Banner
Banner

IPL 2026 Qualifier 2: ਨਵੇਂ ਚੰਡੀਗੜ੍ਹ ‘ਚ ਅੱਜ Gujarat Titans ਤੇ Rajasthan Royals ਵਿਚਾਲੇ ਮਹਾ-ਮੁਕਾਬਲਾ; ਮੈਚ ‘ਤੇ ਮੀਂਹ ਦਾ ਸਾਇਆ, ਰੱਦ ਹੋਇਆ ਤਾਂ RR ਹੋ ਜਾਵੇਗੀ ਬਾਹਰ!

IPL 2026 Qualifier 2: ਇੰਡੀਅਨ ਪ੍ਰੀਮੀਅਰ ਲੀਗ (IPL 2026) ਹੁਣ ਆਪਣੇ ਅੰਤਿਮ ਪੜਾਅ ‘ਤੇ ਪਹੁੰਚ ਚੁੱਕੀ ਹੈ। ਅੱਜ ਟੂਰਨਾਮੈਂਟ ਦਾ ਵੱਕਾਰੀ ‘ਕੁਆਲੀਫਾਇਰ-2’ (ਐਲੀਮੀਨੇਟਰ-2) ਮੁਕਾਬਲਾ ਮੋਹਾਲੀ ਦੇ ਨਵੇਂ ਚੰਡੀਗੜ੍ਹ ਸਥਿਤ ਮਹਾਰਾਜਾ ਯਾਦਵਿੰਦਰਾ ਸਿੰਘ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿਖੇ ਖੇਡਿਆ ਜਾਵੇਗਾ। ਇਸ ਅਹਿਮ ਮੈਚ ਵਿੱਚ ਗੁਜਰਾਤ ਟਾਈਟਨਜ਼ (GT) ਅਤੇ ਰਾਜਸਥਾਨ ਰਾਇਲਜ਼ (RR) ਦੀਆਂ ਟੀਮਾਂ ਫਾਈਨਲ ਦੀ ਟਿਕਟ ਹਾਸਲ […]
Khushi
By : Updated On: 29 May 2026 08:57:AM
IPL 2026 Qualifier 2: ਨਵੇਂ ਚੰਡੀਗੜ੍ਹ ‘ਚ ਅੱਜ Gujarat Titans ਤੇ Rajasthan Royals ਵਿਚਾਲੇ ਮਹਾ-ਮੁਕਾਬਲਾ; ਮੈਚ ‘ਤੇ ਮੀਂਹ ਦਾ ਸਾਇਆ, ਰੱਦ ਹੋਇਆ ਤਾਂ RR ਹੋ ਜਾਵੇਗੀ ਬਾਹਰ!

IPL 2026 Qualifier 2: ਇੰਡੀਅਨ ਪ੍ਰੀਮੀਅਰ ਲੀਗ (IPL 2026) ਹੁਣ ਆਪਣੇ ਅੰਤਿਮ ਪੜਾਅ ‘ਤੇ ਪਹੁੰਚ ਚੁੱਕੀ ਹੈ। ਅੱਜ ਟੂਰਨਾਮੈਂਟ ਦਾ ਵੱਕਾਰੀ ‘ਕੁਆਲੀਫਾਇਰ-2’ (ਐਲੀਮੀਨੇਟਰ-2) ਮੁਕਾਬਲਾ ਮੋਹਾਲੀ ਦੇ ਨਵੇਂ ਚੰਡੀਗੜ੍ਹ ਸਥਿਤ ਮਹਾਰਾਜਾ ਯਾਦਵਿੰਦਰਾ ਸਿੰਘ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿਖੇ ਖੇਡਿਆ ਜਾਵੇਗਾ। ਇਸ ਅਹਿਮ ਮੈਚ ਵਿੱਚ ਗੁਜਰਾਤ ਟਾਈਟਨਜ਼ (GT) ਅਤੇ ਰਾਜਸਥਾਨ ਰਾਇਲਜ਼ (RR) ਦੀਆਂ ਟੀਮਾਂ ਫਾਈਨਲ ਦੀ ਟਿਕਟ ਹਾਸਲ ਕਰਨ ਲਈ ਆਹਮੋ-ਸਾਹਮਣੇ ਹੋਣਗੀਆਂ। ਮੈਚ ਦਾ ਟਾਸ ਸ਼ਾਮ 7:00 ਵਜੇ ਹੋਵੇਗਾ, ਜਦੋਂ ਕਿ ਖੇਡ ਸ਼ਾਮ 7:30 ਵਜੇ ਸ਼ੁਰੂ ਹੋਵੇਗੀ।

