Journalism Of Hope
BREAKING NEWS
ਵੱਡੀ ਖ਼ਬਰ: ਬਾਲੀਵੁੱਡ ਦੇ ਦਿੱਗਜ ਅਦਾਕਾਰ ਨਾਨਾ ਪਾਟੇਕਰ ਨਹੀਂ ਰਹੇ.....ਮੈਡ ਸੰਧੂ ਕਤਲ ਮਾਮਲੇ ’ਚ ਪਹਿਲੀ ਗ੍ਰਿਫ਼ਤਾਰੀ, ਸ਼ੂਟਰ ਅਹਿਮਦਾਬਾਦ ਤੋਂ ਕਾਬੂ.......LPU ਹਿੰਸਾ ਮਾਮਲਾ: ਰਾਜਸਥਾਨ ਤੇ ਹਰਿਆਣਾ ਤੋਂ ਦੋ ਹੋਰ ਵਿਦਿਆਰਥੀ ਗ੍ਰਿਫ਼ਤਾਰ......CM ਭਗਵੰਤ ਮਾਨ ਦੇ ਦਫ਼ਤਰ ਨਾਲ ਜੁੜੇ ਕਥਿਤ ਭ੍ਰਿਸ਼ਟਾਚਾਰ ਮਾਮਲੇ ’ਚ SC ਦੀ ਸੁਣਵਾਈ ਕੱਲ੍ਹ ਤੱਕ ਮੁਲਤਵੀ......ਕਾਂਗਰਸ ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਵਾਰ ਪੰਜਾਬ ਪਹੁੰਚੇ ਪਰਗਟ ਸਿੰਘ......ਅਮਰਜੀਤ ਚਾਵਲਾ ਮਾਮਲੇ ਦੀ ਜਾਂਚ ਲਈ ਪੰਜਾਬ ਪੁਲਿਸ ਵੱਲੋਂ SIT ਦਾ ਗਠਨ.....ਪਟਿਆਲਾ ਸਮੇਤ 3 ਸ਼ਹਿਰੀ ਸੰਸਥਾਵਾਂ ਦੇ 50 ਵਾਰਡਾਂ ਦੀ ਚੋਣ ਰੱਦ, 6 ਹਫ਼ਤਿਆਂ ’ਚ ਮੁੜ ਚੋਣ ਦੇ ਹੁਕਮ.....

ਬਟਾਲਾ ‘ਚ ਖੌਫਨਾਕ ਕਤਲ, ਲਾਪਤਾ ਨੌਜਵਾਨ ਦੀ ਹੱਥ-ਪੈਰ ਕੱਟ ਕੇ ਕੀਤੀ ਗਈ ਹੱਤਿਆ, 6 ਲੋਕਾਂ ‘ਤੇ FIR

Batala Murder Case; ਗੁਰਦਾਸਪੁਰ ਦੇ ਬਟਾਲਾ ਵਿੱਚ ਇੱਕ 28 ਸਾਲਾ ਨੌਜਵਾਨ ਨੂੰ ਅਗਵਾ ਕਰਕੇ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਪਿੰਡ ਬੋਹੜਾ ਵਾਲ ਮਿਰਜ਼ਾ ਜਾਨ ਦੇ ਰਹਿਣ ਵਾਲੇ ਦੀਪਕ ਉਰਫ਼ ਦੀਪੂ ਵਜੋਂ ਹੋਈ ਹੈ। ਦੀਪਕ ਪਿਛਲੇ 7 ਦਿਨਾਂ ਤੋਂ ਲਾਪਤਾ ਸੀ, ਜਿਸ ਤੋਂ ਬਾਅਦ ਰਾਤ ਨੂੰ ਉਸਦੀ ਲਾਸ਼ ਮਿਲੀ। […]
By : Updated On: 13 Aug 2026 21:02:PM
ਬਟਾਲਾ ‘ਚ ਖੌਫਨਾਕ ਕਤਲ, ਲਾਪਤਾ ਨੌਜਵਾਨ ਦੀ ਹੱਥ-ਪੈਰ ਕੱਟ ਕੇ ਕੀਤੀ ਗਈ ਹੱਤਿਆ, 6 ਲੋਕਾਂ ‘ਤੇ FIR

