Journalism Of Hope
BREAKING NEWS
ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸ਼ੁਰੂ, ਪਹਿਲੇ ਦਿਨ ਸਿਰਫ਼ 9 ਮਿੰਟ ਚੱਲੀ ਕਾਰਵਾਈ......ਲੁਧਿਆਣਾ ਦੇ ਮਸ਼ਹੂਰ ਪੰਡਿਤ ਕੁਲਚੇ-ਛੋਲੇ ਵਾਲੇ ਦੇ ਪੁੱਤ ਦਾ ਗੋਲੀਆਂ ਮਾਰ ਕੇ ਕਤਲ....ਤਰਨਤਾਰਨ ‘ਚ ਵੱਡੀ ਵਾਰਦਾਤ ! ਵਾਲ ਕਟਵਾਉਣ ਆਏ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ......ਢਾਬੇ ’ਤੇ ਰਿਵਾਲਵਰ ਦੇਖਦੇ ਸਮੇਂ ਚੱਲੀ ਗੋਲੀ, 22 ਸਾਲਾ ਨੌਜਵਾਨ ਦੀ ਮੌਤ.......ਟਾਈਗਰ ਸ਼ਰਾਫ ’ਤੇ ਫਾਇਰਿੰਗ ਮਾਮਲਾ: ਔਰਤਾਂ ਰਾਹੀਂ ਮੁੰਬਈ ਪਹੁੰਚਾਏ ਗਏ ਸੀ ਹਥਿਆਰ.....ਮੁਲਾਜ਼ਮਾਂ ਦੀ ਹੜਤਾਲ ’ਤੇ ਪੰਜਾਬ ਸਰਕਾਰ ਸਖ਼ਤ, ਗੈਰ-ਹਾਜ਼ਰ ਕਰਮਚਾਰੀਆਂ ਦੀਆਂ ਸੂਚੀਆਂ ਮੰਗੀਆਂ.....ਹਰਦੀਪ ਪੁਰੀ ਦੀਆਂ ਜੈਫਰੀ ਐਪਸਟੀਨ ਨਾਲ ਤਸਵੀਰਾਂ ਵਾਇਰਲ.....

Hoshiarpur News: ਤਲਵਾੜਾ ‘ਚ ਮੀਂਹ ਦੌਰਾਨ ਵਾਪਰਿਆ ਹਾਦਸਾ, ਸਹਾਇਕ ਲਾਈਨਮੈਨ ਦੀ ਕਰੰਟ ਲੱਗਣ ਕਾਰਨ ਮੌਤ

Hoshiarpur News: ਅੱਜ ਦੇਰ ਸ਼ਾਮ ਹੁਸ਼ਿਆਰਪੁਰ ਦੇ ਤਲਵਾੜਾ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ। PSPCL ਦੇ ਇੱਕ ਸਹਾਇਕ ਲਾਈਨਮੈਨ, ਜੋ ਕਿ ਧਾਰ ਪਿੰਡ ਵਿੱਚ ਮੀਂਹ ਕਾਰਨ ਬਿਜਲੀ ਬੰਦ ਹੋਣ ਦਾ ਹੱਲ ਕਰਨ ਲਈ ਪਹੁੰਚੇ ਸਨ, ਨੂੰ ਕਰੰਟ ਲੱਗ ਗਿਆ ਅਤੇ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸਰਵਜੀਤ ਸਿੰਘ ਵਜੋਂ ਹੋਈ ਹੈ। […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
Hoshiarpur News: ਤਲਵਾੜਾ ‘ਚ ਮੀਂਹ ਦੌਰਾਨ ਵਾਪਰਿਆ ਹਾਦਸਾ, ਸਹਾਇਕ ਲਾਈਨਮੈਨ ਦੀ ਕਰੰਟ ਲੱਗਣ ਕਾਰਨ ਮੌਤ

