Banner
Banner

ਅੰਮ੍ਰਿਤਸਰ ਦੇ ਬਟਾਲਾ ਰੋਡ ’ਤੇ ਗੁੰਡਾਗਰਦੀ: 15–20 ਹਥਿਆਰਬੰਦ ਨੌਜਵਾਨਾਂ ਦਾ ਹਮਲਾ, ਕਾਰ ਵਾਸ਼ ਮਾਲਕ ਤੋਂ ਲੁੱਟ ਅਤੇ ਮਾਰਪੀਟ

Latest News: ਅੰਮ੍ਰਿਤਸਰ ਦੇ ਬਟਾਲਾ ਰੋਡ ’ਤੇ ਕਾਰ ਵਾਸ਼ਿੰਗ ਦੇ ਮਾਲਕ ਅਮਨਵੀਰ ਸਿੰਘ ਨਾਲ ਸ਼ਾਮ ਦੇ ਸਾਢੇ ਛੇ ਵਜੇ ਇੱਕ ਗੰਭੀਰ ਗੁੰਡਾਗਰਦੀ ਦੀ ਘਟਨਾ ਸਾਹਮਣੇ ਆਈ ਹੈ। ਰਸਤੇ ਨੂੰ ਲੈਕੇ ਦੋਵਾਂ ਧਿਰਾਂ ਵਿੱਚ ਇਹ ਵਿਵਾਦ ਪੈਦਾ ਹੋਇਆ ਹੈ ਅਮਨਵੀਰ ਦੇ ਬਿਆਨ ਮੁਤਾਬਿਕ, ਇੱਕ ਨੌਜਵਾਨ, ਜਿਸ ਨਾਲ ਪਹਿਲਾਂ ਕੋਈ ਰੰਜਿਸ਼ ਨਹੀਂ ਸੀ, ਆਪਣੇ 15 ਤੋਂ 20 […]
Khushi
By : Updated On: 06 Dec 2025 08:47:AM
ਅੰਮ੍ਰਿਤਸਰ ਦੇ ਬਟਾਲਾ ਰੋਡ ’ਤੇ ਗੁੰਡਾਗਰਦੀ: 15–20 ਹਥਿਆਰਬੰਦ ਨੌਜਵਾਨਾਂ ਦਾ ਹਮਲਾ, ਕਾਰ ਵਾਸ਼ ਮਾਲਕ ਤੋਂ ਲੁੱਟ ਅਤੇ ਮਾਰਪੀਟ

Latest News: ਅੰਮ੍ਰਿਤਸਰ ਦੇ ਬਟਾਲਾ ਰੋਡ ’ਤੇ ਕਾਰ ਵਾਸ਼ਿੰਗ ਦੇ ਮਾਲਕ ਅਮਨਵੀਰ ਸਿੰਘ ਨਾਲ ਸ਼ਾਮ ਦੇ ਸਾਢੇ ਛੇ ਵਜੇ ਇੱਕ ਗੰਭੀਰ ਗੁੰਡਾਗਰਦੀ ਦੀ ਘਟਨਾ ਸਾਹਮਣੇ ਆਈ ਹੈ। ਰਸਤੇ ਨੂੰ ਲੈਕੇ ਦੋਵਾਂ ਧਿਰਾਂ ਵਿੱਚ ਇਹ ਵਿਵਾਦ ਪੈਦਾ ਹੋਇਆ ਹੈ ਅਮਨਵੀਰ ਦੇ ਬਿਆਨ ਮੁਤਾਬਿਕ, ਇੱਕ ਨੌਜਵਾਨ, ਜਿਸ ਨਾਲ ਪਹਿਲਾਂ ਕੋਈ ਰੰਜਿਸ਼ ਨਹੀਂ ਸੀ, ਆਪਣੇ 15 ਤੋਂ 20 ਸਾਥੀਆਂ ਨੂੰ ਨਾਲ ਲਿਆ ਕੇ ਅਚਾਨਕ ਉਨ੍ਹਾਂ ਦੇ ਕੋਲ ਆ ਘੇਰਿਆ ਅਤੇ ਕੁਟਮਾਰ ਸ਼ੁਰੂ ਕਰ ਦਿੱਤੀ।

