Journalism Of Hope
BREAKING NEWS
ਝੋਟਾ ਕਤਲ ਕਾਂਡ: ਅੱਧੀ ਰਾਤ ਨੂੰ ਮਾਨਸਾ ਪਹੁੰਚੀ CBI ਟੀਮ, ਪੁਲਿਸ ਨੇ ਸੌਂਪੀਆਂ ਕੇਸ ਦੀਆਂ ਫਾਈਲਾਂ......ਪੰਜਾਬ ਵਿੱਚ ਅੱਜ ਤੋਂ ਬੱਸਾਂ ਦਾ ਚੱਕਾ ਜਾਮ: ਕੱਚੇ ਮੁਲਾਜ਼ਮਾਂ ਦੀ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ.....ਅੱਜ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਹੋ ਸਕਦੀ ਹੈ ਪ੍ਰਭਾਵਿਤ, ਅਧਿਆਪਕਾਂ ਵੱਲੋਂ ਸਮੂਹਿਕ ਛੁੱਟੀ ਦਾ ਐਲਾਨ........ਪੈਰਿਸ ਤੋਂ ਵਾਪਸੀ ‘ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਅਪਮਾਨ ਕੀਤਾ ਗਿਆ: ਬਲਤੇਜ ਪੰਨੂ ਨੇ ਲਾਏ ਇਲਜ਼ਾਮ.......ਟਾਈਗਰ ਸ਼ਰਾਫ਼ ’ਤੇ ਗੋਲੀਬਾਰੀ ਮਾਮਲੇ ’ਚ ਵੱਡਾ ਖੁਲਾਸਾ: ਨਿਸ਼ਾਨੇ ’ਤੇ ਸੀ ਕੋਈ ਹੋਰ ਵੱਡੀ ਬਾਲੀਵੁੱਡ ਹਸਤੀ !.........ਕਾਂਗਰਸ ਦੇ ਸਾਬਕਾ ਵਿਧਾਇਕ ਦਾ ਗੰਨਮੈਨ ਅਫ਼ੀਮ ਸਮੇਤ ਗ੍ਰਿਫ਼ਤਾਰ, 2 ਹੋਰ ਸਾਥੀ ਵੀ ਕਾਬੂ......ਗੁ: ਬੰਗਲਾ ਸਾਹਿਬ ਨੇੜਲੇ ਰਸਤੇ ’ਤੇ ਪੁਲਿਸ ਦੀ ਐਂਟਰੀ ਬੰਦ, DSGMC ਨੇ ਲਿਆ ਵੱਡਾ ਫ਼ੈਸਲਾ.........ਝੋਟਾ ਕਤਲ ਕਾਂਡ ਤੋਂ ਬਾਅਦ ਮਾਨਸਾ ’ਚ 3 ਮੈਡੀਕਲ ਸਟੋਰਾਂ ਦੇ ਲਾਇਸੈਂਸ ਰੱਦ, 4 ਸੀਲ.....ਪੰਜਾਬ ’ਚ ਪਰਾਲੀ ਸਾੜਨ ਦੇ ਮਾਮਲਿਆਂ ’ਚ ਵਾਧਾ, 5 ਦਿਨਾਂ ’ਚ 219 ਮਾਮਲੇ ਆਏ ਸਾਹਮਣੇ.............

ਮਹਿਲਾ ਦਿਵਸ

ਹੱਡ ਭੰਨਵੀਂ ਮਿਹਨਤ ਕਰਕੇ ਸੰਝ ਪਈ ਘਰ ਆਵੇ। ਚੁੱਲ੍ਹਾ ਚੌਂਕਾ ਕਰਦੀ ਆ ਕੇ, ਬੱਚਿਆਂ ਨੂੰ ਪਰਚਾਵੇ। ਮਹਿਲਾ ਦਿਵਸ ਤੋਂ ਹੈ ਅਣਜਾਣੀ ਜਿਹਦੇ ਭੁੱਖੇ ਰੋਣ ਨਿਆਣੇ। ਸੜਕ ਕਿਨਾਰੇ ਰੋੜੀ ਕੁੱਟਣ, ਝੱਲੀ ਪਾ ਨਿਆਣੇ। ਘਾਹ ਖੋਤਦੀ ਬੁੱਢੀ ਬੇਬੇ, ਮਹਿਲਾ ਦਿਵਸ ਕੀ ਜਾਣੇ? 8 ਮਾਰਚ ਤੋਂ ਬੇਖ਼ਬਰ ਉਹ, ਤਣਦੀ ਤਾਣੇ ਬਾਣੇ। ਕੀ ਜਾਣੇ ਉਹ ਪੋਚੇ ਲਾਉਂਦੀ, ਮਾਲਕਣ ਕਰੇ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 

ਹੱਡ ਭੰਨਵੀਂ ਮਿਹਨਤ ਕਰਕੇ

ਸੰਝ ਪਈ ਘਰ ਆਵੇ।

ਚੁੱਲ੍ਹਾ ਚੌਂਕਾ ਕਰਦੀ ਆ ਕੇ,

ਬੱਚਿਆਂ ਨੂੰ ਪਰਚਾਵੇ।

ਮਹਿਲਾ ਦਿਵਸ ਤੋਂ ਹੈ ਅਣਜਾਣੀ

ਜਿਹਦੇ ਭੁੱਖੇ ਰੋਣ ਨਿਆਣੇ।

ਸੜਕ ਕਿਨਾਰੇ ਰੋੜੀ ਕੁੱਟਣ,

ਝੱਲੀ ਪਾ ਨਿਆਣੇ।

ਘਾਹ ਖੋਤਦੀ ਬੁੱਢੀ ਬੇਬੇ,

ਮਹਿਲਾ ਦਿਵਸ ਕੀ ਜਾਣੇ?

8 ਮਾਰਚ ਤੋਂ ਬੇਖ਼ਬਰ ਉਹ,

ਤਣਦੀ ਤਾਣੇ ਬਾਣੇ।

ਕੀ ਜਾਣੇ ਉਹ ਪੋਚੇ ਲਾਉਂਦੀ,

ਮਾਲਕਣ ਕਰੇ ਤਿਆਰੀ।

ਮਹਿਲਾ ਦਿਵਸ ਦੇ ਸਮਾਰੋਹ ਵਿੱਚ,

ਉਹਨੇ ਦੇਣੀ ਪੇਸਾ਼ਕਾਰੀ।

ਜਿੱਥੇ ਹੋਣੇ ਵਿਚਾਰ ਤੇ ਚਰਚੇ,

ਬਹੁਤ ਸਾਰਿਆਂ ਪੜ੍ਹਨੇ ਵਰਕੇ।

ਬਾਬੇ ਨਾਨਕ ਦੀ ਬਾਣੀ ਵੀ,

ਔਰਤ ਦਾ ਪੱਖ ਪੂਰੇ।

ਹਰ ਮਹਿਲਾ ਦੀ ਭਾਗੀਦਾਰੀ ਬਿਨ,

ਸਾਰੇ ਦਿਵਸ ਅਧੂਰੇ।

ਹਾਂ, ਸਾਰੇ ਦਿਵਸ ਅਧੂਰੇ।

   ਤਿਵਾੜੀ ਮਨਜੀਤ।

Read Latest News and Breaking News at Daily Post TV, Browse for more News

Ad
Ad

Punjab District News