Journalism Of Hope
BREAKING NEWS
ਪਨਬਸ ਅਤੇ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਦੀ ਸਰਕਾਰ ਨਾਲ ਮੀਟਿੰਗ ਅੱਜ, ਹੱਲ ਨਾ ਹੋਇਆ ਤਾਂ ਕਰਨਗੇ ਵੱਡਾ ਐਲਾਨ.....ਪੰਜਾਬ ਵਿੱਚ ਸਵਾਇਨ ਫਲੂ ਦੇ 70 ਮਾਮਲੇ ਆਏ ਸਾਹਮਣੇ, ਸਿਹਤ ਵਿਭਾਗ ਅਲਰਟ....ਮਾਨ ਸਰਕਾਰ ਵੱਲੋਂ ਆਦਰਸ਼ ਸਕੂਲਾਂ ਦੇ ਅਧਿਆਪਕਾਂ ਦੀ ਤਨਖਾਹ ਵਿੱਚ 120 ਫੀਸਦੀ ਤੋਂ ਵੱਧ ਦਾ ਵਾਧੇ ਨੂੰ ਮਨਜ਼ੂਰੀ.....ਮਾਛੀਵਾੜਾ ਪੁਲਿਸ ਨੇ ਤਿੰਨ ਲਾਪਤਾ ਵਿਦਿਆਰਥੀ ਰਾਜਸਥਾਨ ਤੋਂ ਸਹੀ-ਸਲਾਮਤ ਕੀਤੇ ਬਰਾਮਦ.....ਅਦਾਕਾਰਾ ਕ੍ਰਿਤੀ ਸੈਨਨ ਰੱਖੜੀ ਵਿਵਾਦ ਮਾਮਲਾ: ਰਾਹੁਲ ਗਾਂਧੀ ਆਏ ਸਮਰਥਨ ‘ਚ

INDIA ਗਠਜੋੜ ‘ਚ ਦਰਾਰ: DMK ਦਾ ਵੱਡਾ ਬਿਆਨ, ਲੋਕ ਸਭਾ ‘ਚ ਕਾਂਗਰਸ MPs ਨਾਲ ਨਹੀਂ ਬੈਠਾਂਗੇ

ਦੇਸ਼ ਵਿੱਚ ਵਿਰੋਧੀ ਧਿਰ ਦੀ ਸਿਆਸਤ ‘ਚ ਇੱਕ ਵੱਡੀ ਹਲਚਲ ਦੇਖਣ ਨੂੰ ਮਿਲੀ ਹੈ, ਜਿੱਥੇ ਡੀ ਐੱਮ ਕੇ ਪਾਰਟੀ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਪੱਤਰ ਲਿਖ ਕੇ ਬੈਠਣ ਦੇ ਪ੍ਰਬੰਧ ਵਿੱਚ ਬਦਲਾਅ ਦੀ ਬੇਨਤੀ ਕੀਤੀ ਹੈ ਅਤੇ ਕਿਹਾ ਹੈ ਕਿ ਉਹ ਹੁਣ ਕਾਂਗਰਸੀ ਸੰਸਦ ਮੈਂਬਰਾਂ ਦੇ ਨਾਲ ਨਹੀਂ ਬੈਠ ਸਕਣਗੇ। ਡੀ ਐੱਮ ਕੀ […]
Nishant Malyan
By : Updated On: 08 May 2026 19:43:PM
INDIA ਗਠਜੋੜ ‘ਚ ਦਰਾਰ: DMK ਦਾ ਵੱਡਾ ਬਿਆਨ, ਲੋਕ ਸਭਾ ‘ਚ ਕਾਂਗਰਸ MPs ਨਾਲ ਨਹੀਂ ਬੈਠਾਂਗੇ

