Journalism Of Hope
BREAKING NEWS
ਪੰਜਾਬ ਵਿੱਚ ਝੋਨੇ ਦੀ ਸਰਕਾਰੀ ਖਰੀਦ ਕੱਲ੍ਹ 1 ਅਕਤੂਬਰ ਤੋਂ.......ਪੰਜਾਬ ਦੇ ਸਰਕਾਰੀ ਸਕੂਲਾਂ ਦਾ ਬਦਲਿਆ ਸਮਾਂ, 1 ਅਕਤੂਬਰ ਤੋਂ ਨਵਾਂ ਸ਼ਡਿਊਲ ਲਾਗੂ.......ਅੰਮ੍ਰਿਤਸਰ ਦੇ ਸਕੂਲਾਂ ਨੂੰ ਮਿਲੀਆਂ ਧਮਕੀ ਭਰੀਆਂ ਈਮੇਲਾਂ, ਵਿਦਿਆਰਥੀਆਂ ਨੂੰ ਘਰ ਭੇਜਿਆ.....LPU ਮਾਮਲੇ ’ਚ ਪੁਲਿਸ ਦੀ ਵੱਡੀ ਕਾਰਵਾਈ, ਨੈਸ਼ਨਲ ਹਾਈਵੇਅ ਜਾਮ ਕਰਨ ’ਤੇ FIR ਕੀਤੀ ਦਰਜ......ECI ਨੇ ਰੋਕੀ ‘ਵਾਰਿਸ ਪੰਜਾਬ ਦੇ’ ਦੀ ਰਜਿਸਟ੍ਰੇਸ਼ਨ: ਜਤਾਈ ਕੌਮੀ ਸੁਰੱਖਿਆ ਦੀ ਚਿੰਤਾ.........ਬਰਖ਼ਾਸਤ AIG ਰਾਜਜੀਤ ਸਿੰਘ ਦਾ ਪੁਲੀਸ ਰਿਮਾਂਡ ਮੁੜ ਵਧਿਆ.......ਮੰਤਰੀ ਅਮਿਤ ਸ਼ਾਹ ਦੇ ਪੰਜਾਬ ਦੌਰੇ ਤੋਂ ਕੁਝ ਘੰਟੇ ਪਹਿਲਾਂ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਤਿੰਨ ਨੈੱਟਵਰਕਾਂ ਦਾ ਪਰਦਾਫਾਸ਼.....ਹਰਿਆਣਾ ਦੇ ਕਿਸਾਨਾਂ ਵੱਲੋਂ ਦੁੱਧ ਦੀ ਸਪਲਾਈ ਬੰਦ ਕਰਨ ਦਾ ਐਲਾਨ

ਜ਼ਿੰਬਾਬਵੇ ’ਚ ਹੈਲੀਕਾਪਟਰ ਹਾਦਸਾ, ਮਸ਼ਹੂਰ ਕਾਰੋਬਾਰੀ ਸਮੇਤ 6 ਦੀ ਮੌਤ

Helicopter crash in Zimbabwe: ਨਵੀਂ ਦਿੱਲੀ: ਜ਼ਿੰਬਾਬਵੇ ਦੇ ਮਰੋਂਡੇਰਾ ਇਲਾਕੇ ਵਿੱਚ ਬੁੱਧਵਾਰ ਨੂੰ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਹਾਦਸੇ ਤੋਂ ਬਾਅਦ ਹੈਲੀਕਾਪਟਰ ਨੂੰ ਅੱਗ ਲੱਗ ਗਈ। ਇਸ ਵਿੱਚ ਸਵਾਰ 4 ਯਾਤਰੀਆਂ ਅਤੇ 2 ਕਰੂ ਮੈਂਬਰਾਂ ਸਮੇਤ ਸਾਰੇ 6 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ 43 ਸਾਲਾ ਮਸ਼ਹੂਰ ਕਾਰੋਬਾਰੀ ਵਿਕਨੇਲ ਚਿਵਾਯੋ ਅਤੇ ਉਨ੍ਹਾਂ ਦੀ ਪਤਨੀ […]
By : Updated On: 01 Oct 2026 13:05:PM
ਜ਼ਿੰਬਾਬਵੇ ’ਚ ਹੈਲੀਕਾਪਟਰ ਹਾਦਸਾ, ਮਸ਼ਹੂਰ ਕਾਰੋਬਾਰੀ ਸਮੇਤ 6 ਦੀ ਮੌਤ

