Journalism Of Hope
BREAKING NEWS
ਕੈਨੇਡਾ ਤੋਂ 6 ਮਹੀਨਿਆਂ ਵਿੱਚ ਹਜ਼ਾਰਾਂ ਦੀ ਗਿਣਤੀ 'ਚ ਭਾਰਤੀ ਡਿਪੋਰਟ, ਜਾਣੋ ਕੀ ਹੈ ਵਜ੍ਹਾ ?......ਕੌਮੀ ਇਨਸਾਫ਼ ਮੋਰਚੇ ਵੱਲੋਂ CM ਦੀ ਚਿੱਠੀ ਦਾ ਸਵਾਗਤ, 10 ਦਿਨਾਂ ਦੀ ਪੈਰੋਲ ਵਧਾਉਣ ਦੀ ਮੰਗ......ਵੱਡੀ ਖ਼ਬਰ: ਮੋਹਾਲੀ ‘ਚ ਸਰਕਾਰੀ ਸਕੂਲ ਦੇ ਹੈੱਡਮਾਸਟਰ ਦਾ ਕਤਲ......ਕੈਨੇਡਾ ‘ਚ ਪੰਜਾਬੀ ਕਾਰੋਬਾਰੀ ਦਾ ਕਤਲ......ਦਰਦਨਾਕ ਹਾਦਸਾ ! ਰੱਖੜੀ ਖਰੀਦਣ ਜਾ ਰਹੀ 8 ਸਾਲਾ ਬੱਚੀ ਦੀ ਕਰੰਟ ਲੱਗਣ ਨਾਲ ਮੌਤ......ਸਰਹਿੰਦ ਜੀਟੀ ਰੋਡ ’ਤੇ ਦਰਦਨਾਕ ਹਾਦਸਾ, 3 ਕਾਂਵੜੀਆਂ ਦੀ ਮੌਤ, ਇੱਕ ਗੰਭੀਰ ਜ਼ਖ਼ਮੀ.......ਕਿਸਾਨਾਂ ਵੱਲੋਂ ਰੇਲ ਰੋਕੋ ਅੰਦੋਲਨ ਸੋਮਵਾਰ ਤੱਕ ਮੁਲਤਵੀ

ਮੋਹਾਲੀ ’ਚ ਟ੍ਰੈਫਿਕ ਨਿਯਮ ਤੋੜਨ ਵਾਲਿਆਂ ਦੀ ਹੁਣ ਖੈਰ ਨਹੀਂ, ਲੱਗਣਗੇ ਹੋਰ 105 ਹਾਈਟੈਕ ਕੈਮਰੇ

Hi-tech cameras to be installed in Mohali: ਮੋਹਾਲੀ: ਸ਼ਹਿਰ ਵਿੱਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ’ਤੇ ਹੁਣ ਹੋਰ ਸਖ਼ਤੀ ਹੋਣ ਜਾ ਰਹੀ ਹੈ। ਟ੍ਰੈਫਿਕ ਪੁਲਿਸ ਨੇ ਪੰਜ ਹੋਰ ਅਹਿਮ ਜੰਕਸ਼ਨਾਂ ਦੀ ਪਛਾਣ ਕੀਤੀ ਹੈ, ਜਿੱਥੇ ਜਲਦ ਹੀ 105 ਨਵੇਂ ਹਾਈਟੈਕ ਸੀਸੀਟੀਵੀ ਕੈਮਰੇ ਲਗਾਏ ਜਾਣਗੇ। ਇਨ੍ਹਾਂ ਕੈਮਰਿਆਂ ਰਾਹੀਂ 24 ਘੰਟੇ ਨਿਗਰਾਨੀ ਕੀਤੀ ਜਾਵੇਗੀ ਅਤੇ ਨਿਯਮ […]
Ranjit Singh
By : Updated On: 09 Aug 2026 13:31:PM
ਮੋਹਾਲੀ ’ਚ ਟ੍ਰੈਫਿਕ ਨਿਯਮ ਤੋੜਨ ਵਾਲਿਆਂ ਦੀ ਹੁਣ ਖੈਰ ਨਹੀਂ, ਲੱਗਣਗੇ ਹੋਰ 105 ਹਾਈਟੈਕ ਕੈਮਰੇ

