Journalism Of Hope
BREAKING NEWS
ਜਲਾਲਾਬਾਦ ਦੇ ਸਾਬਕਾ ਕਾਂਗਰਸੀ ਵਿਧਾਇਕ ਰਮਿੰਦਰ ਆਵਲਾ ਅਕਾਲੀ ਦਲ ਵਿੱਚ ਸ਼ਾਮਲ......ਕੈਨੇਡਾ ’ਚ ਪੰਜਾਬੀ ਮਹਿਲਾ ਕੌਂਸਲਰ ਖਿਲਾਫ ਨਫ਼ਰਤੀ ਪੋਸਟਰ ਲੱਗੇ.....ਬਠਿੰਡਾ ‘ਚ ਇੱਕ ਕਲੋਨੀ ’ਚ ਕੰਧ ’ਤੇ ਲਿਖਿਆ ‘ਚਿੱਟਾ ਹੀ ਚਿੱਟਾ’ !......ਅਮਿਤ ਸ਼ਾਹ ਮਜੀਠੀਆ ਨਾਲ ਹੱਥ ਮਿਲਾ ਕੇ ਪੰਜਾਬ ਨੂੰ ਨਸ਼ਾ ਮੁਕਤ ਕਰਨਗੇ? ਇਹ ਤਾਂ ਦੁਨੀਆ ਦਾ 8ਵਾਂ ਅਜੂਬਾ ਹੋਵੇਗਾ: ਕੇਜਰੀਵਾਲ......ਬਿਕਰਮ ਮਜੀਠੀਆ ਦਾ ਕੇਜਰੀਵਾਲ ’ਤੇ ਜਵਾਬੀ ਹਮਲਾ, 2018 ਦੀ ਚਿੱਠੀ ਕਰਵਾਈ ਯਾਦ.....ਪੰਜਾਬ ’ਚ ਅਸਲਾ ਲਾਇਸੈਂਸ ਬਣਵਾਉਣਾ ਹੋਵੇਗਾ ਔਖਾ, ਸਰਕਾਰ ਵੱਲੋਂ ਕੀਤੀ ਜਾ ਰਹੀ ਨਿਯਮਾਂ ‘ਚ ਸਖ਼ਤੀ......ਡੰਕੀ ਰੂਟ ਰਾਹੀਂ ਲੋਕਾਂ ਨੂੰ ਅਮਰੀਕਾ ਭੇਜਣ ਦੇ ਮਾਮਲੇ ‘ਚ ਈਡੀ ਦੀ ਵੱਡੀ ਕਾਰਵਾਈ, ਮਾਸਟਰਮਾਈਂਡ ਗ੍ਰਿਫ਼ਤਾਰ......ਕਲਯੁਗੀ ਪੁੱਤ ਵੱਲੋਂ ਆਪਣੇ ਪਿਤਾ ਦਾ ਬੇਰਹਿਮ ਨਾਲ ਕਤਲ.....ਨਾਜਾਇਜ਼ ਸਬੰਧਾਂ ਤੋਂ ਨਾਰਾਜ਼ ਪੁੱਤ ਨੇ ਦੋਸਤ ਨਾਲ ਮਿਲ ਕੇ ਮਾਂ ਦੇ ਪ੍ਰੇਮੀ ਦਾ ਕੀਤਾ ਕਤਲ....ਸ਼ੰਭੂ-ਰਾਜਪੁਰਾ ਰੇਲਵੇ ਲਾਈਨ ਧਮਾਕਾ ਮਾਮਲਾ: NIA ਵੱਲੋਂ 6 ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ......

ਰੂਹ ਕੰਬਾਊ ਹਾਦਸਾ; ਸੜਕ ‘ਤੇ ਕਾਰ ਬਣੀ ਅੱਗ ਦਾ ਗੋਲਾ, ਬਾਲ-ਬਾਲ ਬਚਿਆ ਪੂਰਾ ਪਰਿਵਾਰ

Sultanpur Lodhi car fire; ਸੁਲਤਾਨਪੁਰ ਲੋਧੀ–ਕਪੂਰਥਲਾ ਮਾਰਗ ’ਤੇ ਚੱਲਦੀ ਇੱਕ ਬਰੀਜ਼ਾ ਕਾਰ ਨੂੰ ਅਚਾਨਕ ਅੱਗ ਲੱਗਣ ਕਾਰਨ ਹੜਕੰਪ ਮਚ ਗਿਆ। ਜਾਣਕਾਰੀ ਮੁਤਾਬਕ ਜਲੰਧਰ ਤੋਂ ਪਿੰਡ ਬਾਊਪੁਰ ਵਾਪਸ ਆ ਰਹੇ ਇੱਕ ਪਰਿਵਾਰ ਨਾਲ ਇਹ ਘਟਨਾ ਵਾਪਰੀ। ਘਟਨਾ ਦੀ ਸੂਚਨਾ ਮਿਲਦੇ ਹੀ ਸੁਲਤਾਨਪੁਰ ਲੋਧੀ ਫਾਇਰ ਬ੍ਰਿਗੇਡ ਦੀ ਟੀਮ ਤੁਰੰਤ ਮੌਕੇ ’ਤੇ ਪਹੁੰਚੀ ਅਤੇ ਅੱਗ ’ਤੇ ਕਾਬੂ ਪਾਇਆ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਰੂਹ ਕੰਬਾਊ ਹਾਦਸਾ; ਸੜਕ ‘ਤੇ ਕਾਰ ਬਣੀ ਅੱਗ ਦਾ ਗੋਲਾ, ਬਾਲ-ਬਾਲ ਬਚਿਆ ਪੂਰਾ ਪਰਿਵਾਰ

