Hockey Olympians Mandeep Singh Marriage ;- ਭਾਰਤ ਦੇ ਦੋ ਪ੍ਰਮੁੱਖ ਹਾਕੀ ਖਿਡਾਰੀ ਮਨਦੀਪ ਸਿੰਘ ਅਤੇ ਉਦਿਤਾ ਦੁਹਾਨ ਨੇ ਆਪਣੇ ਜੀਵਨ ਦੇ ਨਵੇਂ ਅਧਿਆਏ ਦੀ ਸ਼ੁਰੂਆਤ ਕੀਤੀ ਹੈ। ਭਾਰਤੀ ਹਾਕੀ ਟੀਮ ਦੇ ਓਲੰਪੀਅਨ ਮਨਦੀਪ ਸਿੰਘ, ਜੋ ਜਲੰਧਰ ਦੇ ਮਿੱਠਾਪੁਰ ਪਿੰਡ ਦੇ ਰਹਿਣ ਵਾਲੇ ਹਨ, ਨੇ ਹਰਿਆਣਾ ਦੀ ਹਿਸਾਰ ਜਿਲੇ ਦੀ ਰਹਿਣ ਵਾਲੀ ਭਾਰਤੀ ਮਹਿਲਾ ਹਾਕੀ ਟੀਮ ਦੀ ਡਿਫੈਂਡਰ ਉਦਿਤਾ ਕੌਰ ਨਾਲ ਵਿਆਹ ਕਰ ਲਿਆ ਹੈ। ਦੋਵਾਂ ਦੇ ਅਨੰਦ ਕਾਰਜ ਦੀਆਂ ਖੂਬਸੂਰਤ ਤਸਵੀਰਾਂ ਵੀ ਸਾਹਮਣੇ ਆਈਆਂ ਹਨ।
ਜਲੰਧਰ ਦੇ ਮਾਡਲ ਟਾਊਨ ਵਿੱਚ ਸਥਿਤ ਗੁਰਦੁਆਰਾ ਸਿੰਘ ਸਭਾ ਵਿੱਚ ਦੂਜੇ ਦਿਨ ਅਨੰਦ ਕਾਰਜ ਹੋਏ।
ਮਨਦੀਪ ਸਿੰਘ, ਜਿਨ੍ਹਾਂ ਦਾ ਜਨਮ 25 ਜਨਵਰੀ 1995 ਨੂੰ ਜਲੰਧਰ ਦੇ ਮਿੱਠਾਪੁਰ ਪਿੰਡ ਵਿੱਚ ਹੋਇਆ, ਨੇ ਆਪਣੀ ਖੇਡ ਦੀ ਸ਼ੁਰੂਆਤ ਸੁਰਜੀਤ ਹਾਕੀ ਅਕੈਡਮੀ, ਜਲੰਧਰ ਤੋਂ ਕੀਤੀ ਸੀ। ਉਹ ਅੱਜ ਭਾਰਤੀ ਪੁਰਸ਼ ਰਾਸ਼ਟਰੀ ਹਾਕੀ ਟੀਮ ਦਾ ਮਹਤਵਪੂਰਨ ਹਿੱਸਾ ਹਨ। ਮਨਦੀਪ ਨੇ ਵਿਸ਼ਵ ਕੱਪ 2014 ਅਤੇ 2018, ਏਸ਼ੀਅਨ ਖੇਡਾਂ 2018, ਰਾਸ਼ਟਰਮੰਡਲ ਖੇਡਾਂ 2018, ਏਸ਼ੀਆ ਕੱਪ 2013 ਅਤੇ ਕਈ ਹੋਰ ਮੁਕਾਬਲਿਆਂ ਵਿੱਚ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ।
ਹੁਣ ਮਨਦੀਪ ਸਿੰਘ ਪੰਜਾਬ ਪੁਲਿਸ ਵਿੱਚ ਡੀਐਸਪੀ ਦੇ ਤੌਰ ‘ਤੇ ਤਾਇਨਾਤ ਹਨ।
ਉਦਿਤਾ ਕੌਰ, ਜਿਨ੍ਹਾਂ ਦਾ ਜਨਮ 14 ਜਨਵਰੀ 1998 ਨੂੰ ਹਰਿਆਣਾ ਦੇ ਪਿੰਡ ਨੰਗਲ ਵਿੱਚ ਹੋਇਆ, ਭਾਰਤੀ ਮਹਿਲਾ ਹਾਕੀ ਟੀਮ ਦੀ ਡਿਫੈਂਡਰ ਹਨ। ਉਹ ਪਹਿਲਾਂ ਹੈਂਡਬਾਲ ਖੇਡ ਚੁੱਕੀ ਸੀ ਅਤੇ ਹਾਕੀ ਖੇਡਣ ਤੋਂ ਪਹਿਲਾਂ ਉਸਦਾ ਕਰੀਅਰ ਹੈਂਡਬਾਲ ਨਾਲ ਸ਼ੁਰੂ ਹੋਇਆ ਸੀ। ਉਦਿਤਾ ਨੇ ਭਾਰਤ ਦੇ ਵੱਖ-ਵੱਖ ਹਾਕੀ ਮੁਕਾਬਲਿਆਂ ਵਿੱਚ ਉੱਚੇ ਪ੍ਰਦਰਸ਼ਨ ਦਿਖਾਏ ਹਨ।
ਦੋ ਹਾਕੀ ਓਲੰਪੀਅਨ ਦਾ ਇਹ ਵਿਆਹ ਖੇਡ ਜਗਤ ਵਿੱਚ ਇੱਕ ਖਾਸ ਘਟਨਾ ਹੈ।