ਦੇਸ਼ ਵਿੱਚ ਵਿਰੋਧੀ ਧਿਰ ਦੀ ਸਿਆਸਤ ‘ਚ ਇੱਕ ਵੱਡੀ ਹਲਚਲ ਦੇਖਣ ਨੂੰ ਮਿਲੀ ਹੈ, ਜਿੱਥੇ ਡੀ ਐੱਮ ਕੇ ਪਾਰਟੀ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਪੱਤਰ ਲਿਖ ਕੇ ਬੈਠਣ ਦੇ ਪ੍ਰਬੰਧ ਵਿੱਚ ਬਦਲਾਅ ਦੀ ਬੇਨਤੀ ਕੀਤੀ ਹੈ ਅਤੇ ਕਿਹਾ ਹੈ ਕਿ ਉਹ ਹੁਣ ਕਾਂਗਰਸੀ ਸੰਸਦ ਮੈਂਬਰਾਂ ਦੇ ਨਾਲ ਨਹੀਂ ਬੈਠ ਸਕਣਗੇ।

ਇਸ਼ਤਿਹਾਰ

ਡੀ ਐੱਮ ਕੀ ਦੀ ਸੰਸਦ ਮੈਂਬਰ ਕਿਨੀਮੋਝੀ ਨੇ ਅੱਜ ਬਿਰਲਾ ਨੂੰ ਲਿਖਿਆ, “ਬਦਲੇ ਹੋਏ ਸਿਆਸੀ ਹਾਲਾਤਾਂ ਅਤੇ ਇਸ ਤੱਥ ਦੇ ਮੱਦੇਨਜ਼ਰ ਕਿ ਕਾਂਗਰਸ ਗਠਜੋੜ ਨਾਲ ਸਾਡਾ ਨਾਤਾ ਹੁਣ ਖ਼ਤਮ ਹੋ ਗਿਆ ਹੈ, ਸਾਡੇ ਲਈ ਕਾਂਗਰਸੀ ਸੰਸਦ ਮੈਂਬਰਾਂ ਦੇ ਨਾਲ ਬੈਠਣਾ ਹੁਣ ਉਚਿਤ ਨਹੀਂ ਹੋਵੇਗਾ।” ਇਹ ਕਾਂਗਰਸ ਦੀ ਅਗਵਾਈ ਵਾਲੇ ਇੰਡੀਆ (INDIA) ਗਠਜੋੜ ਵਿੱਚ ਪਹਿਲੀ ਜਨਤਕ ਤਰੇੜ ਦਾ ਸੰਕੇਤ ਹੈ।
ਉਨ੍ਹਾਂ ਨੇ ਬੇਨਤੀ ਕੀਤੀ ਹੈ ਕਿ ਲੋਕ ਸਭਾ ਵਿੱਚ ਡੀ ਐੱਮ ਕੇ ਦੇ ਸੰਸਦ ਮੈਂਬਰਾਂ ਦੇ ਬੈਠਣ ਲਈ ਵੱਖਰਾ ਪ੍ਰਬੰਧ ਕੀਤਾ ਜਾਵੇ, ਤਾਂ ਜੋ ਉਹ ਆਪਣੀ ਜ਼ਿੰਮੇਵਾਰੀ ਅਤੇ ਕੰਮ ਨੂੰ ਵਧੀਆ ਤਰੀਕੇ ਨਾਲ ਨਿਭਾ ਸਕਣ।

ਡੀ ਐੱਮ ਕੇ ਨੇ ਕਾਂਗਰਸ ਖਿਲਾਫ਼ ਜਨਤਕ ਤੌਰ ‘ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਾਂਗਰਸ ਨੇ ਤਾਮਿਲਨਾਡੂ ਵਿੱਚ ਸਰਕਾਰ ਬਣਾਉਣ ਲਈ ਟੀ ਵੀ ਕੇ ਦੇ ਜੋਸਫ਼ ਵਿਜੇ ਨੂੰ ਸਮਰਥਨ ਦੇ ਕੇ, ਚੋਣਾਂ ਤੋਂ ਪਹਿਲਾਂ ਹੋਏ ਗਠਜੋੜ ਨਾਲ ਧੋਖਾ ਕੀਤਾ ਹੈ।

