Banner
Banner

ਹੁਸ਼ਿਆਰਪੁਰ: ਬਿਆਸ ਦਰਿਆ ਦੀ ਭਿਆਨਕ ਮਾਰ: 16 ਪਿੰਡਾਂ ਵਿੱਚ ਵੜਿਆ ਪਾਣੀ, ਸੀਚੇਵਾਲ ਨੇ ਲਿਆ ਜਾਇਜ਼ਾ

ਪਾਣੀ ਦੀ ਮਾਰ ‘ਚ ਫਸੇ ਲੋਕ, ਸੀਚੇਵਾਲ ਨੇ ਹੜ੍ਹ ਪ੍ਰਭਾਵਿਤ ਖੇਤਰਾਂ ‘ਚ ਕੀਤੀ ਹਾਜ਼ਰੀ Punjab Flood Alert: ਬਿਆਸ ਦਰਿਆ ਨੇ ਮਚਾਈ ਤਬਾਹੀ: ਸੀਚੇਵਾਲ ਤੇ ਚੀਮਾ ਨੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਕੀਤਾ ਦੌਰਾ ਕਪੂਰਥਲਾ (ਮੰਡ ਖੇਤਰ): ਬਿਆਸ ਦਰਿਆ ਵਿੱਚ ਆਏ ਭਾਰੀ ਪਾਣੀ ਕਾਰਨ ਹਲਕਾ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਵਿਚ ਸਥਿਤ 16 ਪਿੰਡ ਹੜ੍ਹ ਦੀ ਚਪੇਟ […]
Khushi
By : Updated On: 14 Aug 2025 20:10:PM
ਹੁਸ਼ਿਆਰਪੁਰ: ਬਿਆਸ ਦਰਿਆ ਦੀ ਭਿਆਨਕ ਮਾਰ: 16 ਪਿੰਡਾਂ ਵਿੱਚ ਵੜਿਆ ਪਾਣੀ, ਸੀਚੇਵਾਲ ਨੇ ਲਿਆ ਜਾਇਜ਼ਾ

ਪਾਣੀ ਦੀ ਮਾਰ ‘ਚ ਫਸੇ ਲੋਕ, ਸੀਚੇਵਾਲ ਨੇ ਹੜ੍ਹ ਪ੍ਰਭਾਵਿਤ ਖੇਤਰਾਂ ‘ਚ ਕੀਤੀ ਹਾਜ਼ਰੀ

Punjab Flood Alert: ਬਿਆਸ ਦਰਿਆ ਨੇ ਮਚਾਈ ਤਬਾਹੀ: ਸੀਚੇਵਾਲ ਤੇ ਚੀਮਾ ਨੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਕੀਤਾ ਦੌਰਾ

ਕਪੂਰਥਲਾ (ਮੰਡ ਖੇਤਰ): ਬਿਆਸ ਦਰਿਆ ਵਿੱਚ ਆਏ ਭਾਰੀ ਪਾਣੀ ਕਾਰਨ ਹਲਕਾ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਵਿਚ ਸਥਿਤ 16 ਪਿੰਡ ਹੜ੍ਹ ਦੀ ਚਪੇਟ ‘ਚ ਆ ਗਏ ਹਨ। ਦਰਿਆ ਦੇ ਆਰਜੀ ਬੰਨ ਦੇ ਟੁੱਟਣ ਕਾਰਨ ਪਾਣੀ ਨੇ ਕਈ ਪਿੰਡਾਂ ਵਿਚ ਦਾਖਲ ਹੋ ਕੇ ਫਸਲਾਂ ਨੂੰ ਨੁਕਸਾਨ ਪਹੁੰਚਾਇਆ ਹੈ।

ਇਨ੍ਹਾਂ ਹਾਲਾਤਾਂ ਦੀ ਗੰਭੀਰਤਾ ਨੂੰ ਸਮਝਦਿਆਂ, ਰਾਜ ਸਭਾ ਮੈਂਬਰ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਅਤੇ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਕੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੁਣਿਆ ਅਤੇ ਢਾਢਸ ਬਣਾਇਆ। ਉਹਨਾਂ ਨੇ ਪ੍ਰਸ਼ਾਸਨਿਕ ਟੀਮਾਂ ਨੂੰ ਨਾਲ ਲੈ ਕੇ ਹਾਲਾਤਾਂ ਦਾ ਜਾਇਜ਼ਾ ਲਿਆ ਅਤੇ ਲੋਕਾਂ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ।

ਰਾਹਤ ਕੈਂਪ ਸਥਾਪਿਤ:
ਪ੍ਰਸ਼ਾਸਨ ਵੱਲੋਂ ਸਰਕਾਰੀ ਹਾਈ ਸਕੂਲ ਲੱਖ ਵਰਿਆਂ ਵਿਖੇ ਇੱਕ ਹੜ੍ਹ ਰਾਹਤ ਕੈਂਪ ਬਣਾਇਆ ਗਿਆ ਹੈ, ਜਿੱਥੇ ਲੋਕਾਂ ਲਈ ਰਹਿਣ, ਖਾਣ-ਪੀਣ ਅਤੇ ਮੈਡੀਕਲ ਸੁਵਿਧਾਵਾਂ ਉਪਲਬਧ ਕਰਵਾਈਆਂ ਗਈਆਂ ਹਨ।

 ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਿਹੜੇ ਲੋਕ ਨੀਵੀਆਂ ਥਾਵਾਂ ‘ਚ ਰਹਿੰਦੇ ਹਨ, ਉਹ ਉੱਚੀਆਂ ਥਾਵਾਂ ਜਾਂ ਰਾਹਤ ਕੈਂਪਾਂ ਵੱਲ ਜਲਦੀ ਜਾਵਣ। ਉਨ੍ਹਾਂ ਦੱਸਿਆ ਕਿ ਮੈਡੀਕਲ ਟੀਮਾਂ, ਰੈਸਕਿਊ ਸਟਾਫ ਅਤੇ ਪਸ਼ੂਆਂ ਲਈ ਹਰਾ ਚਾਰਾ ਵੀ ਪ੍ਰਬੰਧਿਤ ਕੀਤਾ ਗਿਆ ਹੈ।

ਸਮਾਜ ਸੇਵਕ ਅਤੇ ਆਸ ਪਾਸ ਦੇ ਨਿਵਾਸੀਆਂ ਵੱਲੋਂ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਸੁੱਕਾ ਰਾਸ਼ਨ, ਪਾਣੀ ਅਤੇ ਪਸ਼ੂਆਂ ਲਈ ਚਾਰਾ ਮੁਹੱਈਆ ਕਰਵਾਇਆ ਜਾ ਰਿਹਾ ਹੈ।

Read Latest News and Breaking News at Daily Post TV, Browse for more News

Ad
Ad