ਘਰ ‘ਚ ਹੈ ਕਾਰ ਜਾਂ AC… ਤਾਂ ਨਹੀਂ ਮਿਲੇਗਾ ਮੁਫ਼ਤ ਰਾਸ਼ਨ, ਪੰਜਾਬ ਖੁਰਾਕ ਸੁਰੱਖਿਆ ਨਿਯਮਾਂ ‘ਚ ਸੋਧ
Punjab Food Security Rules; ਕੇਂਦਰ ਸਰਕਾਰ ਨੇ ਲਾਭਪਾਤਰੀਆਂ ਦੀ ਸੂਚੀ ਜਾਰੀ ਕੀਤੀ ਸੀ ਤੇ ਉਨ੍ਹਾਂ ਨੂੰ ਇਸ ਸੁਵਿਧਾ ਤੋਂ ਬਾਹਰ ਕਰਨ ਦੀ ਸਿਫ਼ਾਰਿਸ਼ ਸੂਬਾ ਸਰਕਾਰ ਨੂੰ ਕੀਤੀ ਸੀ। ਇਸ ਨੂੰ ਲੈ ਕੇ ਕਾਫੀ ਵਿਵਾਦ ਵੀ ਹੋਇਆ ਸੀ। ਸੀਐਮ ਮਾਨ ਨੇ ਇਲਜ਼ਾਮ ਲਗਾਇਆ ਸੀ ਕਿ ਕੇਂਦਰ 8 ਲੱਖ ਰਾਸ਼ਨ ਕਾਰਡ ਕੱਟਣ ਦੀ ਸਾਜ਼ਿਸ਼ ਰੱਚ ਰਿਹਾ ਹੈ।
ਪੰਜਾਬ ਦੇ ਜਿਸ ਘਰ ‘ਚ ਗੱਡੀ, ਏਅਰ ਕੰਡੀਸ਼ਨਰ ਜਾਂ ਫਿਰ ਪਰਿਵਾਰ ਦੇ ਕਿਸੇ ਵੀ ਮੈਂਬਰ ਕੋਲ 2.5 ਏਕੜ ਜ਼ਮੀਨ ਹੈ ਤਾਂ ਉਸ ਨੂੰ ਮੁਫ਼ਤ ਰਾਸ਼ਨ ਦਾ ਲਾਭ ਨਹੀਂ ਮਿਲੇਗਾ। ਸੂਬਾ ਸਰਕਾਰ ਨੇ ਪੰਜਾਬ ਖੁਰਾਕ ਸੁਰੱਖਿਆ ਨਿਯਮ 2016 ‘ਚ ਸੋਧ ਕਰ ਦਿੱਤਾ ਹੈ, ਜਿਸ ਦੇ ਵਿਸਥਾਰ ‘ਚ ਦਿਸ਼ਾ-ਨਿਰਦੇਸ਼ ਵੀ ਜਾਰੀ ਕਰ ਦਿੱਤੇ ਗਏ ਹਨ। ਇਸ ਨਾਲ ਲੱਖਾਂ ਲੋਕਾਂ ਦੀ ਮੁਫ਼ਤ ਰਾਸ਼ਨ ਦੀ ਸੁਵਿਧਾ ਜਾ ਸਕਦੀ ਹੈ।
ਕੇਂਦਰ ਸਰਕਾਰ ਨੇ ਅਜਿਹੇ ਸਾਰੇ ਲਾਭਪਾਤਰੀਆਂ ਦੀ ਸੂਚੀ ਜਾਰੀ ਕੀਤੀ ਸੀ ਤੇ ਉਨ੍ਹਾਂ ਨੂੰ ਇਸ ਸੁਵਿਧਾ ਤੋਂ ਬਾਹਰ ਕਰਨ ਦੀ ਸਿਫ਼ਾਰਿਸ਼ ਸੂਬਾ ਸਰਕਾਰ ਨੂੰ ਕੀਤੀ ਸੀ। ਇਸ ਨੂੰ ਲੈ ਕੇ ਕਾਫੀ ਵਿਵਾਦ ਵੀ ਹੋਇਆ ਸੀ। ਸੀਐਮ ਮਾਨ ਨੇ ਇਲਜ਼ਾਮ ਲਗਾਇਆ ਸੀ ਕਿ ਕੇਂਦਰ 8 ਲੱਖ ਰਾਸ਼ਨ ਕਾਰਡ ਕੱਟਣ ਦੀ ਸਾਜ਼ਿਸ਼ ਰੱਚ ਰਿਹਾ ਹੈ।