Helicopter crash in Zimbabwe: ਨਵੀਂ ਦਿੱਲੀ: ਜ਼ਿੰਬਾਬਵੇ ਦੇ ਮਰੋਂਡੇਰਾ ਇਲਾਕੇ ਵਿੱਚ ਬੁੱਧਵਾਰ ਨੂੰ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਹਾਦਸੇ ਤੋਂ ਬਾਅਦ ਹੈਲੀਕਾਪਟਰ ਨੂੰ ਅੱਗ ਲੱਗ ਗਈ। ਇਸ ਵਿੱਚ ਸਵਾਰ 4 ਯਾਤਰੀਆਂ ਅਤੇ 2 ਕਰੂ ਮੈਂਬਰਾਂ ਸਮੇਤ ਸਾਰੇ 6 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ 43 ਸਾਲਾ ਮਸ਼ਹੂਰ ਕਾਰੋਬਾਰੀ ਵਿਕਨੇਲ ਚਿਵਾਯੋ ਅਤੇ ਉਨ੍ਹਾਂ ਦੀ ਪਤਨੀ ਲੂਸੀ ਮੁਤੇਕੇ ਵੀ ਸ਼ਾਮਲ ਹਨ। ਚਿਵਾਯੋ ਨੂੰ ਜ਼ਿੰਬਾਬਵੇ ਦੇ ਰਾਸ਼ਟਰਪਤੀ ਐਮਰਸਨ ਮਨੰਗਾਗਵਾ ਦੇ ਕਰੀਬੀ ਮੰਨਿਆ ਜਾਂਦਾ ਸੀ। ਪੁਲਿਸ ਅਤੇ ਰਾਹਤ ਟੀਮਾਂ ਮੌਕੇ ’ਤੇ ਪਹੁੰਚ ਕੇ ਮ੍ਰਿਤਕਾਂ ਦੀ ਪਛਾਣ ਅਤੇ ਹਾਦਸੇ ਦੀ ਜਾਂਚ ਵਿੱਚ ਜੁਟੀਆਂ ਹਨ। ਹੈਲੀਕਾਪਟਰ ਰਾਜਧਾਨੀ ਹਰਾਰੇ ਤੋਂ ਕਰੀਬ 70 ਕਿਲੋਮੀਟਰ ਪੂਰਬ ਵੱਲ ਮਰੋਂਡੇਰਾ ਇਲਾਕੇ ਵਿੱਚ ਡਿੱਗਿਆ। ਪੁਲਿਸ ਨੂੰ ਬੁੱਧਵਾਰ ਸ਼ਾਮ ਕਰੀਬ 5 ਵਜੇ ਹਾਦਸੇ ਦੀ ਸੂਚਨਾ ਮਿਲੀ। ਹਾਦਸੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਅਤੇ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

