Journalism Of Hope
BREAKING NEWS
Kanpur Plane Crash: ਕਾਨਪੁਰ ’ਚ ਟ੍ਰੇਨਿੰਗ ਜਹਾਜ਼ ਕਰੈਸ਼, ਦੋਵੇਂ ਪਾਇਲਟਾਂ ਦੀ ਮੌਤ......‘AAP’ ਨੇ ਜਸਬੀਰ ਸਿੰਘ ਗੜ੍ਹੀ ਨੂੰ ਸੌਂਪੀ ਨਵੀਂ ਜ਼ਿੰਮੇਵਾਰੀ, ਚਮਕੌਰ ਸਾਹਿਬ ਹਲਕੇ ਦਾ ਬਣਾਇਆ ਇੰਚਾਰਜ......ਪੰਜਾਬ 'ਚ ਹੜਤਾਲੀ ਮੁਲਾਜ਼ਮਾਂ 'ਤੇ ਸਰਕਾਰ ਸਖ਼ਤ, ਡਿਊਟੀ ਗੈਰਹਾਜ਼ਰਾਂ ਦੀ ਮੰਗੀ ਲਿਸਟ ....ਰੱਖੜੀ ਵਾਲੇ ਦਿਨ ਫ਼ੋਨਾਂ ‘ਚ ਹੋਵੇਗੀ ‘ਟੂੰ-ਟੂੰ’,ਮਾਵਾਂ-ਧੀਆਂ ਸਤਿਕਾਰ ਯੋਜਨਾ ਬਾਰੇ CM ਮਾਨ ਦਾ ਵੱਡਾ ਐਲਾਨ.......

ਮੈਂ ਲੋਕਾਂ ਦੇ ਨਾਲ ਆਮ ਵਾਂਗ ਬੈਠਣਾ ਚਾਹੁੰਦਾ: CM ਮਾਨ

Bhagwant Mann News: ਡੇਲੀ ਪੋਸਟ ਨਿਊਜ਼ ਚੈਨਲ ਵੱਲ਼ੋਂ ਕਰਵਾਏ ਗਏ ਕਨਕਲੇਵ ‘ਬਦਲਾਅ ਦੇ 4 ਸਾਲ’ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਾਡੀ ਪਾਰਟੀ ਪਹਿਲੀ ਪਾਰਟੀ ਜਿਸ ਨੇ ਸ਼ਹੀਦਾਂ ਦੇ ਪਿੰਡ ਜਾ ਕੇ ਸਹੁੰ ਚੁੱਕੀ ਸੀ। ਮਾਨ ਨੇ ਕਿਹਾ ਬਗੈਰ ਕਿਸੇ ਸ਼ਰਤ 300 ਯੂਨਿਟ ਪ੍ਰਤੀ ਮਹੀਨਾ ਸਭ ਨੂੰ ਬਿਜਲੀ ਫਰੀ ਦਿੱਤੀ […]
Nishant Malyan
By : Updated On: 27 Apr 2026 20:14:PM
ਮੈਂ ਲੋਕਾਂ ਦੇ ਨਾਲ ਆਮ ਵਾਂਗ ਬੈਠਣਾ ਚਾਹੁੰਦਾ: CM ਮਾਨ

Bhagwant Mann News: ਡੇਲੀ ਪੋਸਟ ਨਿਊਜ਼ ਚੈਨਲ ਵੱਲ਼ੋਂ ਕਰਵਾਏ ਗਏ ਕਨਕਲੇਵ ‘ਬਦਲਾਅ ਦੇ 4 ਸਾਲ’ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਾਡੀ ਪਾਰਟੀ ਪਹਿਲੀ ਪਾਰਟੀ ਜਿਸ ਨੇ ਸ਼ਹੀਦਾਂ ਦੇ ਪਿੰਡ ਜਾ ਕੇ ਸਹੁੰ ਚੁੱਕੀ ਸੀ। ਮਾਨ ਨੇ ਕਿਹਾ ਬਗੈਰ ਕਿਸੇ ਸ਼ਰਤ 300 ਯੂਨਿਟ ਪ੍ਰਤੀ ਮਹੀਨਾ ਸਭ ਨੂੰ ਬਿਜਲੀ ਫਰੀ ਦਿੱਤੀ ਜਾ ਰਹੀਂ ਹੈ। 90 ਫੀਸਦ ਘਰਾਂ ਦਾ ਬਿਜਲੀ ਬਿੱਲ ਜ਼ੀਰੋ ਆ ਰਿਹਾ ਹੈ।