ਮੈਚ ‘ਤੇ ਮੰਡਰਾਇਆ ਕੁਦਰਤ ਦਾ ਕਹਿਰ

ਕ੍ਰਿਕਟ ਪ੍ਰਸ਼ੰਸਕਾਂ ਲਈ ਇੱਕ ਚਿੰਤਾਜਨਕ ਖ਼ਬਰ ਇਹ ਹੈ ਕਿ ਇਸ ਹਾਈ-ਵੋਲਟੇਜ ਮੈਚ ‘ਤੇ ਮੀਂਹ ਦਾ ਵੱਡਾ ਖ਼ਤਰਾ ਮੰਡਰਾ ਰਿਹਾ ਹੈ। ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਦੇ ਵਿਗਿਆਨੀ ਸ਼ਿਵੇਂਦਰ ਸਿੰਘ ਮੁਤਾਬਕ ਅੱਜ ਚੰਡੀਗੜ੍ਹ-ਮੋਹਾਲੀ ਖੇਤਰ ਵਿੱਚ ਦੁਪਹਿਰ ਤੋਂ ਬਾਅਦ ਮੀਂਹ ਪੈਣ ਦੀ 60% ਤੋਂ 70% ਸੰਭਾਵਨਾ ਹੈ। ਜੇਕਰ ਮੀਂਹ ਕਾਰਨ ਮੈਚ ਵਿੱਚ ਵਿਘਨ ਪੈਂਦਾ ਹੈ ਅਤੇ ਮੁਕਾਬਲਾ ਰੱਦ ਕਰਨਾ ਪੈਂਦਾ ਹੈ, ਤਾਂ ਰਾਜਸਥਾਨ ਰਾਇਲਜ਼ ਨੂੰ ਭਾਰੀ ਨੁਕਸਾਨ ਝੱਲਣਾ ਪਵੇਗਾ। ਨਿਯਮਾਂ ਮੁਤਾਬਕ ਇਸ ਮੈਚ ਲਈ ਕੋਈ ‘ਰਿਜ਼ਰਵ ਡੇਅ’ (Reserve Day) ਨਹੀਂ ਰੱਖਿਆ ਗਿਆ ਹੈ, ਜਿਸ ਕਾਰਨ ਮੈਚ ਰੱਦ ਹੋਣ ਦੀ ਸਥਿਤੀ ਵਿੱਚ ਪੁਆਇੰਟ ਟੇਬਲ (Points Table) ਵਿੱਚ ਉੱਪਰ ਰਹਿਣ ਕਾਰਨ ਗੁਜਰਾਤ ਸਿੱਧਾ ਫਾਈਨਲ ਵਿੱਚ ਪ੍ਰਵੇਸ਼ ਕਰ ਜਾਵੇਗਾ।

SRH ਨੂੰ ਹਰਾ ਕੇ ਆਈ ਹੈ ਰਾਜਸਥਾਨ, ਸੂਰਿਆਵੰਸ਼ੀ ‘ਤੇ ਟਿਕੀਆਂ ਨਜ਼ਰਾਂ

ਰਾਜਸਥਾਨ ਰਾਇਲਜ਼ ਦੀ ਟੀਮ 27 ਮਈ ਨੂੰ ਇਸੇ ਮੈਦਾਨ ‘ਤੇ ਖੇਡੇ ਗਏ ਪਹਿਲੇ ਐਲੀਮੀਨੇਟਰ ਮੈਚ ਵਿੱਚ ਸਨਰਾਈਜ਼ਰਜ਼ ਹੈਦਰਾਬਾਦ (SRH) ਨੂੰ ਕਰਾਰੀ ਸ਼ਿਕਸਤ ਦੇ ਕੇ ਇੱਥੋਂ ਤੱਕ ਪਹੁੰਚੀ ਹੈ। ਉਸ ਮੈਚ ਵਿੱਚ ਰਾਜਸਥਾਨ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 243 ਦੌੜਾਂ ਦਾ ਪਹਾੜ ਵਰਗਾ ਸਕੋਰ ਖੜ੍ਹਾ ਕੀਤਾ ਸੀ, ਜਿਸ ਵਿੱਚ ਨੌਜਵਾਨ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਨੇ ਮਹਿਜ਼ 29 ਗੇਂਦਾਂ ਵਿੱਚ 97 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ ਸੀ। ਸੂਰਿਆਵੰਸ਼ੀ ਨੇ ਇਸ ਸੀਜ਼ਨ ਵਿੱਚ ਇੱਕ ਬੱਲੇਬਾਜ਼ ਵਜੋਂ ਸਭ ਤੋਂ ਵੱਧ ਛੱਕੇ ਲਗਾਉਣ ਦਾ ਰਿਕਾਰਡ ਵੀ ਆਪਣੇ ਨਾਮ ਕੀਤਾ ਹੈ। ਹੈਦਰਾਬਾਦ ਦੀ ਟੀਮ 196 ਦੌੜਾਂ ‘ਤੇ ਹੀ ਢੇਰ ਹੋ ਗਈ ਸੀ। ਰਾਜਸਥਾਨ ਦੇ ਪ੍ਰਸ਼ੰਸਕਾਂ ਨੂੰ ਉਮੀਦ ਹੈ ਕਿ ਸੂਰਿਆਵੰਸ਼ੀ ਅੱਜ ਫਿਰ ਚੰਡੀਗੜ੍ਹ ਦੇ ਮੈਦਾਨ ‘ਤੇ ਛੱਕਿਆਂ ਦੀ ਬਾਰਿਸ਼ ਕਰਨਗੇ।