ਹੁਣ ਪੂਰੇ ਵਿਵਾਦ ਤੋਂ ਬਾਅਦ ਸੂਬਾ ਸਰਕਾਰ ਨੇ ਪੰਜਾਬ ਖੁਰਾਕ ਸੁਰੱਖਿਆ ਨਿਯਮਾਂ ‘ਚ ਸੋਧ ਕਰਨ ਦਾ ਫੈਸਲ ਲਿਆ ਹੈ ਇਸ ‘ਚ ਕੁੱਝ ਨਵੇਂ ਪ੍ਰਸਤਾਵ ਵੀ ਸ਼ਾਮਲ ਕੀਤੇ ਗਏ ਹਨ। ਨਵੇਂ ਨਿਯਮਾਂ ਦੇ ਅਨੁਸਾਰ ਸਾਰੇ ਆਮਦਨ ਕਰ ਦਾਤਾ, ਸਾਰੇ ਰਜਿਸਟਰਡ ਵਸਤੂਆਂ ਤੇ ਸੇਵਾਵਾਂ ਦੇ ਟੈਕਸਦਾਤਾ, ਸਾਰੇ ਸੇਵਾ ਤੇ ਪੇਸ਼ੇਵਰ ਟੈਕਸਦਾਤਾ, ਕੋਈ ਵੀ ਪਰਿਵਾਰ ਜੋ ਸਰਕਾਰ ਨਾਲ ਰਜਿਸਟਰਡ ਕਿਸੇ ਉੱਦਮ ਦਾ ਮਾਲਕ ਹੈ ਜਾਂ ਚਲਾਉਂਦਾ ਹੈ, ਨੂੰ ਲਾਭਪਾਤਰੀਆਂ ਦੀ ਸੂਚੀ ਤੋਂ ਬਾਹਰ ਰੱਖਿਆ ਜਾਵੇਗਾ।
ਇਸ ਤੋਂ ਇਲਾਵਾ ਕੇਂਦਰ, ਸੂਬਾ ਸਰਕਾਰ, ਕੇਂਦਰ ਸ਼ਾਸਤ ਪ੍ਰਦੇਸ਼ ਜਾਂ ਉਸ ਦੇ ਬੋਰਡ, ਨਿਗਮ ਦੇ ਸਾਰੇ ਕਰਮਚਾਰੀਆਂ ਦੇ ਪਰਿਵਾਰ, ਕੋਈ ਵੀ ਪਰਿਵਾਰ ਜਿਸ ਦੀ ਸਾਰੇ ਸਰੋਤਾਂ ਤੋਂ ਸਲਾਨਾ ਪਰਿਵਾਰਕ ਆਮਦਨ 1 ਲੱਖ 80 ਹਜ਼ਾਰ ਹੋਵੇ ਤੇ ਸੂਬੇ ‘ਚ ਨਗਰ ਨਿਗਮ ਜਾਂ ਨਗਰ ਪ੍ਰੀਸ਼ਦ ‘ਚ 100 ਵਰਗ ਗੱਜ ਜਾਂ ਉਸ ਤੋਂ ਵੱਧ ਖੇਤਰ ‘ਤੇ ਬਣੇ ਮਕਾਨ ਜਾਂ 750 ਵਰਗ ਫੁੱਟ ਜਾਂ ਉਸ ਤੋਂ ਵੱਧ ਏਰੀਏ ਦੇ ਫਲੈਟ ਦੇ ਮਾਲਿਕ ਕੋਈ ਵੀ ਪਰਿਵਾਰ ਵੀ ਇਸ ਸੁਵਿਧਾ ਤੋਂ ਬਾਹਰ ਰਹੇਗਾ।