ਮੋਹਾਲੀ ਏਅਰਪੋਰਟ ਰੋਡ ‘ਤੇ 12 ਘੰਟਿਆਂ ‘ਚ ਤੀਜੀ ਵਾਰ ਗੁੰਡਾਗਰਦੀ, Daily Post TV ਦੇ ਸਟਾਫ ਨਾਲ ਬਦਸਲੂਕੀ, ਵਾਰਦਾਤ ਕੈਮਰਿਆਂ ‘ਚ ਕੈਦ
ਮੋਹਾਲੀ/ਪੂਜਾ ਵਰਮਾ: ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਜਿਸ ‘ਚ ਮੋਹਾਲੀ 82 ਸੈਕਟਰ DAILY POST ਚੈਨਲ ਦੇ ਸਾਹਮਣੇ ਤੀਜੀ ਵਾਰ ਗੁੰਡਾਗਰਦੀ ਦੀ ਵੱਡੀ ਵਾਰਦਾਤ ਸਾਹਮਣੇ ਆਈ ਹੈ। ਇਸ ਤੋਂ ਪਹਿਲਾਂ ਬੀਤੀ ਰਾਤ ਦੋ ਵਾਰ ਦੋ ਧਿਰਾਂ ਲੜ੍ਹਦੇ ਹੋਏ ਡੇਲੀ ਪੋਸਟ ਟੀਵੀ ਦੀ ਦਫ਼ਤਰ ਅੰਦਰ ਤੱਕ ਵੜ ਗਏ। ਵੀਡੀਓ ਲਿੰਕ ; 16r5f4Q8gb ਜਿਸ […]
By :
Jaspreet Singh
Updated On: 17 Jun 2025 17:03:PM
ਮੋਹਾਲੀ/ਪੂਜਾ ਵਰਮਾ: ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਜਿਸ ‘ਚ ਮੋਹਾਲੀ 82 ਸੈਕਟਰ DAILY POST ਚੈਨਲ ਦੇ ਸਾਹਮਣੇ ਤੀਜੀ ਵਾਰ ਗੁੰਡਾਗਰਦੀ ਦੀ ਵੱਡੀ ਵਾਰਦਾਤ ਸਾਹਮਣੇ ਆਈ ਹੈ। ਇਸ ਤੋਂ ਪਹਿਲਾਂ ਬੀਤੀ ਰਾਤ ਦੋ ਵਾਰ ਦੋ ਧਿਰਾਂ ਲੜ੍ਹਦੇ ਹੋਏ ਡੇਲੀ ਪੋਸਟ ਟੀਵੀ ਦੀ ਦਫ਼ਤਰ ਅੰਦਰ ਤੱਕ ਵੜ ਗਏ।
ਵੀਡੀਓ ਲਿੰਕ ;
ਜਿਸ ਤੋਂ ਬਾਅਦ ਅੱਜ 17 ਜੂਨ ਮੰਗਲਵਾਰ ਨੂੰ ਸਵੇਰੇ ਕਰੀਬ 9:30 ਬਜੇ ਕਰੈਟਾ ਟੈਂਪਰੇਰੀ ਨੰਬਰ ਪਲੇਟ ਦੀ ਗੱਡੀ ਵਿੱਚ ਬੈਠੇ ਚਾਰ ਲੋਕਾਂ ਨੇ ਥਾਰ ਗੱਡੀ ਨੂੰ ਰੋਕਿਆ। ਇਸ ਮਗਰੋਂ ਉਹ ਆਪਸ ‘ਚ ਬਹਿਸਬਾਜ਼ੀ ਕਰਨ ਲੱਗੇ। Savi craft ਦੇ ਮਾਲਿਕ ਇੰਦਰਜੀਤ ਸਿੰਘ ਨੂੰ ਥਾਰ ‘ਚ ਲੈ ਗਏ। ਮੌਕੇ ‘ਤੇ DSP ਬੱਲ ਪਹੁੰਚੇ। ਫਿਲਹਾਲ ਪੁਲਿਸ ਕਰੈਟਾ ਗੱਡੀ ਵਿੱਚ ਬੈਠੇ ਦੋ ਲੋਕਾਂ ਨੂੰ ਆਪਣੇ ਨਾਲ ਲੈ ਕੇ ਗਈ ਹੈ ਅਤੇ ਉਨ੍ਹਾਂ ਕਿਹਾ ਕਿ ਕਸੂਰਵਾਰ ਹੋਣ ‘ਤੇ ਇਨ੍ਹਾਂਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।