ਹਲਕਾ ਭੋਆ ਦੀਆਂ ਦੋ ਸੜਕਾਂ ਦੇ ਨਵੀਨੀਕਰਨ ਦਾ ਉਦਘਾਟਨ, ਖਰਚ ਕੀਤੇ ਜਾਣਗੇ ਕਰੀਬ ਡੇਢ ਕਰੋੜ ਰੁਪਏ – ਲਾਲ ਚੰਦ ਕਟਾਰੂਚੱਕ
Lal Chand Kataruchak; ਵਿਧਾਨ ਸਭਾ ਹਲਕਾ ਭੋਆ ਦੇ ਅੰਦਰ ਲਗਾਤਾਰ ਸੜਕਾਂ ਦੇ ਨਿਰਮਾਣ ਕਾਰਜ ਆਰੰਭ ਕੀਤੇ ਜਾ ਰਹੇ ਹਨ। ਇਸ ਸਬੰਧੀ ਕੈਬਿਨਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ’ ਮੈਂ ਧੰਨਵਾਦ ਕਰਦਾ ਹਾਂ, ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦਾ ਜਿਨ੍ਹਾਂ ਦੇ ਉਪਰਾਲਿਆਂ ਸਦਕਾ ਪੂਰੇ ਪੰਜਾਬ ਅੰਦਰ ਸੜਕਾਂ ਦੇ ਨਵੀਨੀਕਰਨ ਦੇੇ ਨਿਰਮਾਣ ਕਾਰਜ ਕੀਤੇ ਜਾ ਰਹੇ ਹਨ। 100 ਕਰੋੜ ਵਿਧਾਨ ਸਭਾ ਹਲਕਾ ਭੋਆ ਦੀਆਂ ਸੜਕਾਂ ਦੇ ਨਵੀਨੀਕਰਨ ਦੇ ਲਈ ਦਿੱਤਾ ਹੈ । ਇਹ ਪ੍ਰਗਟਾਵਾ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਅੱਜ ਵਿਧਾਨ ਸਭਾ ਹਲਕਾ ਭੋਆ ਦੀਆਂ ਵੱਖ ਵੱਖ ਸੜਕਾਂ ਦੇ ਵੱਖ ਵੱਖ ਸਥਾਨਾਂ ਤੇ ਨੀਂਹ ਪੱਥਰ ਰੱਖਣ ਮਗਰੋਂ ਪਿੰਡ ਪਠਾਣ ਚੱਕ ਵਿਖੇ ਸੰਬੋਧਤ ਕਰਦਿਆਂ ਕੀਤਾ। ਇਸ ਮੋਕੇ ਤੇ ਜਾਣਕਾਰੀ ਦਿੰਦਿਆਂ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਅੱਜ ਵਿਧਾਨ ਸਭਾ ਹਲਕਾ ਭੋਆ ਦੀਆਂ ਦੋ ਸੜਕਾਂ ਦਾ ਉਦਘਾਟਨ ਕੀਤਾ ਗਿਆ ਹੈ , ਜਿਸ ਵਿੱਚ ਅੱਜ ਸੜਕਾਂ ਦੇ ਨਿਰਮਾਣ ਕਾਰਜ ਅਧੀਨ ਬਸੂਆ ਪੁਲੀ ਤੋਂ ਪਿੰਡ ਪਠਾਣ ਚੱਕ ਅਤੇ ਕੋਠੇ ਤੋਂ ਅੱਗੇ ਨਸ਼ਹਿਰਾ ਤੱਕ ਸੜਕ ਦਾ ਨਿਰਮਾਣ ਕੀਤਾ ਜਾਵੇਗਾ ਅਤੇ ਦੂਸਰੀ ਸੜਕ ਜੋ ਕਿ ਪਠਾਨ ਚੱਕ ਤੋਂ ਧੋਬੜਾ ਰੋਡ ਤੱਕ ਜਿਸ ਦੀ ਲੰਬਾਈ ਕਰੀਬ 5.50 ਕਿਲੋਮੀਟਰ ਅਤੇ ਇਸ ਸੜਕ ਦੇ ਨਿਰਮਾਣ ਕਾਰਜ ਤੇ ਕਰੀਬ ਇਕ ਕਰੋੜ 50 ਲੱਖ ਰੁਪਏ ਦੀ ਲਾਗਤ ਆਵੇਗੀ |
ਉਹਨਾਂ ਕਿਹਾ ਕਿ ਮੇਰੇ ਵੱਲੋਂ ਸਮੁੱਚੇ ਇਲਾਕਾ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕ ਅਤੇ ਮੈਨੂੰ ਖੁਸ਼ੀ ਹੈ ਕਿ ਅੱਜ ਇਸ ਸੜਕ ਦਾ ਉਦਘਾਟਨ ਸਾਡੀ ਮਾਤਾ ਸੁਦੇਸ਼ ਕੁਮਾਰੀ ਨੇ ਆਪਣੇ ਕਰ ਕਮਲਾਂ ਦੇ ਨਾਲ ਕੀਤਾ। ਉਹਨਾਂ ਕਿਹਾ ਕਿ ਮੇਰਾ ਉਪਰਾਲਾ ਰਹਿੰਦਾ ਹੈ ਕਿ ਜਿਸ ਖੇਤਰ ਦੇ ਵਿੱਚ ਕਿਸੇ ਸੜਕ ਦਾ ਉਦਘਾਟਨ ਕਰਵਾਇਆ ਜਾਵੇ ਉਥੋਂ ਦੇ ਹੀ ਕਿਸੇ ਬਜ਼ੁਰਗ ਵਿਅਕਤੀ ਤੋਂ ਸੜਕ ਦਾ ਨਿਰਮਾਣ ਕਾਰਜ ਸ਼ੁਰੂ ਕਰਵਾਇਆ ਜਾਂਦਾ ਹੈ। ਉਹਨਾਂ ਕਿਹਾ ਇਹਨਾਂ ਨੇ ਸਾਨੂੰ ਐਮਐਲਏ ਬਣਾ ਕੇ ਇਥੋਂ ਤੱਕ ਲਿਆਉਂਦਾ ਹੈ। ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਚ ਹੋਰ ਵੀ ਵੱਡੀਆਂ ਸੜਕਾਂ ਤੇ ਤੋਹਫੇ ਹਲਕੇ ਨੂੰ ਮਿਲਣਗੇ ਸੋ ਮੈਨੂੰ ਖੁਸ਼ੀ ਹੈ ਕਿ ਅੱਜ 5. 50 ਕਿਲੋਮੀਟਰ ਸੜਕਾਂ ਦਾ ਨਵੀਨੀਕਰਨ ਕਰਨ ਦੀ ਸ਼ੁਰੂਆਤ ਹੋਈ।