Banner
Banner

ਭਾਰਤ ਦਾ ਅਮਰੀਕਾ ਨੂੰ ਕਰਾਰਾ ਜਵਾਬ: “ਆਲੋਚਨਾ ਕਰਨ ਵਾਲੇ ਖੁਦ ਰੂਸ ਨਾਲ ਕਰ ਰਹੇ ਹਨ ਵਪਾਰ”

India Reply to US: ਰੂਸ ਤੋਂ ਤੇਲ ਖਰੀਦਣ ਨੂੰ ਲੈ ਕੇ ਭਾਰਤ ’ਤੇ ਕੀਤੀ ਗਈ ਅਮਰੀਕਾ ਅਤੇ ਯੂਰਪੀ ਸੰਘ ਦੀ ਆਲੋਚਨਾ ‘ਤੇ ਭਾਰਤ ਸਰਕਾਰ ਨੇ ਸਖ਼ਤ ਅਤੇ ਸਿੱਧੀ ਪ੍ਰਤੀਕਿਰਿਆ ਦਿੱਤੀ ਹੈ। ਵਿਦੇਸ਼ ਮੰਤਰਾਲੇ ਦੇ ਪ੍ਰਵਕਤਾ ਰਣਧੀਰ ਜਾਇਸਵਾਲ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ “ਭਾਰਤ ਉੱਤੇ ਨਿਸ਼ਾਨਾ ਸਾਧਣਾ ਨਾ ਸਿਰਫ਼ ਗਲਤ ਹੈ, ਬਲਕਿ ਇਹ ਆਲੋਚਕ ਦੇਸ਼ਾਂ […]
Khushi
By : Updated On: 05 Aug 2025 08:11:AM
ਭਾਰਤ ਦਾ ਅਮਰੀਕਾ ਨੂੰ ਕਰਾਰਾ ਜਵਾਬ: “ਆਲੋਚਨਾ ਕਰਨ ਵਾਲੇ ਖੁਦ ਰੂਸ ਨਾਲ ਕਰ ਰਹੇ ਹਨ ਵਪਾਰ”

India Reply to US: ਰੂਸ ਤੋਂ ਤੇਲ ਖਰੀਦਣ ਨੂੰ ਲੈ ਕੇ ਭਾਰਤ ’ਤੇ ਕੀਤੀ ਗਈ ਅਮਰੀਕਾ ਅਤੇ ਯੂਰਪੀ ਸੰਘ ਦੀ ਆਲੋਚਨਾ ‘ਤੇ ਭਾਰਤ ਸਰਕਾਰ ਨੇ ਸਖ਼ਤ ਅਤੇ ਸਿੱਧੀ ਪ੍ਰਤੀਕਿਰਿਆ ਦਿੱਤੀ ਹੈ। ਵਿਦੇਸ਼ ਮੰਤਰਾਲੇ ਦੇ ਪ੍ਰਵਕਤਾ ਰਣਧੀਰ ਜਾਇਸਵਾਲ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ “ਭਾਰਤ ਉੱਤੇ ਨਿਸ਼ਾਨਾ ਸਾਧਣਾ ਨਾ ਸਿਰਫ਼ ਗਲਤ ਹੈ, ਬਲਕਿ ਇਹ ਆਲੋਚਕ ਦੇਸ਼ਾਂ ਦੀ ਦੋਹਰੀ ਨੀਤੀ ਨੂੰ ਵੀ ਉਜਾਗਰ ਕਰਦਾ ਹੈ।

“ਉਰਜਾ ਸੁਰੱਖਿਆ ਲਈ ਆਜ਼ਾਦ ਅਤੇ ਵਿਆਵਹਾਰਿਕ ਫੈਸਲੇ” – ਭਾਰਤ

ਭਾਰਤ ਨੇ ਸਾਫ਼ ਕੀਤਾ ਹੈ ਕਿ ਉਹ ਆਪਣੀ ਉਰਜਾ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਆਪਣੇ ਫੈਸਲੇ ਸੁਤੰਤਰ ਤੌਰ ’ਤੇ ਲੈਂਦਾ ਰਹੇਗਾ।