ਉੱਥੇ ਹੀ ਭਾਜਪਾ ਨੇ ਵਿਰੋਧੀ ਧਿਰ ‘ਤੇ ਚੁਟਕੀ ਲੈਂਦਿਆਂ ਤੁਰੰਤ ਕਿਹਾ ਕਿ ਇੰਡੀਆ ਗਠਜੋੜ “ਹੁਣ ਨਹੀਂ ਰਿਹਾ”।

ਓਮ ਬਿਰਲਾ ਨੂੰ ਲਿਖੇ ਕਨੀਮੋਝੀ ਦੇ ਪੱਤਰ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਭਾਜਪਾ ਨੇਤਾ ਨਿਸ਼ੀਕਾਂਤ ਦੂਬੇ ਨੇ ਅੱਜ ਕਿਹਾ, “ਇੰਡੀ (INDI) ਗਠਜੋੜ ਹੁਣ ਬੀਤੇ ਸਮੇਂ ਦੀ ਗੱਲ ਹੋ ਗਿਆ ਹੈ। ਕਾਂਗਰਸ ਨੇ ਹਮੇਸ਼ਾ ‘ਵਰਤੋ ਅਤੇ ਸੁੱਟੋ’ ਦੀ ਨੀਤੀ ਅਪਣਾਈ ਹੈ। 2004 ਤੋਂ 2014 ਤੱਕ ਕਾਂਗਰਸ ਨੇ ਭ੍ਰਿਸ਼ਟਾਚਾਰ ਦਾ ਫਾਇਦਾ ਉਠਾਇਆ ਅਤੇ ਆਪਣੇ ਸਾਥੀਆਂ, ਖਾਸ ਕਰਕੇ ਮਹਿਲਾ ਸਾਂਸਦ ਕਨੀਮੋਝੀ ਅਤੇ ਏ ਰਾਜਾ ਨੂੰ ਜੇਲ੍ਹ ਭੇਜ ਦਿੱਤਾ। ਪਾਰਟੀ ਨੂੰ ਸਹੀ ਸਮੇਂ ‘ਤੇ ਕਾਂਗਰਸ ਦਾ ਅਸਲੀ ਚਿਹਰਾ ਸਾਹਮਣੇ ਲਿਆਉਣ ਲਈ ਵਧਾਈ।”

ਇਸ ਤੋਂ ਪਹਿਲਾਂ ਅੱਜ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਡੀ ਐੱਮ ਕੇ ਮੁਖੀ ਐਮ ਕੇ. ਸਟਾਲਿਨ ਨਾਲ ਮੁਲਾਕਾਤ ਕੀਤੀ ਅਤੇ ਕਾਂਗਰਸ ‘ਤੇ ਅਸਿੱਧੇ ਤੌਰ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ, “ਅਸੀਂ ਉਹ ਨਹੀਂ ਹਾਂ ਜੋ ਮੁਸ਼ਕਲ ਸਮੇਂ ਵਿੱਚ ਇੱਕ ਦੂਜੇ ਦਾ ਸਾਥ ਛੱਡ ਦਿੰਦੇ ਹਨ।”

ਜ਼ਿਕਰਯੋਗ ਹੈ ਕਿ ਜਿੱਥੇ ਭਾਜਪਾ ਨੇ ਬੰਗਾਲ ਵਿੱਚ ਹੂੰਝਾਫੇਰ ਜਿੱਤ ਹਾਸਲ ਕੀਤੀ ਹੈ, ਉੱਥੇ ਹੀ ਤਾਮਿਲਨਾਡੂ ਵਿੱਚ ਵਿਜੇ ਦੀ ਪਾਰਟੀ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਹੈ, ਜਿਸ ਨੇ ਰਵਾਇਤੀ ਦ੍ਰਾਵਿੜ ਪਾਰਟੀਆਂ ਡੀ ਐੱਮ ਕੇ ਅਤੇ ਏ ਆਈ ਏ ਡੀ ਐੱਮ ਕੇ ਨੂੰ ਦੂਜੇ ਅਤੇ ਤੀਜੇ ਸਥਾਨ ‘ਤੇ ਧੱਕ ਦਿੱਤਾ ਹੈ।

Read Latest News and Breaking News at Daily Post TV, Browse for more News

Ad
Ad

Punjab District News