Banner
Banner

ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੰਜ ਸਿੰਘ ਸਾਹਿਬਾਨ ਦੀ ਮਹੱਤਵਪੂਰਨ ਬੈਠਕ, ਪੰਥਕ ਮਰਿਆਦਾ ਦੀ ਉਲੰਘਣਾ ਕਰਨ ਵਾਲਿਆਂ ’ਤੇ ਧਾਰਮਿਕ ਸਜ਼ਾਵਾਂ ਲਗੂ

Latest News: ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕੱਲ੍ਹ ਪੰਜ ਸਿੰਘ ਸਾਹਿਬਾਨ ਦੀ ਇੱਕ ਅਹਿਮ ਬੈਠਕ ਆਯੋਜਿਤ ਹੋਈ, ਜਿਸ ਵਿੱਚ ਪੰਥਕ ਮਰਿਆਦਾ ਅਤੇ ਰੀਤ-ਰਿਵਾਜਾਂ ਦੀ ਉਲੰਘਣਾ ਨਾਲ ਜੁੜੇ ਕਈ ਗੰਭੀਰ ਮਾਮਲਿਆਂ ਦੀ ਸਮੀਖਿਆ ਕੀਤੀ ਗਈ। ਬੈਠਕ ਦੌਰਾਨ ਉਹਨਾਂ ਵਿਅਕਤੀਆਂ ਦੀਆਂ ਗਲਤੀਆਂ ’ਤੇ ਵਿਚਾਰ ਕੀਤਾ ਗਿਆ ਜੋ ਧਾਰਮਿਕ ਪਰੰਪਰਾਵਾਂ ਵਿਰੁੱਧ ਗਲਤ ਬਿਆਨਬਾਜ਼ੀ ਜਾਂ ਗਲਤ ਕਦਮ ਚੁੱਕਣ ਵਿੱਚ […]
Khushi
By : Updated On: 09 Dec 2025 08:10:AM
ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੰਜ ਸਿੰਘ ਸਾਹਿਬਾਨ ਦੀ ਮਹੱਤਵਪੂਰਨ ਬੈਠਕ, ਪੰਥਕ ਮਰਿਆਦਾ ਦੀ ਉਲੰਘਣਾ ਕਰਨ ਵਾਲਿਆਂ ’ਤੇ ਧਾਰਮਿਕ ਸਜ਼ਾਵਾਂ ਲਗੂ

Latest News: ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕੱਲ੍ਹ ਪੰਜ ਸਿੰਘ ਸਾਹਿਬਾਨ ਦੀ ਇੱਕ ਅਹਿਮ ਬੈਠਕ ਆਯੋਜਿਤ ਹੋਈ, ਜਿਸ ਵਿੱਚ ਪੰਥਕ ਮਰਿਆਦਾ ਅਤੇ ਰੀਤ-ਰਿਵਾਜਾਂ ਦੀ ਉਲੰਘਣਾ ਨਾਲ ਜੁੜੇ ਕਈ ਗੰਭੀਰ ਮਾਮਲਿਆਂ ਦੀ ਸਮੀਖਿਆ ਕੀਤੀ ਗਈ। ਬੈਠਕ ਦੌਰਾਨ ਉਹਨਾਂ ਵਿਅਕਤੀਆਂ ਦੀਆਂ ਗਲਤੀਆਂ ’ਤੇ ਵਿਚਾਰ ਕੀਤਾ ਗਿਆ ਜੋ ਧਾਰਮਿਕ ਪਰੰਪਰਾਵਾਂ ਵਿਰੁੱਧ ਗਲਤ ਬਿਆਨਬਾਜ਼ੀ ਜਾਂ ਗਲਤ ਕਦਮ ਚੁੱਕਣ ਵਿੱਚ ਲੀਨ ਰਹੇ।

ਸਾਰੇ ਸੰਬੰਧਤ ਲੋਕਾਂ ਨੇ ਆਪਣੀਆਂ ਗਲਤੀਆਂ ਮੰਨਦਿਆਂ ਮੁਆਫ਼ੀ ਮੰਗੀ, ਜਿਸ ਤੋਂ ਬਾਅਦ ਪੰਜ ਸਿੰਘ ਸਾਹਿਬਾਨ ਨੇ ਉਨ੍ਹਾਂ ਨੂੰ ਉਚਿਤ ਤਨਖਾਹ (ਧਾਰਮਿਕ ਸਜ਼ਾਵਾਂ) ਸੁਣਾਈਆਂ। ਇਹ ਸਜ਼ਾਵਾਂ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੀਆਂ। ਸਜ਼ਾ ਤਹਿਤ ਸੰਬੰਧਤ ਵਿਅਕਤੀਆਂ ਨੂੰ ਗੁਰਦੁਆਰਿਆਂ ਵਿੱਚ ਸੇਵਾ, ਨਿਤਨੇਮ, ਧਾਰਮਿਕ ਗ੍ਰੰਥਾਂ ਦਾ ਪਾਠ ਅਤੇ ਅਨੁਸ਼ਾਸਨ ਦੀ ਪਾਲਣਾ ਕਰਨੀ ਲਾਜ਼ਮੀ ਹੋਵੇਗੀ।