Hoshiarpur News: ਅੱਜ ਦੇਰ ਸ਼ਾਮ ਹੁਸ਼ਿਆਰਪੁਰ ਦੇ ਤਲਵਾੜਾ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ। PSPCL ਦੇ ਇੱਕ ਸਹਾਇਕ ਲਾਈਨਮੈਨ, ਜੋ ਕਿ ਧਾਰ ਪਿੰਡ ਵਿੱਚ ਮੀਂਹ ਕਾਰਨ ਬਿਜਲੀ ਬੰਦ ਹੋਣ ਦਾ ਹੱਲ ਕਰਨ ਲਈ ਪਹੁੰਚੇ ਸਨ, ਨੂੰ ਕਰੰਟ ਲੱਗ ਗਿਆ ਅਤੇ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸਰਵਜੀਤ ਸਿੰਘ ਵਜੋਂ ਹੋਈ ਹੈ।

ਪਰਿਵਾਰ ਨੇ ਮੌਤ ਨੂੰ ਲੈ ਕੇ ਚੁੱਕੇ ਸਵਾਲਲ਼ਮ੍ਰਿਤਕ ਦੇ ਪਰਿਵਾਰ ਅਨੁਸਾਰ, ਸਰਵਜੀਤ ਸਿੰਘ ਨੂੰ ਪੀਐਸਪੀਸੀਐਲ ਵਿੱਚ ਸਹਾਇਕ ਲਾਈਨਮੈਨ ਵਜੋਂ ਭਰਤੀ ਹੋਏ ਸਿਰਫ਼ ਚਾਰ ਮਹੀਨੇ ਹੋਏ ਸਨ। ਉਸ ਸ਼ਾਮ ਦੇਰ ਰਾਤ ਮੀਂਹ ਕਾਰਨ ਬਿਜਲੀ ਬੰਦ ਹੋਣ ਤੋਂ ਬਾਅਦ ਸਰਵਜੀਤ ਸਿੰਘ ਨੂੰ ਉਸਦੇ ਲਾਈਨਮੈਨ ਨੇ ਟ੍ਰਾਂਸਫਾਰਮਰ ‘ਤੇ ਚੜ੍ਹਾਅ ਦਿੱਤਾ। ਉਨ੍ਹਾਂ ਕਿਹਾ ਕਿ ਸਹਾਇਕ ਲਾਈਨਮੈਨ ਦਾ ਕੰਮ ਟ੍ਰਾਂਸਫਾਰਮਰ ‘ਤੇ ਚੜ੍ਹਨਾ ਨਹੀਂ ਹੁੰਦਾ, ਸਹਾਇਕ ਲਾਈਨਮੈਨ ਦਾ ਕੰਮ ਲਾਈਨਮੈਨ ਦੀ ਸਹਾਇਤਾ ਕਰਨਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਰਵਜੀਤ ਸਿੰਘ ਨੂੰ ਟਰਾਂਸਫਾਰਮਰ ‘ਤੇ ਚੜ੍ਹਾਏ ਜਾਣ ਕਾਰਨ ਉਸ ਦੀ ਮੌਤ ਹੋ ਗਈ ਹੈ ਅਤੇ ਉਸ ਨੂੰ ਕਿਸ ਵਜ੍ਹਾ ਕਾਰਨ ਟਰਾਂਸਫਾਰਮਰ ‘ਤੇ ਚੜ੍ਹਾਇਆ, ਇਹ ਜਾਂਚ ਦਾ ਵਿਸ਼ਾ ਹੈ।

ਪਰਿਵਾਰ ਨੇ ਕਿਹਾ ਕਿ ਸਰਵਜੀਤ ਅਜੇ ਵਿਭਾਗ ਵਿੱਚ ਸਹਾਇਕ ਵਜੋਂ ਸਿੱਖ ਰਿਹਾ ਸੀ। ਉਨ੍ਹਾਂ ਨੇ ਲਾਈਨਮੈਨ ਅਸ਼ੋਕ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ ਤਾਂ ਕਿ ਇਨਸਾਫ਼ ਮਿਲ ਸਕੇ।

ਉਧਰ, ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਪੁਲਿਸ ਅਧਿਕਾਰੀ ਦਾ ਕਹਿਣਾ ਸੀ ਕਿ ਜਿਵੇਂ ਵੀ ਕਾਰਵਾਈ ਹੋਵੇਗੀ ਕੀਤੀ ਜਾਵੇਗੀ।

Read Latest News and Breaking News at Daily Post TV, Browse for more News

Ad
Ad

Punjab District News