ਇਹ ਪ੍ਰਤੀਕਿਰਿਆ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਭਾਰਤ ਉੱਤੇ ਵਧੇਰੇ ਟੈਰਿਫ ਲਗਾਉਣ ਦੀ ਧਮਕੀ ਦੇਣ ਤੋਂ ਕੁਝ ਘੰਟੇ ਬਾਅਦ ਆਈ ਹੈ।

ਭਾਰਤ ਨੇ ਕਿਉਂ ਕੀਤੀ ਰੂਸ ਤੋਂ ਤੇਲ ਦੀ ਖਰੀਦ

ਵਿਦੇਸ਼ ਮੰਤਰਾਲੇ ਮੁਤਾਬਕ, ਯੂਕਰੇਨ ਯੁੱਧ ਦੇ ਸ਼ੁਰੂ ਹੋਣ ਤੋਂ ਬਾਅਦ ਭਾਰਤ ਨੇ ਰੂਸ ਤੋਂ ਤੇਲ ਖਰੀਦਣ ਦੀ ਸ਼ੁਰੂਆਤ ਕੀਤੀ, ਕਿਉਂਕਿ ਯੂਰਪ ਨੇ ਭਾਰਤ ਨੂੰ ਮਿਲ ਰਹੀ ਪੁਰਾਣੀ ਸਪਲਾਈ ਆਪਣੇ ਹਿੱਸੇ ਲਈ ਮੋੜ ਲਈ ਸੀ।

ਉਸ ਸਮੇਂ, ਅਮਰੀਕਾ ਨੇ ਖੁਦ ਭਾਰਤ ਨੂੰ ਇਹ ਕਦਮ ਚੁੱਕਣ ਲਈ ਉਤਸ਼ਾਹਿਤ ਕੀਤਾ ਸੀ, ਤਾਂ ਜੋ ਵਿਸ਼ਵ ਵਿਆਪਕ ਤੇਲ ਬਾਜ਼ਾਰ ਵਿੱਚ ਸਥਿਰਤਾ ਬਣੀ ਰਹੇ।

“ਆਲੋਚਨਾ ਕਰਨ ਵਾਲੇ ਦੇਸ਼ ਖੁਦ ਵੀ ਰੂਸ ਨਾਲ ਵਪਾਰ ਕਰ ਰਹੇ ਹਨ” – ਵਿਦੇਸ਼ ਮੰਤਰਾਲਾ

ਭਾਰਤ ਨੇ ਇਸ਼ਾਰਾ ਕੀਤਾ ਕਿ ਜਿਹੜੇ ਦੇਸ਼ ਅੱਜ ਭਾਰਤ ਦੀ ਆਲੋਚਨਾ ਕਰ ਰਹੇ ਹਨ, ਉਹਨਾਂ ਨੇ ਵੀ ਰੂਸ ਨਾਲ ਵਪਾਰਕ ਰਿਸ਼ਤੇ ਬਰਕਰਾਰ ਰਖੇ ਹੋਏ ਹਨ।

ਵਿਦੇਸ਼ ਮੰਤਰਾਲੇ ਨੇ ਸਾਫ਼ ਕੀਤਾ ਕਿ ਭਾਰਤ ਦੀ ਰੂਸ ਤੋਂ ਤੇਲ ਖਰੀਦ ਕਿਸੇ ਰਾਜਨੀਤਿਕ ਚੋਣ ਦੀ ਨਹੀਂ, ਬਲਕਿ ਭਾਰਤੀ ਜਨਤਾ ਨੂੰ ਸਸਤਾ ਅਤੇ ਵਿਸ਼ਵਾਸਯੋਗ ਊਰਜਾ ਪ੍ਰਦਾਨ ਕਰਨ ਦੀ ਜ਼ਰੂਰਤ ਸੀ।

Read Latest News and Breaking News at Daily Post TV, Browse for more News

Ad
Ad