Banner
Banner

‘Threat call’ ਦੇ ਮੱਦੇਨਜ਼ਰ ਹਰਿਆਣਾ DGP ਦਾ ਵੱਡਾ ਬਿਆਨ, ਨਿੱਜੀ ਸੁਰੱਖਿਆ ਨੂੰ ਲੈਕੇ ਜਲਦ ਹੋਵੇਗਾ ਨਵਾਂ ਨਿਯਮ ਲਾਗੂ

Haryana DGP big statement of ‘Threat call’; ਹਰਿਆਣਾ ਦੇ DGP ਓਮ ਪ੍ਰਕਾਸ਼ ਸਿੰਘ ਨੇ ਧਮਕੀ ਭਰੀਆਂ ਕਾਲਾਂ ਅਤੇ ਫਿਰੌਤੀ ਦੇ ਮਾਮਲਿਆਂ ਨੂੰ ਲੈ ਕੇ ਇੱਕ ਵੱਡੀ ਨੀਤੀਗਤ ਤਬਦੀਲੀ ਦਾ ਐਲਾਨ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਜਲਦੀ ਹੀ ਅਜਿਹੀ ਨੀਤੀ ਲਾਗੂ ਕਰਨ ਜਾ ਰਹੀ ਹੈ ਜਿਸ ਤਹਿਤ ਧਮਕੀ ਭਰੇ ਫੋਨ ਆਉਣ ਦੀ ਸ਼ਿਕਾਇਤ […]
Jaspreet Singh
By : Updated On: 10 Dec 2025 16:00:PM
‘Threat call’ ਦੇ ਮੱਦੇਨਜ਼ਰ ਹਰਿਆਣਾ DGP ਦਾ ਵੱਡਾ ਬਿਆਨ, ਨਿੱਜੀ ਸੁਰੱਖਿਆ ਨੂੰ ਲੈਕੇ ਜਲਦ ਹੋਵੇਗਾ ਨਵਾਂ ਨਿਯਮ ਲਾਗੂ

Haryana DGP big statement of ‘Threat call’; ਹਰਿਆਣਾ ਦੇ DGP ਓਮ ਪ੍ਰਕਾਸ਼ ਸਿੰਘ ਨੇ ਧਮਕੀ ਭਰੀਆਂ ਕਾਲਾਂ ਅਤੇ ਫਿਰੌਤੀ ਦੇ ਮਾਮਲਿਆਂ ਨੂੰ ਲੈ ਕੇ ਇੱਕ ਵੱਡੀ ਨੀਤੀਗਤ ਤਬਦੀਲੀ ਦਾ ਐਲਾਨ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਜਲਦੀ ਹੀ ਅਜਿਹੀ ਨੀਤੀ ਲਾਗੂ ਕਰਨ ਜਾ ਰਹੀ ਹੈ ਜਿਸ ਤਹਿਤ ਧਮਕੀ ਭਰੇ ਫੋਨ ਆਉਣ ਦੀ ਸ਼ਿਕਾਇਤ ਕਰਨ ਵਾਲੇ ਲੋਕਾਂ ਨੂੰ ਨਿੱਜੀ ਸੁਰੱਖਿਆ ਅਤੇ ਗੰਨਮੈਨ ਨਹੀਂ ਦਿੱਤੇ ਜਾਣਗੇ।

DGP ਨੇ ਕਿਹਾ ਕਿ: “ਜੇ ਅਜਿਹੀਆਂ ਕਾਲਾਂ ਆਉਂਦੀਆਂ ਹਨ, ਤਾਂ ਐਸਪੀ ਕੋਲ 700-800 ਕਰਮਚਾਰੀ ਹਨ, ਜੋ ਕਿ ਕਿਸੇ ਵੀ ਤਰ੍ਹਾਂ ਅਪਰਾਧੀਆਂ ਦੀ ਗਿਣਤੀ ਨਾਲੋਂ ਵੱਧ ਹੈ। ਅਸੀਂ ਇੱਕ ਨੀਤੀ ਲੈ ਕੇ ਆ ਰਹੇ ਹਾਂ ਕਿ ਧਮਕੀ ਭਰੀਆਂ ਕਾਲਾਂ ਦੇ ਮਾਮਲਿਆਂ ਵਿੱਚ ਨਿੱਜੀ ਸੁਰੱਖਿਆ ਨਹੀਂ ਦਿੱਤੀ ਜਾਵੇਗੀ, ਇਸ ਦੀ ਜ਼ਿੰਮੇਵਾਰੀ ਐਸਪੀ ਅਤੇ ਐਸਐਚਓ ਦੀ ਹੋਵੇਗੀ।”