ਪੀੜਤ ਮੁਤਾਬਿਕ, ਹਮਲਾਵਰ ਉਸਦਾ ਵਪਾਰ ਦੇਖ ਕੇ ਜਲਦੇ ਸਨ ਅਤੇ ਉਸਦੇ ਵੇਪਨ ਦੀਆਂ ਫੋਟੋਆਂ ਵੀ ਉਨ੍ਹਾਂ ਕੋਲ ਮੌਜੂਦ ਹਨ, ਜੋ ਉਹ ਜਬਰਨ ਲੈ ਗਏ। ਘਟਨਾ ਦੌਰਾਨ ਉਸਦੀ ਚੈਨ, ਮੁੰਦਰੀ ਅਤੇ ਨਕਦੀ 40 ਤੋਂ 50 ਹਜ਼ਾਰ ਰੁਪਏ ਵੀ ਲੁੱਟ ਲਏ ਗਏ। ਅਮਨਵੀਰ ਨੇ ਕਿਹਾ ਕਿ ਇਹ ਸਾਰੀ ਕਾਰਵਾਈ ਦੀ ਵੀਡੀਓ ਰਿਕਾਰਡਿੰਗ ਵੀ ਉਨ੍ਹਾਂ ਕੋਲ ਮੌਜੂਦ ਹੈ।

ਪੁਲਿਸ ਦੇ ਦੇਰੀ ਨਾਲ ਪਹੁੰਚਣ ਦੇ ਦੋਸ਼

ਉਨ੍ਹਾਂ ਕਿਹਾ ਕਿ ਪੁਲਿਸ ਦੋ ਘੰਟੇ ਦੇਰੀ ਨਾਲ ਪਹੁੰਚੀ ਅਤੇ ਹਮਲਾਵਰਾਂ ਨੇ ਪ੍ਰਸ਼ਾਸਨ ਦੇ ਸਾਹਮਣੇ ਵੀ ਆਪਣਾ ਦਬਦਬਾ ਜਤਾਉਣ ਦੀ ਕੋਸ਼ਿਸ਼ ਕੀਤੀ। ਪੀੜਤ ਪਰਿਵਾਰ ਨੇ ਪ੍ਰਸ਼ਾਸਨ ਤੋਂ ਸੁਰੱਖਿਆ ਅਤੇ ਇਨਸਾਫ਼ ਦੀ ਮੰਗ ਕੀਤੀ ਹੈ। ਅਮਨਵੀਰ ਨੇ ਕਿਹਾ, “ਸਾਨੂੰ ਕੋਈ ਰੰਜਿਸ਼ ਨਹੀਂ ਹੈ, ਉਹ ਕੰਮ ਦੇਖ ਕੇ ਸਿਰਫ਼ ਗੁੱਸੇ ਵਿੱਚ ਸੀ। ਅਸੀਂ ਪਰਿਵਾਰਕ ਲੋਕ ਹਾਂ, ਸਾਡੀ ਜਾਨ-ਮਾਲ ਦੀ ਰਾਖੀ ਹੋਣੀ ਚਾਹੀਦੀ ਹੈ।”

ਦੂਜੇ ਪਾਸੇ, ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਾਮਲਾ ਦੋ ਧਿਰਾਂ ਵਿਚਕਾਰ ਝਗੜਾ ਜਾਪਦਾ ਹੈ ਅਤੇ ਦੋਵਾਂ ਧਿਰਾਂ ਤੋਂ ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਪੁਲਿਸ ਨੇ ਇਹ ਵੀ ਪੁਸ਼ਟੀ ਕੀਤੀ ਕਿ ਪੀੜਤ ਨੇ ਹਮਲਾਵਰ ‘ਤੇ ਪਿਸਤੌਲ ਦਿਖਾਉਣ ਦਾ ਦੋਸ਼ ਲਗਾਇਆ ਹੈ, ਜਿਸ ਲਈ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀ ਨੇ ਕਿਹਾ, “ਹਾਲਾਤਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।”

ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਜੋ ਵੀ ਦੋਸ਼ੀ ਪਾਇਆ ਗਿਆ, ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

Read Latest News and Breaking News at Daily Post TV, Browse for more News

Ad
Ad