Journalism Of Hope
BREAKING NEWS
ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸ਼ੁਰੂ, ਪਹਿਲੇ ਦਿਨ ਸਿਰਫ਼ 9 ਮਿੰਟ ਚੱਲੀ ਕਾਰਵਾਈ......ਲੁਧਿਆਣਾ ਦੇ ਮਸ਼ਹੂਰ ਪੰਡਿਤ ਕੁਲਚੇ-ਛੋਲੇ ਵਾਲੇ ਦੇ ਪੁੱਤ ਦਾ ਗੋਲੀਆਂ ਮਾਰ ਕੇ ਕਤਲ....ਤਰਨਤਾਰਨ ‘ਚ ਵੱਡੀ ਵਾਰਦਾਤ ! ਵਾਲ ਕਟਵਾਉਣ ਆਏ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ......ਢਾਬੇ ’ਤੇ ਰਿਵਾਲਵਰ ਦੇਖਦੇ ਸਮੇਂ ਚੱਲੀ ਗੋਲੀ, 22 ਸਾਲਾ ਨੌਜਵਾਨ ਦੀ ਮੌਤ.......ਟਾਈਗਰ ਸ਼ਰਾਫ ’ਤੇ ਫਾਇਰਿੰਗ ਮਾਮਲਾ: ਔਰਤਾਂ ਰਾਹੀਂ ਮੁੰਬਈ ਪਹੁੰਚਾਏ ਗਏ ਸੀ ਹਥਿਆਰ.....ਮੁਲਾਜ਼ਮਾਂ ਦੀ ਹੜਤਾਲ ’ਤੇ ਪੰਜਾਬ ਸਰਕਾਰ ਸਖ਼ਤ, ਗੈਰ-ਹਾਜ਼ਰ ਕਰਮਚਾਰੀਆਂ ਦੀਆਂ ਸੂਚੀਆਂ ਮੰਗੀਆਂ.....ਹਰਦੀਪ ਪੁਰੀ ਦੀਆਂ ਜੈਫਰੀ ਐਪਸਟੀਨ ਨਾਲ ਤਸਵੀਰਾਂ ਵਾਇਰਲ.....

ਭਾਜਪਾ ਆਗੂ ਦੀ ਦੁਕਾਨ ਬਾਹਰ ਮਿਲੀ ਗ੍ਰਨੇਡ ਵਰਗੀ ਵਸਤੂ, ਪਿੰਨ ਲੱਗੀ ਹੋਣ ਕਾਰਨ ਟਲਿਆ ਹਾਦਸਾ

ਗੁਰਦਾਸਪੁਰ ‘ਚ ਭੀੜ-ਭਾੜ ਵਾਲੇ ਗੀਤਾ ਭਵਨ ਬਾਜ਼ਾਰ ਖੇਤਰ ‘ਚ ਇੱਕ ਭਾਜਪਾ ਆਗੂ ਦੀ ਦੁਕਾਨ ਦੇ ਬਾਹਰ ਬੰਬ ਵਰਗੀ ਸ਼ੱਕੀ ਵਸਤੂ ਮਿਲਣ ਤੋਂ ਬਾਅਦ ਦਹਿਸ਼ਤ ਫੈਲ ਗਈ। ਇਹ ਘਟਨਾ ਅਸ਼ੋਕਾ ਟ੍ਰੇਡਰਜ਼ ਨਾਮ ਨਾਲ ਜਾਣੀ ਜਾਂਦੀ ਇੱਕ ਟਾਈਲਾਂ ਦੀ ਦੁਕਾਨ ਦੇ ਬਾਹਰ ਵਾਪਰੀ। ਦੁਕਾਨ ਦੇ ਮਾਲਕ ਨੇ ਦੱਸਿਆ ਕਿ ਸ਼ਾਮ 7:30 ਵਜੇ ਦੇ ਕਰੀਬ, ਇੱਕ ਕੂੜਾ ਚੁੱਕਣ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਭਾਜਪਾ ਆਗੂ ਦੀ ਦੁਕਾਨ ਬਾਹਰ ਮਿਲੀ ਗ੍ਰਨੇਡ ਵਰਗੀ ਵਸਤੂ, ਪਿੰਨ ਲੱਗੀ ਹੋਣ ਕਾਰਨ ਟਲਿਆ ਹਾਦਸਾ