ਇਸ਼ਤਿਹਾਰ

ਇਸ ਦੌਰਾਨ ਮਾਨ ਨੇ ਕਿਹਾ ਕਿ ਸਾਡੀ ਸਰਕਾਰ ਨੇ ਬਗੈਰ ਕਿਸੇ ਰਿਸ਼ਵਤ ਦੇ 65,264 ਤੋਂ ਵੱਧ ਨੌਕਰੀਆਂ ਦਿੱਤੀਆਂ ਹਨ। ਮਾਨ ਨੇ ਕਿਹਾ ਕਿ ਪਹਿਲਾਂ ਨਹਿਰੀ ਪਾਣੀ 21 ਫੀਸਦ ਤੱਕ ਹੀ ਵਰਤੋਂ ਹੋ ਰਿਹਾ ਸੀ, ਹੁਣ 78% ਨਹਿਰੀ ਪਾਣੀ ਦੀ ਵਰਤੋਂ ਕੀਤੀ ਜਾ ਰਹੀ। ਇਸ ਵਾਰੀ ਝੋਨੇ ਦੀ ਸੀਜ਼ਨ ‘ਚ 90 % ਨਹਿਰੀ ਪਾਣੀ ਦੀ ਵਰਤੋਂ ਹੋ ਸਕਦੀ।

ਮੈਂ ਲੋਕਾਂ ਦੇ ਨਾਲ ਆਮ ਵਾਂਗ ਬੈਠਣਾ ਚਾਹੁੰਦਾ ਹਾਂ, ਮੇਰੀ ਕੋਸ਼ਿਸ਼ ਲੋਕਾਂ ਦੇ ਨੇੜੇ ਰਹਿਣ ਦੀ ਹੈ। ਇਸ ਦੌਰਾਨ ਮਾਨ ਨੇ ਕਿਹਾ ਕਿ ਮੈਨੂੰ VIP ਕਲਚਰ ਨਹੀਂ, ਪ੍ਰੋਟੋਕੋਲ ਫੋਲੋ ਕਰਨਾ ਪੈਂਦਾ।

ਮਾਨ ਨੇ ਕਿਹਾ ਪਿੱਛਲੀਆਂ ਸਰਕਾਰਾਂ ਨੇ ਸਾਢੇ ਤਿੰਨ ਲੱਖ ਕਰੋੜ ਦਾ ਕਰਜ਼ਾ ਲਿਆ ਸੀ। ਕਰਜ਼ਾ ਲੈ ਕੇ ਕਦੇ ਕਿਸੇ ਨੇ ਕੋਈ ਕੰਮ ਨਹੀਂ ਕੀਤਾ, ਅਸੀਂ ਕਰਜ਼ਾ ਲੈ ਰਹੇ ਤਾਂ ਕੰਮ ਕਰ ਰਹੇ ਹਾਂ।

ਹੈਲੀਕਾਪਟਰ ਵਾਲੇ ਬਿਆਨ ਤੇ ਮਾਨ ਨੇ ਕਿਹਾ ਕਿ ਸੜਕ ਨਾਲੋਂ ਹੈਲੀਕਾਪਟਰ ‘ਚ ਜਾਣਾ ਸਸਤਾ ਪੈਂਦਾ ਹੈ। ਮੈਂ ਹੁਣ ਤੱਕ ਕਦੇ ਹੈਲੀਕਾਪਟਰ ‘ਚ ਦਿੱਲੀ ਨਹੀਂ ਗਿਆ, ਬਗੈਰ ਤੱਥਾਂ ਤੋਂ ਇਲਜ਼ਾਮ ਨਹੀਂ ਲਗਾਉਣੇ ਚਾਹੀਦੇ।

