Journalism Of Hope
BREAKING NEWS
ਸਾਬਕਾ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਨਹੀਂ ਲੜਨਗੇ 2027 ਦੀਆਂ ਵਿਧਾਨ ਸਭਾ ਚੋਣਾਂ.... ਮੀਂਹ ਕਾਰਨ ਭਾਰਤ-ਨਿਊਜ਼ੀਲੈਂਡ ਤੀਜਾ ਵਨਡੇ ਰੱਦ, ਬਿਨਾਂ ਗੇਂਦ ਸੁੱਟੇ ਹੀ ਖ਼ਤਮ ਹੋਇਆ ਮੈਚ.... ਮੰਗਾਂ ਨੂੰ ਲੈ ਕੇ ਗੰਨਾ ਕਾਸ਼ਤਕਾਰ ਕਿਸਾਨਾਂ ਦਾ ਸੰਘਰਸ਼ ਤੇਜ਼, ਹਾਈਵੇ ਤੇ ਰੇਲਵੇ ਟਰੈਕ ਜਾਮ ਕਰਨ ਦਾ ਐਲਾਨ.... ਸੋਨੀਆ ਗਾਂਧੀ ਦੀ ਕਿਤਾਬ ‘ਬਿਲੌਂਗਿੰਗ: ਏ ਜਰਨੀ ਆਫ ਲਵ’ ਹੋਈ ਲਾਂਚ.... ਰਾਹੁਲ ਗਾਂਧੀ ਨੇ PM ਮੋਦੀ ਨੂੰ ਮੁੜ ਬਹਿਸ ਦੀ ਦਿੱਤੀ ਚੁਣੌਤੀ, 8 ਦਿਨਾਂ ਵਿੱਚ ਛੇਵੀਂ ਵਾਰ ਕੀਤਾ ਚੈਲੇਂਜ..... ਕਪੂਰਥਲਾ ’ਚ ਪਟਾਕੇ ਚਲਾ ਰਹੇ 22 ਸਾਲਾ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ..... ਦੀਵਾਲੀ ਤੋਂ ਬਾਅਦ ਪੰਜਾਬ ਦੀ ਹਵਾ ਹੋਈ ਹੋਰ ਪ੍ਰਦੂਸ਼ਿਤ, ਔਸਤ AQI 287 ’ਤੇ ਪੁੱਜਿਆ....

PRTC ਬੱਸ ਨਾਲ ਜਿਮ ਮਾਲਕ ਦੀ ਮੌਕੇ ‘ਤੇ ਹੀ ਮੌਤ, ਟਾਇਰ ਹੇਠਾਂ ਆਇਆ ਨੌਜਵਾਨ

Ludhiana accident; ਲੁਧਿਆਣਾ ਦੇ ਪੰਜਾਬ ਹੈਂਡਲੂਮ, ਗਿੱਲ ਰੋਡ ‘ਤੇ 3 ਨਵੰਬਰ ਨੂੰ PRTC ਬੱਸ ਦੀ ਟੱਕਰ ਨਾਲ 27 ਸਾਲਾ ਬਾਈਕ ਸਵਾਰ ਦੀ ਮੌਤ ਹੋ ਗਈ। ਹਾਦਸੇ ਦੌਰਾਨ ਨੌਜਵਾਨ ਬੱਸ ਦੇ ਪਿਛਲੇ ਟਾਇਰ ਹੇਠਾਂ ਆ ਗਿਆ। ਮ੍ਰਿਤਕ ਦੀ ਪਛਾਣ ਦੀਪਕ ਕੁਮਾਰ ਵਜੋਂ ਹੋਈ ਹੈ। ਉਹ ਜਿਮ ਚਲਾਉਂਦਾ ਸੀ ਅਤੇ ਆਪਣੀ ਮੋਟਰਸਾਈਕਲ ਦੀ ਸਰਵਿਸ ਕਰਵਾਉਣ ਜਾ ਰਿਹਾ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
PRTC ਬੱਸ ਨਾਲ ਜਿਮ ਮਾਲਕ ਦੀ ਮੌਕੇ ‘ਤੇ ਹੀ ਮੌਤ, ਟਾਇਰ ਹੇਠਾਂ ਆਇਆ ਨੌਜਵਾਨ

Ludhiana accident; ਲੁਧਿਆਣਾ ਦੇ ਪੰਜਾਬ ਹੈਂਡਲੂਮ, ਗਿੱਲ ਰੋਡ ‘ਤੇ 3 ਨਵੰਬਰ ਨੂੰ PRTC ਬੱਸ ਦੀ ਟੱਕਰ ਨਾਲ 27 ਸਾਲਾ ਬਾਈਕ ਸਵਾਰ ਦੀ ਮੌਤ ਹੋ ਗਈ। ਹਾਦਸੇ ਦੌਰਾਨ ਨੌਜਵਾਨ ਬੱਸ ਦੇ ਪਿਛਲੇ ਟਾਇਰ ਹੇਠਾਂ ਆ ਗਿਆ। ਮ੍ਰਿਤਕ ਦੀ ਪਛਾਣ ਦੀਪਕ ਕੁਮਾਰ ਵਜੋਂ ਹੋਈ ਹੈ। ਉਹ ਜਿਮ ਚਲਾਉਂਦਾ ਸੀ ਅਤੇ ਆਪਣੀ ਮੋਟਰਸਾਈਕਲ ਦੀ ਸਰਵਿਸ ਕਰਵਾਉਣ ਜਾ ਰਿਹਾ ਸੀ। ਥਾਣਾ ਡਿਵੀਜ਼ਨ ਨੰਬਰ-6 ਦੀ ਪੁਲਿਸ ਨੇ ਬੱਸ ਚਾਲਕ ਲਖਵਿੰਦਰ ਸਿੰਘ ਉਰਫ਼ ਲੱਖਾ, ਵਾਸੀ ਪਿੰਡ ਪਹਾੜ, ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਮ੍ਰਿਤਕ ਦੇ ਭਰਾ ਪ੍ਰੇਮ ਪ੍ਰਕਾਸ਼, ਵਾਸੀ ਨਿਊ ਅੰਬੇਡਕਰ ਨਗਰ, 33 ਫੁੱਟਾ ਰੋਡ, ਗਿਆਸਪੁਰਾ ਨੇ ਪੁਲਿਸ ਨੂੰ ਦੱਸਿਆ ਕਿ 3 ਨਵੰਬਰ ਨੂੰ ਦੀਪਕ ਜਿਮ ਖੋਲ੍ਹਣ ਤੋਂ ਬਾਅਦ ਆਪਣੀ ਮੋਟਰਸਾਈਕਲ ਦੀ ਸਰਵਿਸ ਕਰਵਾਉਣ ਲਈ ਪੰਜਾਬ ਹੈਂਡਲੂਮ, ਗਿੱਲ ਰੋਡ ਵੱਲ ਜਾ ਰਿਹਾ ਸੀ। ਇਸ ਦੌਰਾਨ ਬੱਸ ਨੰਬਰ PB-10-GK-6548 ਨੇ ਉਸ ਦੀ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਟੱਕਰ ਲੱਗਣ ਕਾਰਨ ਦੀਪਕ ਬੱਸ ਦੇ ਪਿਛਲੇ ਟਾਇਰ ਹੇਠਾਂ ਆ ਗਿਆ ਅਤੇ ਮੌਕੇ ‘ਤੇ ਹੀ ਉਸ ਦੀ ਮੌਤ ਹੋ ਗਈ। ਦੀਪਕ ਅਣਵਿਆਹਿਆ ਸੀ।

ਭਰਾ ਨੇ ਸੜਕ ਦੀ ਖ਼ਸਤਾ ਹਾਲਤ ‘ਤੇ ਚੁੱਕੇ ਸਵਾਲ

ਦੀਪਕ ਦੇ ਭਰਾ ਪ੍ਰੇਮ ਪ੍ਰਕਾਸ਼ ਨੇ ਇਸ ਹਾਦਸੇ ਲਈ ਸੜਕ ਦੀ ਮਾੜੀ ਹਾਲਤ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਸ ਦਾ ਦੋਸ਼ ਹੈ ਕਿ ਇਸ ਸੜਕ ‘ਤੇ ਅਕਸਰ ਹਾਦਸੇ ਵਾਪਰਦੇ ਰਹਿੰਦੇ ਹਨ, ਪਰ ਪ੍ਰਸ਼ਾਸਨ ਵੱਲੋਂ ਸੜਕ ਦੀ ਮੁਰੰਮਤ ਨਹੀਂ ਕਰਵਾਈ ਜਾ ਰਹੀ।

ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਹੈ। ਮਾਮਲੇ ਵਿੱਚ ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

Read Latest News and Breaking News at Daily Post TV, Browse for more News

Ad
Ad

Punjab District News