ਇਰਾਨ ਯੁੱਧ ਦਾ ਅਸਰ, ਸਰਕਾਰੀ ਦਫਤਰਾਂ ਵਿੱਚ ਲਿਫਟ ਦੀ ਵਰਤੋਂ ਤੋ ਪਾਬੰਧੀ

Thailand Government Orders: ਏਸ਼ੀਆਈ ਦੇਸ਼ਾਂ ਤੇ ਇਰਾਨ ਯੁਧ ਦਾ ਅਸਰ ਦਿਖਣਾ ਸ਼ੁਰੂ ਹੋ ਗਿਆ ਹੈ। ਵੱਖ- ਵੱਖ ਦੇਸ਼ਾ ਵਿੱਚ ਬਾਲਣ ਬਚਾਉਣ ਲਈ ਕਈ ਸਖ਼ਤ ਨਿਰਦੇਸ਼ ਜਾਰੀ ਕੀਤੇ ਗਏ। ਜਾਣਕਾਰੀ ਅਨੁਸਾਰ ਥਾਈਲੈਂਡ ਵਿੱਚ ਸਰਕਾਰੀ ਦਫ਼ਤਰਾਂ ਵਿੱਚ ਲਿਫਟਾਂ ਦੀ ਵਰਤੋਂ ‘ਤੇ ਰੋਕ ਲਗਾ ਦਿੱਤੀ ਹੈ, ਕਰਮਚਾਰੀਆਂ ਨੂੰ ਪੌੜਿਆਂ ਦੀ ਵਰਤੋਂ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਤੋਂ […]
Khushi
By : Updated On: 11 Mar 2026 17:43:PM
ਇਰਾਨ ਯੁੱਧ ਦਾ ਅਸਰ, ਸਰਕਾਰੀ ਦਫਤਰਾਂ ਵਿੱਚ ਲਿਫਟ ਦੀ ਵਰਤੋਂ ਤੋ ਪਾਬੰਧੀ

Thailand Government Orders: ਏਸ਼ੀਆਈ ਦੇਸ਼ਾਂ ਤੇ ਇਰਾਨ ਯੁਧ ਦਾ ਅਸਰ ਦਿਖਣਾ ਸ਼ੁਰੂ ਹੋ ਗਿਆ ਹੈ। ਵੱਖ- ਵੱਖ ਦੇਸ਼ਾ ਵਿੱਚ ਬਾਲਣ ਬਚਾਉਣ ਲਈ ਕਈ ਸਖ਼ਤ ਨਿਰਦੇਸ਼ ਜਾਰੀ ਕੀਤੇ ਗਏ। ਜਾਣਕਾਰੀ ਅਨੁਸਾਰ ਥਾਈਲੈਂਡ ਵਿੱਚ ਸਰਕਾਰੀ ਦਫ਼ਤਰਾਂ ਵਿੱਚ ਲਿਫਟਾਂ ਦੀ ਵਰਤੋਂ ‘ਤੇ ਰੋਕ ਲਗਾ ਦਿੱਤੀ ਹੈ, ਕਰਮਚਾਰੀਆਂ ਨੂੰ ਪੌੜਿਆਂ ਦੀ ਵਰਤੋਂ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਤੋਂ ਇਲਾਵਾ ਏਅਰ ਕੰਡੀਸ਼ਨਰਾ (Air Conditioner) ਦੀ ਵਰਤੋਂ ਨੂੰ ਘਟਾਉਣ ਲਈ ਸਟਾਫ ਨੂੰ ਸੂਟ ਅਤੇ ਟਾਈ ਵਰਗੇ ਰਸਮੀ ਕੱਪੜੇ ਪਹਿਨਣ ਤੋਂ ਵੀ ਮਨ੍ਹਾ ਕੀਤਾ ਗਿਆ।

ਸਰਕਾਰ ਮੱਧ ਪੂਰਬੀ ਸੰਘਰਸ਼ ਨਾਲ ਜੁੜੇ ਖੇਤਰੀ ਊਰਜਾ ਸਪਲਾਈ ਸੰਕਟ ਦੌਰਾਨ ਊਰਜਾ ਦੀ ਖਪਤ ਘਟਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਅਨੁਤਿਨ ਚਰਨਵੀਰਾਕੁਲ ਨੇ ਸਰਕਾਰੀ ਏਜੰਸੀਆਂ ਨੂੰ ਇਨ੍ਹਾਂ ਉਪਾਵਾਂ ਨੂੰ ਤੁਰੰਤ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਹਨ।

