Journalism Of Hope
BREAKING NEWS
ਭਾਈ ਪਰਵਿੰਦਰ ਸਿੰਘ (ਝੋਟਾ) ਕੌਮ ਦਾ ਸ਼ਹੀਦ, ਜਥੇਦਾਰ ਗੜਗੱਜ ਨੇ ਕੀਤਾ ਐਲਾਨ.....OSD ਰਾਜਬੀਰ ਸਿੰਘ ਘੁੰਮਣ ਨੂੰ ਹਾਈਕੋਰਟ ਤੋਂ ਫਿਲਹਾਲ ਰਾਹਤ ਨਹੀਂ, ਸੁਣਵਾਈ ਮੁਲਤਵੀ....ਹਾਈਕੋਰਟ ਤੋਂ ਸੰਜੀਵ ਅਰੋੜਾ ਨੂੰ ਵੱਡਾ ਝਟਕਾ: ਜ਼ਮਾਨਤ ਪਟੀਸ਼ਨ ਖਾਰਜ....ਮਾਨਸਾ ਤੋਂ ਬਾਅਦ ਫੇਰ ਵੱਡੀ ਵਾਰਦਾਤ ! ਨਸ਼ਾ ਵੇਚਣ ਤੋਂ ਰੋਕਣ ’ਤੇ ਤਿੰਨ ਵਿਅਕਤੀਆਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਇੱਕ ਦੀ ਮੌਤ......ਮੋਗਾ ਬੱਸ ਅੱਗਜ਼ਨੀ ਮਾਮਲੇ ’ਚ ਡੇਰਾ ਸੱਚਾ ਸੌਦਾ ਦੇ 9 ਪ੍ਰੇਮੀ ਬਰੀ.....15 ਸਾਲ ਪੁਰਾਣੇ ਸਿਟਰਸ ਕੌਂਸਲ ਘੁਟਾਲੇ ’ਚ 9 ਦੋਸ਼ੀਆਂ ਨੂੰ ਹੋਈ ਸਜ਼ਾ.....ਦਿਲ ਦਹਿਲਾਉਣ ਵਾਲੀ ਘਟਨਾ: 10 ਸਾਲ ਦੀ ਬੱਚੀ ਨੇ 18 ਮਹੀਨਿਆਂ ਦੀ ਬੱਚੀ ਨੂੰ ਛੇਵੀਂ ਮੰਜ਼ਿਲ ਤੋਂ ਸੁੱਟਿਆ......ਦਸੰਬਰ ’ਚ ਕੈਨੇਡਾ ਦੌਰੇ ‘ਤੇ ਜਾਣਗੇ ਪ੍ਰਧਾਨ ਮੰਤਰੀ ਮੋਦੀ.....

Health : ਸ਼ਰੀਰ ਲਈ ਕਿਊ ਜ਼ਰੂਰੀ ਵਿਟਾਮਿਨ B-12 , ਕਿਹੜਾ ਸਮਾਂ ਇਸ ਨੂੰ ਲੈਣ ਲਈ ਠੀਕ

Vitamin B-12 Supplements: ਸਾਡੇ ਸਰੀਰ ਨੂੰ ਤੰਦਰੁਸਤ ਰਹਿਣ ਲਈ ਜ਼ਰੂਰੀ ਪੌਸ਼ਟਿਕ ਤੱਤਾਂ ਦੀ ਲੋੜ ਹੁੰਦੀ ਹੈ। ਇਨ੍ਹਾਂ ਤੱਤਾਂ ਵਿੱਚ ਵਿਟਾਮਿਨ B-12 ਵੀ ਸ਼ਾਮਿਲ ਹੈ, ਜੋ ਹੋਰ ਤੱਤਾਂ ਨਾਲ ਤੁਲਨਾ ਕਰਨ ‘ਤੇ ਸਭ ਤੋਂ ਮਹੱਤਵਪੂਰਨ ਮੰਨਿਆ ਜਾਂਦਾ ਹੈ। ਇਸ ਵਿਟਾਮਿਨ ਦੀ ਕਮੀ ਕਾਰਨ ਸਰੀਰ ਦੀ ਕੁੱਲ ਸਿਹਤ ਖਰਾਬ ਹੋ ਸਕਦੀ ਹੈ। ਦਿਲ, ਦਿਮਾਗ ਅਤੇ ਹੱਡੀਆਂ ਦੀ […]
By : Updated On: 24 Mar 2025 14:30:PM
Health : ਸ਼ਰੀਰ ਲਈ ਕਿਊ ਜ਼ਰੂਰੀ ਵਿਟਾਮਿਨ B-12 , ਕਿਹੜਾ ਸਮਾਂ ਇਸ ਨੂੰ ਲੈਣ ਲਈ ਠੀਕ

