਰੁਣ ਸੂਦ, ਸੀਨੀਅਰ ਭਾਜਪਾ ਆਗੂ ਮੌਜੂਦ ਰਹੇ।