Journalism Of Hope

ਭਾਰਤ ਅਤੇ ਜਾਪਾਨ ਵਿਚਾਲੇ ਖੇਡੇ ਗਏ ਪਲੇਠੇ ਟੀ-20 ’ਚ ਮੈਚ ਭਾਰਤੀ ਟੀਮ ਨੇ 2 ਦੌੜਾਂ ਨਾਲ ਜਿੱਤ ਕੀਤੀ ਦਰਜ

India beat Japan by 2 runs: ਨਵੀਂ ਦਿੱਲੀ: ਭਾਰਤ ਨੇ ਪਹਿਲੇ ਟੀ-20 ਇੰਟਰਨੈਸ਼ਨਲ ਮੈਚ ਵਿੱਚ ਜਾਪਾਨ ਨੂੰ 2 ਦੌੜਾਂ ਨਾਲ ਹਰਾ ਦਿੱਤਾ ਹੈ। ਮੰਗਲਵਾਰ ਨੂੰ ਹੋਏ 5-5 ਓਵਰਾਂ ਦੇ ਇਸ ਮੁਕਾਬਲੇ ਵਿੱਚ ਜਾਪਾਨ ਨੂੰ ਆਖਰੀ ਓਵਰ ਵਿੱਚ ਜਿੱਤ ਲਈ 8 ਦੌੜਾਂ ਦੀ ਲੋੜ ਸੀ, ਪਰ ਟੀਮ ਸਿਰਫ਼ 6 ਦੌੜਾਂ ਹੀ ਬਣਾ ਸਕੀ। ਸਾਨੋ ਇੰਟਰਨੈਸ਼ਨਲ ਕ੍ਰਿਕਟ […]
By : Updated On: 22 Sep 2026 14:02:PM
ਭਾਰਤ ਅਤੇ ਜਾਪਾਨ ਵਿਚਾਲੇ ਖੇਡੇ ਗਏ ਪਲੇਠੇ ਟੀ-20 ’ਚ ਮੈਚ ਭਾਰਤੀ ਟੀਮ ਨੇ 2 ਦੌੜਾਂ ਨਾਲ ਜਿੱਤ ਕੀਤੀ ਦਰਜ

India beat Japan by 2 runs: ਨਵੀਂ ਦਿੱਲੀ: ਭਾਰਤ ਨੇ ਪਹਿਲੇ ਟੀ-20 ਇੰਟਰਨੈਸ਼ਨਲ ਮੈਚ ਵਿੱਚ ਜਾਪਾਨ ਨੂੰ 2 ਦੌੜਾਂ ਨਾਲ ਹਰਾ ਦਿੱਤਾ ਹੈ। ਮੰਗਲਵਾਰ ਨੂੰ ਹੋਏ 5-5 ਓਵਰਾਂ ਦੇ ਇਸ ਮੁਕਾਬਲੇ ਵਿੱਚ ਜਾਪਾਨ ਨੂੰ ਆਖਰੀ ਓਵਰ ਵਿੱਚ ਜਿੱਤ ਲਈ 8 ਦੌੜਾਂ ਦੀ ਲੋੜ ਸੀ, ਪਰ ਟੀਮ ਸਿਰਫ਼ 6 ਦੌੜਾਂ ਹੀ ਬਣਾ ਸਕੀ।

ਇਸ਼ਤਿਹਾਰ

ਸਾਨੋ ਇੰਟਰਨੈਸ਼ਨਲ ਕ੍ਰਿਕਟ ਗਰਾਊਂਡ ਵਿੱਚ ਮੀਂਹ ਕਾਰਨ ਮੈਚ ਕਰੀਬ ਢਾਈ ਘੰਟੇ ਦੇਰੀ ਨਾਲ ਸ਼ੁਰੂ ਹੋਇਆ, ਜਿਸ ਕਾਰਨ ਓਵਰਾਂ ਦੀ ਗਿਣਤੀ ਘਟਾ ਕੇ 5-5 ਕਰ ਦਿੱਤੀ ਗਈ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ 5 ਓਵਰਾਂ ਵਿੱਚ 4 ਵਿਕਟਾਂ ਗੁਆ ਕੇ 32 ਦੌੜਾਂ ਬਣਾਈਆਂ।

ਭਾਰਤੀ ਕਪਤਾਨ ਸ਼੍ਰੇਅਸ ਅਈਅਰ ਨੇ ਸਭ ਤੋਂ ਵੱਧ 16 ਦੌੜਾਂ ਬਣਾਈਆਂ। ਓਪਨਰ ਅਭਿਸ਼ੇਕ ਸ਼ਰਮਾ ਖਾਤਾ ਖੋਲ੍ਹੇ ਬਿਨਾਂ ਆਊਟ ਹੋਏ, ਜਦਕਿ ਸੰਜੂ ਸੈਮਸਨ ਨੇ 9 ਅਤੇ ਈਸ਼ਾਨ ਕਿਸ਼ਨ ਨੇ 3 ਦੌੜਾਂ ਬਣਾਈਆਂ।

ਟੀਚੇ ਦਾ ਪਿੱਛਾ ਕਰਦਿਆਂ ਜਾਪਾਨ ਦੀ ਟੀਮ ਨਿਰਧਾਰਤ 5 ਓਵਰਾਂ ਵਿੱਚ ਲੋੜੀਂਦੀਆਂ ਦੌੜਾਂ ਨਹੀਂ ਬਣਾ ਸਕੀ। ਭਾਰਤ ਵੱਲੋਂ ਵਾਸ਼ਿੰਗਟਨ ਸੁੰਦਰ ਨੇ 2 ਵਿਕਟਾਂ ਹਾਸਲ ਕੀਤੀਆਂ।

ਇਹ ਮੁਕਾਬਲਾ ਭਾਰਤ ਅਤੇ ਜਾਪਾਨ ਦਰਮਿਆਨ ਕੂਟਨੀਤਕ ਸਬੰਧਾਂ ਦੇ 75 ਸਾਲ ਪੂਰੇ ਹੋਣ ਦੇ ਮੌਕੇ ’ਤੇ ਕਰਵਾਇਆ ਗਿਆ ਸੀ।

Read Latest News and Breaking News at Daily Post TV, Browse for more News

Ad
Ad

Punjab District News