Journalism Of Hope
BREAKING NEWS
ਅਮਿਤ ਸ਼ਾਹ ਦੇ ਮਾਨਸਾ ਦੌਰੇ ਦਾ ਵਿਰੋਧ ਕਰੇਗੀ ਐਕਸ਼ਨ ਕਮੇਟੀ, ਪਰਵਿੰਦਰ ਝੋਟਾ ਦੇ ਪਿਤਾ ਨੇ ਜਤਾਈ ਨਾਰਾਜ਼ਗੀ...... ਪਰਵਿੰਦਰ ਝੋਟਾ ਦੇ ਹੱਕ ’ਚ ਡਟੇ ਬਲਕੌਰ ਸਿੰਘ, ਸਿੱਧੂ ਮੂਸੇਵਾਲਾ ਦਾ ਸ਼ੋਅ ਕੀਤਾ ਰੱਦ...... ਟਾਈਗਰ ਸ਼ਰੌਫ਼ ਦੀ BMW ’ਤੇ 5 ਰਾਊਂਡ ਫਾਇਰਿੰਗ, ਸੱਜੇ ਹੱਥ ’ਤੇ ਬਾਰੂਦ ਨਾਲ ਸੜਨ ਦੇ ਨਿਸ਼ਾਨ, 1 ਵਿਅਕਤੀ ਹਿਰਾਸਤ ’ਚ, ਪੁਲਿਸ ਜਾਂਚ ਜਾਰੀ...... ਟ੍ਰੇਨ ‘ਚ ਉੱਚੀ ਆਵਾਜ਼ ‘ਤੇ ਲੱਗੇਗਾ ਭਾਰੀ ਜੁਰਮਾਨਾ, ਜਾਣੋ ਨਵੇਂ ਨਿਯਮ ਬਾਰੇ...... 99 ਸਾਲ ਦੀ ਉਮਰ ’ਚ ਔਰਤ ਨੇ ਜਹਾਜ਼ ਦੇ ਖੰਭ ’ਤੇ ਕੀਤੀ ਵਾਕ, ਗਿਨੀਜ਼ ਵੱਲੋਂ ਸਨਮਾਨ...... ਫਰਾਂਸ ’ਚ ਹਿੰਸਕ ਪ੍ਰਦਰਸ਼ਨ, 2,400 ਲੋਕ ਗ੍ਰਿਫ਼ਤਾਰ, 1,000 ਪੁਲਿਸ ਮੁਲਾਜ਼ਮ ਜ਼ਖ਼ਮੀ......

ਮਕਾਨ ਢਹਿਣ ਨਾਲ ਪਤੀ-ਪਤਨੀ ਦੀ ਦਰਦਨਾਕ ਮੌਤ, 9 ਸਾਲ ਦਾ ਬੱਚਾ ਵਾਲ-ਵਾਲ ਬਚਿਆ

Husband wife death in house collapse: ਨਵੀਂ ਦਿੱਲੀ: ਉੱਤਰ-ਪੂਰਬੀ ਦਿੱਲੀ ਦੇ ਉਸਮਾਨਪੁਰ ਇਲਾਕੇ ਵਿੱਚ ਇੱਕ ਮੰਜ਼ਿਲਾ ਮਕਾਨ ਢਹਿ ਜਾਣ ਕਾਰਨ ਪਤੀ-ਪਤਨੀ ਦੀ ਦਰਦਨਾਕ ਮੌਤ ਹੋ ਗਈ। ਉੱਥੇ ਹੀ ਉਨ੍ਹਾਂ ਦੇ 9 ਸਾਲ ਦੇ ਬੱਚੇ ਦਾ ਬਚਾਅ ਹੋ ਗਿਆ। ਹਾਦਸੇ ਵਿੱਚ ਮਾਰੇ ਗਏ ਦੋਵਾਂ ਪਤੀ-ਪਤਨੀ ਦੀ ਪਛਾਣ 32 ਸਾਲਾ ਟਿੰਕੂ ਅਤੇ ਉਸ ਦੀ 30 ਸਾਲਾ ਪਤਨੀ […]
By : Updated On: 03 Aug 2026 13:32:PM
ਮਕਾਨ ਢਹਿਣ ਨਾਲ ਪਤੀ-ਪਤਨੀ ਦੀ ਦਰਦਨਾਕ ਮੌਤ, 9 ਸਾਲ ਦਾ ਬੱਚਾ ਵਾਲ-ਵਾਲ ਬਚਿਆ