Vitamin B-12 Supplements: ਸਾਡੇ ਸਰੀਰ ਨੂੰ ਤੰਦਰੁਸਤ ਰਹਿਣ ਲਈ ਜ਼ਰੂਰੀ ਪੌਸ਼ਟਿਕ ਤੱਤਾਂ ਦੀ ਲੋੜ ਹੁੰਦੀ ਹੈ। ਇਨ੍ਹਾਂ ਤੱਤਾਂ ਵਿੱਚ ਵਿਟਾਮਿਨ B-12 ਵੀ ਸ਼ਾਮਿਲ ਹੈ, ਜੋ ਹੋਰ ਤੱਤਾਂ ਨਾਲ ਤੁਲਨਾ ਕਰਨ ‘ਤੇ ਸਭ ਤੋਂ ਮਹੱਤਵਪੂਰਨ ਮੰਨਿਆ ਜਾਂਦਾ ਹੈ। ਇਸ ਵਿਟਾਮਿਨ ਦੀ ਕਮੀ ਕਾਰਨ ਸਰੀਰ ਦੀ ਕੁੱਲ ਸਿਹਤ ਖਰਾਬ ਹੋ ਸਕਦੀ ਹੈ। ਦਿਲ, ਦਿਮਾਗ ਅਤੇ ਹੱਡੀਆਂ ਦੀ ਸਿਹਤ ਲਈ ਇਹ ਵਿਟਾਮਿਨ ਬਹੁਤ ਹੀ ਜ਼ਰੂਰੀ ਮੰਨਿਆ ਜਾਂਦਾ ਹੈ।

ਇਸ਼ਤਿਹਾਰ

ਵਿਟਾਮਿਨ B-12 ਦੀ ਕਮੀ ਨੂੰ ਪੂਰਾ ਕਰਨ ਲਈ ਅਸੀਂ ਆਪਣੀ ਡਾਇਟ ਵਿੱਚ ਹਰੀ ਸਬਜ਼ੀਆਂ, ਚੁਕੰਦਰ ਅਤੇ ਨਾਨ-ਵੈਜ ਖਾਣੇ ਸ਼ਾਮਿਲ ਕਰਦੇ ਹਾਂ, ਪਰ ਕੁਝ ਲੋਕ ਇਸ ਦੇ ਸਪਲੀਮੈਂਟ ਵੀ ਲੈਂਦੇ ਹਨ। ਇਹ ਸਪਲੀਮੈਂਟ ਉਹਨਾਂ ਲੋਕਾਂ ਨੂੰ ਲੈਣ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ, ਜਿਨ੍ਹਾਂ ਦੇ ਸਰੀਰ ਵਿੱਚ ਇਸ ਵਿਟਾਮਿਨ ਦੀ ਘਾਟ ਕਾਫ਼ੀ ਵੱਧ ਹੋ ਜਾਏ। ਪਰ ਸਭ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਇਹ ਸਪਲੀਮੈਂਟ ਲੈਣ ਦਾ ਠੀਕ ਸਮਾਂ ਤੇ ਢੰਗ ਕੀ ਹੈ।

