Journalism Of Hope
BREAKING NEWS
ਝੋਟਾ ਕਤਲ ਕਾਂਡ: ਅੱਧੀ ਰਾਤ ਨੂੰ ਮਾਨਸਾ ਪਹੁੰਚੀ CBI ਟੀਮ, ਪੁਲਿਸ ਨੇ ਸੌਂਪੀਆਂ ਕੇਸ ਦੀਆਂ ਫਾਈਲਾਂ......ਪੰਜਾਬ ਵਿੱਚ ਅੱਜ ਤੋਂ ਬੱਸਾਂ ਦਾ ਚੱਕਾ ਜਾਮ: ਕੱਚੇ ਮੁਲਾਜ਼ਮਾਂ ਦੀ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ.....ਅੱਜ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਹੋ ਸਕਦੀ ਹੈ ਪ੍ਰਭਾਵਿਤ, ਅਧਿਆਪਕਾਂ ਵੱਲੋਂ ਸਮੂਹਿਕ ਛੁੱਟੀ ਦਾ ਐਲਾਨ........ਪੈਰਿਸ ਤੋਂ ਵਾਪਸੀ ‘ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਅਪਮਾਨ ਕੀਤਾ ਗਿਆ: ਬਲਤੇਜ ਪੰਨੂ ਨੇ ਲਾਏ ਇਲਜ਼ਾਮ.......ਟਾਈਗਰ ਸ਼ਰਾਫ਼ ’ਤੇ ਗੋਲੀਬਾਰੀ ਮਾਮਲੇ ’ਚ ਵੱਡਾ ਖੁਲਾਸਾ: ਨਿਸ਼ਾਨੇ ’ਤੇ ਸੀ ਕੋਈ ਹੋਰ ਵੱਡੀ ਬਾਲੀਵੁੱਡ ਹਸਤੀ !.........ਕਾਂਗਰਸ ਦੇ ਸਾਬਕਾ ਵਿਧਾਇਕ ਦਾ ਗੰਨਮੈਨ ਅਫ਼ੀਮ ਸਮੇਤ ਗ੍ਰਿਫ਼ਤਾਰ, 2 ਹੋਰ ਸਾਥੀ ਵੀ ਕਾਬੂ......ਗੁ: ਬੰਗਲਾ ਸਾਹਿਬ ਨੇੜਲੇ ਰਸਤੇ ’ਤੇ ਪੁਲਿਸ ਦੀ ਐਂਟਰੀ ਬੰਦ, DSGMC ਨੇ ਲਿਆ ਵੱਡਾ ਫ਼ੈਸਲਾ.........ਝੋਟਾ ਕਤਲ ਕਾਂਡ ਤੋਂ ਬਾਅਦ ਮਾਨਸਾ ’ਚ 3 ਮੈਡੀਕਲ ਸਟੋਰਾਂ ਦੇ ਲਾਇਸੈਂਸ ਰੱਦ, 4 ਸੀਲ.....ਪੰਜਾਬ ’ਚ ਪਰਾਲੀ ਸਾੜਨ ਦੇ ਮਾਮਲਿਆਂ ’ਚ ਵਾਧਾ, 5 ਦਿਨਾਂ ’ਚ 219 ਮਾਮਲੇ ਆਏ ਸਾਹਮਣੇ.............

ਦਿਲ ਦਹਿਲਾਉਣ ਵਾਲਾ ਕਤਲ: ਦੋਵੇਂ ਹੱਥ ਕਾਰ ਦੀਆਂ ਖਿੜਕੀਆਂ ਵਿੱਚ ਫਸਾ ਕੇ ਕਾਰ ਦੀ ਛੱਤ ’ਤੇ ਪਾ ਕੇ 1.5 ਕਿਲੋਮੀਟਰ ਤੱਕ ਘੁਮਾਇਆ

