ਆਜ਼ਾਦੀ ਦਿਵਸ 2025: ਫਰੀਦਕੋਟ ‘ਚ ਹੋਵੇਗਾ ਰਾਜ ਪੱਧਰੀ ਸਮਾਗਮ, ਮੁੱਖ ਮੰਤਰੀ ਭਗਵੰਤ ਮਾਨ ਲਹਿਰਾਉਣਗੇ ਤਿਰੰਗਾ
Independence Day 2025: ਪੰਜਾਬ ਵਿੱਚ 15 ਅਗਸਤ 2025 ਨੂੰ ਆਜ਼ਾਦੀ ਦਿਵਸ ਦਾ ਜਸ਼ਨ ਧੂਮਧਾਮ ਨਾਲ ਮਨਾਇਆ ਜਾਵੇਗਾ। ਰਾਜ ਪੱਧਰੀ ਸਮਾਗਮ ਫਰੀਦਕੋਟ ਵਿੱਚ ਕਰਵਾਇਆ ਜਾਵੇਗਾ ਜਿੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤਿਰੰਗਾ ਲਹਿਰਾ ਕੇ ਲੋਕਾਂ ਨੂੰ ਸੰਬੋਧਨ ਕਰਨਗੇ। ਸੂਬੇ ਦੇ ਹਰੇਕ ਜ਼ਿਲ੍ਹੇ ਵਿੱਚ ਵੀ 15 ਅਗਸਤ ਮੌਕੇ ਸਮਾਗਮ ਹੋਣਗੇ, ਜਿੱਥੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਤਿਰੰਗਾ […]
By :
Khushi
Updated On: 13 Aug 2025 15:24:PM
Independence Day 2025: ਪੰਜਾਬ ਵਿੱਚ 15 ਅਗਸਤ 2025 ਨੂੰ ਆਜ਼ਾਦੀ ਦਿਵਸ ਦਾ ਜਸ਼ਨ ਧੂਮਧਾਮ ਨਾਲ ਮਨਾਇਆ ਜਾਵੇਗਾ। ਰਾਜ ਪੱਧਰੀ ਸਮਾਗਮ ਫਰੀਦਕੋਟ ਵਿੱਚ ਕਰਵਾਇਆ ਜਾਵੇਗਾ ਜਿੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤਿਰੰਗਾ ਲਹਿਰਾ ਕੇ ਲੋਕਾਂ ਨੂੰ ਸੰਬੋਧਨ ਕਰਨਗੇ।
ਸੂਬੇ ਦੇ ਹਰੇਕ ਜ਼ਿਲ੍ਹੇ ਵਿੱਚ ਵੀ 15 ਅਗਸਤ ਮੌਕੇ ਸਮਾਗਮ ਹੋਣਗੇ, ਜਿੱਥੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਤਿਰੰਗਾ ਲਹਿਰਾਉਣਗੇ ਅਤੇ ਸ਼ਮੂਲੀਅਤ ਕਰਨਗੇ।
ਹਰੇਕ ਜ਼ਿਲ੍ਹੇ ਵਿੱਚ ਕਿਹੜੇ ਮੰਤਰੀ ਹੋਣਗੇ ਮੌਜੂਦ:
| 🔹 ਜ਼ਿਲ੍ਹਾ | 🔸 ਤਿਰੰਗਾ ਲਹਿਰਾਉਣ ਵਾਲੇ ਮੰਤਰੀ |
| ਫਰੀਦਕੋਟ | ਮੁੱਖ ਮੰਤਰੀ ਭਗਵੰਤ ਸਿੰਘ ਮਾਨ |
| ਫਿਰੋਜ਼ਪੁਰ | ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ |
| ਫ਼ਾਜ਼ਿਲਕਾ | ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ |
| ਰੂਪਨਗਰ | ਮੰਤਰੀ ਹਰਪਾਲ ਸਿੰਘ ਚੀਮਾ |
| ਲੁਧਿਆਣਾ | ਮੰਤਰੀ ਅਮਨ ਅਰੋੜਾ |
| ਸ਼ਹੀਦ ਭਗਤ ਸਿੰਘ ਨਗਰ | ਮੰਤਰੀ ਡਾ. ਬਲਜੀਤ ਕੌਰ |
| ਸੰਗਰੂਰ | ਮੰਤਰੀ ਸੰਜੀਵ ਅਰੋੜਾ |
| ਅੰਮ੍ਰਿਤਸਰ | ਮੰਤਰੀ ਡਾ. ਬਲਬੀਰ ਸਿੰਘ |
| ਗੁਰਦਾਸਪੁਰ | ਮੰਤਰੀ ਹਰਦੀਪ ਸਿੰਘ ਮੁੰਡੀਆਂ |
| ਤਰਨਤਾਰਨ | ਮੰਤਰੀ ਲਾਲ ਚੰਦ ਕਟਾਰੂਚੱਕ |
| ਮਾਨਸਾ | ਮੰਤਰੀ ਲਾਲਜੀਤ ਸਿੰਘ ਭੁੱਲਰ |
| ਮੋਗਾ | ਮੰਤਰੀ ਹਰਜੋਤ ਸਿੰਘ ਬੈਂਸ |
| ਬਠਿੰਡਾ | ਮੰਤਰੀ ਬਰਿੰਦਰ ਕੁਮਾਰ ਗੋਇਲ |
| ਜਲੰਧਰ | ਮੰਤਰੀ ਤਰੁਣਪ੍ਰੀਤ ਸਿੰਘ ਸੌਂਦ |
| ਪਠਾਨਕੋਟ | ਮੰਤਰੀ ਰਵਜੋਤ ਸਿੰਘ |
| ਮੋਹਾਲੀ | ਮੰਤਰੀ ਗੁਰਮੀਤ ਸਿੰਘ ਖੁੱਡੀਆਂ |
| ਹੁਸ਼ਿਆਰਪੁਰ | ਮੰਤਰੀ ਮੋਹਿੰਦਰ ਭਗਤ |
| ਪਟਿਆਲਾ | ਮੰਤਰੀ ਹਰਭਜਨ ਸਿੰਘ ਈ.ਟੀ.ਓ. |
ਪੂਰੇ ਪੰਜਾਬ ਵਿੱਚ ਉਤਸ਼ਾਹ ਦੀ ਲਹਿਰ
ਆਜ਼ਾਦੀ ਦਿਵਸ ਮੌਕੇ ਪੂਰੇ ਪੰਜਾਬ ਵਿੱਚ ਸਕੂਲਾਂ, ਕਾਲਜਾਂ, ਸਰਕਾਰੀ ਦਫ਼ਤਰਾਂ ਅਤੇ ਹੋਰ ਸਥਾਨਾਂ ‘ਚ ਵਿਸ਼ੇਸ਼ ਸਮਾਗਮਾਂ ਦਾ ਆਯੋਜਨ ਕੀਤਾ ਜਾਵੇਗਾ। ਲੋਕ-ਭਲਾਈ, ਦੇਸ਼ਭਗਤੀ ਅਤੇ ਇਤਿਹਾਸਕ ਯਾਦਾਂ ਨੂੰ ਸਮਰਪਿਤ ਕਾਰਜਕ੍ਰਮ ਹੋਣਗੇ।