ਇਸ਼ਤਿਹਾਰ

ਆਲੀਸ਼ਾਨ ਜੀਵਨਸ਼ੈਲੀ ਲਈ ਚਰਚਿਤ ਸਨ ਚਿਵਾਯੋ
ਵਿਕਨੇਲ ਚਿਵਾਯੋ ਇੰਟ੍ਰਾਟ੍ਰੈਕ ਜ਼ਿੰਬਾਬਵੇ ਦੇ ਸੰਸਥਾਪਕ ਸਨ। ਉਨ੍ਹਾਂ ਦੀ ਕੰਪਨੀ ਊਰਜਾ ਅਤੇ ਬੁਨਿਆਦੀ ਢਾਂਚੇ ਨਾਲ ਜੁੜੇ ਪ੍ਰੋਜੈਕਟਾਂ ਵਿੱਚ ਕੰਮ ਕਰਦੀ ਸੀ। ਉਹ ਗਵਾਂਡਾ ਸੋਲਰ ਪ੍ਰੋਜੈਕਟ ਸਮੇਤ ਸਰਕਾਰੀ ਠੇਕਿਆਂ ਕਾਰਨ ਵੀ ਚਰਚਾ ਵਿੱਚ ਰਹੇ। ਚਿਵਾਯੋ ਸੋਸ਼ਲ ਮੀਡੀਆ ’ਤੇ ਆਪਣੀ ਆਲੀਸ਼ਾਨ ਜੀਵਨਸ਼ੈਲੀ, ਮਹਿੰਗੀਆਂ ਕਾਰਾਂ ਅਤੇ ਲਗਜ਼ਰੀ ਹੈਲੀਕਾਪਟਰਾਂ ਨਾਲ ਤਸਵੀਰਾਂ ਸਾਂਝੀਆਂ ਕਰਨ ਲਈ ਵੀ ਜਾਣੇ ਜਾਂਦੇ ਸਨ।

ਕਈ ਵੱਡੇ ਨੇਤਾਵਾਂ ਨਾਲ ਮੁਲਾਕਾਤਾਂ
ਚਿਵਾਯੋ ਦੇ ਰਾਸ਼ਟਰਪਤੀ ਮਨੰਗਾਗਵਾ ਸਮੇਤ ਕਈ ਵੱਡੇ ਨੇਤਾਵਾਂ ਨਾਲ ਨੇੜਲੇ ਸਬੰਧਾਂ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ’ਤੇ ਸਾਹਮਣੇ ਆਉਂਦੀਆਂ ਰਹੀਆਂ ਹਨ। ਉਹ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਾਫੋਸਾ, ਕੀਨੀਆ ਦੇ ਰਾਸ਼ਟਰਪਤੀ ਵਿਲੀਅਮ ਰੂਟੋ, ਤਨਜ਼ਾਨੀਆ ਦੀ ਰਾਸ਼ਟਰਪਤੀ ਸਾਮੀਆ ਸੁਲੁਹੁ ਹਸਨ ਅਤੇ ਇਸਵਾਤੀਨੀ ਦੇ ਕਿੰਗ ਮਸਵਾਤੀ ਤੀਜੇ ਨਾਲ ਵੀ ਮੁਲਾਕਾਤ ਕਰ ਚੁੱਕੇ ਸਨ।

ਉਨ੍ਹਾਂ ਦੇ ਕਾਰੋਬਾਰ ਨੂੰ ਲੈ ਕੇ ਸਰਕਾਰੀ ਠੇਕਿਆਂ ਅਤੇ ਚੋਣੀ ਫੰਡਿੰਗ ਨਾਲ ਜੁੜੇ ਦੋਸ਼ ਵੀ ਸਮੇਂ-ਸਮੇਂ ’ਤੇ ਲੱਗਦੇ ਰਹੇ, ਜਿਨ੍ਹਾਂ ਤੋਂ ਚਿਵਾਯੋ ਨੇ ਇਨਕਾਰ ਕੀਤਾ ਸੀ। ਉਹ ਮਸ਼ਹੂਰ ਹਸਤੀਆਂ, ਧਾਰਮਿਕ ਆਗੂਆਂ ਅਤੇ ਰਾਜਨੀਤਿਕ ਹਸਤੀਆਂ ਨੂੰ ਮਹਿੰਗੀਆਂ ਕਾਰਾਂ ਅਤੇ ਨਕਦੀ ਤੋਹਫ਼ੇ ਦੇਣ ਲਈ ਵੀ ਚਰਚਿਤ ਸਨ।

Read Latest News and Breaking News at Daily Post TV, Browse for more News

Ad
Ad

Punjab District News