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਪੱਸ਼ਟ ਕੀਤਾ ਗਿਆ ਕਿ ਪੰਥਕ ਮਰਿਆਦਾ ਸਭ ਲਈ ਇੱਕੋ ਜਿਹੀ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਨਿੱਜੀ ਟਿੱਪਣੀ, ਅਪਮਾਨ ਜਾਂ ਨਿਰਾਦਰ ਬਿਲਕੁਲ ਮਨਾਹੀ ਹੈ। ਇਹ ਕਦਮ ਸਿੱਖ ਕੌਮ ਵਿੱਚ ਅਨੁਸ਼ਾਸਨ, ਸ਼ਰਧਾ ਅਤੇ ਗੁਰੂ ਸਿੱਖਿਆਵਾਂ ਪ੍ਰਤੀ ਨਾਮਰਤਾ ਨੂੰ ਹੋਰ ਮਜ਼ਬੂਤ ਕਰਨ ਲਈ ਹੈ।

ਧਾਰਮਿਕ ਸਜ਼ਾਵਾਂ ਨਾਲ ਸੰਬੰਧਤ ਵਿਅਕਤੀਆਂ ਅਤੇ ਉਨ੍ਹਾਂ ਦੇ ਫ਼ੈਸਲੇ

1. ਡਾ. ਕਰਮਜੀਤ ਸਿੰਘ — ਵਾਈਸ ਚਾਂਸਲਰ, ਗੁਰੂ ਨਾਨਕ ਦੇਵ ਯੂਨੀਵਰਸਿਟੀ

ਕਸੂਰ: ਦੱਖਣੀ ਭਾਰਤ ਦੇ ਇੱਕ ਪ੍ਰੋਗਰਾਮ ਦੌਰਾਨ ਸਿੱਖ ਪਛਾਣ ਵਿਰੁੱਧ ਬਿਆਨ।
ਸਜ਼ਾ:

  • ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੋ ਦਿਨ ਲੰਗਰ ਹਾਲ ਵਿੱਚ ਭਾਂਡੇ ਧੋਣੇ ਤੇ ਫਰਸ਼ ਸਾਫ਼ ਕਰਨੇ।
  • ਪੰਜ ਦਿਨ ਨਿਤਨੇਮ, ਜਪੁਜੀ ਸਾਹਿਬ, ਆਸਾ ਕੀ ਵਾਰ ਅਤੇ ਦਵੀ ਪ੍ਰਸਾਦੀ ਸਵਯੇ ਦਾ ਪਾਠ।
  • “ਹਮ ਹਿੰਦੂ ਨਹੀਂ” ਕਿਤਾਬ ਪੜ੍ਹ ਕੇ 500 ਕਾਪੀਆਂ ਸੰਗਤ ਵਿੱਚ ਵੰਡਣੀਆਂ।
  • ₹1,100 ਕੜਾ ਪ੍ਰਸਾਦ ਦੇਗ ਅਤੇ ₹1,100 ਗੋਲਕ ਵਿੱਚ ਭੇਟ ਕਰਕੇ ਅਰਦਾਸ।

2. ਜਸਵੰਤ ਸਿੰਘ — ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ

ਕਸੂਰ: ਸ੍ਰੀਨਗਰ ਵਿੱਚ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਪ੍ਰਕਾਸ਼ ਪੁਰਬ ਸਮਾਰੋਹ ਦੌਰਾਨ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ।
ਸਜ਼ਾ:

  • ਗੁਰਦੁਆਰਾ ਦੁਖ ਨਿਵਾਰਨ ਸਾਹਿਬ, ਪਟਿਆਲਾ ਵਿੱਚ ਦੋ ਦਿਨ ਸੇਵਾ (ਭਾਂਡੇ ਧੋਣੇ, ਫਰਸ਼ ਸਫਾਈ)।
  • ਚਾਰ ਦਿਨ ਜਪੁਜੀ ਸਾਹਿਬ, ਸੁਖਮਨੀ ਸਾਹਿਬ, ਜ਼ਫ਼ਰਨਾਮਾ ਆਦਿ ਪਾਠ।
  • “ਇਤਿ ਜਿਨਿ ਕਰਿ – ਜੀਵਨ ਸ੍ਰੀ ਗੁਰੂ ਤੇਗ ਬਹਾਦਰ ਜੀ” ਦੀਆਂ 100 ਕਾਪੀਆਂ ਸੰਗਤ ਨੂੰ ਵੰਡਣੀਆਂ।
  • ₹1,100 ਕੜਾਹ ਪ੍ਰਸਾਦ ਦੇਗ ਅਤੇ ₹1,100 ਗੋਲਕ ਵਿੱਚ ਜਮ੍ਹਾਂ ਕਰਵਾ ਕੇ ਅਰਦਾਸ।

3. ਗਿਆਨੀ ਗੁਰਬਚਨ ਸਿੰਘ — ਸਾਬਕਾ ਜਥੇਦਾਰ

ਕਸੂਰ: ਗੁਰਮੀਤ ਰਾਮ ਰਹੀਮ ਨੂੰ ਖੀਮਾ ਚੁੱਕਣ ਸਬੰਧੀ ਗਲਤੀ।
ਸਜ਼ਾ:

  • ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਦੋ ਦਿਨ ਲੰਗਰ ਸੇਵਾ ਅਤੇ ਜੋੜੇ ਦੀ ਸਫ਼ਾਈ।
  • ਨਿਤਨੇਮ, ਜਪੁਜੀ ਸਾਹਿਬ, ਆਸਾ ਕੀ ਵਾਰ ਅਤੇ ਜਾਪ ਸਾਹਿਬ ਦਾ ਪਾਠ।
  • ₹1,100 ਕੜਾ ਪ੍ਰਸ਼ਾਦ ਦੇਗ ਵਿੱਚ ਭੇਟ ਅਤੇ ਅਰਦਾਸ।

4. ਭਾਈ ਹਰਿੰਦਰ ਸਿੰਘ — ਨਿਰਵੈਰ ਖਾਲਸਾ ਜੱਥਾ, ਯੂ.ਕੇ.

ਕਸੂਰ: ਗੁਰਮਤਿ ਵਿਰੁੱਧ ਬਿਆਨਬਾਜ਼ੀ।
ਸਜ਼ਾ:

  • ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਦੋ ਦਿਨ ਸੇਵਾ।
  • ਜਪੁਜੀ ਸਾਹਿਬ, ਅਨੰਦ ਸਾਹਿਬ (40 ਪੌੜੀਆਂ) ਅਤੇ ਜ਼ਫ਼ਰਨਾਮਾ ਦਾ ਪਾਠ।
  • ₹1,100 ਕੜਾਹ ਪ੍ਰਸਾਦ ਅਤੇ ₹1,100 ਗੋਲਕ ਵਿੱਚ ਜਮ੍ਹਾਂ ਕਰਵਾ ਕੇ ਅਰਦਾਸ।

5. ਵਿਰਸਾ ਸਿੰਘ ਵਲਟੋਹਾ — ਅਕਾਲੀ ਦਲ ਨੇਤਾ

ਕਸੂਰ: ਧਾਰਮਿਕ ਸ਼ਖਸੀਅਤਾਂ ਖ਼ਿਲਾਫ਼ ਬਿਆਨਬਾਜ਼ੀ।
ਸਜ਼ਾ:

  • ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (3 ਦਿਨ), ਦਰਬਾਰ ਸਾਹਿਬ ਤਰਨ ਤਾਰਨ (2 ਦਿਨ), ਤਖ਼ਤ ਸ੍ਰੀ ਦਮਦਮਾ ਸਾਹਿਬ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ (1–1 ਦਿਨ) ਸੇਵਾ।
  • 11 ਦਿਨ ਜਪੁਜੀ ਸਾਹਿਬ, ਕਬੀਰ ਦੀ ਬੰਤੀ ਚੌਪਈ, ਰਾਮਕਲੀ ਦੀ ਵਾਰ ਰਾਏ ਬਲਵੰਡੀ ਅਤੇ ਸਤੇ ਡੂਮੀ ਅਖੀ ਦਾ ਪਾਠ।
  • ₹1,100 ਕੜਾ ਪ੍ਰਸਾਦ ਦੇਗ ਤੇ ₹1,100 ਗੋਲਕ ਵਿੱਚ ਜਮ੍ਹਾਂ ਕਰਵਾ ਕੇ ਅਰਦਾਸ।

Read Latest News and Breaking News at Daily Post TV, Browse for more News

Ad
Ad