Batala Murder Case; ਗੁਰਦਾਸਪੁਰ ਦੇ ਬਟਾਲਾ ਵਿੱਚ ਇੱਕ 28 ਸਾਲਾ ਨੌਜਵਾਨ ਨੂੰ ਅਗਵਾ ਕਰਕੇ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਪਿੰਡ ਬੋਹੜਾ ਵਾਲ ਮਿਰਜ਼ਾ ਜਾਨ ਦੇ ਰਹਿਣ ਵਾਲੇ ਦੀਪਕ ਉਰਫ਼ ਦੀਪੂ ਵਜੋਂ ਹੋਈ ਹੈ।

ਇਸ਼ਤਿਹਾਰ

ਦੀਪਕ ਪਿਛਲੇ 7 ਦਿਨਾਂ ਤੋਂ ਲਾਪਤਾ ਸੀ, ਜਿਸ ਤੋਂ ਬਾਅਦ ਰਾਤ ਨੂੰ ਉਸਦੀ ਲਾਸ਼ ਮਿਲੀ। ਕਾਤਲਾਂ ਨੇ ਉਸਦੀ ਪਛਾਣ ਲੁਕਾਉਣ ਲਈ ਚਿਹਰੇ ‘ਤੇ ਤੇਜ਼ਾਬ ਪਾ ਦਿੱਤਾ, ਜਿਸ ਕਾਰਨ ਚਿਹਰਾ ਬੁਰੀ ਤਰ੍ਹਾਂ ਝੁਲਸ ਗਿਆ। ਇੰਨਾ ਹੀ ਨਹੀਂ, ਮੁਲਜ਼ਮਾਂ ਨੇ ਉਸਦੇ ਹੱਥ ਅਤੇ ਪੈਰ ਵੀ ਕੱਟ ਦਿੱਤੇ।

ਪਰਿਵਾਰ ਨੇ ਸਿਰਫ਼ ਕੱਪੜਿਆਂ ਦੇ ਆਧਾਰ ‘ਤੇ ਲਾਸ਼ ਦੀ ਪਛਾਣ ਕੀਤੀ।

6 ਲੋਕਾਂ ਖ਼ਿਲਾਫ਼ ਕਤਲ ਦਾ ਕੇਸ ਦਰਜ

ਮ੍ਰਿਤਕ ਦੇ ਪਰਿਵਾਰ ਨੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਥਾਣਾ ਕਿਲਾ ਲਾਲ ਸਿੰਘ ਦੇ ਬਾਹਰ ਪ੍ਰਦਰਸ਼ਨ ਕੀਤਾ। ਪੁਲਿਸ ਨੇ ਮ੍ਰਿਤਕ ਦੀ ਭੈਣ ਦੇ ਬਿਆਨਾਂ ਦੇ ਆਧਾਰ ‘ਤੇ 6 ਲੋਕਾਂ ਖ਼ਿਲਾਫ਼ FIR ਦਰਜ ਕਰ ਲਈ ਹੈ।

ਪਰਿਵਾਰ ਵੱਲੋਂ ਜਰਮਨ, ਗੁਰਦੀਪ, ਰਣਜੀਤ, ਰਾਕੇਸ਼, ਰਮੇਸ਼ ਅਤੇ ਆਰਿਆਨ ‘ਤੇ ਕਤਲ ਦੇ ਦੋਸ਼ ਲਗਾਏ ਗਏ ਹਨ। ਸਾਰੇ ਮੁਲਜ਼ਮ ਪਿੰਡ ਮਿਰਜ਼ਾ ਜਾਨ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ।