Hi-tech cameras to be installed in Mohali: ਮੋਹਾਲੀ: ਸ਼ਹਿਰ ਵਿੱਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ’ਤੇ ਹੁਣ ਹੋਰ ਸਖ਼ਤੀ ਹੋਣ ਜਾ ਰਹੀ ਹੈ। ਟ੍ਰੈਫਿਕ ਪੁਲਿਸ ਨੇ ਪੰਜ ਹੋਰ ਅਹਿਮ ਜੰਕਸ਼ਨਾਂ ਦੀ ਪਛਾਣ ਕੀਤੀ ਹੈ, ਜਿੱਥੇ ਜਲਦ ਹੀ 105 ਨਵੇਂ ਹਾਈਟੈਕ ਸੀਸੀਟੀਵੀ ਕੈਮਰੇ ਲਗਾਏ ਜਾਣਗੇ। ਇਨ੍ਹਾਂ ਕੈਮਰਿਆਂ ਰਾਹੀਂ 24 ਘੰਟੇ ਨਿਗਰਾਨੀ ਕੀਤੀ ਜਾਵੇਗੀ ਅਤੇ ਨਿਯਮ ਤੋੜਨ ਵਾਲਿਆਂ ਨੂੰ ਮੌਕੇ ’ਤੇ ਰੋਕਣ ਦੀ ਬਜਾਏ ਰਿਕਾਰਡਿੰਗ ਦੇ ਆਧਾਰ ’ਤੇ ਆਟੋਮੈਟਿਕ ਈ-ਚਲਾਨ ਜਾਰੀ ਕੀਤਾ ਜਾਵੇਗਾ।

ਇਸ਼ਤਿਹਾਰ

ਐੱਸਪੀ ਟ੍ਰੈਫਿਕ ਨਵਨੀਤ ਸਿੰਘ ਮਾਹਲ ਮੁਤਾਬਕ ਮੋਹਾਲੀ ਦੇ 24 ਪ੍ਰਮੁੱਖ ਜੰਕਸ਼ਨਾਂ ’ਤੇ ਪਹਿਲਾਂ ਹੀ ਇੰਟੀਗ੍ਰੇਟਿਡ ਟ੍ਰੈਫਿਕ ਮੈਨੇਜਮੈਂਟ ਸਿਸਟਮ (ITMS) ਦੇ ਕੈਮਰੇ ਕੰਮ ਕਰ ਰਹੇ ਹਨ। ਹੁਣ ਕੀਤੇ ਗਏ ਸਰਵੇਖਣ ਤੋਂ ਬਾਅਦ ਪੰਜ ਹੋਰ ਥਾਵਾਂ ਦੀ ਚੋਣ ਕੀਤੀ ਗਈ ਹੈ, ਜਿੱਥੇ ਖਾਸ ਕਰਕੇ ਰਾਤ ਸਮੇਂ ਓਵਰਸਪੀਡਿੰਗ, ਟ੍ਰਿਪਲ ਰਾਈਡਿੰਗ, ਰੈੱਡ ਲਾਈਟ ਜੰਪ ਅਤੇ ਬਿਨਾਂ ਹੈਲਮੇਟ ਵਾਹਨ ਚਲਾਉਣ ਦੇ ਮਾਮਲੇ ਜ਼ਿਆਦਾ ਸਾਹਮਣੇ ਆ ਰਹੇ ਹਨ।

