Journalism Of Hope
BREAKING NEWS
ਨਸ਼ਿਆਂ ਵਿਰੁੱਧ ਮੁਹਿੰਮ ਚਲਾਉਣ ਵਾਲੇ ਪਰਮਿੰਦਰ ਸਿੰਘ ਝੋਟੇ ਦਾ ਗੋਲੀਆਂ ਮਾਰ ਕੇ ਕਤਲ......ਪਰਮਿੰਦਰ ਝੋਟਾ ਕਤਲ ਮਾਮਲੇ ’ਚ CM ਮਾਨ ਨੇ ਸੱਦੀ ਉੱਚ ਪੱਧਰੀ ਮੀਟਿੰਗ.....10 ਰੁਪਏ ਪਿੱਛੇ ਨੌਜਵਾਨ ਦਾ ਕਤਲ, ਪਿਤਾ ਦੇ ਸਾਹਮਣੇ ਛਾਤੀ ’ਚ ਮਾਰਿਆ ਚਾਕੂ......ਸੁਖਬੀਰ ਬਾਦਲ ਨੇ ਦੋ ਸੀਨੀਅਰ ਆਗੂਆਂ ਨੂੰ ਅਕਾਲੀ ਦਲ ਦਾ ਜਨਰਲ ਸਕੱਤਰ ਕੀਤਾ ਨਿਯੁਕਤ.......ਇਤਿਹਾਸਕ ਪ੍ਰਾਪਤੀ: ਮਾਈ ਭਾਗੋ AFPI ਦੀਆਂ 17 ਮਹਿਲਾ ਕੈਡਿਟਾਂ ਵੱਲੋਂ NDA ਪ੍ਰੀਖਿਆ ਪਾਸ.....LPU ਹਿੰਸਾ ਮਾਮਲੇ ’ਚ ਹਾਈਕੋਰਟ ਨੇ ਪੰਜਾਬ ਪੁਲਿਸ ਦੀ ਜਾਂਚ ’ਤੇ ਚੁੱਕੇ ਸਵਾਲ.....ਫਰਜ਼ੀ ਇਮੀਗ੍ਰੇਸ਼ਨ ਏਜੰਟਾਂ ’ਤੇ ਹੋਵੇਗੀ ਸਖ਼ਤੀ, ਹੁਣ ਜਾਇਦਾਦਾਂ ਤੇ ਬੈਂਕ ਖਾਤਿਆਂ ਦੀ ਵੀ ਹੋਵੇਗੀ ਜਾਂਚ.....

ਗੁਰਦਾਸਪੁਰ ਵਿੱਚ ਭਿਆਨਕ ਸੜਕ ਹਾਦਸਾ: ਤੇਜ਼ ਰਫ਼ਤਾਰ ਟਿੱਪਰ ਨੇ ਖੜੀ ਕਾਰ ਨੂੰ ਮਾਰੀ ਜਬਰਦਸਤ ਟੱਕਰ, ਮਾਂ-ਬੇਟਾ ਬਾਲ–ਬਾਲ ਬਚੇ

Latest News: ਗੁਰਦਾਸਪੁਰ ਦੇ ਤਿਬੜੀ ਰੋਡ ‘ਤੇ ਉਸ ਵੇਲੇ ਦਹਿਲਾ ਦੇਣ ਵਾਲਾ ਸੜਕ ਹਾਦਸਾ ਵਾਪਰ ਗਿਆ ਜਦੋਂ ਇੱਕ ਤੇਜ਼ ਰਫ਼ਤਾਰ ਟਿੱਪਰ ਨੇ ਸਾਈਡ ‘ਤੇ ਖੜੀ ਕਾਰ ਨੂੰ ਜਬਰਦਸਤ ਟੱਕਰ ਮਾਰ ਦਿੱਤੀ। ਕਾਰ ਵਿਚ ਮੌਜੂਦ ਮਾਂ–ਬੇਟੇ ਦੀ ਜਾਨ ਤਾਂ ਬਚ ਗਈ, ਪਰ ਵਾਹਨ ਬੁਰੀ ਤਰ੍ਹਾਂ ਤਬਾਹ ਹੋ ਗਿਆ। ਸਤਸੰਗ ਲਈ ਜਾ ਰਹੇ ਸਨ, ਚੌਂਕ ‘ਤੇ ਕਰ […]
By : Updated On: 30 Nov 2025 15:12:PM

Latest News: ਗੁਰਦਾਸਪੁਰ ਦੇ ਤਿਬੜੀ ਰੋਡ ‘ਤੇ ਉਸ ਵੇਲੇ ਦਹਿਲਾ ਦੇਣ ਵਾਲਾ ਸੜਕ ਹਾਦਸਾ ਵਾਪਰ ਗਿਆ ਜਦੋਂ ਇੱਕ ਤੇਜ਼ ਰਫ਼ਤਾਰ ਟਿੱਪਰ ਨੇ ਸਾਈਡ ‘ਤੇ ਖੜੀ ਕਾਰ ਨੂੰ ਜਬਰਦਸਤ ਟੱਕਰ ਮਾਰ ਦਿੱਤੀ। ਕਾਰ ਵਿਚ ਮੌਜੂਦ ਮਾਂ–ਬੇਟੇ ਦੀ ਜਾਨ ਤਾਂ ਬਚ ਗਈ, ਪਰ ਵਾਹਨ ਬੁਰੀ ਤਰ੍ਹਾਂ ਤਬਾਹ ਹੋ ਗਿਆ।