ਇਸ ਦਾ ਮਤਲਬ ਹੈ ਕਿ ਸੁਰੱਖਿਆ ਮੁਹੱਈਆ ਕਰਵਾਉਣ ਦੀ ਬਜਾਏ, ਜ਼ਿਲ੍ਹੇ ਦੇ ਪੁਲਿਸ ਮੁਖੀ ਅਤੇ ਥਾਣਾ ਇੰਚਾਰਜ ਨੂੰ ਖੁਦ ਇਹ ਯਕੀਨੀ ਬਣਾਉਣਾ ਪਵੇਗਾ ਕਿ ਸ਼ਿਕਾਇਤਕਰਤਾ ਸੁਰੱਖਿਅਤ ਰਹੇ।

ਡੀਜੀਪੀ ਨੇ ਇਹ ਵੀ ਦਾਅਵਾ ਕੀਤਾ ਕਿ ਫਿਰੌਤੀ ਦੀਆਂ ਜ਼ਿਆਦਾਤਰ ਕਾਲਾਂ ‘ਨਕਲੀ’ ਹੁੰਦੀਆਂ ਹਨ। ਉਨ੍ਹਾਂ ਕਿਹਾ,ਬਹੁਤੇ ਲੋਕ ਤਾਂ ਗੰਨਮੈਨ ਲੈਣ ਲਈ ਖੁਦ ਇਹ ਫ਼ਰਜ਼ੀ ਕਾਲਾਂ ਕਰਵਾਉਂਦੇ ਹਨ, ਜੇ ਕੋਈ ਖ਼ਤਰਾ ਹੈ ਤਾਂ ਉਨ੍ਹਾਂ ਨੂੰ ਘਰ ਰਹਿਣਾ ਚਾਹੀਦਾ ਹੈ, ਪਰ ਉਹ ਘੁੰਮਦੇ ਰਹਿੰਦੇ ਹਨ, ਰੀਲਾਂ ਬਣਾਉਂਦੇ ਹਨ, ਇਸ ਲਈ ਮੈਨੂੰ ਲੱਗਦਾ ਹੈ ਕਿ ਉਨ੍ਹਾਂ ਵਿੱਚੋਂ ਤਿੰਨ-ਚੌਥਾਈ ਕਾਲਾਂ ਨਕਲੀ ਹਨ… ਉਨ੍ਹਾਂ ਨੂੰ ਕੋਈ ਖ਼ਤਰਾ ਨਹੀਂ ਹੈ। ਪਰ ਅਸੀਂ ਸਾਰੀਆਂ ਕਾਲਾਂ ਨੂੰ ਗੰਭੀਰਤਾ ਨਾਲ ਲੈਂਦੇ ਹਾਂ।”

ਉਨ੍ਹਾਂ ਦਿੱਲੀ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਜਿੱਥੇ ਪਹਿਲਾਂ ਕਈ ਕਾਲਾਂ ਆਉਂਦੀਆਂ ਸਨ, ਪਰ ਹੁਣ ਕੋਈ ਗੰਨਮੈਨ ਨਹੀਂ ਦਿੱਤਾ ਜਾ ਰਿਹਾ, ਇਸੇ ਨੀਤੀ ਨੂੰ ਹਰਿਆਣਾ ਵੀ ਅਪਣਾਏਗਾ।

Read Latest News and Breaking News at Daily Post TV, Browse for more News

Ad
Ad