ਦੂਜੇ ਪਾਸੇ, ਗੁਜਰਾਤ ਟਾਈਟਨਜ਼ ਨੂੰ ਧਰਮਸ਼ਾਲਾ ਵਿੱਚ ਖੇਡੇ ਗਏ ਪਹਿਲੇ ਕੁਆਲੀਫਾਇਰ ਮੈਚ ਵਿੱਚ ਰਾਇਲ ਚੈਲੇਂਜਰਜ਼ ਬੰਗਲੌਰ (RCB) ਹੱਥੋਂ 92 ਦੌੜਾਂ ਦੀ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਜਿੱਥੇ ਗੁਜਰਾਤ ਦੀ ਪੂਰੀ ਟੀਮ 162 ਦੌੜਾਂ ‘ਤੇ ਸਿਮਟ ਗਈ ਸੀ।

ਅੰਕੜਿਆਂ ਦੀ ਜੰਗ: ਗੁਜਰਾਤ ਦਾ ਪਲੜਾ ਭਾਰੀ

ਜੇਕਰ ਦੋਵਾਂ ਟੀਮਾਂ ਦੇ ਇਸ ਸੀਜ਼ਨ ਦੇ ਪ੍ਰਦਰਸ਼ਨ ‘ਤੇ ਨਜ਼ਰ ਮਾਰੀਏ ਤਾਂ ਗੁਜਰਾਤ ਟਾਈਟਨਜ਼ ਦੀ ਸਥਿਤੀ ਰਾਜਸਥਾਨ ਨਾਲੋਂ ਬਿਹਤਰ ਰਹੀ ਹੈ:

  • ਗੁਜਰਾਤ ਟਾਈਟਨਜ਼ (GT): ਲੀਗ ਪੜਾਅ ਦੇ 14 ਮੈਚਾਂ ਵਿੱਚੋਂ 9 ਜਿੱਤਾਂ ਅਤੇ 18 ਅੰਕਾਂ ਦੇ ਨਾਲ ਪੁਆਇੰਟ ਟੇਬਲ ਵਿੱਚ ਦੂਜੇ ਸਥਾਨ ‘ਤੇ ਰਹੀ।
  • ਰਾਜਸਥਾਨ ਰਾਇਲਜ਼ (RR): 14 ਮੈਚਾਂ ਵਿੱਚੋਂ 8 ਜਿੱਤਾਂ ਅਤੇ 16 ਅੰਕਾਂ ਦੇ ਨਾਲ ਚੌਥੇ ਸਥਾਨ ‘ਤੇ ਰਹੀ।

ਇਸ ਤੋਂ ਇਲਾਵਾ, ਇਸ ਮੌਜੂਦਾ ਆਈਪੀਐਲ ਸੀਜ਼ਨ ਵਿੱਚ ਜਦੋਂ ਵੀ ਇਹ ਦੋਵੇਂ ਟੀਮਾਂ ਆਹਮੋ-ਸਾਹਮਣੇ ਹੋਈਆਂ ਹਨ, ਤਾਂ ਗੁਜਰਾਤ ਨੇ ਦੋਵੇਂ ਵਾਰ ਰਾਜਸਥਾਨ ਨੂੰ ਮਾਤ ਦਿੱਤੀ ਹੈ। ਪਹਿਲਾ ਮੈਚ 4 ਅਪ੍ਰੈਲ ਨੂੰ ਅਹਿਮਦਾਬਾਦ ਅਤੇ ਹੋਇਆ ਸੀ ਅਤੇ ਦੂਜਾ ਮੈਚ 9 ਮਈ ਨੂੰ ਜੈਪੁਰ ਵਿਖੇ ਖੇਡਿਆ ਗਿਆ ਸੀ, ਜਿਨ੍ਹਾਂ ਵਿੱਚ ਗੁਜਰਾਤ ਜੇਤੂ ਰਿਹਾ ਸੀ। ਹੁਣ ਦੇਖਣਾ ਹੋਵੇਗਾ ਕਿ ਅੱਜ ਮੋਹਾਲੀ ਦੀ ਪਿੱਚ ‘ਤੇ ਕੌਣ ਬਾਜ਼ੀ ਮਾਰਦਾ ਹੈ ਜਾਂ ਫਿਰ ਮੌਸਮ ਖੇਡ ਦਾ ਰੋਮਾਂਚ ਖ਼ਰਾਬ ਕਰਦਾ ਹੈ।

Read Latest News and Breaking News at Daily Post TV, Browse for more News

Ad
Ad