ਪਰਿਵਾਰ ਨੇ ਲਗਾਏ ਗੰਭੀਰ ਦੋਸ਼

ਮ੍ਰਿਤਕ ਦੇ ਭਤੀਜੇ ਸਾਜਨ ਨੇ ਦੱਸਿਆ ਕਿ ਦੀਪਕ 5 ਅਗਸਤ ਤੋਂ ਲਾਪਤਾ ਸੀ। ਪਰਿਵਾਰ ਨੇ ਗੁੰਮਸ਼ੁਦਗੀ ਦੀ ਰਿਪੋਰਟ ਵੀ ਦਰਜ ਕਰਵਾਈ ਸੀ, ਪਰ ਕੋਈ ਕਾਰਵਾਈ ਨਾ ਹੋਣ ਦਾ ਦੋਸ਼ ਲਗਾਇਆ।

ਉਸ ਨੇ ਦੱਸਿਆ ਕਿ ਸੱਤ ਦਿਨ ਬਾਅਦ ਸੈਦਪੁਰ ਤੋਂ ਦੀਪਕ ਦੀ ਲਾਸ਼ ਮਿਲੀ। ਉਸਦਾ ਚਿਹਰਾ ਕਿਸੇ ਕੈਮੀਕਲ ਨਾਲ ਸਾੜਿਆ ਗਿਆ ਸੀ ਅਤੇ ਸਰੀਰ ‘ਤੇ ਵੀ ਗੰਭੀਰ ਜ਼ਖ਼ਮ ਸਨ।

ਪਰਿਵਾਰ ਦਾ ਦੋਸ਼ ਹੈ ਕਿ ਪੁਰਾਣੀ ਰੰਜਿਸ਼ ਅਤੇ ਪਿੰਡ ਦੀ ਇੱਕ ਲੜਕੀ ਨਾਲ ਵਿਆਹ ਨੂੰ ਲੈ ਕੇ ਇਹ ਵਿਵਾਦ ਹੋਇਆ ਸੀ।

ਫਿਰੌਤੀ ਲਈ ਝੂਠੀ ਜਾਣਕਾਰੀ ਦੇਣ ਦਾ ਦੋਸ਼

ਪਰਿਵਾਰ ਮੁਤਾਬਕ, ਮੁਲਜ਼ਮਾਂ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਦੀਪਕ ਨੂੰ CIA ਸਟਾਫ ਨੇ ਫੜਿਆ ਹੈ ਅਤੇ ਉਸਨੂੰ ਛੁਡਾਉਣ ਲਈ 25 ਹਜ਼ਾਰ ਰੁਪਏ ਚਾਹੀਦੇ ਹਨ।

SHO ਨੇ ਕਿਹਾ- ਜਲਦ ਗ੍ਰਿਫ਼ਤਾਰੀ ਹੋਵੇਗੀ

ਥਾਣਾ ਕਿਲਾ ਲਾਲ ਸਿੰਘ ਦੇ SHO ਹਰਜਿੰਦਰ ਸਿੰਘ ਨੇ ਦੱਸਿਆ ਕਿ ਸੈਦਪੁਰ ਨੇੜੇ ਇੱਕ ਅਣਪਛਾਤੀ ਲਾਸ਼ ਮਿਲੀ ਸੀ, ਜਿਸਦੀ ਪਛਾਣ ਪਰਿਵਾਰ ਨੇ ਕੱਪੜਿਆਂ ਦੇ ਆਧਾਰ ‘ਤੇ ਦੀਪਕ ਉਰਫ਼ ਦੀਪੂ ਵਜੋਂ ਕੀਤੀ।

ਉਨ੍ਹਾਂ ਕਿਹਾ ਕਿ ਮ੍ਰਿਤਕ ਦੀ ਭੈਣ ਦੇ ਬਿਆਨਾਂ ‘ਤੇ 6 ਨਾਮਜ਼ਦ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਸਾਰੇ ਦੋਸ਼ੀਆਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।

Read Latest News and Breaking News at Daily Post TV, Browse for more News

Ad
Ad

Punjab District News