Horrifying murder: Victim’s hands trapped in car windows: ਕਾਨਪੁਰ: ਉੱਤਰ ਪ੍ਰਦੇਸ਼ ਦੇ ਕਾਨਪੁਰ ਵਿੱਚ ਪੁਰਾਣੀ ਰੰਜਿਸ਼ ਦੇ ਚੱਲਦਿਆਂ ਇੱਕ 37 ਸਾਲਾ ਸੇਲਜ਼ਮੈਨ ਦੀ ਬੇਰਹਿਮੀ ਨਾਲ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ ਹੈ ਕਿ ਮੁਲਜ਼ਮਾਂ ਨੇ ਪਹਿਲਾਂ ਉਸ ਦੀ ਕੁੱਟਮਾਰ ਕੀਤੀ, ਫਿਰ ਉਸ ਨੂੰ ਕਾਰ ਦੀ ਛੱਤ ’ਤੇ ਪਾ ਕੇ ਦੋਵੇਂ ਹੱਥ ਕਾਰ ਦੀਆਂ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਦਿਲ ਦਹਿਲਾਉਣ ਵਾਲਾ ਕਤਲ: ਦੋਵੇਂ ਹੱਥ ਕਾਰ ਦੀਆਂ ਖਿੜਕੀਆਂ ਵਿੱਚ ਫਸਾ ਕੇ ਕਾਰ ਦੀ ਛੱਤ ’ਤੇ ਪਾ ਕੇ 1.5 ਕਿਲੋਮੀਟਰ ਤੱਕ ਘੁਮਾਇਆ
  • CCTV ’ਚ ਕੈਦ ਹੋਈ ਵਾਰਦਾਤ
  • ਪੁਰਾਣੀ ਰੰਜਿਸ਼ ਕਾਰਨ 37 ਸਾਲਾ ਬੀਰੂ ਸਿੰਘ ਦੀ ਹੱਤਿਆ

Horrifying murder: Victim’s hands trapped in car windows: ਕਾਨਪੁਰ: ਉੱਤਰ ਪ੍ਰਦੇਸ਼ ਦੇ ਕਾਨਪੁਰ ਵਿੱਚ ਪੁਰਾਣੀ ਰੰਜਿਸ਼ ਦੇ ਚੱਲਦਿਆਂ ਇੱਕ 37 ਸਾਲਾ ਸੇਲਜ਼ਮੈਨ ਦੀ ਬੇਰਹਿਮੀ ਨਾਲ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ ਹੈ ਕਿ ਮੁਲਜ਼ਮਾਂ ਨੇ ਪਹਿਲਾਂ ਉਸ ਦੀ ਕੁੱਟਮਾਰ ਕੀਤੀ, ਫਿਰ ਉਸ ਨੂੰ ਕਾਰ ਦੀ ਛੱਤ ’ਤੇ ਪਾ ਕੇ ਦੋਵੇਂ ਹੱਥ ਕਾਰ ਦੀਆਂ ਖਿੜਕੀਆਂ ਵਿੱਚ ਫਸਾ ਦਿੱਤੇ ਅਤੇ ਕਰੀਬ ਡੇਢ ਕਿਲੋਮੀਟਰ ਤੱਕ ਕਾਰ ਭਜਾਉਂਦੇ ਰਹੇ। ਬਾਅਦ ਵਿੱਚ ਉਸ ਨੂੰ ਸੜਕ ’ਤੇ ਸੁੱਟ ਕੇ ਉਸ ਦੇ ਉੱਪਰ ਕਾਰ ਚੜ੍ਹਾ ਦਿੱਤੀ। ਇਸ ਖੌਫਨਾਕ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ।

