ਭਾਰਤ-ਜ਼ਿੰਬਾਬਵੇ ਮਹਿਲਾ ਵਨਡੇ ਸੀਰੀਜ਼ ਦਾ ਪਹਿਲਾ ਮੈਚ ਅੱਜ
- ਦੁਪਹਿਰ 2 ਵਜੇ ਹੋਵੇਗਾ ਪਹਿਲਾ ਮੁਕਾਬਲਾ
- ਵਡੋਦਰਾ ’ਚ ਆਹਮੋ-ਸਾਹਮਣੇ ਹੋਣਗੀਆਂ ਦੋਵੇਂ ਟੀਮਾਂ
- ਸਮ੍ਰਿਤੀ ਮੰਧਾਨਾ ਭਾਰਤੀ ਟੀਮ ਦੀ ਕਮਾਨ ਸੰਭਾਲਣਗੇ
India-Zimbabwe women’s ODI series: ਵਡੋਦਰਾ: ਭਾਰਤ ਅਤੇ ਜ਼ਿੰਬਾਬਵੇ ਦੀਆਂ ਮਹਿਲਾ ਕ੍ਰਿਕਟ ਟੀਮਾਂ ਵਿਚਕਾਰ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਆਗਾਜ਼ ਅੱਜ, 23 ਅਕਤੂਬਰ ਤੋਂ ਹੋਣ ਜਾ ਰਿਹਾ ਹੈ। ਸੀਰੀਜ਼ ਦਾ ਪਹਿਲਾ ਮੁਕਾਬਲਾ ਅੱਜ ਵਡੋਦਰਾ ਦੇ ਬੜੌਦਾ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਮੈਚ ਦੁਪਹਿਰ 2 ਵਜੇ ਸ਼ੁਰੂ ਹੋਵੇਗਾ, ਜਦਕਿ ਟਾਸ ਦੁਪਹਿਰ 1:30 ਵਜੇ ਹੋਵੇਗਾ। ਭਾਰਤੀ ਟੀਮ ਦੀ ਕਪਤਾਨ ਸਮ੍ਰਿਤੀ ਮੰਧਾਨਾ ਹੋਣਗੇ। ਪ੍ਰਸ਼ੰਸਕਾਂ ਨੂੰ ਸਮ੍ਰਿਤੀ ਮੰਧਾਨਾ, ਪ੍ਰਤਿਕਾ ਰਾਵਲ, ਦੀਪਤੀ ਸ਼ਰਮਾ ਅਤੇ ਹੋਰ ਪ੍ਰਮੁੱਖ ਖਿਡਾਰਨਾਂ ਦੇ ਪ੍ਰਦਰਸ਼ਨ ’ਤੇ ਨਜ਼ਰ ਰਹੇਗੀ। ਦੀਪਤੀ ਸ਼ਰਮਾ ਟੀਮ ਦੀ ਉਪ ਕਪਤਾਨ ਹੈ।
ਭਾਰਤੀ ਮਹਿਲਾ ਟੀਮ
ਸਮ੍ਰਿਤੀ ਮੰਧਾਨਾ (ਕਪਤਾਨ), ਯਾਸਤਿਕਾ ਭਾਟੀਆ (ਵਿਕਟਕੀਪਰ), ਹਰਲੀਨ ਦਿਓਲ, ਰਿਚਾ ਘੋਸ਼ (ਵਿਕਟਕੀਪਰ), ਪ੍ਰਤਿਕਾ ਰਾਵਲ, ਤੇਜਲ ਹਸਬਨਿਸ, ਦੀਪਤੀ ਸ਼ਰਮਾ (ਉਪ ਕਪਤਾਨ), ਹਰਮਨਪ੍ਰੀਤ ਕੌਰ, ਸਯਾਲੀ ਸਤਘਰੇ, ਸ਼ੈਫਾਲੀ ਵਰਮਾ, ਕ੍ਰਾਂਤੀ ਗੌੜ, ਰੇਣੁਕਾ ਸਿੰਘ ਠਾਕੁਰ, ਨੰਦਨੀ ਸ਼ਰਮਾ, ਸ਼੍ਰੀ ਚਰਣੀ ਅਤੇ ਵੈਸ਼ਨਵੀ ਸ਼ਰਮਾ।
ਜ਼ਿੰਬਾਬਵੇ ਦੀ ਮਹਿਲਾ ਟੀਮ
ਜੋਸੇਫਿਨ ਨਕੋਮੋ (ਕਪਤਾਨ), ਚੀਏਜ਼ਾ ਧੁਰੁਰੂ (ਵਿਕਟਕੀਪਰ), ਸ਼ਾਰਨ ਮੇਅਰਜ਼, ਮੋਡੇਸਟਰ ਮੁਪਾਚਿਕਵਾ (ਵਿਕਟਕੀਪਰ), ਬਿਲਵਡ ਬੀਜ਼ਾ, ਨਿਆਸ਼ਾ ਗਵਾਂਜ਼ੁਰਾ, ਮਿਸ਼ੇਲ ਮਾਵੁੰਗਾ, ਚਿਪੋ ਮੁਗੇਰੀ-ਤਿਰਿਪਾਨੋ, ਕੇਲਿਸ ਨਦਲੋਵੂ, ਓਲਿੰਡਰ ਚਾਰੇ, ਕੁਡਜ਼ਾਈ ਚਿਗੋਰਾ, ਫਰਾਂਸਿਸਕਾ ਚਿਪਾਰੇ, ਤੇਂਦਾਈ ਮਾਕੁਸ਼ਾ, ਲੋਰਿਨ ਫਿਰੀ ਅਤੇ ਨੋਮਵੇਲੋ ਸਿਬਾਂਡਾ।
ਤਿੰਨ ਮੈਚਾਂ ਦੀ ਇਸ ਸੀਰੀਜ਼ ਵਿੱਚ ਦੋਵੇਂ ਟੀਮਾਂ ਦੀ ਕੋਸ਼ਿਸ਼ ਜਿੱਤ ਨਾਲ ਸ਼ੁਰੂਆਤ ਕਰਨ ਦੀ ਹੋਵੇਗੀ। ਪਹਿਲੇ ਮੈਚ ਵਿੱਚ ਭਾਰਤੀ ਟੀਮ ਦੇ ਪ੍ਰਦਰਸ਼ਨ ’ਤੇ ਕ੍ਰਿਕਟ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਰਹਿਣਗੀਆਂ।