Journalism Of Hope
BREAKING NEWS
ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸ਼ੁਰੂ, ਪਹਿਲੇ ਦਿਨ ਸਿਰਫ਼ 9 ਮਿੰਟ ਚੱਲੀ ਕਾਰਵਾਈ......ਲੁਧਿਆਣਾ ਦੇ ਮਸ਼ਹੂਰ ਪੰਡਿਤ ਕੁਲਚੇ-ਛੋਲੇ ਵਾਲੇ ਦੇ ਪੁੱਤ ਦਾ ਗੋਲੀਆਂ ਮਾਰ ਕੇ ਕਤਲ....ਤਰਨਤਾਰਨ ‘ਚ ਵੱਡੀ ਵਾਰਦਾਤ ! ਵਾਲ ਕਟਵਾਉਣ ਆਏ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ......ਢਾਬੇ ’ਤੇ ਰਿਵਾਲਵਰ ਦੇਖਦੇ ਸਮੇਂ ਚੱਲੀ ਗੋਲੀ, 22 ਸਾਲਾ ਨੌਜਵਾਨ ਦੀ ਮੌਤ.......ਟਾਈਗਰ ਸ਼ਰਾਫ ’ਤੇ ਫਾਇਰਿੰਗ ਮਾਮਲਾ: ਔਰਤਾਂ ਰਾਹੀਂ ਮੁੰਬਈ ਪਹੁੰਚਾਏ ਗਏ ਸੀ ਹਥਿਆਰ.....ਮੁਲਾਜ਼ਮਾਂ ਦੀ ਹੜਤਾਲ ’ਤੇ ਪੰਜਾਬ ਸਰਕਾਰ ਸਖ਼ਤ, ਗੈਰ-ਹਾਜ਼ਰ ਕਰਮਚਾਰੀਆਂ ਦੀਆਂ ਸੂਚੀਆਂ ਮੰਗੀਆਂ.....ਹਰਦੀਪ ਪੁਰੀ ਦੀਆਂ ਜੈਫਰੀ ਐਪਸਟੀਨ ਨਾਲ ਤਸਵੀਰਾਂ ਵਾਇਰਲ.....

91 ਦੌੜਾਂ ਦੀ ਪਾਰੀ ਖੇਡਣ ਮਗਰੋਂ ਭਾਵੁਕ ਹੋਈ ਹਰਮਨਪ੍ਰੀਤ ਕੌਰ, ਲਾਈਵ ਇੰਟਰਵਿਊ ਦੌਰਾਨ ਛਲਕੇ ਹੰਝੂ

Harmanpreet Kaur gets emotional: ਨਵੀਂ ਦਿੱਲੀ: ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਟਾਰ ਬੱਲੇਬਾਜ਼ ਅਤੇ ਪੰਜਾਬ ਦੀ ਧੀ ਹਰਮਨਪ੍ਰੀਤ ਕੌਰ ਨੇ ਜ਼ਿੰਬਾਬਵੇ ਖ਼ਿਲਾਫ਼ ਤੀਜੇ ਟੀ-20 ਮੁਕਾਬਲੇ ਵਿੱਚ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 41 ਗੇਂਦਾਂ ’ਤੇ ਨਾਬਾਦ 91 ਦੌੜਾਂ ਬਣਾਈਆਂ। ਇਸ ਪਾਰੀ ਨਾਲ ਉਨ੍ਹਾਂ ਨੇ ਫਾਰਮ ਵਿੱਚ ਵਾਪਸੀ ਦੇ ਸੰਕੇਤ ਦਿੱਤੇ। ਹਾਲਾਂਕਿ, ਪਾਰੀ ਤੋਂ ਬਾਅਦ ਇਨਿੰਗਜ਼ ਬ੍ਰੇਕ ਦੌਰਾਨ ਲਾਈਵ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
91 ਦੌੜਾਂ ਦੀ ਪਾਰੀ ਖੇਡਣ ਮਗਰੋਂ ਭਾਵੁਕ ਹੋਈ ਹਰਮਨਪ੍ਰੀਤ ਕੌਰ, ਲਾਈਵ ਇੰਟਰਵਿਊ ਦੌਰਾਨ ਛਲਕੇ ਹੰਝੂ

Harmanpreet Kaur gets emotional: ਨਵੀਂ ਦਿੱਲੀ: ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਟਾਰ ਬੱਲੇਬਾਜ਼ ਅਤੇ ਪੰਜਾਬ ਦੀ ਧੀ ਹਰਮਨਪ੍ਰੀਤ ਕੌਰ ਨੇ ਜ਼ਿੰਬਾਬਵੇ ਖ਼ਿਲਾਫ਼ ਤੀਜੇ ਟੀ-20 ਮੁਕਾਬਲੇ ਵਿੱਚ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 41 ਗੇਂਦਾਂ ’ਤੇ ਨਾਬਾਦ 91 ਦੌੜਾਂ ਬਣਾਈਆਂ। ਇਸ ਪਾਰੀ ਨਾਲ ਉਨ੍ਹਾਂ ਨੇ ਫਾਰਮ ਵਿੱਚ ਵਾਪਸੀ ਦੇ ਸੰਕੇਤ ਦਿੱਤੇ। ਹਾਲਾਂਕਿ, ਪਾਰੀ ਤੋਂ ਬਾਅਦ ਇਨਿੰਗਜ਼ ਬ੍ਰੇਕ ਦੌਰਾਨ ਲਾਈਵ ਇੰਟਰਵਿਊ ਵਿੱਚ ਉਹ ਭਾਵੁਕ ਹੋ ਗਈ ਅਤੇ ਉਨ੍ਹਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ।

ਇੰਟਰਵਿਊ ਦੌਰਾਨ ਸਾਬਕਾ ਭਾਰਤੀ ਕੋਚ ਡਬਲਿਊ.ਵੀ. ਰਮਨ ਨੇ ਹਰਮਨਪ੍ਰੀਤ ਨਾਲ ਗੱਲਬਾਤ ਕੀਤੀ। ਹਰਮਨ ਨੇ ਕਿਹਾ ਕਿ ਉਹ ਮੈਦਾਨ ’ਤੇ ਜਾ ਕੇ ਆਪਣੇ ਖੇਡ ਦਾ ਆਨੰਦ ਮਾਣਨਾ ਚਾਹੁੰਦੀ ਸੀ ਅਤੇ ਉਸ ਨੂੰ ਖ਼ੁਸ਼ੀ ਹੈ ਕਿ ਕ੍ਰੀਜ਼ ’ਤੇ ਕਾਫ਼ੀ ਸਮਾਂ ਬਿਤਾਉਣ ਦਾ ਮੌਕਾ ਮਿਲਿਆ।

ਸਾਬਕਾ ਕੋਚ ਦੀ ਸਲਾਹ ਲਈ ਕੀਤਾ ਧੰਨਵਾਦ
ਹਰਮਨਪ੍ਰੀਤ ਨੇ ਆਪਣੀ ਬੱਲੇਬਾਜ਼ੀ ਲਈ ਮਿਲੇ ਸਹਿਯੋਗ ਦਾ ਜ਼ਿਕਰ ਕਰਦਿਆਂ ਡਬਲਿਊ.ਵੀ. ਰਮਨ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਮੈਦਾਨ ’ਤੇ ਉਤਰਨ ਤੋਂ ਪਹਿਲਾਂ ਰਮਨ ਨੇ ਉਨ੍ਹਾਂ ਨੂੰ ਆਪਣੀ ਖੇਡ ਦਾ ਆਨੰਦ ਲੈਣ ਅਤੇ ਆਪਣੀ ਮਰਜ਼ੀ ਮੁਤਾਬਕ ਬੱਲੇਬਾਜ਼ੀ ਕਰਨ ਲਈ ਕਿਹਾ ਸੀ। ਉਨ੍ਹਾਂ ਕਿਹਾ ਕਿ ਏਸ਼ਿਆਈ ਖੇਡਾਂ ਤੋਂ ਬਾਅਦ ਨੈੱਟ ’ਤੇ ਅਭਿਆਸ ਕਰਨ ਲਈ ਸਮਾਂ ਮਿਲਿਆ। ਹਰਮਨ ਨੇ ਆਪਣੇ ਖੇਡ ’ਤੇ ਮਿਹਨਤ ਕਰਨ ਵਾਲੇ ਹਿਮਾਂਸ਼ੂ ਭਈਆ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ ਅਤੇ ਆਪਣੀ ਪਾਰੀ ਦਾ ਸਿਹਰਾ ਉਨ੍ਹਾਂ ਨੂੰ ਦਿੱਤਾ।

ਹਰਮਨਪ੍ਰੀਤ ਕੌਰ ਦੀ ਕਪਤਾਨੀ ਛੱਡਣ ਦੀ ਕਹਾਣੀ: ਤਿੰਨ ਅਹਿਮ ਗੱਲਾਂ
ਬੀਸੀਸੀਆਈ ਦੀ ਸਮੀਖਿਆ ਮੀਟਿੰਗ
ਮੀਡੀਆ ਰਿਪੋਰਟਾਂ ਮੁਤਾਬਕ, ਅਕਤੂਬਰ 2026 ਦੀ ਸ਼ੁਰੂਆਤ ਵਿੱਚ ਗੁਵਾਹਾਟੀ ਵਿਖੇ ਬੀਸੀਸੀਆਈ ਦੀ ਉੱਚ ਪੱਧਰੀ ਸਮੀਖਿਆ ਮੀਟਿੰਗ ਹੋਈ ਸੀ। ਇਸ ਵਿੱਚ ਬੋਰਡ ਦੇ ਸਕੱਤਰ ਦੇਵਜੀਤ ਸੈਕੀਆ, ਚੋਣਕਾਰਾਂ, ਮਹਿਲਾ ਟੀਮ ਦੇ ਕੋਚ ਅਮੋਲ ਮੁਜੁਮਦਾਰ ਅਤੇ ਉਪ-ਕਪਤਾਨ ਸਮ੍ਰਿਤੀ ਮੰਧਾਨਾ ਨੇ ਹਿੱਸਾ ਲਿਆ। ਮੀਟਿੰਗ ਵਿੱਚ ਟੀ-20 ਵਿਸ਼ਵ ਕੱਪ ਦੇ ਨਾਕਆਊਟ ਪੜਾਅ ਵਿੱਚ ਟੀਮ ਦੇ ਪ੍ਰਦਰਸ਼ਨ ਅਤੇ ਭਵਿੱਖ ਦੀ ਅਗਵਾਈ ਬਾਰੇ ਚਰਚਾ ਹੋਈ। ਰਿਪੋਰਟਾਂ ਅਨੁਸਾਰ, ਚੋਣਕਾਰ ਸਮ੍ਰਿਤੀ ਮੰਧਾਨਾ ਨੂੰ ਕਪਤਾਨੀ ਦੀ ਜ਼ਿੰਮੇਵਾਰੀ ਲਈ ਤਿਆਰ ਕਰਨਾ ਚਾਹੁੰਦੇ ਸਨ।

ਟੀ-20 ਕਪਤਾਨੀ ਨੂੰ ਲੈ ਕੇ ਰੁਖ਼ ਵਿੱਚ ਫ਼ਰਕ
ਮੀਡੀਆ ਰਿਪੋਰਟਾਂ ਮੁਤਾਬਕ, ਬੋਰਡ ਅਤੇ ਚੋਣਕਾਰ ਚਾਹੁੰਦੇ ਸਨ ਕਿ ਹਰਮਨਪ੍ਰੀਤ ਟੀ-20 ਫਾਰਮੈਟ ਦੀ ਕਪਤਾਨੀ ਛੱਡ ਦੇਣ ਅਤੇ ਸਮ੍ਰਿਤੀ ਮੰਧਾਨਾ ਨੂੰ ਇਹ ਜ਼ਿੰਮੇਵਾਰੀ ਸੌਂਪੀ ਜਾਵੇ। ਦੂਜੇ ਪਾਸੇ, ਹਰਮਨਪ੍ਰੀਤ ਵਨਡੇ ਅਤੇ ਟੈਸਟ ਵਿੱਚ ਕਪਤਾਨ ਬਣੇ ਰਹਿ ਕੇ ਆਪਣੇ ਤਜਰਬੇ ਨਾਲ ਨੌਜਵਾਨ ਖਿਡਾਰੀਆਂ ਦੀ ਅਗਵਾਈ ਕਰਨਾ ਚਾਹੁੰਦੀ ਸੀ। ਹਾਲਾਂਕਿ, ਦੋਵਾਂ ਵਿਚਕਾਰ ਕਿਸੇ ਨਿੱਜੀ ਵਿਵਾਦ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ।

ਤਿੰਨਾਂ ਫਾਰਮੈਟਾਂ ਦੀ ਕਪਤਾਨੀ ਛੱਡਣ ਦਾ ਫ਼ੈਸਲਾ
ਕਪਤਾਨੀ ਵਿੱਚ ਬਦਲਾਅ ਦੀਆਂ ਚਰਚਾਵਾਂ ਵਿਚਕਾਰ ਹਰਮਨਪ੍ਰੀਤ ਕੌਰ ਨੇ ਤਿੰਨਾਂ ਫਾਰਮੈਟਾਂ ਦੀ ਕਪਤਾਨੀ ਛੱਡਣ ਦਾ ਫ਼ੈਸਲਾ ਕੀਤਾ। ਰਿਪੋਰਟਾਂ ਅਨੁਸਾਰ, 6 ਅਕਤੂਬਰ 2026 ਨੂੰ ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਭਾਵੁਕ ਪੋਸਟ ਰਾਹੀਂ ਕਰੀਬ 10 ਸਾਲਾਂ ਦੇ ਕਪਤਾਨੀ ਸਫ਼ਰ ਦੇ ਅੰਤ ਦਾ ਐਲਾਨ ਕੀਤਾ। ਇਸ ਨੂੰ ਭਾਰਤੀ ਮਹਿਲਾ ਕ੍ਰਿਕਟ ਟੀਮ ਵਿੱਚ ਵੱਡੇ ਲੀਡਰਸ਼ਿਪ ਬਦਲਾਅ ਵਜੋਂ ਦੇਖਿਆ ਗਿਆ।

Read Latest News and Breaking News at Daily Post TV, Browse for more News

Ad
Ad

Punjab District News