Sultanpur Lodhi car fire; ਸੁਲਤਾਨਪੁਰ ਲੋਧੀ–ਕਪੂਰਥਲਾ ਮਾਰਗ ’ਤੇ ਚੱਲਦੀ ਇੱਕ ਬਰੀਜ਼ਾ ਕਾਰ ਨੂੰ ਅਚਾਨਕ ਅੱਗ ਲੱਗਣ ਕਾਰਨ ਹੜਕੰਪ ਮਚ ਗਿਆ। ਜਾਣਕਾਰੀ ਮੁਤਾਬਕ ਜਲੰਧਰ ਤੋਂ ਪਿੰਡ ਬਾਊਪੁਰ ਵਾਪਸ ਆ ਰਹੇ ਇੱਕ ਪਰਿਵਾਰ ਨਾਲ ਇਹ ਘਟਨਾ ਵਾਪਰੀ।

ਘਟਨਾ ਦੀ ਸੂਚਨਾ ਮਿਲਦੇ ਹੀ ਸੁਲਤਾਨਪੁਰ ਲੋਧੀ ਫਾਇਰ ਬ੍ਰਿਗੇਡ ਦੀ ਟੀਮ ਤੁਰੰਤ ਮੌਕੇ ’ਤੇ ਪਹੁੰਚੀ ਅਤੇ ਅੱਗ ’ਤੇ ਕਾਬੂ ਪਾਇਆ ਗਿਆ, ਪਰ ਉਸ ਸਮੇਂ ਤੱਕ ਗੱਡੀ ਪੂਰੀ ਤਰ੍ਹਾਂ ਸੜ ਚੁੱਕੀ ਸੀ।

ਕਾਰ ਸਵਾਰ ਬਲਵਿੰਦਰ ਕੌਰ ਪਤਨੀ ਦਿਲਬਾਗ ਸਿੰਘ ਵਾਸੀ ਬਾਊਪੁਰ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਪਿੰਡ ਵਾਪਸ ਪਰਤ ਰਹੇ ਸਨ ਕਿ ਅਚਾਨਕ ਗੱਡੀ ਦੇ ਇੰਜਣ ਵਾਲੇ ਹਿੱਸੇ ਵਿਚੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ। ਉਨ੍ਹਾਂ ਨੇ ਤੁਰੰਤ ਸੂਝਬੂਝ ਦਿਖਾਉਂਦੇ ਹੋਏ ਗੱਡੀ ਰੋਕੀ ਅਤੇ ਸਾਰੇ ਪਰਿਵਾਰਕ ਮੈਂਬਰ ਸੁਰੱਖਿਅਤ ਤੌਰ ’ਤੇ ਬਾਹਰ ਨਿਕਲ ਆਏ।

ਉਨ੍ਹਾਂ ਅੱਗੇ ਦੱਸਿਆ ਕਿ ਜਦੋਂ ਗੱਡੀ ਨੂੰ ਅਚਾਨਕ ਅੱਗ ਲੱਗਣੀ ਸ਼ੁਰੂ ਹੋਈ ਤਾਂ ਉਨ੍ਹਾਂ ਵੱਲੋਂ ਗੱਡੀ ਵਿੱਚ ਪਿਆ ਪਾਣੀ ਵਰਤ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਪ
ਰ ਉਹ ਅਸਫਲ ਰਹੇ। ਇਸ ਤੋਂ ਬਾਅਦ ਆਸ-ਪਾਸੋਂ ਮਿੱਟੀ ਇਕੱਠੀ ਕਰਕੇ ਅੱਗ ਵਿੱਚ ਸੁੱਟੀ ਗਈ ਪਰ ਕੁਝ ਵੀ ਕਾਰਗਰ ਸਾਬਤ ਨਾ ਹੋ ਸਕਿਆ। ਕੁਝ ਹੀ ਪਲਾਂ ਵਿੱਚ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ, ਗੱਡੀ ਵਿਚੋਂ ਅੱਗ ਦੀਆਂ ਲਪਟਾਂ ਦਸ-ਦਸ ਫੁੱਟ ਤੱਕ ਉੱਚੀਆਂ ਦਿਖਾਈ ਦੇਣ ਲੱਗੀਆਂ ਅਤੇ ਦੇਖਦੇ ਹੀ ਦੇਖਦੇ ਕਾਰ ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਗਈ।

ਖੁਸ਼ਕਿਸਮਤੀ ਨਾਲ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪਰ ਗੱਡੀ ਪੂਰੀ ਤਰ੍ਹਾਂ ਦੇ ਨਾਲ ਸੜ ਕੇ ਸਵਾਹ ਹੋ ਗਈ।

Read Latest News and Breaking News at Daily Post TV, Browse for more News

Ad
Ad

Punjab District News