ਦੁਸਹਿਰੇ ਦਾ ਮੇਲਾ ਦੇਖ ਕੇ ਘਰ ਪਰਤ ਰਿਹਾ ਸੀ ਬੀਰੂ
ਮ੍ਰਿਤਕ ਦੀ ਪਛਾਣ ਬੀਰੂ ਸਿੰਘ ਭਦੌਰੀਆ (37) ਵਜੋਂ ਹੋਈ ਹੈ, ਜੋ ਕਾਨਪੁਰ ਦੇ ਹਨੁਮੰਤ ਵਿਹਾਰ ਥਾਣਾ ਖੇਤਰ ਦੇ ਅਰਾ ਇਲਾਕੇ ਦਾ ਰਹਿਣ ਵਾਲਾ ਸੀ। ਉਹ ਇੱਕ ਫੂਡ ਪ੍ਰੋਡਕਟ ਕੰਪਨੀ ਵਿੱਚ ਸੇਲਜ਼ਮੈਨ ਵਜੋਂ ਕੰਮ ਕਰਦਾ ਸੀ। ਮੰਗਲਵਾਰ ਰਾਤ ਉਹ ਦੁਸਹਿਰੇ ਦਾ ਮੇਲਾ ਦੇਖ ਕੇ ਘਰ ਵਾਪਸ ਆ ਰਿਹਾ ਸੀ। ਪਰਿਵਾਰ ਮੁਤਾਬਕ, ਕੁਝ ਦਿਨ ਪਹਿਲਾਂ ਬੀਰੂ ਦਾ ਖਾੜੇਪੁਰ ਨਵੀਂ ਬਸਤੀ ਦੇ ਰਹਿਣ ਵਾਲੇ ਰਾਜਵੀਰ ਅਤੇ ਮੇਵਾਲਾਲ ਨਾਲ ਝਗੜਾ ਹੋਇਆ ਸੀ। ਇਸੇ ਰੰਜਿਸ਼ ਤਹਿਤ ਮੰਗਲਵਾਰ ਰਾਤ ਮੇਵਾਲਾਲ ਆਪਣੇ ਨਾਲ ਰਾਜਵੀਰ ਅਤੇ ਤਿੰਨ ਹੋਰ ਵਿਅਕਤੀਆਂ ਨੂੰ ਲੈ ਕੇ ਕਾਰ ਵਿੱਚ ਪਹੁੰਚਿਆ ਅਤੇ ਰਸਤੇ ਵਿੱਚ ਬੀਰੂ ਨੂੰ ਰੋਕ ਲਿਆ।

ਕਾਰ ਦੀ ਛੱਤ ’ਤੇ ਪਾ ਕੇ ਡੇਢ ਕਿਲੋਮੀਟਰ ਤੱਕ ਘਸੀਟਿਆ
ਦੋਸ਼ ਹੈ ਕਿ ਮੁਲਜ਼ਮਾਂ ਨੇ ਪਹਿਲਾਂ ਬੀਰੂ ਦੀ ਕੁੱਟਮਾਰ ਕੀਤੀ। ਜਦੋਂ ਉਸ ਨੇ ਭੱਜ ਕੇ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਕਾਰ ਨਾਲ ਟੱਕਰ ਮਾਰ ਦਿੱਤੀ ਗਈ। ਇਸ ਤੋਂ ਬਾਅਦ ਬੇਹੋਸ਼ੀ ਦੀ ਹਾਲਤ ਵਿੱਚ ਉਸ ਨੂੰ ਕਾਰ ਦੀ ਛੱਤ ’ਤੇ ਪਾ ਦਿੱਤਾ ਗਿਆ। ਉਸ ਦੇ ਦੋਵੇਂ ਹੱਥ ਖਿੜਕੀਆਂ ਵਿੱਚ ਫਸਾ ਕੇ ਸ਼ੀਸ਼ੇ ਬੰਦ ਕਰ ਦਿੱਤੇ ਗਏ ਅਤੇ ਕਾਰ ਤੇਜ਼ ਰਫ਼ਤਾਰ ਨਾਲ ਭਜਾਈ ਗਈ। ਰਾਜੇਂਦਰ ਨਗਰ ਵਿੱਚ ਅਸ਼ਵਨੀ ਟ੍ਰੇਡਿੰਗ ਕੰਪਨੀ ਨੇੜੇ ਬੀਰੂ ਨੂੰ ਸੜਕ ’ਤੇ ਸੁੱਟ ਦਿੱਤਾ ਗਿਆ। ਦੋਸ਼ ਹੈ ਕਿ ਇਸ ਤੋਂ ਬਾਅਦ ਮੁਲਜ਼ਮਾਂ ਨੇ ਉਸ ਦੇ ਉੱਪਰ ਕਾਰ ਚੜ੍ਹਾ ਦਿੱਤੀ।

