ਐ ਚੁੱਕੋ ਸਿਰਹਾਣੇ! ‘ਮਜੀਠੀਆ ਸਾਬ੍ਹ ਰੱਖੋ ਇਕ ਗੋਡੇ ਤੇ ਦੂਜਾ ਗਿੱਟੇ ਥੱਲੇ’

Bikram Singh Majithia: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੇ ਇੱਕ ਸਮਰਥਕ ਵੱਲੋਂ ਉਨ੍ਹਾਂ ਨੂੰ ਦਿੱਤਾ ਗਿਆ ਇੱਕ ਵਿਲੱਖਣ ਤੋਹਫ਼ਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਅੰਮ੍ਰਿਤਸਰ ਦੀ ਧਰਤੀ ‘ਤੇ ਮਜੀਠੀਆ ਦੇ ਇੱਕ ਵਰਕਰ ਨੇ ਉਨ੍ਹਾਂ ਨੂੰ ਦੋ ਅਜਿਹੇ ਸਿਰਹਾਣੇ ਭੇਟ ਕੀਤੇ ਹਨ, ਜਿਨ੍ਹਾਂ ‘ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ […]
Amritpal Singh
By : Updated On: 09 Feb 2026 20:25:PM
ਐ ਚੁੱਕੋ ਸਿਰਹਾਣੇ! ‘ਮਜੀਠੀਆ ਸਾਬ੍ਹ ਰੱਖੋ ਇਕ ਗੋਡੇ ਤੇ ਦੂਜਾ ਗਿੱਟੇ ਥੱਲੇ’

Bikram Singh Majithia: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੇ ਇੱਕ ਸਮਰਥਕ ਵੱਲੋਂ ਉਨ੍ਹਾਂ ਨੂੰ ਦਿੱਤਾ ਗਿਆ ਇੱਕ ਵਿਲੱਖਣ ਤੋਹਫ਼ਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਅੰਮ੍ਰਿਤਸਰ ਦੀ ਧਰਤੀ ‘ਤੇ ਮਜੀਠੀਆ ਦੇ ਇੱਕ ਵਰਕਰ ਨੇ ਉਨ੍ਹਾਂ ਨੂੰ ਦੋ ਅਜਿਹੇ ਸਿਰਹਾਣੇ ਭੇਟ ਕੀਤੇ ਹਨ, ਜਿਨ੍ਹਾਂ ‘ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਤਸਵੀਰਾਂ ਛਪੀਆਂ ਹੋਈਆਂ ਹਨ।

ਮਜੀਠੀਆ ਦੀ ਕਹੀ ਗੱਲ ਨੂੰ ‘ਸੱਚ’ ਕਰਨ ਦਾ ਦਾਅਵਾ
ਸਮਰਥਕ ਨੇ ਇਹ ਸਿਰਹਾਣੇ ਭੇਟ ਕਰਦਿਆਂ ਕਿਹਾ ਕਿ ਬਿਕਰਮ ਮਜੀਠੀਆ ਨੇ ਜੋ ਗੱਲ ਕਹੀ ਸੀ, ਉਹ ਅੱਜ ਪੂਰੀ ਹੋ ਗਈ ਹੈ। ਉਸ ਨੇ ਕਿਹਾ, “ਮਜੀਠੀਆ ਦੀ ਕਹੀ ਗੱਲ ਅਨੁਸਾਰ ਹੁਣ ਇੱਕ ਨੂੰ ਗੋਡੇ ਥੱਲੇ ਅਤੇ ਦੂਜੇ ਨੂੰ ਗਿੱਟੇ ਥੱਲੇ ਰੱਖ ਕੇ ਸੌਣ ਦਾ ਸਮਾਂ ਆ ਗਿਆ ਹੈ”। ਉਸ ਦਾ ਕਹਿਣਾ ਸੀ ਕਿ ਉਹ ਆਪਣੇ ਆਗੂ ਦੀ ਕਹੀ ਹਰ ਗੱਲ ਨੂੰ ਸੱਚ ਸਾਬਤ ਕਰਨਾ ਚਾਹੁੰਦੇ ਹਨ।

ਸਰਕਾਰ ‘ਤੇ ਲਾਏ ਗੰਭੀਰ ਦੋਸ਼
ਇਸ ਮੌਕੇ ਸਮਰਥਕ ਨੇ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਤਿੱਖੇ ਹਮਲੇ ਕੀਤੇ। ਉਸ ਨੇ ਅਰਵਿੰਦ ਕੇਜਰੀਵਾਲ ਨੂੰ ‘ਦਿੱਲੀ ਵਾਲਾ ਲਾਲਾ’ ਦੱਸਦਿਆਂ ਦੋਸ਼ ਲਾਇਆ ਕਿ ਉਸ ਨੇ ਪੰਜਾਬ ਅਤੇ ਸਿੱਖੀ ਦਾ ਬੇੜਾ ਗਰਕ ਕੀਤਾ ਹੈ।

ਉਸ ਨੇ ਭਗਵੰਤ ਮਾਨ ਬਾਰੇ ਬੋਲਦਿਆਂ ਕਿਹਾ ਕਿ ਜਿਸ ਨੂੰ ਪੰਜਾਬ ਦਾ ਪੁੱਤ ਕਿਹਾ ਜਾਂਦਾ ਸੀ, ਉਸੇ ਦੇ ਰਾਜ ਵਿੱਚ ਸਿੱਖ ਕੌਮ ਦੇ ਗੱਭਰੂ ਜੇਲ੍ਹਾਂ ਵਿੱਚ ਬੈਠੇ ਹਨ। ਵਰਕਰ ਅਨੁਸਾਰ ਇਹ ਸਭ ਕੇਜਰੀਵਾਲ ਦੇ ਇਸ਼ਾਰੇ ‘ਤੇ ਹੋ ਰਿਹਾ ਹੈ, ਜਿਸ ਨੂੰ ਉਹ ਸਿੱਖ ਵਿਰੋਧੀ ਮੰਨਦਾ ਹੈ। ਫਿਲਹਾਲ ਇਹ ਅਨੋਖਾ ਗਿਫਟ ਅਤੇ ਸਮਰਥਕ ਦੀਆਂ ਗੱਲਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ।

Read Latest News and Breaking News at Daily Post TV, Browse for more News

Ad
Ad