ਸਰਕਾਰ ਮੱਧ ਪੂਰਬੀ ਸੰਘਰਸ਼ ਨਾਲ ਜੁੜੇ ਖੇਤਰੀ ਊਰਜਾ ਸਪਲਾਈ

ਸਰਕਾਰੀ ਬੁਲਾਰੇ ਅਨੁਸਾਰ ਪ੍ਰਧਾਨ ਮੰਤਰੀ ਨੇ ਹੁਕਮ ਦਿੱਤਾ ਹੈ ਕਿ ਸਰਕਾਰੀ ਮੁਲਾਜ਼ਮ ਘਰ ਤੋਂ ਕੰਮ ਕਰਨਗੇ,” ਉਨ੍ਹਾਂ ਅੱਗੇ ਕਿਹਾ ਕਿ ਜਨਤਾ ਦੀ ਸੇਵਾ ਲਈ ਜ਼ਰੂਰੀ ਅਧਿਕਾਰੀਆਂ ਲਈ ਛੋਟ ਹੋਵੇਗੀ। ਅਧਿਕਾਰੀਆਂ ਨੂੰ ਲਿਫਟਾਂ ਦੀ ਬਜਾਏ ਪੌੜੀਆਂ ਦੀ ਵਰਤੋਂ ਕਰਕੇ ਬਿਜਲੀ ਬਚਾਉਣ ਦੇ ਨਿਰਦੇਸ਼ ਵੀ ਦਿੱਤੇ ਗਏ ਹਨ। ਸਰਕਾਰ ਨੇ ਵਿਦੇਸ਼ੀ ਯਾਤਰਾ ਨੂੰ ਅਸਥਾਈ ਤੌਰ ‘ਤੇ ਮੁਅੱਤਲ ਕਰ ਦਿੱਤਾ ਹੈ। ਊਰਜਾ ਬਚਾਉਣ ਲਈ ਏਅਰ ਕੰਡੀਸ਼ਨਰਾਂ ਨੂੰ 26 ਤੋਂ 27 ਡਿਗਰੀ ਸੈਲਸੀਅਸ ਦੇ ਵਿਚਕਾਰ ਸੈੱਟ ਕੀਤਾ ਗਿਆ ਹੈ।

ਅਧਿਕਾਰੀਆਂ ਨੂੰ ਸੂਟ ਅਤੇ ਟਾਈ ਵਰਗੇ ਰਸਮੀ ਪਹਿਰਾਵੇ ਦੀ ਬਜਾਏ ਛੋਟੀਆਂ ਬਾਹਾਂ ਵਾਲੀਆਂ ਕਮੀਜ਼ਾਂ ਪਹਿਨਣ ਦੀ ਸਲਾਹ ਦਿੱਤੀ ਗਈ ਹੈ। ਊਰਜਾ ਮੰਤਰੀ ਦੇ ਅਨੁਸਾਰ ਦੇਸ਼ ਵਿੱਚ ਇਸ ਸਮੇਂ ਲਗਭਗ 95 ਦਿਨਾਂ ਦਾ ਊਰਜਾ ਭੰਡਾਰ ਹੈ। ਸਰਕਾਰ ਸੰਯੁਕਤ ਰਾਜ ਆਸਟ੍ਰੇਲੀਆ ਅਤੇ ਦੱਖਣੀ ਅਫਰੀਕਾ ਤੋਂ ਵਾਧੂ LNG ਖਰੀਦਣ ਦੀ ਕੋਸ਼ਿਸ਼ ਕਰ ਰਹੀ ਹੈ।

ਸਰਕਾਰ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸੰਕਟ ਹੋਰ ਡੂੰਘਾ ਹੁੰਦਾ ਹੈ ਤਾਂ ਦੁਕਾਨਾਂ ਅਤੇ ਵਪਾਰਕ ਅਦਾਰਿਆਂ ਦੇ ਬਿਲਬੋਰਡਾਂ ਦੀ ਰੋਸ਼ਨੀ ਮੱਧਮ ਕਰਨ ਅਤੇ ਰਾਤ 10 ਵਜੇ ਤੱਕ ਪੈਟਰੋਲ ਪੰਪ ਬੰਦ ਕਰਨ ਵਰਗੇ ਸਖ਼ਤ ਉਪਾਅ ਵੀ ਕੀਤੇ ਜਾ ਸਕਦੇ ਹਨ।

Read Latest News and Breaking News at Daily Post TV, Browse for more News

Ad
Ad