ਮਾਤਾ ਬਲਵਿੰਦਰ ਕੌਰ ਜੀ ਦੇ ਅਚਾਨਕ ਦੇਹਾਂਤ ਨਾਲ ਗੁਰਦੀਪ ਸਿੰਘ ਅਤੇ ਪਰਿਵਾਰ ਨੂੰ ਗਹਿਰਾ ਸਦਮਾ, ਅੰਤਿਮ ਸਸਕਾਰ ‘ਚ ਰਾਜਨੀਤਿਕ ਅਤੇ ਸਮਾਜਿਕ ਸ਼ਖਸੀਅਤਾਂ ਹੋਈਆਂ ਸ਼ਾਮਲ
ਸ਼ੁਕਰਵਾਰ ਨੂੰ ਹੋਵੇਗੀ ਅੰਤਿਮ ਅਰਦਾਸ, ਮਾਡਲ ਟਾਊਨ ਐਕਸਟੈਂਸ਼ਨ ਵਿਖੇ
Punjab News: ਜੁਝਾਰ ਟ੍ਰਾਂਸਪੋਰਟ ਅਤੇ ਫਾਸਟ ਵੇਅ ਗਰੁੱਪ ਦੇ ਮਾਲਕ ਗੁਰਦੀਪ ਸਿੰਘ ਦਾ ਪਰਿਵਾਰ ਵੀਰਵਾਰ ਨੂੰ ਉਸ ਸਮੇਂ ਟੁੱਟ ਗਿਆ ਜਦੋਂ ਉਨ੍ਹਾਂ ਦੀ ਮਾਤਾ ਬਲਵਿੰਦਰ ਕੌਰ ਜੀ ਦਾ ਅਚਾਨਕ ਦੇਹਾਂਤ ਹੋ ਗਿਆ।
ਮਾਤਾ ਬਲਵਿੰਦਰ ਕੌਰ ਜੀ ਇੱਕ ਮਿਹਨਤੀ, ਸਤਿਕਾਰਯੋਗ ਅਤੇ ਸੱਭਿਆਚਾਰਕ ਸੋਚ ਵਾਲੀ ਸ਼ਖਸੀਅਤ ਸਨ। ਅੰਤਿਮ ਸੰਸਕਾਰ ਵੀਰਵਾਰ ਨੂੰ ਮਾਡਲ ਟਾਊਨ ਐਕਸਟੈਂਸ਼ਨ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ, ਜਿਸ ਵਿੱਚ ਕਈ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ ਅਤੇ ਪਰਿਵਾਰ ਨਾਲ ਆਪਣਾ ਦੁੱਖ ਸਾਂਝਾ ਕੀਤਾ।
ਅੰਤਿਮ ਅਰਦਾਸ ਦੀ ਜਾਣਕਾਰੀ:
ਤਾਰੀਖ: ਸ਼ੁੱਕਰਵਾਰ, 3 ਅਕਤੂਬਰ
ਸਮਾਂ: ਦੁਪਹਿਰ 12:30 ਤੋਂ 2:00 ਵਜੇ
ਸਥਾਨ: ਗੁਰਦੁਆਰਾ ਸਿੰਘ ਸਭਾ, ਮਾਡਲ ਟਾਊਨ ਐਕਸਟੈਂਸ਼ਨ
ਮਾਤਾ ਬਲਵਿੰਦਰ ਕੌਰ ਜੀ ਨੂੰ ਸ਼ਰਧਾਂਜਲੀ
ਸੂਫ਼ੀ ਬਾਣੀ, ਸਖ਼ਤ ਮਿਹਨਤ ਅਤੇ ਸਮਰਪਣ ਦੀ ਮੂਰਤ, ਮਾਤਾ ਬਲਵਿੰਦਰ ਕੌਰ ਜੀ ਦੀ ਯਾਦ ਹਮੇਸ਼ਾ ਉਨ੍ਹਾਂ ਦੇ ਪਰਿਵਾਰ ਅਤੇ ਅਜ਼ੀਜ਼ਾਂ ਦੇ ਦਿਲਾਂ ਵਿੱਚ ਰਹੇਗੀ।
ਕੌਣ-ਕੌਣ ਹੋਏ ਸ਼ਾਮਲ?
ਅੰਤਿਮ ਸਸਕਾਰ ਮੌਕੇ ਹਾਜ਼ਰ ਹੋਏ ਕਈ ਪ੍ਰਮੁੱਖ ਰਾਜਨੀਤਿਕ ਨੇਤਾ, ਜਿਨ੍ਹਾਂ ਵਿੱਚ ਸ਼ਾਮਲ ਹਨ:
- ਦਲਜੀਤ ਸਿੰਘ ਚੀਮਾ (ਸੀਨੀਅਰ ਅਕਾਲੀ ਆਗੂ)
- ਵਿਧਾਇਕ ਅਸ਼ੋਕ ਪਰਾਸ਼ਰ ਪੱਪੀ
- ਮਦਨ ਲਾਲ ਬੱਗਾ
- ਹੀਰਾ ਸਿੰਘ ਗਾਬੜੀਆਂ
- ਰਣਜੀਤ ਸਿੰਘ ਢਿੱਲੋਂ
- ਭਾਰਤ ਭੂਸ਼ਣ ਆਸ਼ੂ
- ਕੁਲਦੀਪ ਸਿੰਘ ਵੈਦ
- ਸਿਮਰਜੀਤ ਸਿੰਘ ਬੈਂਸ
- ਕੰਵਰਜੀਤ ਸਿੰਘ ਰੋਜ਼ੀ ਬਰਕੰਦੀ
- ਭੁਪਿੰਦਰ ਸਿੰਘ ਭਿੰਦਾ
- ਪਰਮਬੰਸ ਸਿੰਘ ਬੰਟੀ ਰੋਮਾਣਾ
- ਪ੍ਰਿਤਪਾਲ ਸਿੰਘ ਪਾਲੀ
- ਐਡਵੋਕੇਟ ਪਰਉਪਕਾਰ ਸਿੰਘ ਘੁੰਮਣ
ਆਦਿ ਨੇ ਸ਼ਿਰਕਤ ਕਰਕੇ ਦੁਖੀ ਪਰਿਵਾਰ ਨੂੰ ਹੌਸਲਾ ਦਿੱਤਾ।