ਗੁਰਦਾਸਪੁਰ ‘ਚ ਭੀੜ-ਭਾੜ ਵਾਲੇ ਗੀਤਾ ਭਵਨ ਬਾਜ਼ਾਰ ਖੇਤਰ ‘ਚ ਇੱਕ ਭਾਜਪਾ ਆਗੂ ਦੀ ਦੁਕਾਨ ਦੇ ਬਾਹਰ ਬੰਬ ਵਰਗੀ ਸ਼ੱਕੀ ਵਸਤੂ ਮਿਲਣ ਤੋਂ ਬਾਅਦ ਦਹਿਸ਼ਤ ਫੈਲ ਗਈ। ਇਹ ਘਟਨਾ ਅਸ਼ੋਕਾ ਟ੍ਰੇਡਰਜ਼ ਨਾਮ ਨਾਲ ਜਾਣੀ ਜਾਂਦੀ ਇੱਕ ਟਾਈਲਾਂ ਦੀ ਦੁਕਾਨ ਦੇ ਬਾਹਰ ਵਾਪਰੀ। ਦੁਕਾਨ ਦੇ ਮਾਲਕ ਨੇ ਦੱਸਿਆ ਕਿ ਸ਼ਾਮ 7:30 ਵਜੇ ਦੇ ਕਰੀਬ, ਇੱਕ ਕੂੜਾ ਚੁੱਕਣ ਵਾਲੇ ਨੇ ਦੁਕਾਨ ਦੇ ਬਾਹਰ ਇੱਕ ਨੀਲੇ ਰੰਗ ਦੀ ਵਸਤੂ ਪਈ ਦੇਖੀ।

ਜਾਂਚ ਕਰਨ ‘ਤੇ ਉਨ੍ਹਾਂ ਨੇ ਗ੍ਰਨੇਡ ਵਰਗੀ ਵਸਤੂ ਦੇਖੀ, ਜਿਸ ‘ਚ ਇੱਕ ਪਿੰਨ ਲੱਗੀ ਹੋਈ ਸੀ। ਉਨ੍ਹਾਂ ਨੇ ਦੱਸਿਆ ਇਹ ਗ੍ਰਨੇਡ ਜਾਂ ਵਿਸਫੋਟਕ ਯੰਤਰ ਵਰਗਾ ਦਿਖਾਈ ਦੇ ਰਿਹਾ ਸੀ। ਦੁਕਾਨ ਦੇ ਮਾਲਕ ਨੇ ਮਾਮਲੇ ਦੀ ਜਾਣਕਾਰੀ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ।

ਸੂਚਨਾ ਮਿਲਦੇ ਹੀ, ਪੁਲਿਸ ਮੌਕੇ ‘ਤੇ ਪਹੁੰਚੀ ਤੇ ਸਾਵਧਾਨੀ ਦੇ ਤੌਰ ‘ਤੇ ਪੂਰੇ ਖੇਤਰ ਨੂੰ ਸੀਲ ਕਰ ਦਿੱਤਾ। ਬਾਜ਼ਾਰ ਨੂੰ ਖਾਲੀ ਕਰਵਾ ਲਿਆ ਗਿਆ। ਪੁਲਿਸ ਅਧਿਕਾਰੀ- ਐਸਪੀ (ਡੀ), ਡੀਐਸਪੀ ਤੇ ਐਸਐਚਓ ਭਾਰੀ ਪੁਲਿਸ ਨਾਲ ਮੌਕੇ ‘ਤੇ ਪਹੁੰਚੇ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਨੂੰ ਰਾਤ 8:30 ਕਰੀਬ ਘਟਨਾ ਬਾਰੇ ਜਾਣਕਾਰੀ ਮਿਲੀ। ਸ਼ੱਕੀ ਵਸਤੂ ਨੇੜਲੇ ਨਾਲੇ ‘ਚ ਪਈ ਮਿਲੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਾਂਚ ਕਰਨ ਲਈ ਇੱਕ ਬੰਬ ਨਿਰੋਧਕ ਦਸਤੇ ਨੂੰ ਬੁਲਾਇਆ ਗਿਆ।

ਪੁਲਿਸ ਨੇ ਨੇੜਲੀਆਂ ਦੁਕਾਨਾਂ ਤੇ ਆਲੇ-ਦੁਆਲੇ ਦੇ ਇਲਾਕਿਆਂ ਤੋਂ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਦਿੱਤੀ। ਫੁਟੇਜ ‘ਚ ਮੋਟਰਸਾਈਕਲ ਸਵਾਰ ਦੋ ਸ਼ੱਕੀ ਵਿਅਕਤੀ ਕੈਦ ਹੋਏ ਹਨ, ਜਿਨ੍ਹਾਂ ਨੇ ਦੁਕਾਨ ਦੇ ਨੇੜੇ ਗ੍ਰਨੇਡ ਵਰਗਾ ਇਹ ਯੰਤਰ ਸੁੱਟਿਆ ਹੋ ​​ਸਕਦਾ ਹੈ। ਪੁਲਿਸ ਉਨ੍ਹਾਂ ਦੀ ਪਛਾਣ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੰਬ ਨਿਰੋਧਕ ਟੀਮ ਵੱਲੋਂ ਆਪਣੀ ਜਾਂਚ ਪੂਰੀ ਕਰਨ ਤੋਂ ਬਾਅਦ ਹੀ ਇਹ ਸਪੱਸ਼ਟ ਹੋਵੇਗਾ ਕਿ ਇਹ ਵਸਤੂ ਅਸਲ ਵਿਸਫੋਟਕ ਯੰਤਰ ਹੈ ਜਾਂ ਦਹਿਸ਼ਤ ਪੈਦਾ ਕਰਨ ਲਈ ਕੋਈ ਹੋਰ ਚੀਜ਼ ਹੈ।

Read Latest News and Breaking News at Daily Post TV, Browse for more News

Ad
Ad

Punjab District News