ਇਸ਼ਤਿਹਾਰ

ਸਤਸੰਗ ਲਈ ਜਾ ਰਹੇ ਸਨ, ਚੌਂਕ ‘ਤੇ ਕਰ ਰਹੇ ਸਨ ਇੰਤਜ਼ਾਰ

ਹਾਦਸੇ ਬਾਰੇ ਜਾਣਕਾਰੀ ਦਿੰਦਿਆਂ ਸ਼ਕੁੰਤਲਾ ਦੇਵੀ ਨੇ ਦੱਸਿਆ ਕਿ ਉਹ ਆਪਣੇ ਬੇਟੇ ਸਮੇਤ ਸਤਸੰਗ ਲਈ ਬਟਾਲਾ ਜਾ ਰਹੇ ਸਨ। ਰਸਤੇ ਵਿੱਚ ਤਿਬੜੀ ਰੋਡ ਦੇ ਚੌਂਕ ‘ਤੇ ਕਿਸੇ ਦਾ ਇੰਤਜ਼ਾਰ ਕਰ ਰਹੇ ਸਨ। ਇਸੇ ਦੌਰਾਨ ਇੱਕ ਤੇਜ਼ ਰਫ਼ਤਾਰ ਟਿੱਪਰ ਨੇ ਅਚਾਨਕ ਕਾਰ ਨੂੰ ਪਿਛੋਂ ਟੱਕਰ ਮਾਰ ਦਿੱਤੀ।

ਉਨ੍ਹਾਂ ਕਿਹਾ ਕਿ—“ਸਾਡੇ ਨੂੰ ਸਮਝ ਹੀ ਨਹੀਂ ਪਈ ਤੇ ਟਿੱਪਰ ਸਿੱਧਾ ਸਾਡੀ ਖੜੀ ਕਾਰ ਨਾਲ ਟਕਰਾ ਗਿਆ। ਵਾਹਿਗੁਰੂ ਦੀ ਮੇਹਰ ਨਾਲ ਅਸੀਂ ਬਚ ਗਏ ਪਰ ਕਾਰ ਪੂਰੀ ਤਰ੍ਹਾਂ ਨੁਕਸਾਨੀ ਹੋ ਗਈ।”

ਟਿੱਪਰ ਚਾਲਕ ਸ਼ਾਇਦ ਨਸ਼ੇ ਵਿੱਚ — ਪਰਿਵਾਰ ਦਾ ਦੋਸ਼

ਸ਼ਕੁੰਤਲਾ ਦੇਵੀ ਨੇ ਦੱਸਿਆ ਕਿ ਜਦੋਂ ਟਿੱਪਰ ਚਾਲਕ ਹੇਠਾਂ ਉਤਰਾ, ਤਾਂ ਉਸਦੀਆਂ ਅੱਖਾਂ ਬਿਲਕੁਲ ਬਣੀਆਂ ਹੋਈਆਂ ਸਨ, ਜਿਸ ਨਾਲ ਸ਼ੱਕ ਪੈਦਾ ਹੋਇਆ ਕਿ ਸ਼ਾਇਦ ਉਹ ਨਸ਼ੇ ਦੀ ਹਾਲਤ ਵਿੱਚ ਗੱਡੀ ਚਲਾ ਰਿਹਾ ਸੀ।

ਉਨ੍ਹਾਂ ਕਿਹਾ ਕਿ ਅਕਸਰ ਸੜਕ ਹਾਦਸਿਆਂ ਦਾ ਮੁੱਖ ਕਾਰਨ ਜਾਂ ਤਾਂ ਨੀਂਦ ਕਰਕੇ ਜਾਂ ਫਿਰ ਨਸ਼ੇ ਦੀ ਹਾਲਤ ਵਿੱਚ ਵਾਹਨ ਚਲਾਉਣਾ ਹੁੰਦਾ ਹੈ। ਇਹ ਹਾਦਸਾ ਵੀ ਉਸੀ ਬੇਧਿਆਨੀ ਦਾ ਨਤੀਜਾ ਲੱਗਦਾ ਹੈ।

ਕਾਰ ਤਬਾਹ, ਪਰ ਜਾਨ ਬਚੀ — ਵੱਡੀ ਗਨੀਮਤ

ਟੱਕਰ ਇਤਨੀ ਜ਼ਬਰਦਸਤ ਸੀ ਕਿ ਕਾਰ ਦਾ ਪਿਛਲਾ ਹਿੱਸਾ ਪੁਰੀ ਤਰ੍ਹਾਂ ਤਬਾਹ ਹੋ ਗਿਆ। ਹਾਲਾਂਕਿ ਮਾਂ-ਬੇਟਾ ਦੋਵੇਂ ਸੁਖੀ ਹਨ, ਜੋ ਕਿ ਇਕ ਵੱਡੀ ਗਨੀਮਤ ਹੈ।

Read Latest News and Breaking News at Daily Post TV, Browse for more News

Ad
Ad

Punjab District News