Advertisement ਨੂੰ ਲੈ ਕੇ CM ਮਾਨ ਨੇ ਕਿਹਾ ਕਿ ‘ਮੈਨੂੰ ਲੱਗਦਾ ਚੰਗੀ ਚੀਜ਼ ਨੂੰ ਜਿੰਨਾ ਹੋ ਸਕੇ ਪ੍ਰਮੋਟ ਕਰਨਾ ਚਾਹੀਦੀ ਹੈ’
AAP ਤੋਂ ਬਾਗੀਆਂ ਹੋ ਕੇ BJP ‘ਚ ਗਏ ਸਾਂਸਦਾਂ ਨੂੰ CM ਮਾਨ ਨੇ ਕਿਹਾ ਕਿ ਹਿੰਮਤ ਹੈ ਤਾਂ ਅਸਤੀਫ਼ਾ ਦੇਣ ਅਤੇ ਫਿਰ ਚੁਣ ਕੇ ਜਾਣ। ਇਸ ਦੇ ਨਾਲ ਮਾਨ ਨੇ ਭਾਜਪਾ ਨੂੰ ਕਿਹਾ ਕਿ ਹਿੰਮਤ ਹੈ ਤਾਂ ਭਗਵੰਤ ਮਾਨ ਨੂੰ ਖਰੀਦ ਕੇ ਦਿਖਾਉਣ। ਉਨ੍ਹਾਂ ਨੇ ਕਿਹਾ ਕਿ ਰਾਘਵ ਚੱਢਾ Compromised ਹੋ ਕੇ ਗਿਆ। ਰਾਘਵ ਚੱਢਾ ਮੇਰਾ PA ਹੁੰਦਾ ਸੀ। ਮਾਨ ਨੇ ਕਿਹਾ ਕਿ ਮੈਨੂੰ ਕਿਸੇ ਕੋਟੇ ਚੋਂ ਨਹੀਂ, ਮੈਂ ਲੋਕਾਂ ਦੇ ਕੋਟੇ ਚੋਂ ਹਾਂ।ਸਾਡੀ ਨੈਸ਼ਨਲ ਪਾਰਟੀ ਹੈ, 2-4 ਦੇ ਜਾਣ ਨਾਲ ਕੁਝ ਨਹੀਂ ਹੁੰਦਾ। ਸਾਡੇ ਪ੍ਰਧਾਨ ਕੇਜਰੀਵਾਲ ਨੇ ਕਈ ਤਰ੍ਹਾਂ ਦੇ ਤੂਫਾਨ ਝੱਲ ਲਏ ਹਨ।

ਮਾਵਾਂ ਧੀਆਂ ਸਤਿਕਾਰ ਯੋਜਨਾ ਸਕੀਮ ‘ਤੇ ਸੀਐੱਮ ਮਾਨ ਨੇ ਕਿਹਾ ਥੋੜ੍ਹੇ ਹੀ ਸਮੇਂ ‘ਚ ਮਹਿਲਾਂ ਦੇ ਅਕਾਊਂਟਾਂ ‘ਚ ਪੈਸੇ ਆਉਣੇ ਸ਼ੁਰੂ ਹੋ ਜਾਣਗੇ।
ਬੇਅਦਬੀ ਖਿਲਾਫ਼ ਕਾਨੂੰਨ ਬਣਨ ‘ਤੇ ਮਾਨ ਨੇ ਕਿਹਾ ਕਿ ਬੇਅਦਬੀ ਖਿਲਾਫ਼ ਕਾਨੂੰਨ ਬਣਨ ਤੋਂ ਬਾਅਲ ਲੋਕਾਂ ਨੇ ਬਹੁਤ ਆਸ਼ੀਰਵਾਦ ਦਿੱਤਾ ਹੈ। ਸੇਵਾ ਸਾਡੇ ਤੋਂ ਲਈ ਗਈ, ਜਿਸ ਦਾ ਅਸੀਂ ਸ਼ੁਕਰਾਨਾ ਕਰਦੇ ਹਾਂ।

Read Latest News and Breaking News at Daily Post TV, Browse for more News

Ad
Ad

Punjab District News