Husband wife death in house collapse: ਨਵੀਂ ਦਿੱਲੀ: ਉੱਤਰ-ਪੂਰਬੀ ਦਿੱਲੀ ਦੇ ਉਸਮਾਨਪੁਰ ਇਲਾਕੇ ਵਿੱਚ ਇੱਕ ਮੰਜ਼ਿਲਾ ਮਕਾਨ ਢਹਿ ਜਾਣ ਕਾਰਨ ਪਤੀ-ਪਤਨੀ ਦੀ ਦਰਦਨਾਕ ਮੌਤ ਹੋ ਗਈ। ਉੱਥੇ ਹੀ ਉਨ੍ਹਾਂ ਦੇ 9 ਸਾਲ ਦੇ ਬੱਚੇ ਦਾ ਬਚਾਅ ਹੋ ਗਿਆ। ਹਾਦਸੇ ਵਿੱਚ ਮਾਰੇ ਗਏ ਦੋਵਾਂ ਪਤੀ-ਪਤਨੀ ਦੀ ਪਛਾਣ 32 ਸਾਲਾ ਟਿੰਕੂ ਅਤੇ ਉਸ ਦੀ 30 ਸਾਲਾ ਪਤਨੀ ਉਰਮਿਲਾ ਵਜੋਂ ਹੋਈ ਹੈ।

ਦਿੱਲੀ ਫਾਇਰ ਸਰਵਿਸ (DFS) ਮੁਤਾਬਕ ਐਤਵਾਰ ਰਾਤ ਕਰੀਬ 10:30 ਵਜੇ ਮਕਾਨ ਡਿੱਗਣ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਟੀਮਾਂ ਤੁਰੰਤ ਮੌਕੇ ‘ਤੇ ਪਹੁੰਚੀਆਂ। ਮੌਕੇ ‘ਤੇ ਪਹੁੰਚਣ ‘ਤੇ ਪਤਾ ਲੱਗਾ ਕਿ ਕਰੀਬ 120 ਵਰਗ ਫੁੱਟ ਖੇਤਰਫਲ ਵਾਲੇ ਮਕਾਨ ਦੀ ਛੱਤ ਢਹਿ ਗਈ ਸੀ।

ਛੱਤ ਡਿੱਗਣ ਕਾਰਨ ਪਤੀ-ਪਤਨੀ ਮਲਬੇ ਹੇਠ ਦੱਬ ਗਏ। ਫਾਇਰ ਬ੍ਰਿਗੇਡ ਦੇ ਪਹੁੰਚਣ ਤੋਂ ਪਹਿਲਾਂ ਸਥਾਨਕ ਲੋਕਾਂ ਅਤੇ ਪੁਲਿਸ ਦੀ ਮਦਦ ਨਾਲ ਦੋਵਾਂ ਨੂੰ ਮਲਬੇ ਵਿੱਚੋਂ ਬਾਹਰ ਕੱਢਿਆ ਗਿਆ। ਉਨ੍ਹਾਂ ਨੂੰ ਤੁਰੰਤ CATS ਐਂਬੂਲੈਂਸ ਰਾਹੀਂ ਜਗ ਪ੍ਰਵੇਸ਼ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀ ਮਕਾਨ ਢਹਿਣ ਦੇ ਅਸਲ ਕਾਰਨਾਂ ਦੀ ਜਾਂਚ ਕਰ ਰਹੇ ਹਨ।

Read Latest News and Breaking News at Daily Post TV, Browse for more News

Ad
Ad

Punjab District News