ਅੰਮ੍ਰਿਤਸਰ ‘ਚ ਚਲੀਆਂ ਤਾਬੜਤੋੜ ਗੋਲੀਆਂ, ਪੁਰਾਣੀ ਰਜਿੰਸ਼ ਦਾ ਮਾਮਲੇ ‘ਚ ਇੱਕ ਗੰਭੀਰ ਜ਼ਖ਼ਮੀ
Amritsar Firing Case; ਅੰਮ੍ਰਿਤਸਰ ‘ਚ ਦੇਰ ਰਾਤ ਫਾਈਰਿੰਗ ਦੀ ਵਾਰਦਾਤ ਵਾਪਰੀ। ਜਿੱਥੇ ਦੇ ਝਬਾਲ ਰੋਡ ਇੰਦਰਾ ਕਲੋਨੀ ‘ਚ ਦੇਰ ਰਾਤ ਕੁਝ ਨੋਜਵਾਨਾਂ ਵਲੋਂ ਸ਼ਰੇਆਮ ਗੋਲੀਆਂ ਚਲਾਈਆਂ ਗਈਆਂ। ਇਸ ਵਾਰਦਾਤ ‘ਚ ਸੁਰਿੰਦਰ ਗਾਮਾ ਨਾਮ ਦੇ ਵਿਅਕਤੀ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋ ਗਿਆ। ਜ਼ਖ਼ਮੀ ਨੂੰ ਨਿੱਜੀ ਹਸਪਤਾਲ ‘ਚ ਜੇਰੇ ਇਲਾਜ ਤੇ ਪੀੜਤ ਪਰਿਵਾਰ ਵਲੋਂ ਇਨਸ਼ਾਫ ਦੀ ਗੁਹਾਰ ਲਗਾਈ ਜਾ ਰਹੀ ਹੈ।
ਇਸ ਸੰਬਧੀ ਗਲਬਾਤ ਕਰਦੀਆਂ ਪੀੜਤ ਨੌਜਵਾਨ ਆਸੂ ਅਤੇ ਇਲਾਕਾ ਨਿਵਾਸੀ ਜਸਕਰਨ ਨੇ ਦੱਸਿਆ ਕਿ ਸੰਨੀ ਚਾਵਲਾ, ਲਵ ਲੁਹਾਰਾ ਅਤੇ ਵੀਰੂ ਵਲੋਂ ਉਨ੍ਹਾਂ ਦੇ ਘਰ ਆ ਕੇ ਗੋਲੀਆਂ ਚਲਾਇਆਂ ਗਈਆਂ। ਆਸੂ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੱਕ ਸੀ ਕਿ ਉਸ ਨੇ ਮੁਲਜ਼ਮਾਂ ਨੂੰ ਕਿਸੇ ਕੇਸ ਵਿਚ ਫਸਾਇਆ ਸੀ ਜਿਸਦੀ ਰਜਿੰਸ਼ ‘ਚ ਹੁਣ ਮੁਲਜ਼ਮਾਂ ਨੇ ਅੱਜ ਗੋਲੀਆਂ ਚਲਾਇਆਂ। ਫਾਈਰਿੰਗ ‘ਚ ਆਸੂ ਦਾ ਬਚਾਅ ਹੋ ਗਿਆ ਅਤੇ ਪਰ ਉਸ ਨੂੰ ਜ਼ਖ਼ਮੀ ਹਾਲਤ ਵਿਚ ਹਸਪਤਾਲ ਪਹੁੰਚਿਆ ਗਿਆ।
ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸ਼ਨ ਕੋਲੋਂ ਅਪੀਲ ਕਰਦਿਆਂ ਕਿਹਾ ਕਿ ੳਹ ਇਨ੍ਹਾਂ ਬਦਮਾਸ਼ ਕਿਸਮ ਦੇ ਲੋਕਾਂ ‘ਤੇ ਸਖ਼ਤ ਐਕਸ਼ਨ ਲੈਣ ਜੋ ਸ਼ਰੇਆਮ ਬਜਾਰਾਂ ‘ਚ ਗੋਲੀਆਂ ਚਲਾਉਂਦੇ ਹਨ ਅਤੇ ਅੱਜ ਵੀ ਸਾਡੇ ਘਰ ਪੰਜ-ਛੇ ਦੇ ਕਰੀਬ ਗੋਲੀਆਂ ਚਲਾਇਆਂ ਗਈਆਂ।
ਉਧਰ ਮੌਕੇ ‘ਤੇ ਪਹੁੰਚੇ ਥਾਣਾ ਗੇਟ ਹਕੀਮਾ ਦੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਸੂਚਨਾ ਸੀ ਕਿ ਝਬਾਲ ਰੋਡ ਇੰਦਰਾ ਕਲੋਨੀ ਵਿਖੇ ਸੁਰਿੰਦਰ ਉਰਫ ਗਾਮਾ ਨੂੰ ਗੋਲੀ ਲਗੀ ਹੈ ਅਤੇ ਮੌਕੇ ‘ਤੇ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।