ਹਸਪਤਾਲ ਵਿੱਚ ਡਾਕਟਰਾਂ ਨੇ ਮ੍ਰਿਤਕ ਐਲਾਨਿਆ
ਰਾਹਗੀਰ ਦੇਵੇਂਦਰ ਸਿੰਘ ਚੌਹਾਨ ਨੇ ਜ਼ਖ਼ਮੀ ਬੀਰੂ ਨੂੰ ਪਛਾਣ ਕੇ ਉਸ ਦੇ ਪਰਿਵਾਰ ਨੂੰ ਸੂਚਨਾ ਦਿੱਤੀ। ਪਰਿਵਾਰਕ ਮੈਂਬਰ ਉਸ ਨੂੰ ਪਹਿਲਾਂ ਇੱਕ ਨਿੱਜੀ ਹਸਪਤਾਲ ਅਤੇ ਫਿਰ ਹੈਲਟ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਬੀਰੂ ਆਪਣੇ ਪਰਿਵਾਰ ਦਾ ਇਕਲੌਤਾ ਕਮਾਊ ਮੈਂਬਰ ਸੀ। ਉਸ ਦੇ ਪਰਿਵਾਰ ਵਿੱਚ ਪਤਨੀ ਰੀਨਾ, ਦੋ ਧੀਆਂ ਸੀਵੀ ਅਤੇ ਈਸ਼ਾਨੀ, ਪੁੱਤਰ ਵਿਰਾਜ, ਪਿਤਾ ਰਾਮ ਸ਼ੰਕਰ ਅਤੇ ਵੱਡਾ ਭਰਾ ਕੁਲਦੀਪ ਹਨ। ਬੀਰੂ ਦੀ ਲਾਸ਼ ਘਰ ਪਹੁੰਚਣ ’ਤੇ ਪਰਿਵਾਰ ਵਿੱਚ ਚੀਕ-ਚਿਹਾੜਾ ਮਚ ਗਿਆ।

ਸੀਸੀਟੀਵੀ ਫੁਟੇਜ ਬਣੀ ਅਹਿਮ ਸਬੂਤ
ਪੂਰੀ ਵਾਰਦਾਤ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਫੁਟੇਜ ਵਿੱਚ ਕਾਰ ਦੀ ਛੱਤ ’ਤੇ ਪਏ ਵਿਅਕਤੀ ਨੂੰ ਘਸੀਟਦੇ ਹੋਏ ਦੇਖਿਆ ਜਾ ਸਕਦਾ ਹੈ। ਪੁਲਿਸ ਨੇ ਕਾਰ ਦੇ ਨੰਬਰ ਦੇ ਆਧਾਰ ’ਤੇ ਜਾਂਚ ਕੀਤੀ ਤਾਂ ਮੁਲਜ਼ਮਾਂ ਦੀ ਲੋਕੇਸ਼ਨ ਫਤਿਹਪੁਰ ਦੇ ਜਹਾਨਾਬਾਦ ਵਿੱਚ ਮਿਲੀ। ਪੁਲਿਸ ਅਤੇ ਸਰਵੇਲੈਂਸ ਟੀਮ ਵੱਲੋਂ ਮੁਲਜ਼ਮਾਂ ਦੀ ਭਾਲ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਬੁੱਧਵਾਰ ਨੂੰ ਲਾਸ਼ ਘਰ ਪਹੁੰਚਣ ਮਗਰੋਂ ਪਰਿਵਾਰਕ ਮੈਂਬਰਾਂ ਨੇ ਪੁਲਿਸ ’ਤੇ ਲਾਪਰਵਾਹੀ ਦੇ ਦੋਸ਼ ਲਾਉਂਦਿਆਂ ਹੰਗਾਮਾ ਵੀ ਕੀਤਾ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।

Read Latest News and Breaking News at Daily Post TV, Browse for more News

Ad
Ad

Punjab District News