ਪੋਲ ਲੱਗੇ, ਕੈਮਰੇ ਲਗਾਉਣ ਦੀ ਤਿਆਰੀ
ਇਨ੍ਹਾਂ ਪੰਜ ਜੰਕਸ਼ਨਾਂ ’ਤੇ ਕੈਮਰੇ ਲਗਾਉਣ ਦੀ ਜ਼ਿੰਮੇਵਾਰੀ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਨੂੰ ਸੌਂਪੀ ਗਈ ਹੈ। ਅਧਿਕਾਰੀਆਂ ਮੁਤਾਬਕ ਕੈਮਰਿਆਂ ਲਈ ਪੋਲ ਲਗਾਉਣ ਦਾ ਕੰਮ ਪੂਰਾ ਹੋ ਚੁੱਕਾ ਹੈ ਅਤੇ ਹੁਣ ਹਾਈਟੈਕ ਕੈਮਰੇ ਲਗਾਉਣ ਦੀ ਪ੍ਰਕਿਰਿਆ ਜਲਦ ਸ਼ੁਰੂ ਕੀਤੀ ਜਾਵੇਗੀ। ਕੈਮਰੇ ਚਾਲੂ ਹੋਣ ਤੋਂ ਬਾਅਦ ਰੈੱਡ ਲਾਈਟ ਜੰਪ, ਬਿਨਾਂ ਹੈਲਮੇਟ ਡਰਾਈਵਿੰਗ, ਓਵਰਸਪੀਡਿੰਗ ਜਾਂ ਹੋਰ ਉਲੰਘਣਾਵਾਂ ਦੀ ਤਸਵੀਰ ਅਤੇ ਵੀਡੀਓ ਰਿਕਾਰਡ ਹੋਵੇਗੀ। ਇਸ ਤੋਂ ਬਾਅਦ ਸਿਸਟਮ ਰਾਹੀਂ ਈ-ਚਲਾਨ ਤਿਆਰ ਕਰਕੇ ਵਾਹਨ ਮਾਲਕ ਦੇ ਮੋਬਾਈਲ ’ਤੇ ਇਸ ਦੀ ਸੂਚਨਾ ਭੇਜੀ ਜਾਵੇਗੀ।

13 ਮਹੀਨਿਆਂ ਵਿੱਚ 6.47 ਲੱਖ ਈ-ਚਲਾਨ
ਮੌਜੂਦਾ ITMS ਕੈਮਰਿਆਂ ਰਾਹੀਂ ਪਿਛਲੇ 13 ਮਹੀਨਿਆਂ ਵਿੱਚ 6,47,398 ਆਨਲਾਈਨ ਈ-ਚਲਾਨ ਜਾਰੀ ਕੀਤੇ ਗਏ ਹਨ। ਇਸ ਦੌਰਾਨ ਟ੍ਰੈਫਿਕ ਨਿਯਮ ਤੋੜਨ ਵਾਲਿਆਂ ਤੋਂ 11 ਕਰੋੜ 67 ਲੱਖ 10 ਹਜ਼ਾਰ 500 ਰੁਪਏ ਜੁਰਮਾਨਾ ਵਸੂਲਿਆ ਗਿਆ।

ਅੰਕੜਿਆਂ ਮੁਤਾਬਕ:
ਕੁੱਲ ਈ-ਚਲਾਨ: 6,47,398
ਕੁੱਲ ਜੁਰਮਾਨਾ: ₹11.67 ਕਰੋੜ
ਮਹੀਨਾਵਾਰ ਔਸਤ: ਲਗਭਗ 49,800 ਚਲਾਨ
ਰੋਜ਼ਾਨਾ ਔਸਤ: ਲਗਭਗ 1,600 ਚਲਾਨ
ਹਰ ਘੰਟੇ: ਲਗਭਗ 68 ਚਲਾਨ
ਹਰ 53 ਸਕਿੰਟ: ਔਸਤਨ 1 ਈ-ਚਲਾਨ

ਸਭ ਤੋਂ ਵੱਧ ਉਲੰਘਣਾਵਾਂ ਬਿਨਾਂ ਹੈਲਮੇਟ ਵਾਹਨ ਚਲਾਉਣ ਦੀਆਂ ਸਾਹਮਣੇ ਆਈਆਂ ਹਨ। ਇਸ ਤੋਂ ਬਾਅਦ ਪਿੱਛੇ ਬੈਠੇ ਵਿਅਕਤੀ ਵੱਲੋਂ ਹੈਲਮੇਟ ਨਾ ਪਹਿਨਣਾ ਅਤੇ ਓਵਰਸਪੀਡਿੰਗ ਦੇ ਮਾਮਲੇ ਰਹੇ ਹਨ।

Read Latest News and Breaking News at Daily Post TV, Browse for more News

Ad
Ad

Punjab District News