ਵਿਟਾਮਿਨ B-12 ਦੀ ਖੁਰਾਕ ਕਦੋਂ ਲੈਣ ਦਾ ਸਹੀ ਸਮਾਂ

ਵਿਟਾਮਿਨ B-12 ਸਪਲੀਮੈਂਟ ਲੈਣ ਦਾ ਸਭ ਤੋਂ ਵਧੀਆ ਸਮਾਂ ਸਵੇਰ ਦਾ ਹੁੰਦਾ ਹੈ। ਇਹ ਵਿਟਾਮਿਨ ਸਾਰਾ ਦਿਨ ਤੱਕ ਸਰੀਰ ਨੂੰ ਉਰਜਾ ਪ੍ਰਦਾਨ ਕਰਦਾ ਹੈ ਅਤੇ ਤੁਹਾਨੂੰ ਫਿੱਟ ਰੱਖਣ ਵਿੱਚ ਮਦਦ ਕਰਦਾ ਹੈ। ਸਵੇਰੇ ਇਸ ਸਪਲੀਮੈਂਟ ਨੂੰ ਲੈਣ ਨਾਲ ਥਕਾਵਟ ਦੂਰ ਹੋ ਜਾਂਦੀ ਹੈ। ਇਸ ਸਪਲੀਮੈਂਟ ਦੀ ਮਦਦ ਨਾਲ ਸਰੀਰ ਵਿੱਚ ਮੇਲਾਟੋਨਿਨ ਨਾਂ ਦੇ ਤੱਤ ਦਾ ਉਤਪਾਦਨ ਹੁੰਦਾ ਹੈ, ਜੋ ਚੰਗੀ ਨੀਂਦ ਲੈਣ ਵਿੱਚ ਮਦਦਗਾਰ ਸਾਬਤ ਹੁੰਦਾ ਹੈ।

ਵਿਟਾਮਿਨ B-12 ਸਪਲੀਮੈਂਟਸ ਲੈਣ ਦਾ ਸਮਾਂ ਤਾਂ ਸਵੇਰ ਦਾ ਹੀ ਮੰਨਿਆ ਜਾਂਦਾ ਹੈ, ਪਰ ਇਹਨਾਂ ਨੂੰ ਖਾਲੀ ਪੇਟ ਲੈਣਾ ਚਾਹੀਦਾ ਹੈ ਜਾਂ ਨਹੀਂ, ਇਸ ਬਾਰੇ ਅਜੇ ਵੀ ਕਈ ਤਰਕ ਚੱਲਦੇ ਰਹਿੰਦੇ ਹਨ।

ਜਿਵੇਂ ਕਿ ਕੁਝ ਲੋਕਾਂ ਲਈ ਇਹ ਦਵਾਈਆਂ ਸਵੇਰ ਖਾਲੀ ਪੇਟ ਲੈਣ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ, ਪਰ ਜਿਨ੍ਹਾਂ ਨੂੰ ਕੋਈ ਬਿਮਾਰੀ ਜਾਂ ਪੇਟ ਦੀ ਗੜਬੜ ਹੋਵੇ, ਉਨ੍ਹਾਂ ਨੂੰ ਇਹ ਸਪਲੀਮੈਂਟ ਖਾਣੇ ਤੋਂ ਬਾਅਦ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ।

ਕੁਝ ਲੋਕਾਂ ਨੂੰ ਖਾਲੀ ਪੇਟ ਵਿਟਾਮਿਨ B -12 ਲੈਣ ਨਾਲ ਪਾਚਣ ਦੀ ਸਮੱਸਿਆ ਹੋ ਸਕਦੀ ਹੈ। ਇਸ ਲਈ ਹਰ ਵਿਅਕਤੀ ਲਈ ਲੈਣ ਦਾ ਢੰਗ ਵੱਖਰਾ ਹੋ ਸਕਦਾ ਹੈ।

Read Latest News and Breaking News at Daily Post TV, Browse for more News

Ad
Ad

Punjab District News